ਯਸ਼ਾਯਾਹ12

ਉਸਤਤ ਦੇ ਗੀਤ

1ਉਸ ਦਿਨ ਤੁਸੀਂ ਆਖੋਂਗੇ:“ਹੇ ਯਾਹਵੇਹ ਮੈਂ ਤੇਰੀ ਉਸਤਤ ਕਰਾਂਗਾ।ਭਾਵੇਂ ਤੂੰ ਮੇਰੇ ਨਾਲ ਗੁੱਸੇ ਸੀ,ਪਰ ਤੇਰਾ ਕ੍ਰੋਧ ਟਲ ਗਿਆ ਹੈਅਤੇ ਤੂੰ ਮੈਨੂੰ ਦਿਲਾਸਾ ਦਿੱਤਾ ਹੈ।2ਸੱਚ-ਮੁੱਚ ਪਰਮੇਸ਼ਵਰ ਮੇਰੀ ਮੁਕਤੀ ਹੈ।ਮੈਂ ਆਸ ਰੱਖਾਂਗਾ ਅਤੇ ਨਹੀਂ ਡਰਾਂਗਾਕਿਉਂ ਜੋ ਮੇਰਾ ਬਲ ਅਤੇ ਮੇਰਾ ਗੀਤ ਪ੍ਰਭੂ ਯਾਹਵੇਹ ਹੈ,ਉਹ ਮੇਰਾ ਮੁਕਤੀ ਬਣ ਗਿਆ ਹੈ।”3ਮੁਕਤੀ ਦੇ ਸੋਤਿਆਂ ਤੋਂ,ਤੁਸੀਂ ਖੁਸ਼ੀ ਨਾਲ ਪਾਣੀ ਭਰੋਗੇ।
4ਉਸ ਦਿਨ ਤੁਸੀਂ ਆਖੋਗੇ:“ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਦਾ ਪ੍ਰਚਾਰ ਕਰੋ;ਉਸ ਦੇ ਨਾਮ ਉੱਤੇ ਪੁਕਾਰੋ,ਲੋਕਾਂ ਵਿੱਚ ਉਸ ਦੇ ਕੰਮਾਂ ਦਾ ਵਰਣਨ ਕਰੋ, ਪਰਚਾਰ ਕਰੋ ਕਿ ਉਹ ਦਾ ਨਾਮ ਉੱਤਮ ਹੈ।5ਯਾਹਵੇਹ ਲਈ ਗਾਓ, ਕਿਉਂਕਿ ਉਸਨੇ ਸ਼ਾਨਦਾਰ ਕੰਮ ਕੀਤੇ ਹਨ;ਇਹ ਸਾਰੀ ਧਰਤੀ ਵਿੱਚ ਜਾਣਿਆ ਜਾਵੇ।6ਹੇ ਸੀਯੋਨ ਦੇ ਲੋਕੋ, ਉੱਚੀ ਆਵਾਜ਼ ਵਿੱਚ ਜੈਕਾਰਾ ਗਜਾਓ,ਕਿਉਂ ਜੋ ਇਸਰਾਏਲ ਦਾ ਪਵਿੱਤਰ ਪੁਰਖ ਤੁਹਾਡੇ ਵਿੱਚ ਮਹਾਨ ਹੈ।”

Biblica, Inc.

https://app.library.bible/content/38de522697cd8943