ਯਸ਼ਾਯਾਹ13

ਬਾਬੇਲ ਦੇ ਵਿਰੁੱਧ ਇੱਕ ਭਵਿੱਖਬਾਣੀ

1ਬਾਬੇਲ ਦੇ ਵਿਰੁੱਧ ਇੱਕ ਭਵਿੱਖਬਾਣੀ ਜੋ ਆਮੋਸ ਦੇ ਪੁੱਤਰ ਯਸ਼ਾਯਾਹ ਨੇ ਦਰਸ਼ਨ ਵਿੱਚ ਪਾਇਆ:2ਇੱਕ ਨੰਗੀ ਪਹਾੜੀ ਉੱਤੇ ਇੱਕ ਝੰਡਾ ਚੁੱਕੋ,ਉਨ੍ਹਾਂ ਨੂੰ ਉੱਚੀ ਆਵਾਜ਼ ਨਾਲ ਪੁਕਾਰੋ;ਹੱਥ ਨਾਲ ਇਸ਼ਾਰਾ ਕਰੋਤਾਂ ਜੋ ਉਸ ਦੇ ਦਰਵਾਜ਼ਿਆਂ ਵਿੱਚ ਵੜਨ।3ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਹੈ ਜਿਨ੍ਹਾਂ ਨੂੰ ਮੈਂ ਲੜਾਈ ਲਈ ਤਿਆਰ ਕੀਤਾ ਹੈ।ਮੈਂ ਆਪਣੇ ਯੋਧਿਆਂ ਨੂੰ ਆਪਣੇ ਕ੍ਰੋਧ ਨੂੰ ਪੂਰਾ ਕਰਨ ਲਈ ਬੁਲਾਇਆ ਹੈ,ਉਹ ਜਿਹੜੇ ਮੇਰੀ ਜਿੱਤ ਵਿੱਚ ਅਨੰਦ ਕਰਦੇ ਹਨ।
4ਸੁਣੋ, ਪਹਾੜਾਂ ਉੱਤੇ ਇੱਕ ਰੌਲੇ ਦੀ ਆਵਾਜ਼,ਜਿਵੇਂ ਵੱਡੀ ਭੀੜ ਦੀ,ਰਾਜ-ਰਾਜ ਦੀਆਂ ਕੌਮਾਂ ਦੇ ਇਕੱਠ ਦਾ ਸ਼ੋਰ,ਸਰਬਸ਼ਕਤੀਮਾਨ ਯਾਹਵੇਹ ਯੁੱਧ ਲਈ ਸੈਨਾਂ ਨੂੰ ਇਕੱਠਾ ਕਰ ਰਿਹਾ ਹੈ!5ਉਹ ਦੂਰ ਦੇਸ ਤੋਂ,ਅਕਾਸ਼ ਦੇ ਸਿਰੇ ਤੋਂ ਤੁਰੇ ਆਉਂਦੇ ਹਨ,ਯਾਹਵੇਹ ਅਤੇ ਉਹ ਦੇ ਕਹਿਰ ਦੇ ਸ਼ਸਤਰ ਆਉਂਦੇ ਹਨ,ਤਾਂ ਜੋ ਸਾਰੀ ਧਰਤੀ ਨੂੰ ਨਾਸ ਕਰਨ।
6ਤੁਸੀਂ ਧਾਹਾਂ ਮਾਰੋ ਕਿਉਂ ਜੋ ਯਾਹਵੇਹ ਦਾ ਨਿਆਂ ਦਾ ਦਿਨ ਨੇੜੇ ਹੈ,ਉਹ ਸਰਵਸ਼ਕਤੀਮਾਨ ਵੱਲੋਂ ਬਰਬਾਦੀ ਵਾਂਗੂੰ ਆਵੇਗਾ।7ਇਸ ਕਾਰਨ ਸਾਰੇ ਹੱਥ ਢਿੱਲੇ ਪੈ ਜਾਣਗੇ,ਹਰ ਦਿਲ ਡਰ ਨਾਲ ਪਿਘਲ ਜਾਵੇਗਾ।8ਉਹ ਘਬਰਾ ਜਾਣਗੇ,ਪੀੜਾਂ ਅਤੇ ਕਸ਼ਟ ਉਨ੍ਹਾਂ ਨੂੰ ਫੜ੍ਹ ਲੈਣਗੇ।ਉਹ ਜਨਮ ਦੇਣ ਵਾਲੀ ਔਰਤ ਵਾਂਗੂੰ ਪੀੜ ਵਿੱਚ ਹੋਣਗੇ।ਉਹ ਇੱਕ-ਦੂਜੇ ਵੱਲ ਘਬਰਾ ਕੇ ਵੇਖਣਗੇ,ਉਨ੍ਹਾਂ ਦੇ ਮੂੰਹ ਭੱਖਦੇ ਹੋਣਗੇ।
9ਵੇਖੋ, ਯਾਹਵੇਹ ਦਾ ਦਿਨ,ਨਿਰਦਈ, ਕਹਿਰ ਅਤੇ ਤੇਜ ਕ੍ਰੋਧ ਨਾਲ ਆਉਂਦਾ ਹੈ,ਤਾਂ ਜੋ ਧਰਤੀ ਨੂੰ ਵਿਰਾਨ ਕਰੇ,ਅਤੇ ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ ਕਰੇ।10ਅਕਾਸ਼ ਦੇ ਤਾਰੇ ਅਤੇ ਉਸ ਦੇ ਤਾਰਾਗਣਆਪਣਾ ਚਾਨਣ ਨਾ ਦੇਣਗੇ,ਸੂਰਜ ਚੜ੍ਹਦਿਆਂ ਸਾਰ ਹੀ ਹਨ੍ਹੇਰਾ ਹੋ ਜਾਵੇਗਾ,ਅਤੇ ਚੰਦਰਮਾ ਆਪਣੀ ਰੋਸ਼ਨੀ ਨਾ ਦੇਵੇਗਾ।11ਮੈਂ ਸੰਸਾਰ ਨੂੰ ਉਹ ਦੀਆਂ ਬੁਰਾਈਆਂ ਦੀ ਸਜ਼ਾ ਦਿਆਂਗਾ,ਦੁਸ਼ਟਾਂ ਨੂੰ ਉਨ੍ਹਾਂ ਦੇ ਪਾਪਾਂ ਲਈ।ਮੈਂ ਹੰਕਾਰੀਆਂ ਦੇ ਹੰਕਾਰ ਨੂੰ ਖ਼ਤਮ ਕਰ ਦਿਆਂਗਾਅਤੇ ਬੇਰਹਿਮ ਦਾ ਘਮੰਡ ਨੂੰ ਨੀਵਾਂ ਕਰ ਦਿਆਂਗਾ।12ਮੈਂ ਲੋਕਾਂ ਨੂੰ ਸ਼ੁੱਧ ਸੋਨੇ ਨਾਲੋਂ,ਓਫੀਰ ਦੇ ਸੋਨੇ ਨਾਲੋਂ ਦੁਰਲੱਭ ਬਣਾਵਾਂਗਾ।13ਇਸ ਲਈ ਮੈਂ ਅਕਾਸ਼ ਨੂੰ ਕਾਂਬਾ ਲਵਾਂਗਾ।ਅਤੇ ਧਰਤੀ ਆਪਣੇ ਸਥਾਨ ਤੋਂ ਹਿੱਲ ਜਾਵੇਗੀਸਰਬਸ਼ਕਤੀਮਾਨ ਯਾਹਵੇਹ ਦੇ ਕ੍ਰੋਧ ਨਾਲ,ਉਸਦੇ ਬਲਦੇ ਕ੍ਰੋਧ ਦੇ ਦਿਨ।
14ਤਦ ਅਜਿਹਾ ਹੋਵੇਗਾ ਕਿ ਭੁੱਲੀ ਹਿਰਨੀ ਵਾਂਗੂੰਅਤੇ ਉਸ ਭੇਡ ਵਾਂਗੂੰ ਜਿਸ ਦਾ ਪਾਲੀ ਨਹੀਂ,ਹਰੇਕ ਮਨੁੱਖ ਆਪਣੇ ਲੋਕਾਂ ਵੱਲ ਮੁੜੇਗਾ,ਅਤੇ ਹਰੇਕ ਮਨੁੱਖ ਆਪਣੇ ਦੇਸ ਨੂੰ ਭੱਜੇਗਾ।15ਜਿਹੜਾ ਵੀ ਫੜਿਆ ਜਾਵੇਗਾ, ਉਸ ਨੂੰ ਧੱਕਾ ਦਿੱਤਾ ਜਾਵੇਗਾ।ਸਾਰੇ ਜਿਹੜੇ ਫੜੇ ਜਾਣਗੇ ਤਲਵਾਰ ਨਾਲ ਡਿੱਗਣਗੇ।16ਉਨ੍ਹਾਂ ਦੇ ਨਿਆਣੇ ਉਨ੍ਹਾਂ ਦੀਆਂ ਅੱਖਾਂ ਦੇ ਸਾਮ੍ਹਣੇ ਟੋਟੇ-ਟੋਟੇ ਕੀਤੇ ਜਾਣਗੇ।ਉਨ੍ਹਾਂ ਦੇ ਘਰ ਲੁੱਟੇ ਜਾਣਗੇ ਅਤੇ ਉਨ੍ਹਾਂ ਦੀਆਂ ਪਤਨੀਆਂ ਬੇਪਤ ਕੀਤੀਆਂ ਜਾਣਗੀਆਂ।
17ਵੇਖੋ, ਮੈਂ ਬਾਬੇਲ ਦੇ ਵਾਸੀਆਂ ਦੇ ਵਿਰੁੱਧ ਮਾਦੀ ਲੋਕਾਂ ਨੂੰ ਪਰੇਰ ਰਿਹਾ ਹਾਂ,ਜਿਹੜੇ ਚਾਂਦੀ ਦੀ ਪਰਵਾਹ ਨਹੀਂ ਕਰਦੇਨਾ ਸੋਨੇ ਤੋਂ ਖੁਸ਼ ਹੁੰਦੇ ਹਨ।18ਉਨ੍ਹਾਂ ਦੇ ਧਣੁੱਖ ਜਵਾਨਾਂ ਨੂੰ ਮਾਰ ਦੇਣਗੇ।ਉਹ ਦੁੱਧ ਚੁੰਗਦੇ ਬੱਚਿਆਂ ਉੱਤੇ ਦਯਾ ਨਹੀਂ ਕਰਨਗੇ,ਉਨ੍ਹਾਂ ਦੀਆਂ ਅੱਖਾਂ ਬੱਚਿਆਂ ਉੱਤੇ ਤਰਸ ਨਾ ਖਾਣਗੀਆਂ19ਬਾਬੇਲ ਜੋ ਸਾਰੇ ਰਾਜਾਂ ਦੀ ਸਜਾਵਟਅਤੇ ਕਸਦੀਆਂ ਦੇ ਹੰਕਾਰ ਦੀ ਸ਼ਾਨ ਹੈ,ਸੋਦੋਮ ਅਤੇ ਗਾਮੂਰਾਹ ਜਿਹਾ ਹੋ ਜਾਵੇਗਾ,ਜਦੋਂ ਪਰਮੇਸ਼ਵਰ ਨੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਸੀ।20ਉਹ ਨਾ ਕਦੇ ਵੱਸੇਗੀਅਤੇ ਨਾ ਹੀ ਸਾਰੀਆਂ ਪੀੜ੍ਹੀਆਂ ਤੱਕ ਰਹੇਗੀ।ਉੱਥੇ ਕੋਈ ਖਾਨਾਬਦੋਸ਼ ਆਪਣੇ ਤੰਬੂ ਨਹੀਂ ਲਾਉਣਗੇ,ਨਾ ਕੋਈ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ21ਪਰ ਜੰਗਲੀ ਜਾਨਵਰ ਉੱਥੇ ਬੈਠਣਗੇ,ਉਨ੍ਹਾਂ ਦੇ ਘਰ ਗਿੱਦੜਾਂ ਨਾਲ ਭਰੇ ਹੋਣਗੇ,ਸ਼ੁਤਰਮੁਰਗ ਉੱਥੇ ਵੱਸਣਗੇ,ਅਤੇ ਉੱਥੇ ਜੰਗਲੀ ਬੱਕਰੀਆਂ ਛਾਲਾਂ ਮਾਰਨਗੀਆਂ।22ਬਿੱਜੂ ਉਨ੍ਹਾਂ ਦੇ ਖੁੱਡਾਂ ਵਿੱਚ,ਗਿੱਦੜ ਉਨ੍ਹਾਂ ਦੇ ਆਲੀਸ਼ਾਨ ਮਹਿਲਾਂ ਨੂੰ।ਉਸ ਦਾ ਸਮਾਂ ਨੇੜੇ ਹੈ,ਅਤੇ ਉਸ ਦੇ ਦਿਨ ਲੰਬੇ ਨਹੀਂ ਹੋਣਗੇ।

Biblica, Inc.

https://app.library.bible/content/38de522697cd8943