ਯਸ਼ਾਯਾਹ10

1ਹਾਏ ਉਹਨਾਂ ਉੱਤੇ ਜਿਹੜੇ ਬੁਰੀਆਂ ਬਿਧੀਆਂ ਬਣਾਉਂਦੇ ਹਨ,ਉਨ੍ਹਾਂ ਉੱਤੇ ਜੋ ਅਤਿਆਚਾਰੀ ਫ਼ਰਮਾਨ ਜਾਰੀ ਕਰਦੇ ਹਨ,2ਗਰੀਬਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਰੱਖਦੇ ਹਨਅਤੇ ਮੇਰੀ ਪਰਜਾ ਦੇ ਮਸਕੀਨਾਂ ਦਾ ਹੱਕ ਖੋਹ ਲੈਣ,ਕਿ ਵਿਧਵਾਂ ਉਹਨਾਂ ਦੀ ਲੁੱਟ ਹੋਣਅਤੇ ਉਹ ਯਤੀਮਾਂ ਨੂੰ ਸ਼ਿਕਾਰ ਬਣਾਉਣ।3ਤੁਸੀਂ ਸਜ਼ਾ ਦੇ ਦਿਨ ਕੀ ਕਰੋਗੇ,ਜਦੋਂ ਬਿਪਤਾ ਦੂਰੋਂ ਆਵੇਗੀ?ਤੁਸੀਂ ਸਹਾਇਤਾ ਲਈ ਕਿਸ ਦੇ ਕੋਲ ਨੱਠੋਗੇ,ਅਤੇ ਆਪਣਾ ਮਾਲ-ਧਨ ਕਿੱਥੇ ਛੱਡੋਗੇ?4ਕੁਝ ਨਹੀਂ ਬਚੇਗਾ ਸਿਵਾਏ ਗ਼ੁਲਾਮਾਂ ਵਿੱਚ ਚੀਕਣ ਜਾਂ ਵੱਢੇ ਹੋਏ ਲੋਕਾਂ ਵਿੱਚ ਡਿੱਗਣ ਲਈ।ਇਸ ਸਭ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ,ਸਗੋਂ ਉਸ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।

ਅੱਸ਼ੂਰ ਉੱਤੇ ਪਰਮੇਸ਼ਵਰ ਦਾ ਨਿਆਂ

5“ਹਾਏ ਅੱਸ਼ੂਰੀ ਉੱਤੇ, ਮੇਰੇ ਕ੍ਰੋਧ ਦੀ ਸੋਟੀ,ਜਿਸ ਦੇ ਹੱਥ ਵਿੱਚ ਮੇਰੇ ਕ੍ਰੋਧ ਦਾ ਡੰਡਾ ਹੈ!6ਮੈਂ ਉਹ ਨੂੰ ਇੱਕ ਅਧਰਮੀ ਕੌਮ ਦੇ ਵਿਰੁੱਧ ਘੱਲਦਾ ਹਾਂ,ਮੈਂ ਉਸ ਨੂੰ ਉਨ੍ਹਾਂ ਲੋਕਾਂ ਦੇ ਵਿਰੁੱਧ ਭੇਜਦਾ ਹਾਂ ਜਿਨ੍ਹਾਂ ਦੇ ਵਿਰੁੱਧ ਮੇਰਾ ਗੁੱਸਾ ਭੜਕਿਆ ਹੈ,ਭਈ ਉਹ ਲੁੱਟ ਲੁੱਟੇ ਅਤੇ ਮਾਲ ਚੁਰਾਵੇ,ਅਤੇ ਗਲੀਆਂ ਦੇ ਚਿੱਕੜ ਵਾਂਗੂੰ ਉਹਨਾਂ ਨੂੰ ਮਿੱਧੇ।7ਪਰ ਇਹ ਉਹ ਨਹੀਂ ਜੋ ਉਹ ਚਾਹੁੰਦਾ ਹੈ,ਇਹ ਉਹ ਨਹੀਂ ਜੋ ਉਸ ਦੇ ਮਨ ਵਿੱਚ ਹੈ।ਉਸਦਾ ਉਦੇਸ਼ ਬਹੁਤ ਸਾਰੀਆਂ ਕੌਮਾਂ ਨੂੰ ਨਸ਼ਟ ਕਰਨਾ ਹੈ।ਅਤੇ ਬਹੁਤ ਸਾਰੀਆਂ ਕੌਮਾਂ ਨੂੰ ਵੱਢ ਸੁੱਟਣਾ ਹੈ8ਉਹ ਆਖਦਾ ਹੈ, ‘ਕੀ ਮੇਰੇ ਸਾਰੇ ਸੂਬੇਦਾਰ ਰਾਜਿਆ ਵਰਗੇ ਨਹੀਂ ਹਨ?9ਕੀ ਕਲਨੋ ਕਰਕਮੀਸ਼ ਵਰਗਾ ਨਹੀਂ ਹੋਇਆ?ਕੀ ਹਮਾਥ ਅਰਪਾਦ ਵਰਗਾ,ਅਤੇ ਸਾਮਰਿਯਾ ਦੰਮਿਸ਼ਕ ਵਰਗਾ ਨਹੀਂ ਹੈ?10ਜਿਵੇਂ ਮੇਰਾ ਹੱਥ ਬੁੱਤਾਂ ਨਾਲ ਭਰੇ ਹੋਏ ਰਾਜਾਂ ਤੱਕ ਪਹੁੰਚਿਆ,ਰਾਜ ਜਿਸ ਦੀਆਂ ਮੂਰਤੀਆਂ ਯੇਰੂਸ਼ਲੇਮ ਅਤੇ ਸਾਮਰਿਯਾ ਦੀਆਂ ਮੂਰਤਾਂ ਨਾਲੋਂ ਉੱਤਮ ਸਨ,11ਜਿਵੇਂ ਮੈਂ ਸਾਮਰਿਯਾ ਅਤੇ ਉਸ ਦੇ ਬੁੱਤਾਂ ਨਾਲ ਕੀਤਾ,ਕੀ ਉਸੇ ਤਰ੍ਹਾਂ ਹੀ ਮੈਂ ਯੇਰੂਸ਼ਲੇਮ ਅਤੇ ਉਸ ਦੀਆਂ ਮੂਰਤੀਆਂ ਨਾਲ ਨਾ ਕਰਾਂ?’ ”
12ਜਦੋਂ ਯਾਹਵੇਹ ਸੀਯੋਨ ਪਰਬਤ ਅਤੇ ਯੇਰੂਸ਼ਲੇਮ ਦੇ ਵਿਰੁੱਧ ਆਪਣਾ ਸਾਰਾ ਕੰਮ ਪੂਰਾ ਕਰ ਲਵੇਗਾ, ਤਾਂ ਉਹ ਆਖੇਗਾ, “ਤਾਂ ਮੈਂ ਅੱਸ਼ੂਰ ਦੇ ਰਾਜੇ ਨੂੰ ਉਸ ਦੇ ਘਮੰਡੀ ਦਿਲ ਦੀ ਕਰਨੀ ਅਤੇ ਉਸ ਦੀਆਂ ਉੱਚੀਆਂ ਅੱਖਾਂ ਦੀ ਸ਼ਾਨ ਦੀ ਸਜ਼ਾ ਦਿਆਂਗਾ।13ਕਿਉਂ ਜੋ ਉਹ ਆਖਦਾ ਹੈ,“ ‘ਮੈਂ ਇਹ ਆਪਣੇ ਹੱਥ ਦੇ ਬਲ ਨਾਲ ਕੀਤਾ,ਅਤੇ ਆਪਣੀ ਬੁੱਧੀ ਨਾਲ, ਕਿਉਂਕਿ ਮੇਰੇ ਕੋਲ ਸਮਝ ਹੈ।ਮੈਂ ਕੌਮਾਂ ਦੀਆਂ ਹੱਦਾਂ ਮਿਟਾ ਦਿੱਤੀਆਂ,ਮੈਂ ਉਨ੍ਹਾਂ ਦੇ ਖ਼ਜ਼ਾਨੇ ਲੁੱਟ ਲਏ।ਅਤੇ ਸੂਰਮੇ ਵਾਂਗੂੰ ਮੈਂ ਗੱਦੀਆਂ ਉੱਤੇ ਬਿਰਾਜਮਾਨ ਹੋਣ ਵਾਲਿਆਂ ਨੂੰ ਹੇਠਾਂ ਲਾਹ ਦਿੱਤਾ।14ਮੇਰੇ ਹੱਥ ਨੇ ਲੋਕਾਂ ਦੇ ਮਾਲ-ਧਨ ਨੂੰ ਐਂਵੇਂ ਲੱਭ ਲਿਆ ਹੈ,ਜਿਵੇਂ ਕੋਈ ਆਲ੍ਹਣੇ ਨੂੰ ਲੱਭ ਲੈਂਦਾ।ਜਿਵੇਂ ਲੋਕ ਛੱਡੇ ਹੋਏ ਆਂਡੇ ਸਮੇਟਦੇ ਹਨ,ਇਸੇ ਤਰ੍ਹਾਂ ਮੈਂ ਸਾਰੇ ਦੇਸ਼ਾਂ ਨੂੰ ਸਮੇਟ ਲਿਆ;ਕਿਸੇ ਨੇ ਖੰਭ ਨਹੀਂ ਫੜ੍ਹਿਆ,ਨਾ ਚੀ-ਚੀ ਕਰਨ ਲਈ ਆਪਣਾ ਮੂੰਹ ਖੋਲ੍ਹਿਆ ਹੈ।’ ”
15ਕੀ ਕੁਹਾੜਾ ਉਸ ਵਿਅਕਤੀ ਦੇ ਵਿਰੁੱਧ ਆਕੜਦਾ ਹੈ ਜੋ ਇਸਨੂੰ ਚਲਾਉਂਦਾ ਹੈ,ਜਾਂ ਆਰਾ ਉਸ ਨੂੰ ਵਰਤਣ ਵਾਲੇ ਉੱਤੇ ਸ਼ੇਖੀ ਮਾਰਦਾ ਹੈ?ਜਿਵੇਂ ਕੋਈ ਡੰਡਾ ਉਸ ਵਿਅਕਤੀ ਨੂੰ ਫੜਾਉਂਦਾ ਹੈ ਜੋ ਉਸ ਨੂੰ ਚੁੱਕਦਾ ਹੈ,ਜਾਂ ਇੱਕ ਡੰਡਾ ਉਸ ਨੂੰ ਮਾਰਦਾ ਹੈ ਜੋ ਲੱਕੜ ਨਹੀਂ ਹੈ!16ਇਸ ਲਈ, ਪ੍ਰਭੂ, ਯਾਹਵੇਹ ਸਰਵਸ਼ਕਤੀਮਾਨ,ਆਪਣੇ ਤਕੜੇ ਯੋਧਿਆਂ ਉੱਤੇ ਨਿਰਬਲ ਕਰਨ ਵਾਲੀ ਬਿਮਾਰੀ ਭੇਜੇਗਾ।ਅਤੇ ਉਹ ਦੇ ਤੇਜ ਦੇ ਹੇਠਾਂਅੱਗ ਦੇ ਸਾੜੇ ਵਾਂਗੂੰ ਸਾੜ ਬਲੇਗੀ।17ਇਸਰਾਏਲ ਦਾ ਚਾਨਣ ਅੱਗ ਬਣ ਜਾਵੇਗਾ,ਉਨ੍ਹਾਂ ਦਾ ਪਵਿੱਤਰ ਪੁਰਖ ਇੱਕ ਲਾਟ ਬਣ ਜਾਵੇਗਾ।ਇੱਕ ਹੀ ਦਿਨ ਵਿੱਚ ਉਹ ਉਸ ਦੇ ਕੰਡਿਆਂ ਅਤੇ ਝਾੜੀਆਂ ਨੂੰ ਸਾੜ ਕੇ ਭਸਮ ਕਰ ਦੇਵੇਗਾ।18ਉਹ ਦੇ ਜੰਗਲਾਂ ਅਤੇ ਉਪਜਾਊ ਖੇਤਾਂ ਦੀ ਸ਼ਾਨਉਹ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ,ਜਿਵੇਂ ਇੱਕ ਬਿਮਾਰ ਮਨੁੱਖ ਉਜੜ ਜਾਂਦਾ ਹੈ।19ਅਤੇ ਉਸ ਦੇ ਜੰਗਲਾਂ ਦੇ ਬਚੇ ਹੋਏ ਰੁੱਖ ਇੰਨੇ ਥੋੜੇ ਹੋਣਗੇ ਕਿ ਇੱਕ ਬੱਚਾ ਵੀ ਉਨ੍ਹਾਂ ਨੂੰ ਲਿਖ ਸਕੇ।

ਬਚੇ ਹੋਏ ਇਸਰਾਏਲੀਆਂ ਦੀ ਵਾਪਸੀ

20ਉਸ ਦਿਨ ਅਜਿਹਾ ਹੋਵੇਗਾ ਕਿ ਇਸਰਾਏਲ ਦੇ ਬਾਕੀ ਬਚੇ ਹੋਏ ਲੋਕਅਤੇ ਯਾਕੋਬ ਦੇ ਘਰਾਣੇ ਦੇ ਬਚੇ ਹੋਏਆਪਣੇ ਮਾਰਨ ਵਾਲੇ ਦਾ ਫੇਰ ਸਹਾਰਾ ਨਾ ਲੈਣਗੇ,ਪਰ ਇਸਰਾਏਲ ਦੇ ਪਵਿੱਤਰ ਪੁਰਖ ਯਾਹਵੇਹ ਦਾ ਸਚਿਆਈ ਨਾਲ ਸਹਾਰਾ ਲੈਣਗੇ21ਇੱਕ ਬਕੀਆ ਵਾਪਸ ਆਵੇਗਾ,ਅਰਥਾਤ ਯਾਕੋਬ ਦਾ ਇੱਕ ਬਕੀਆ ਸ਼ਕਤੀਮਾਨ ਪਰਮੇਸ਼ਵਰ ਵੱਲ ਮੁੜੇਗਾ।22ਭਾਵੇਂ ਤੇਰੀ ਪਰਜਾ ਇਸਰਾਏਲ ਸਮੁੰਦਰ ਦੀ ਰੇਤ ਵਰਗੀ ਹੋਵੇ,ਉਨ੍ਹਾਂ ਵਿੱਚੋਂ ਕੁਝ ਹੀ ਮੁੜਨਗੇ।ਬਰਬਾਦੀ ਦਾ ਪੱਕਾ ਫ਼ੈਸਲਾ ਹੋ ਚੁੱਕਾ ਹੈ,ਉਹ ਧਰਮ ਅਤੇ ਫੁਰਤੀ ਨਾਲ ਆਉਂਦਾ ਹੈ।23ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ, ਸਾਰੀ ਧਰਤੀ ਦੇ ਵਿਚਕਾਰਆਪਣੇ ਫ਼ੈਸਲੇ ਅਨੁਸਾਰ ਪੂਰੀ ਬਰਬਾਦੀ ਕਰੇਗਾ।
24ਇਸ ਲਈ ਪ੍ਰਭੂ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:“ਹੇ ਮੇਰੇ ਲੋਕੋ ਜਿਹੜੇ ਸੀਯੋਨ ਵਿੱਚ ਰਹਿੰਦੇ ਹਨ,ਅੱਸ਼ੂਰੀਆਂ ਤੋਂ ਨਾ ਡਰੋ,ਜੋ ਤੁਹਾਨੂੰ ਡੰਡੇ ਨਾਲ ਕੁੱਟਦੇ ਹਨ।ਅਤੇ ਤੁਹਾਡੇ ਉੱਤੇ ਮਿਸਰੀਆਂ ਵਾਂਗੂੰ ਆਪਣੀ ਲਾਠੀ ਚੁੱਕਣ।25ਬਹੁਤ ਜਲਦੀ ਤੁਹਾਡੇ ਵਿਰੁੱਧ ਮੇਰਾ ਕ੍ਰੋਧ ਖ਼ਤਮ ਹੋ ਜਾਵੇਗਾਅਤੇ ਮੇਰਾ ਕ੍ਰੋਧ ਉਨ੍ਹਾਂ ਦੀ ਬਰਬਾਦੀ ਲਈ ਹੋਵੇਗਾ।”
26ਸਰਬਸ਼ਕਤੀਮਾਨ ਪ੍ਰਭੂ ਉਨ੍ਹਾਂ ਨੂੰ ਕੋਰੜੇ ਮਾਰੇਗਾ,ਜਿਵੇਂ ਉਸ ਨੇ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਮਾਰਿਆ ਸੀ।ਜਿਵੇਂ ਓਰੇਬ ਦੀ ਚੱਟਾਨ ਉੱਤੇ ਮਿਦਯਾਨ ਨੂੰ ਮਾਰਿਆਅਤੇ ਜਿਵੇਂ ਉਸ ਨੇ ਆਪਣੀ ਲਾਠੀ ਮਿਸਰ ਉੱਤੇ ਚੁੱਕੀ, ਉਸੇ ਤਰ੍ਹਾਂ ਹੀ ਉਹ ਦੀ ਲਾਠੀ ਸਮੁੰਦਰ ਉੱਤੇ ਹੋਵੇਗੀ।27ਉਸ ਦਿਨ ਉਨ੍ਹਾਂ ਦਾ ਭਾਰ ਤੁਹਾਡੇ ਮੋਢਿਆਂ ਤੋਂ,ਉਨ੍ਹਾਂ ਦਾ ਜੂਲਾ ਤੁਹਾਡੀ ਗਰਦਨ ਤੋਂ ਉਤਾਰਿਆ ਜਾਵੇਗਾ।ਜੂਲਾ ਟੁੱਟ ਜਾਵੇਗਾਕਿਉਂਕਿ ਤੁਸੀਂ ਬਹੁਤ ਮੋਟੇ ਹੋ ਗਏ ਹੋ।
28ਉਹ ਅੱਯਾਥ ਨਗਰ ਵਿੱਚ ਆਏ,ਉਹ ਮਿਗਰੋਨ ਨਗਰ ਦੇ ਵਿੱਚੋਂ ਦੀ ਲੰਘੇ,ਮਿਕਮਾਸ਼ ਨਗਰ ਵਿੱਚ ਉਨ੍ਹਾਂ ਨੇ ਆਪਣਾ ਸਮਾਨ ਰੱਖਿਆ ਹੈ।29ਉਹ ਘਾਟੀ ਦੇ ਪਾਰ ਲੰਘ ਗਏ,ਅਤੇ ਗੇਬਾ ਉਨ੍ਹਾਂ ਦਾ ਰਾਤ ਦੇ ਰੁਕਣ ਦਾ ਟਿਕਾਣਾ ਹੋਇਆ,ਰਾਮਾਹ ਕੰਬਦਾ ਹੈ,ਸ਼ਾਊਲ ਦਾ ਗਿਬਆਹ ਪਿੰਡ ਨੱਠ ਤੁਰਿਆ।30ਹੇ ਗਲੀਮ ਦੀ ਧੀਏ,ਉੱਚੀ ਦੇ ਕੇ ਪੁਕਾਰ!ਹੇ ਲੈਸ਼ਾਹ, ਸੁਣ!ਹੇ ਅਨਾਥੋਥ, ਧਿਆਨ ਦੇ!31ਮਦਮੇਨਾਹ ਨਗਰ ਭੱਜ ਤੁਰਿਆ,ਗੋਬੀਮ ਨਗਰ ਦੇ ਵਾਸੀ ਪਨਾਹ ਭਾਲਦੇ ਹਨ।32ਅੱਜ ਦੇ ਦਿਨ ਉਹ ਨੋਬ ਵਿੱਚ ਰੁਕਣਗੇ;ਉਹ ਸੀਯੋਨ ਦੀ ਧੀ ਦੇ ਪਰਬਤ ਉੱਤੇ,ਯੇਰੂਸ਼ਲੇਮ ਦੇ ਪਹਾੜੀ ਉੱਤੇਆਪਣੇ ਹੱਥ ਚੁੱਕ ਕੇ ਧਮਕਾਉਣਗੇ।
33ਵੇਖੋ, ਪ੍ਰਭੂ, ਸਰਬਸ਼ਕਤੀਮਾਨ ਯਾਹਵੇਹ,ਵੱਡੀ ਸ਼ਕਤੀ ਨਾਲ ਟਹਿਣੀਆਂ ਨੂੰ ਤੋੜ ਦੇਵੇਗਾ।ਉੱਚੇ ਰੁੱਖ ਵੱਢੇ ਜਾਣਗੇ,ਉੱਚੇ ਰੁੱਖ ਨੀਵੇਂ ਕੀਤੇ ਜਾਣਗੇ।34ਉਹ ਜੰਗਲ ਦੀਆਂ ਝਾੜੀਆਂ ਨੂੰ ਕੁਹਾੜੀ ਨਾਲ ਵੱਢ ਸੁੱਟੇਗਾ।ਲਬਾਨੋਨ ਸ਼ਕਤੀਮਾਨ ਦੇ ਅੱਗੇ ਡਿੱਗ ਜਾਵੇਗਾ।

Biblica, Inc.

https://app.library.bible/content/38de522697cd8943