ਏਜ਼ਰਾ1
ਕੋਰੇਸ਼ ਨੇ ਗ਼ੁਲਾਮਾਂ ਦੀ ਵਾਪਸੀ ਵਿੱਚ ਮਦਦ ਕੀਤੀ
1ਫ਼ਾਰਸ ਦੇ ਰਾਜੇ ਕੋਰੇਸ਼ ਦੇ ਪਹਿਲੇ ਸਾਲ ਵਿੱਚ, ਯਾਹਵੇਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹ ਵਿੱਚੋਂ ਨਿੱਕਲਿਆ ਸੀ ਉਹ ਪੂਰਾ ਹੋਵੇ, ਯਾਹਵੇਹ ਨੇ ਫ਼ਾਰਸ ਦੇ ਦਿਲ ਨੂੰ ਉਕਸਾਇਆ ਤਾਂ ਜੋ ਉਹ ਆਪਣੇ ਰਾਜ ਵਿੱਚ ਇੱਕ ਗੱਲ ਦੀ ਘੋਸ਼ਣਾ ਕਰੇ ਅਤੇ ਇਸ ਨੂੰ ਲਿਖਤੀ ਰੂਪ ਵਿੱਚ ਵੀ ਲਿਖੇ:2“ਇਹ ਉਹ ਹੈ ਜੋ ਫ਼ਾਰਸ ਦਾ ਰਾਜਾ ਕੋਰੇਸ਼ ਘੋਸ਼ਣਾ ਕਰ ਰਿਹਾ ਹੈ:“ ‘ਯਾਹਵੇਹ ਸਵਰਗ ਦੇ ਪਰਮੇਸ਼ਵਰ ਨੇ ਮੈਨੂੰ ਧਰਤੀ ਦੇ ਸਾਰੇ ਰਾਜਾਂ ਉੱਤੇ ਅਧਿਕਾਰ ਦਿੱਤਾ ਹੈ। ਉਸ ਨੇ ਮੈਨੂੰ ਯਹੂਦਾਹ ਵਿੱਚ ਯੇਰੂਸ਼ਲੇਮ ਵਿੱਚ ਉਸ ਦੇ ਲਈ ਇੱਕ ਭਵਨ ਬਣਾਉਣ ਲਈ ਚੁਣਿਆ ਹੈ।3ਤੁਹਾਡੇ ਵਿੱਚੋਂ ਕੋਈ ਵੀ ਉਸ ਦੇ ਲੋਕਾਂ ਵਿੱਚੋਂ ਯਹੂਦਾਹ ਵਿੱਚ ਯੇਰੂਸ਼ਲੇਮ ਨੂੰ ਜਾ ਸਕਦਾ ਹੈ ਅਤੇ ਇਸਰਾਏਲ ਦੇ ਪਰਮੇਸ਼ਵਰ, ਯੇਰੂਸ਼ਲੇਮ ਵਿੱਚ, ਯਾਹਵੇਹ ਦਾ ਭਵਨ ਬਣਾ ਸਕਦਾ ਹੈ, ਅਤੇ ਉਹਨਾਂ ਦਾ ਪਰਮੇਸ਼ਵਰ ਉਹਨਾਂ ਦੇ ਨਾਲ ਹੋਵੇ।4ਅਤੇ ਕਿਸੇ ਵੀ ਇਲਾਕੇ ਵਿੱਚ ਜਿੱਥੇ ਬਚੇ ਹੋਏ ਲੋਕ ਹੁਣ ਰਹਿ ਰਹੇ ਹੋਣ, ਲੋਕ ਉਹਨਾਂ ਨੂੰ ਚਾਂਦੀ ਅਤੇ ਸੋਨਾ, ਮਾਲ ਅਤੇ ਪਸ਼ੂ ਅਤੇ ਯੇਰੂਸ਼ਲੇਮ ਵਿੱਚ ਪਰਮੇਸ਼ਵਰ ਦੇ ਭਵਨ ਲਈ ਆਪਣੀ ਮਰਜ਼ੀ ਦੀਆਂ ਭੇਟਾਂ ਦੇਣ।’ ”5ਤਦ ਯਹੂਦਾਹ ਤੇ ਬਿਨਯਾਮੀਨ ਦੇ ਪਿੱਤਰਾਂ ਦੇ ਘਰਾਣਿਆਂ ਦੇ ਮੁਖੀਏ ਅਤੇ ਜਾਜਕ ਅਤੇ ਲੇਵੀ ਅਤੇ ਉਹ ਸੱਭੇ ਜਿਨ੍ਹਾਂ ਦੇ ਮਨਾਂ ਨੂੰ ਪਰਮੇਸ਼ਵਰ ਨੇ ਪਰੇਰਿਆ ਉੱਠੇ ਭਈ ਜਾ ਕੇ ਯਾਹਵੇਹ ਦਾ ਭਵਨ ਜੋ ਯੇਰੂਸ਼ਲੇਮ ਵਿੱਚ ਹੈ ਬਣਾਉਣ।6ਉਹਨਾਂ ਦੇ ਸਾਰੇ ਗੁਆਂਢੀਆਂ ਨੇ ਉਹਨਾਂ ਨੂੰ ਚਾਂਦੀ ਅਤੇ ਸੋਨੇ ਦੀਆਂ ਵਸਤੂਆਂ, ਪਸ਼ੂਆਂ ਅਤੇ ਕੀਮਤੀ ਸੁਗਾਤਾਂ ਦੇ ਨਾਲ ਉਹਨਾਂ ਦੀ ਸਹਾਇਤਾ ਕੀਤੀ ਅਤੇ ਉਹਨਾਂ ਨੂੰ ਸਾਰੀਆਂ ਖੁਸ਼ੀ ਦੀਆਂ ਭੇਟਾਂ ਵੀ ਦਿੱਤੀਆਂ।7ਇਸ ਤੋਂ ਇਲਾਵਾ, ਰਾਜਾ ਕੋਰੇਸ਼ ਨੇ ਯਾਹਵੇਹ ਦੇ ਭਵਨ ਦੀਆਂ ਵਸਤੂਆਂ ਨੂੰ ਬਾਹਰ ਲਿਆਂਦਾ ਸੀ, ਜਿਨ੍ਹਾਂ ਨੂੰ ਨਬੂਕਦਨੇਜ਼ਰ ਨੇ ਯੇਰੂਸ਼ਲੇਮ ਤੋਂ ਚੁੱਕ ਕੇ ਆਪਣੇ ਦੇਵਤਿਆਂ ਦੇ ਮੰਦਰ ਵਿੱਚ ਰੱਖਿਆ ਸੀ।8ਫ਼ਾਰਸ ਦੇ ਰਾਜੇ ਕੋਰੇਸ਼ ਨੇ ਉਹਨਾਂ ਨੂੰ ਮਿਥਰੇਦਥ ਖਜ਼ਾਨਚੀ ਦੁਆਰਾ ਲਿਆਇਆ ਅਤੇ ਉਹਨਾਂ ਨੂੰ ਯਹੂਦਾਹ ਦੇ ਰਾਜਕੁਮਾਰ ਸ਼ੇਸ਼ਬੱਸਰ ਕੋਲ ਗਿਣਿਆ।9ਉਨ੍ਹਾਂ ਦੀ ਗਿਣਤੀ ਇਹ ਸੀ:
ਸੋਨੇ ਦੇ 30 ਥਾਲ, ਚਾਂਦੀ ਦੇ 1,000 ਥਾਲ, ਅਤੇ 29 ਛੁਰੀਆਂ,10ਸੋਨੇ ਦੇ 30 ਕਟੋਰਦਾਨ, ਚਾਂਦੀ ਦੇ ਇੱਕੋ ਜਿਹੇ 410 ਕੌਲੇ, ਅਤੇ ਦੂਜੇ 1,000 ਭਾਂਡੇ।11ਕੁੱਲ ਮਿਲਾ ਕੇ ਸੋਨੇ ਅਤੇ ਚਾਂਦੀ ਦੀਆਂ 5,400 ਵਸਤੂਆਂ ਸਨ।
ਜਦੋਂ ਉਹ ਬਾਬੇਲ ਤੋਂ ਯੇਰੂਸ਼ਲੇਮ ਨੂੰ ਆਏ ਤਾਂ ਸ਼ੇਸ਼ਬੱਸਰ ਇਨ੍ਹਾਂ ਸਾਰਿਆਂ ਨੂੰ ਗ਼ੁਲਾਮਾਂ ਦੇ ਨਾਲ ਲਿਆਇਆ।
Biblica, Inc.