ਯਸ਼ਾਯਾਹ11

ਯੱਸੀ ਦੀ ਸ਼ਾਖਾ

1ਯੱਸੀ ਦੇ ਟੁੰਡ ਵਿੱਚੋਂ ਇੱਕ ਟਹਿਣੀ ਫੁੱਟ ਨਿੱਕਲੇਗੀ;ਉਸ ਦੀਆਂ ਜੜ੍ਹਾਂ ਵਿੱਚੋਂ ਇੱਕ ਟਹਿਣੀ ਨਿਕਲ ਕੇ ਫਲ ਦੇਵੇਗੀ।2ਯਾਹਵੇਹ ਦਾ ਆਤਮਾ ਉਸ ਉੱਤੇ ਟਿਕਿਆਂ ਰਹੇਗਾ,ਬੁੱਧ ਅਤੇ ਸਮਝ ਦਾ ਆਤਮਾ,ਸਲਾਹ ਅਤੇ ਸ਼ਕਤੀ ਦਾ ਆਤਮਾ,ਯਾਹਵੇਹ ਦੇ ਗਿਆਨ ਅਤੇ ਡਰ ਦਾ ਆਤਮਾ।3ਅਤੇ ਉਹ ਯਾਹਵੇਹ ਦੇ ਡਰ ਵਿੱਚ ਪ੍ਰਸੰਨ ਹੋਵੇਗਾ।ਉਹ ਆਪਣੀਆਂ ਅੱਖਾਂ ਨਾਲ ਜੋ ਕੁਝ ਵੇਖਦਾ ਹੈ ਉਸ ਨਾਲ ਨਿਆਂ ਨਹੀਂ ਕਰੇਗਾ,ਜਾਂ ਆਪਣੇ ਕੰਨਾਂ ਨਾਲ ਸੁਣਨ ਨਾਲ ਫੈਸਲਾ ਨਹੀਂ ਕਰੇਗਾ;4ਪਰ ਉਹ ਧਰਮ ਨਾਲ ਲੋੜਵੰਦਾਂ ਦਾ ਨਿਆਂ ਕਰੇਗਾ,ਨਿਆਂ ਨਾਲ ਧਰਤੀ ਦੇ ਗਰੀਬਾਂ ਦਾ ਨਿਆਂ ਕਰੇਗਾ।ਉਹ ਧਰਤੀ ਨੂੰ ਆਪਣੇ ਬਚਨ ਦੇ ਡੰਡੇ ਨਾਲ ਮਾਰੇਗਾ।ਉਹ ਆਪਣੇ ਬੁੱਲ੍ਹਾਂ ਦੇ ਸਾਹ ਨਾਲ ਦੁਸ਼ਟ ਨੂੰ ਜਾਨੋਂ ਮਾਰ ਦੇਵੇਗਾ।5ਧਰਮ ਉਸ ਦੀ ਕਮਰ ਦਾ ਪਟਕਾ ਹੋਵੇਗਾ,ਅਤੇ ਵਫ਼ਾਦਾਰੀ ਉਸ ਦੀ ਕਮਰ ਦੁਆਲੇ ਪੇਟੀ ਵਾਂਗੂ ਹੋਵੇਗੀ।
6ਬਘਿਆੜ ਲੇਲੇ ਦੇ ਨਾਲ ਰਹੇਗਾ,ਚੀਤਾ ਬੱਕਰੀ ਨਾਲ ਲੇਟੇਗਾ,ਵੱਛਾ, ਜੁਆਨ ਸ਼ੇਰ ਅਤੇ ਪਾਲਤੂ ਪਸ਼ੂ ਇਕੱਠੇ ਰਹਿਣਗੇ,ਅਤੇ ਇੱਕ ਛੋਟਾ ਬੱਚਾ ਉਨ੍ਹਾਂ ਦੀ ਅਗਵਾਈ ਕਰੇਗਾ।7ਗਾਂ ਅਤੇ ਰਿੱਛ ਨਾਲ ਚਾਰਨਗੇ,ਉਨ੍ਹਾਂ ਦੇ ਬੱਚੇ ਇਕੱਠੇ ਲੇਟਣਗੇ,ਅਤੇ ਸ਼ੇਰ ਬਲਦ ਵਾਂਗੂੰ ਘਾਹ ਖਾਵੇਗਾ।8ਦੁੱਧ ਚੁੰਘਦਾ ਬੱਚਾ ਸੱਪ ਦੀ ਖੁੱਡ ਕੋਲ ਖੇਡੇਗਾ,ਅਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣਾ ਹੱਥ ਨਾਗ ਦੀ ਵਰਮੀ ਉੱਤੇ ਰੱਖੇਗਾ।9ਉਹ ਮੇਰੇ ਸਾਰੇ ਪਵਿੱਤਰ ਪਰਬਤ ਉੱਤੇ ਨਾ ਕੋਈ ਦੁੱਖ ਦੇਵੇਗਾਅਤੇ ਨਾ ਹੀ ਨਾਸ਼ ਕਰਨਗੇ,ਕਿਉਂਕਿ ਧਰਤੀ ਯਾਹਵੇਹ ਦੇ ਗਿਆਨ ਨਾਲ ਅਜਿਹੀ ਭਰੀ ਹੋਈ ਹੋਵੇਗੀ ਜਿਵੇਂ ਪਾਣੀ ਸਮੁੰਦਰ ਨਾਲ ਭਰਿਆ ਹੋਇਆ ਹੁੰਦਾ ਹੈ।
10ਉਸ ਦਿਨ ਯੱਸੀ ਦੀ ਜੜ੍ਹ ਲੋਕਾਂ ਲਈ ਝੰਡੇ ਵਜੋਂ ਖੜ੍ਹੀ ਹੋਵੇਗੀ। ਕੌਮਾਂ ਉਸ ਲਈ ਇਕੱਠੀਆਂ ਹੋਣਗੀਆਂ, ਅਤੇ ਉਸਦਾ ਆਰਾਮ ਸਥਾਨ ਸ਼ਾਨਦਾਰ ਹੋਵੇਗਾ।11ਉਸ ਦਿਨ ਯਾਹਵੇਹ ਦੂਸਰੀ ਵਾਰੀ ਆਪਣਾ ਹੱਥ ਵਧਾ ਕੇ ਆਪਣੀ ਪਰਜਾ ਦੇ ਬਚੇ ਹੋਏ ਲੋਕਾਂ ਨੂੰ ਅੱਸ਼ੂਰ ਤੋਂ, ਮਿਸਰ ਤੋਂ, ਪਥਰੋਸ ਤੋਂ, ਕੂਸ਼ ਤੋਂ, ਏਲਾਮ ਤੋਂ, ਸ਼ਿਨਾਰ ਤੋਂ, ਹਮਾਥ ਤੋਂ ਅਤੇ ਸਮੁੰਦਰ ਦੇ ਟਾਪੂਆਂ ਤੋਂ ਮੁੱਲ ਲੈ ਕੇ ਛੁਡਾਵੇਗਾ।12ਉਹ ਕੌਮਾਂ ਲਈ ਇੱਕ ਝੰਡਾ ਖੜ੍ਹਾ ਕਰੇਗਾਅਤੇ ਇਸਰਾਏਲ ਦੇ ਗ਼ੁਲਾਮਾਂ ਨੂੰ ਇਕੱਠਾ ਕਰੇਗਾ।ਅਤੇ ਯਹੂਦਾਹ ਦੇ ਖਿੱਲਰਿਆਂ ਹੋਇਆਂ ਨੂੰ ਧਰਤੀ ਦੀਆਂ ਚਾਰੇ ਕੋਨਿਆਂ ਤੋਂ ਇਕੱਠਾ ਕਰੇਗਾ।13ਇਫ਼ਰਾਈਮ ਦੀ ਈਰਖਾ ਮਿਟ ਜਾਵੇਗੀ,ਅਤੇ ਯਹੂਦਾਹ ਦੇ ਵੈਰੀ ਨਸ਼ਟ ਹੋ ਜਾਣਗੇ।ਇਫ਼ਰਾਈਮ ਯਹੂਦਾਹ ਨਾਲ ਈਰਖਾ ਨਹੀਂ ਕਰੇਗਾ,ਨਾ ਯਹੂਦਾਹ ਇਫ਼ਰਾਈਮ ਨਾਲ ਵੈਰ ਕਰੇਗਾ।14ਪਰ ਉਹ ਪੱਛਮ ਵੱਲ ਫ਼ਲਿਸਤੀਆਂ ਦੇ ਮੋਢੇ ਉੱਤੇ ਝਪੱਟਾ ਮਾਰਨਗੇ,ਅਤੇ ਉਹ ਇਕੱਠੇ ਹੋ ਕੇ ਪੂਰਬੀਆਂ ਨੂੰ ਲੁੱਟ ਲੈਣਗੇ।ਉਹ ਅਦੋਮ ਅਤੇ ਮੋਆਬ ਨੂੰ ਆਪਣੇ ਅਧੀਨ ਕਰਨਗੇ,ਅਤੇ ਅੰਮੋਨੀ ਉਨ੍ਹਾਂ ਦੇ ਅਧੀਨ ਹੋਣਗੇ।15ਯਾਹਵੇਹ ਮਿਸਰ ਦੇ ਸਮੁੰਦਰ ਦੀ ਖਾੜੀ ਨੂੰ ਸੁੱਕਾ ਦੇਵੇਗਾ;ਤੇਜ਼ ਹਵਾ ਨਾਲ ਉਹ ਫ਼ਰਾਤ ਦਰਿਆ ਉੱਤੇ ਆਪਣਾ ਹੱਥ ਝਾੜੇਗਾ।ਉਹ ਇਸ ਨੂੰ ਸੱਤ ਧਾਰਾਵਾਂ ਵਿੱਚ ਤੋੜ ਦੇਵੇਗਾਅਤੇ ਲੋਕ ਆਪਣੀਆਂ ਜੁੱਤੀਆਂ ਪਹਿਨੇ ਹੋਏ ਵੀ ਪਾਰ ਲੰਘ ਸਕਣਗੇ।16ਮੇਰੀ ਪਰਜਾ ਦੇ ਬਚੇ ਹੋਏ ਲੋਕਾਂ ਲਈਜਿਹੜੇ ਅੱਸ਼ੂਰ ਤੋਂ ਬਚ ਗਏ, ਇੱਕਅਜਿਹੀ ਸੜਕ ਹੋਵੇਗੀ, ਜਿਵੇਂ ਇਸਰਾਏਲ ਲਈ ਸੀ,ਜਦ ਉਹ ਮਿਸਰ ਦੇ ਦੇਸ ਤੋਂ ਉਤਾਹਾਂ ਆਏ ਸਨ।

Biblica, Inc.

https://app.library.bible/content/38de522697cd8943