ਯਸ਼ਾਯਾਹ9

1ਫਿਰ ਵੀ, ਜਿਹੜੇ ਦੁਖੀ ਸਨ ਉਨ੍ਹਾਂ ਲਈ ਹੋਰ ਉਦਾਸੀ ਨਹੀਂ ਹੋਵੇਗੀ। ਪਿਛਲੇ ਸਮੇਂ ਵਿੱਚ ਉਸਨੇ ਜ਼ਬੂਲੁਨ ਦੀ ਧਰਤੀ ਅਤੇ ਨਫ਼ਤਾਲੀ ਦੀ ਧਰਤੀ ਨੂੰ ਨੀਵਾਂ ਕੀਤਾ, ਪਰ ਭਵਿੱਖ ਵਿੱਚ ਉਹ ਕੌਮਾਂ ਦੀ ਗਲੀਲ ਨੂੰ, ਸਮੁੰਦਰ ਦੇ ਰਸਤੇ, ਯਰਦਨ ਦੇ ਪਾਰ, ਦਾ ਆਦਰ ਕਰੇਗਾ।2ਜਿਹੜੇ ਲੋਕ ਅੰਧਕਾਰ ਵਿੱਚ ਚਲਦੇ ਸਨਉਹਨਾਂ ਨੇ ਇੱਕ ਵੱਡਾ ਚਾਨਣ ਵੇਖਿਆ;ਅਤੇ ਜਿਹੜੇ ਮੌਤ ਦੇ ਸਾਯੇ ਵਿੱਚ ਜੀ ਰਹੇ ਸਨ,ਉਹਨਾਂ ਉੱਤੇ ਰੋਸ਼ਨੀ ਚਮਕੀ।3ਤੂੰ ਕੌਮ ਦਾ ਵਿਸਤਾਰ ਕੀਤਾਅਤੇ ਉਨ੍ਹਾਂ ਦੀ ਖੁਸ਼ੀ ਵਿੱਚ ਵਾਧਾ ਕੀਤਾ ਹੈ।ਉਹ ਤੁਹਾਡੇ ਸਾਮ੍ਹਣੇ ਖੁਸ਼ ਹੁੰਦੇ ਹਨਜਿਵੇਂ ਲੋਕ ਵਾਢੀ ਵੇਲੇ ਖੁਸ਼ ਹੁੰਦੇ ਹਨ,ਜਿਵੇਂ ਯੋਧੇ ਲੁੱਟ ਦੇ ਮਾਲ ਨੂੰ ਵੰਡਣ ਵੇਲੇ ਅਨੰਦ ਕਰਦੇ ਹਨ।4ਕਿਉਂਕਿ ਜਿਵੇਂ ਮਿਦਯਾਨ ਦੀ ਹਾਰ ਦੇ ਦਿਨ ਵਿੱਚ,ਤੂੰ ਉਸ ਜੂਲੇ ਨੂੰ ਜੋ ਉਨ੍ਹਾਂ ਉੱਤੇ ਭਾਰੂ ਸੀ,ਉਹਨਾਂ ਦੇ ਮੋਢਿਆਂ ਉੱਤੇ ਲਾਠੀ ਨੂੰ,ਉਹਨਾਂ ਦੇ ਉੱਤੇ ਜ਼ੁਲਮ ਕਰਨ ਵਾਲੇ ਦੀ ਸੋਟੀ ਨੂੰ ਤੋੜ ਦਿੱਤਾ ਹੈ।5ਯੁੱਧ ਵਿੱਚ ਵਰਤੇ ਜਾਣ ਵਾਲੇ ਹਰ ਸੂਰਮੇ ਦੇ ਬੂਟ ਅਤੇ ਲਹੂ ਨਾਲ ਲਿਬੜੇ ਹੋਏ ਕੱਪੜੇਅੱਗ ਦਾ ਬਾਲਣ ਹੋਵੇਗਾ।6ਕਿਉਂਕਿ ਸਾਡੇ ਲਈ ਤਾਂ ਇੱਕ ਬਾਲਕ ਜੰਮਿਆ,ਸਾਨੂੰ ਇੱਕ ਪੁੱਤਰ ਬਖ਼ਸ਼ਿਆ ਗਿਆ,ਅਤੇ ਰਾਜ ਉਸ ਦੇ ਮੋਢਿਆਂ ਉੱਤੇ ਹੋਵੇਗਾ,ਅਤੇ ਉਸਦਾ ਨਾਮ ਇਹ ਪੁਕਾਰਿਆ ਜਾਵੇਗਾਅਚਰਜ਼ ਸਲਾਹਕਾਰ, ਸ਼ਕਤੀਮਾਨ ਪਰਮੇਸ਼ਵਰਸਦੀਪਕ ਪਿਤਾ, ਸ਼ਾਂਤੀ ਦਾ ਰਾਜਕੁਮਾਰ।7ਉਹ ਦੇ ਰਾਜ ਦੀ ਤਰੱਕੀ,ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ,ਉਹ ਦਾਵੀਦ ਦੇ ਸਿੰਘਾਸਣ ਉੱਤੇਅਤੇ ਉਸ ਦੀ ਪਾਤਸ਼ਾਹੀ ਉੱਤੇ ਰਾਜ ਕਰੇਗਾ,ਉਸਨੂੰ ਨਿਆਂ ਅਤੇ ਧਾਰਮਿਕਤਾ ਨਾਲਉਸ ਸਮੇਂ ਤੋਂ ਅਤੇ ਸਦਾ ਲਈ ਕਾਇਮ ਕਰੇਗਾ।ਯਾਹਵੇਹ ਸਰਬਸ਼ਕਤੀਮਾਨਦੀ ਅਣਖ ਇਸ ਤਰ੍ਹਾਂ ਕਰੇਗੀ।

ਇਸਰਾਏਲ ਉੱਤੇ ਯਾਹਵੇਹ ਗੁੱਸਾ

8ਯਾਹਵੇਹ ਨੇ ਯਾਕੋਬ ਦੇ ਵਿਰੁੱਧ ਇੱਕ ਸੰਦੇਸ਼ ਭੇਜਿਆ ਹੈ;ਇਹ ਇਸਰਾਏਲ ਉੱਤੇ ਪਰਗਟ ਹੋਵੇਗਾ।9ਸਾਰੇ ਲੋਕ ਇਹ ਜਾਣ ਲੈਣਗੇਇਫ਼ਰਾਈਮ ਅਤੇ ਸਾਮਰਿਯਾ ਦੇ ਵਾਸੀ,ਜੋ ਗਰੂਰ ਅਤੇ ਮਨ ਦੇ ਹੰਕਾਰ ਨਾਲ ਆਖਦੇ ਹਨ,10“ਇੱਟਾਂ ਡਿੱਗ ਪਈਆਂ ਹਨ,ਪਰ ਅਸੀਂ ਘੜ੍ਹਵੇਂ ਪੱਥਰਾਂ ਨਾਲ ਘਰ ਉਸਾਰਾਂਗੇ,ਗੁੱਲਰ ਤਾਂ ਵੱਢੇ ਹੋਏ ਹਨ,ਪਰ ਅਸੀਂ ਉਨ੍ਹਾਂ ਦੇ ਥਾਂ ਦਿਆਰ ਪਾਵਾਂਗੇ।”11ਪਰ ਯਾਹਵੇਹ ਨੇ ਰੇਜ਼ੀਨ ਦੇ ਦੁਸ਼ਮਣਾਂ ਨੂੰ ਉਨ੍ਹਾਂ ਦੇ ਵਿਰੁੱਧ ਮਜ਼ਬੂਤ ਕੀਤਾ ਹੈ ਅਤੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਕਸਾਇਆ ਹੈ।12ਅਰਾਮੀ ਅੱਗੇ ਅਤੇ ਫ਼ਲਿਸਤੀ ਪਿੱਛੇ ਹੋਣਗੇ,ਅਤੇ ਉਹ ਇਸਰਾਏਲ ਨੂੰ ਅੱਡੇ ਹੋਏ ਮੂੰਹ ਨਾਲ ਭੱਖ ਲੈਣਗੇ।ਇਸ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ,ਸਗੋਂ ਉਸਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।
13ਪਰ ਫਿਰ ਵੀ ਪਰਜਾ ਆਪਣੇ ਮਾਰਨ ਵਾਲੇ ਵੱਲ ਨਾ ਮੁੜੀ,ਨਾ ਸਰਬਸ਼ਕਤੀਮਾਨ ਪਰਮੇਸ਼ਵਰ ਨੂੰ ਭਾਲਿਆ।14ਇਸ ਲਈ ਯਾਹਵੇਹ ਇਸਰਾਏਲ ਵਿੱਚੋਂ ਸਿਰ ਅਤੇ ਪੂਛ ਅਤੇ ਖਜ਼ੂਰ ਦੀਆਂ ਟਹਿਣੀਆਂਅਤੇ ਕਾਨੇ ਨੂੰ ਇੱਕੋ ਦਿਨ ਵਿੱਚ ਕੱਟ ਦੇਵੇਗਾ।15ਬਜ਼ੁਰਗ ਅਤੇ ਪਤਵੰਤ, ਉਹ ਸਿਰ ਹਨ,ਅਤੇ ਨਬੀ ਜਿਹੜਾ ਝੂਠ ਸਿਖਾਉਂਦਾ ਹੈ, ਉਹ ਪੂਛ ਹੈ16ਜਿਹੜੇ ਇਨ੍ਹਾਂ ਲੋਕਾਂ ਦੀ ਅਗਵਾਈ ਕਰਦੇ ਹਨ, ਉਹ ਕੁਰਾਹੇ ਪਾਉਣ ਵਾਲੇ ਹਨ,ਅਤੇ ਉਨ੍ਹਾਂ ਦੇ ਪਿੱਛੇ ਲੱਗਣ ਵਾਲੇ ਨਿਗਲੇ ਜਾਂਦੇ ਹਨ।17ਇਸ ਲਈ ਯਾਹਵੇਹ ਜੁਆਨਾਂ ਉੱਤੇ ਪ੍ਰਸੰਨ ਨਹੀਂ ਹੋਵੇਗਾ,ਨਾ ਉਹ ਯਤੀਮਾਂ ਅਤੇ ਵਿਧਵਾਵਾਂ ਉੱਤੇ ਤਰਸ ਕਰੇਗਾ,ਕਿਉਂ ਜੋ ਹਰ ਕੋਈ ਅਧਰਮੀ ਅਤੇ ਦੁਸ਼ਟ ਹੈ,ਹਰੇਕ ਮੂੰਹ ਮੂਰਖਤਾਈ ਬੋਲਦਾ ਹੈ।ਇਸ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ,ਸਗੋਂ ਉਹ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।
18ਸੱਚ-ਮੁੱਚ ਹੀ ਬੁਰਿਆਈ ਅੱਗ ਵਾਂਗੂੰ ਬਲਦੀ ਹੈ।ਇਹ ਕੰਡੇ ਅਤੇ ਕੰਡਿਆਲੇ ਭਸਮ ਕਰਦੀ ਹੈ,ਅਤੇ ਉਹ ਸੰਘਣੇ ਜੰਗਲਾਂ ਦੀਆਂ ਝਾੜੀਆਂ ਵਿੱਚ ਭੜਕ ਉੱਠਦੀ ਹੈ,ਉਹ ਧੂੰਏਂ ਦੇ ਗੂੜ੍ਹੇ ਬੱਦਲਾਂ ਵਿੱਚ ਉਤਾਹਾਂ ਚੜ੍ਹਦੀ ਹੈ।19ਸਰਬਸ਼ਕਤੀਮਾਨ ਯਾਹਵੇਹ ਦੇ ਕ੍ਰੋਧ ਨਾਲ,ਧਰਤੀ ਝੁਲਸ ਜਾਵੇਗੀਅਤੇ ਲੋਕ ਅੱਗ ਦਾ ਬਾਲਣ ਬਣ ਜਾਣਗੇ।ਉਹ ਇੱਕ-ਦੂਜੇ ਨੂੰ ਨਹੀਂ ਬਖਸ਼ਣਗੇ।20ਕੋਈ ਸੱਜੇ ਹੱਥ ਵੱਲੋਂ ਕੁਝ ਖੋਹ ਲੈਂਦਾਪਰ ਰਹਿੰਦਾ ਭੁੱਖਾ ਹੈ,ਕੋਈ ਖੱਬੇ ਹੱਥ ਵੱਲੋਂ ਖਾਂਦਾਪਰ ਉਹ ਰੱਜਦਾ ਨਹੀਂ,ਹਰ ਮਨੁੱਖ ਆਪਣੀ ਹੀ ਬਾਂਹ ਦਾ ਮਾਸ ਖਾਵੇਗਾ:21ਮਨੱਸ਼ੇਹ ਇਫ਼ਰਾਈਮ ਨੂੰ ਅਤੇ ਇਫ਼ਰਾਈਮ ਮਨੱਸ਼ੇਹ ਨੂੰ ਖਾਵੇਗਾ।ਉਹ ਇਕੱਠੇ ਹੋ ਕੇ ਯਹੂਦਾਹ ਦੇ ਵਿਰੁੱਧ ਹੋ ਜਾਣਗੇ।ਇਸ ਦੇ ਬਾਵਜੂਦ ਵੀ ਉਸ ਦਾ ਕ੍ਰੋਧ ਨਹੀਂ ਹਟਿਆ,ਸਗੋਂ ਉਸ ਦਾ ਹੱਥ ਹੁਣ ਤੱਕ ਚੁੱਕਿਆ ਹੋਇਆ ਹੈ।

Biblica, Inc.

https://app.library.bible/content/38de522697cd8943