2 ਇਤਿਹਾਸ36
1ਅਤੇ ਦੇਸ਼ ਦੇ ਲੋਕਾਂ ਨੇ ਯੋਸ਼ੀਯਾਹ ਦੇ ਪੁੱਤਰ ਯਹੋਆਹਾਜ਼ ਨੂੰ ਲੈ ਕੇ ਯੇਰੂਸ਼ਲੇਮ ਵਿੱਚ ਉਸਦੇ ਪਿਤਾ ਦੇ ਥਾਂ ਰਾਜਾ ਬਣਾਇਆ।
“ ‘ਯਾਹਵੇਹ ਸਵਰਗ ਦੇ ਪਰਮੇਸ਼ਵਰ ਨੇ ਮੈਨੂੰ ਧਰਤੀ ਦੇ ਸਾਰੇ ਰਾਜਾਂ ਉੱਤੇ ਅਧਿਕਾਰ ਦਿੱਤਾ ਹੈ। ਉਸ ਨੇ ਮੈਨੂੰ ਯਹੂਦਾਹ ਵਿੱਚ ਯੇਰੂਸ਼ਲੇਮ ਵਿੱਚ ਉਸ ਦੇ ਲਈ ਇੱਕ ਭਵਨ ਬਣਾਉਣ ਲਈ ਚੁਣਿਆ ਹੈ। ਤੁਹਾਡੇ ਵਿੱਚੋਂ ਕੋਈ ਵੀ ਉਹਨਾਂ ਦੇ ਲੋਕਾਂ ਵਿੱਚੋਂ ਹੈ, ਯਾਹਵੇਹ ਉਸ ਦਾ ਪਰਮੇਸ਼ਵਰ ਉਸ ਦੇ ਨਾਲ ਹੋਵੇ, ਉਸ ਨੂੰ ਉੱਥੇ ਜਾਣ ਦਿਓ।’ ”
ਯਹੂਦਾਹ ਦਾ ਰਾਜਾ ਯੋਆਹਾਜ਼
2ਯੋਆਹਾਜ਼ ਤੇਈ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਤਿੰਨ ਮਹੀਨੇ ਰਾਜ ਕੀਤਾ।3ਅਤੇ ਮਿਸਰ ਦੇ ਰਾਜੇ ਨੇ ਉਹ ਨੂੰ ਯੇਰੂਸ਼ਲੇਮ ਵਿੱਚੋਂ ਹਟਾ ਦਿੱਤਾ ਅਤੇ ਦੇਸ਼ ਉੱਤੇ ਇੱਕ ਸੌ ਤੋੜਾ ਚਾਂਦੀ ਅਤੇ ਇੱਕ ਤੋੜਾ ਸੋਨਾ ਦਾ ਹਰਜ਼ਾਨਾ ਲਾ ਦਿੱਤਾ।4ਮਿਸਰ ਦੇ ਰਾਜੇ ਨੇ ਯੋਆਹਾਜ਼ ਦੇ ਭਰਾ ਅਲਯਾਕੀਮ ਨੂੰ ਯਹੂਦਾਹ ਅਤੇ ਯੇਰੂਸ਼ਲੇਮ ਦਾ ਰਾਜਾ ਬਣਾਇਆ ਅਤੇ ਅਲਯਾਕੀਮ ਦਾ ਨਾਮ ਬਦਲ ਕੇ ਯਹੋਯਾਕੀਮ ਰੱਖ ਦਿੱਤਾ। ਪਰ ਨੇਕੋ ਅਲਯਾਕੀਮ ਦੇ ਭਰਾ ਯੋਆਹਾਜ਼ ਨੂੰ ਲੈ ਕੇ ਮਿਸਰ ਚਲਾ ਗਿਆ।ਯਹੂਦਾਹ ਦਾ ਰਾਜਾ ਯਹੋਯਾਕੀਮ
5ਯਹੋਯਾਕੀਮ ਪੱਚੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ। ਉਸ ਨੇ ਆਪਣੇ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾਈ ਕੀਤੀ।6ਤਾਂ ਉਸ ਉੱਤੇ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਨੇ ਚੜ੍ਹਾਈ ਕੀਤੀ ਅਤੇ ਉਹ ਨੂੰ ਬੇੜੀਆਂ ਲਾ ਕੇ ਬਾਬੇਲ ਨੂੰ ਲੈ ਗਿਆ।7ਅਤੇ ਨਬੂਕਦਨੇਜ਼ਰ ਯਾਹਵੇਹ ਦੇ ਭਵਨ ਦੇ ਭਾਂਡਿਆਂ ਵਿੱਚੋਂ ਕੁਝ ਭਾਂਡੇ ਵੀ ਲੈ ਗਿਆ ਅਤੇ ਉਹਨਾਂ ਨੂੰ ਆਪਣੇ ਮਹਿਲ ਵਿੱਚ ਬਾਬੇਲ ਵਿੱਚ ਜਾ ਰੱਖ ਦਿੱਤਾ।8ਯਹੋਯਾਕੀਮ ਦੇ ਰਾਜ ਦੀਆਂ ਹੋਰ ਘਟਨਾਵਾਂ, ਉਸ ਨੇ ਜੋ ਘਿਣਾਉਣੇ ਕੰਮ ਕੀਤੇ ਅਤੇ ਜੋ ਕੁਝ ਉਸ ਦੇ ਵਿਰੁੱਧ ਪਾਇਆ ਗਿਆ, ਇਸਰਾਏਲ ਅਤੇ ਯਹੂਦਾਹ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੇ ਹੋਏ ਹਨ ਅਤੇ ਉਸ ਦਾ ਪੁੱਤਰ ਯਹੋਯਾਕੀਨ ਉਸਦੇ ਬਾਅਦ ਰਾਜਾ ਬਣਿਆ।ਯਹੂਦਾਹ ਦਾ ਰਾਜਾ ਯਹੋਯਾਕੀਨ
9ਯਹੋਯਾਕੀਨ ਅਠਾਰਾਂ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਤਿੰਨ ਮਹੀਨੇ ਅਤੇ ਦਸ ਦਿਨ ਰਾਜ ਕੀਤਾ। ਉਸ ਨੇ ਯਾਹਵੇਹ ਦੀ ਨਿਗਾਹ ਵਿੱਚ ਬੁਰਾ ਕੀਤਾ।10ਬਸੰਤ ਰੁੱਤ ਵਿੱਚ, ਰਾਜਾ ਨਬੂਕਦਨੇਜ਼ਰ ਨੇ ਉਸ ਨੂੰ ਬੁਲਾਇਆ ਅਤੇ ਉਸ ਨੂੰ ਯਾਹਵੇਹ ਦੇ ਮੰਦਰ ਵਿੱਚੋਂ ਕੀਮਤੀ ਵਸਤੂਆਂ ਦੇ ਨਾਲ ਬਾਬੇਲ ਲੈ ਆਇਆ ਅਤੇ ਉਸ ਨੇ ਯਹੋਯਾਕੀਨ ਦੇ ਚਾਚੇ ਸਿਦਕੀਯਾਹ ਨੂੰ ਯਹੂਦਾਹ ਅਤੇ ਯੇਰੂਸ਼ਲੇਮ ਦਾ ਰਾਜਾ ਬਣਾਇਆ।ਯਹੂਦਾਹ ਦਾ ਰਾਜਾ ਸਿਦਕੀਯਾਹ
11ਸਿਦਕੀਯਾਹ ਇੱਕੀ ਸਾਲਾਂ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਗਿਆਰਾਂ ਸਾਲ ਰਾਜ ਕੀਤਾ।12ਉਸ ਨੇ ਆਪਣੇ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਕੀਤਾ ਅਤੇ ਆਪਣੇ ਆਪ ਨੂੰ ਯਿਰਮਿਯਾਹ ਨਬੀ ਦੇ ਅੱਗੇ ਨਿਮਰ ਨਹੀਂ ਕੀਤਾ, ਜਿਸ ਨੇ ਯਾਹਵੇਹ ਦਾ ਬਚਨ ਬੋਲਿਆ ਸੀ।13ਉਸ ਨੇ ਰਾਜਾ ਨਬੂਕਦਨੇਜ਼ਰ ਦੇ ਵਿਰੁੱਧ ਵੀ ਬਗਾਵਤ ਕੀਤੀ, ਜਿਸ ਨੇ ਉਸ ਨੂੰ ਪਰਮੇਸ਼ਵਰ ਦੇ ਨਾਂ ਤੇ ਸਹੁੰ ਖਾਣ ਲਈ ਕਿਹਾ ਸੀ। ਉਹ ਕਠੋਰ ਹੋ ਗਿਆ ਅਤੇ ਆਪਣਾ ਦਿਲ ਕਠੋਰ ਹੋ ਗਿਆ ਅਤੇ ਇਸਰਾਏਲ ਦੇ ਪਰਮੇਸ਼ਵਰ, ਯਾਹਵੇਹ ਵੱਲ ਮੁੜਿਆ ਨਹੀਂ।14ਇਸ ਤੋਂ ਇਲਾਵਾ, ਜਾਜਕਾਂ ਦੇ ਸਾਰੇ ਆਗੂ ਅਤੇ ਲੋਕ ਹੋਰ ਵੀ ਬੇਵਫ਼ਾ ਹੁੰਦੇ ਗਏ, ਕੌਮਾਂ ਦੇ ਸਾਰੇ ਘਿਣਾਉਣੇ ਕੰਮਾਂ ਦਾ ਪਾਲਣ ਕਰਦੇ ਹੋਏ ਅਤੇ ਯਾਹਵੇਹ ਦੇ ਮੰਦਰ ਨੂੰ ਅਸ਼ੁੱਧ ਕਰਦੇ ਗਏ ਜਿਸ ਨੂੰ ਉਸ ਨੇ ਯੇਰੂਸ਼ਲੇਮ ਵਿੱਚ ਪਵਿੱਤਰ ਕੀਤਾ ਸੀ।ਯੇਰੂਸ਼ਲੇਮ ਦਾ ਨਾਸ
15ਉਹਨਾਂ ਦੇ ਪੁਰਖਿਆਂ ਦੇ ਪਰਮੇਸ਼ਵਰ ਨੇ ਆਪਣੇ ਦੂਤਾਂ ਰਾਹੀਂ ਉਹਨਾਂ ਨੂੰ ਵਾਰ-ਵਾਰ ਸੰਦੇਸ਼ ਭੇਜਿਆ, ਕਿਉਂਕਿ ਉਹ ਆਪਣੇ ਲੋਕਾਂ ਅਤੇ ਆਪਣੇ ਨਿਵਾਸ ਸਥਾਨ ਉੱਤੇ ਤਰਸ ਕਰਦਾ ਸੀ।16ਪਰ ਉਹਨਾਂ ਨੇ ਪਰਮੇਸ਼ਵਰ ਦੇ ਸੰਦੇਸ਼ਵਾਹਕਾਂ ਦਾ ਮਜ਼ਾਕ ਉਡਾਇਆ, ਉਸ ਦੇ ਸ਼ਬਦਾਂ ਨੂੰ ਤੁੱਛ ਸਮਝਿਆ ਅਤੇ ਉਸ ਦੇ ਨਬੀਆਂ ਦਾ ਮਜ਼ਾਕ ਉਡਾਇਆ ਜਦੋਂ ਤੱਕ ਕਿ ਯਾਹਵੇਹ ਦਾ ਕ੍ਰੋਧ ਉਸ ਦੇ ਲੋਕਾਂ ਦੇ ਵਿਰੁੱਧ ਭੜਕਿਆ ਅਤੇ ਕੋਈ ਉਪਾਅ ਨਹੀਂ ਹੋਇਆ।17ਤਦ ਪਰਮੇਸ਼ਵਰ ਨੇ ਕਸਦੀਆਂ ਦੇ ਰਾਜੇ ਨੂੰ ਉਹਨਾਂ ਦੇ ਵਿਰੁੱਧ ਲਿਆਇਆ। ਉਸ ਨੇ ਉਹਨਾਂ ਦੇ ਜਵਾਨਾਂ ਨੂੰ ਉਹਨਾਂ ਦੇ ਹੀ ਪਵਿੱਤਰ ਸਥਾਨ ਵਿੱਚ ਮਾਰ ਦਿੱਤਾ। ਉਸ ਨੇ ਨਾ ਤਾਂ ਨੌਜਵਾਨਾਂ ਉੱਤੇ, ਨਾ ਕੁਆਰੀਆਂ ਉੱਤੇ, ਨਾ ਬੁੱਢਿਆਂ ਉੱਤੇ ਅਤੇ ਨਾ ਹੀ ਕਮਜ਼ੋਰਾਂ ਉੱਤੇ ਦਇਆ ਦਿਖਾਈ। ਪਰਮੇਸ਼ਵਰ ਨੇ ਸਾਰਿਆਂ ਨਬੂਕਦਨੇਜ਼ਰ ਦੇ ਅਧੀਨ ਰੱਖਿਆ।18ਉਹ ਪਰਮੇਸ਼ਵਰ ਦੇ ਭਵਨ ਦੀਆਂ ਛੋਟੀਆਂ ਅਤੇ ਵੱਡੀਆਂ ਸਾਰੀਆਂ ਵਸਤਾਂ, ਯਾਹਵੇਹ ਦੇ ਭਵਨ ਦੇ ਖ਼ਜ਼ਾਨੇ ਅਤੇ ਰਾਜੇ ਅਤੇ ਉਸ ਦੇ ਸਾਥੀ ਹਾਕਮਾਂ ਦੇ ਖ਼ਜ਼ਾਨੇ ਨੂੰ ਆਪਣੇ ਨਾਲ ਬਾਬੇਲ ਲੈ ਗਿਆ।19ਤਦ ਉਹਨਾਂ ਨੇ ਪਰਮੇਸ਼ਵਰ ਦੇ ਭਵਨ ਨੂੰ ਸਾੜ ਦਿੱਤਾ। ਉਹਨਾਂ ਨੇ ਯੇਰੂਸ਼ਲੇਮ ਦੀਆਂ ਕੰਧਾਂ ਨੂੰ ਢਾਹ ਦਿੱਤਾ, ਇਸ ਦੀਆਂ ਸਾਰੀਆਂ ਮਜ਼ਬੂਤ ਇਮਾਰਤਾਂ ਨੂੰ ਸਾੜ ਦਿੱਤਾ ਅਤੇ ਸਾਰੀਆਂ ਕੀਮਤੀ ਚੀਜ਼ਾਂ ਨੂੰ ਤਬਾਹ ਕਰ ਦਿੱਤਾ।20ਅਤੇ ਜਿਹੜੇ ਤਲਵਾਰ ਤੋਂ ਬਚੇ ਉਨ੍ਹਾਂ ਨੂੰ ਉਹ ਗੁਲਾਮ ਕਰ ਕੇ ਬਾਬੇਲ ਨੂੰ ਲੈ ਗਿਆ ਅਤੇ ਉੱਥੇ ਉਹ ਉਸ ਦੇ ਅਤੇ ਉਸ ਦੇ ਬੱਚਿਆ ਦੇ ਗੁਲਾਮ ਬਣੇ ਕੇ ਰਹੇ ਕਿ ਫ਼ਾਰਸ ਦਾ ਰਾਜ ਸੱਤਾ ਵਿੱਚ ਨਹੀਂ ਆਇਆ।21ਇਹ ਯਿਰਮਿਯਾਹ ਨਬੀ ਦੇ ਰਾਹੀਂ ਯਾਹਵੇਹ ਦੀ ਭਵਿੱਖਬਾਣੀ ਦੀ ਪੂਰਤੀ ਸੀ ਕਿ ਦੇਸ਼ ਨੂੰ ਸੱਤਰ ਸਾਲਾਂ ਦਾ ਸਬਤ ਮਿਲੇਗਾ ਜਿਸ ਤੋਂ ਇਹ ਦੂਰ ਰੱਖਿਆ ਗਿਆ ਸੀ।22ਫ਼ਾਰਸ ਦੇ ਰਾਜੇ ਕੋਰੇਸ਼ ਦੇ ਪਹਿਲੇ ਸਾਲ ਵਿੱਚ, ਯਾਹਵੇਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹ ਵਿੱਚੋਂ ਨਿੱਕਲਿਆ ਸੀ ਪੂਰਾ ਹੋਵੇ, ਯਾਹਵੇਹ ਨੇ ਫ਼ਾਰਸ ਦੇ ਦਿਲ ਨੂੰ ਉਕਸਾਇਆ ਤਾਂ ਜੋ ਉਹ ਆਪਣੇ ਰਾਜ ਵਿੱਚ ਇੱਕ ਗੱਲ ਦੀ ਘੋਸ਼ਣਾ ਕਰੇ ਅਤੇ ਇਸ ਨੂੰ ਲਿਖਤੀ ਰੂਪ ਵਿੱਚ ਵੀ ਲਿਖੇ:23ਇਹ ਉਹ ਹੈ ਜੋ ਫ਼ਾਰਸ ਦਾ ਰਾਜਾ ਕੋਰੇਸ਼ ਘੋਸ਼ਣਾ ਕਰ ਰਿਹਾ ਹੈ:“ ‘ਯਾਹਵੇਹ ਸਵਰਗ ਦੇ ਪਰਮੇਸ਼ਵਰ ਨੇ ਮੈਨੂੰ ਧਰਤੀ ਦੇ ਸਾਰੇ ਰਾਜਾਂ ਉੱਤੇ ਅਧਿਕਾਰ ਦਿੱਤਾ ਹੈ। ਉਸ ਨੇ ਮੈਨੂੰ ਯਹੂਦਾਹ ਵਿੱਚ ਯੇਰੂਸ਼ਲੇਮ ਵਿੱਚ ਉਸ ਦੇ ਲਈ ਇੱਕ ਭਵਨ ਬਣਾਉਣ ਲਈ ਚੁਣਿਆ ਹੈ। ਤੁਹਾਡੇ ਵਿੱਚੋਂ ਕੋਈ ਵੀ ਉਹਨਾਂ ਦੇ ਲੋਕਾਂ ਵਿੱਚੋਂ ਹੈ, ਯਾਹਵੇਹ ਉਸ ਦਾ ਪਰਮੇਸ਼ਵਰ ਉਸ ਦੇ ਨਾਲ ਹੋਵੇ, ਉਸ ਨੂੰ ਉੱਥੇ ਜਾਣ ਦਿਓ।’ ”
Biblica, Inc.