ਉਪਦੇਸ਼ਕ11
ਬਹੁਤ ਸਾਰੇ ਉੱਦਮਾਂ ਵਿੱਚ ਨਿਵੇਸ਼ ਕਰੋ
1ਪਾਣੀ ਉੱਤੇ ਆਪਣੀ ਰੋਟੀ ਪਾ ਦਿਓ,ਤਾਂ ਕਈ ਦਿਨਾਂ ਬਾਅਦ ਤੁਹਾਨੂੰ ਵਾਪਸੀ ਮਿਲ ਜਾਵੇਗੀ।2ਆਪਣੇ ਅੰਸ ਨੂੰ ਸੱਤ ਭਾਗਾਂ ਦੀ ਬਜਾਏ ਅੱਠ ਹਿੱਸਿਆ ਵਿੱਚ ਵੰਡ ਦੇ,ਕਿਉਂ ਜੋ ਤੂੰ ਨਹੀਂ ਜਾਣਦਾ ਕਿ ਧਰਤੀ ਉੱਤੇ ਕਿਹੜੀ ਆਫ਼ਤ ਆਵੇਗੀ।3ਜੇਕਰ ਬੱਦਲ ਪਾਣੀ ਨਾਲ ਭਰੇ ਹੋਣ,ਤਾਂ ਉਹ ਧਰਤੀ ਉੱਤੇ ਵਰ੍ਹ ਕੇ ਖਾਲੀ ਹੋ ਜਾਂਦੇ ਹਨ,ਭਾਵੇਂ ਕੋਈ ਰੁੱਖ ਦੱਖਣ ਵੱਲ ਜਾਂ ਉੱਤਰ ਵੱਲ ਡਿੱਗੇ,ਜਿੱਥੇ ਉਹ ਡਿੱਗਦਾ ਹੈ ਉੱਥੇ ਹੀ ਪਿਆ ਰਹੇਗਾ।4ਜੋ ਕੋਈ ਹਵਾ ਨੂੰ ਤੱਕਦਾ ਹੈ ਉਹ ਨਹੀਂ ਬੀਜੇਗਾ,ਜੋ ਕੋਈ ਬੱਦਲਾਂ ਵੱਲ ਵੇਖਦਾ ਹੈ ਉਹ ਵੱਢੇਗਾ ਨਹੀਂ।5ਜਿਵੇਂ ਕਿ ਤੁਸੀਂ ਹਵਾ ਦੇ ਰਸਤੇ ਨੂੰ ਨਹੀਂ ਜਾਣਦੇ,ਜਾਂ ਮਾਂ ਦੀ ਕੁੱਖ ਵਿੱਚ ਸਰੀਰ ਕਿਵੇਂ ਬਣਦਾ ਹੈ,ਇਸ ਲਈ ਤੁਸੀਂ ਪਰਮੇਸ਼ਵਰ ਦੇ ਕੰਮ ਨੂੰ ਨਹੀਂ ਸਮਝ ਸਕਦੇ,ਜੋ ਸਭ ਕੁਝ ਬਣਾਉਂਦਾ ਹੈ।6ਸਵੇਰ ਨੂੰ ਆਪਣਾ ਬੀਜ ਬੀਜੋ,ਅਤੇ ਸ਼ਾਮ ਨੂੰ ਵੀ ਆਪਣਾ ਹੱਥ ਢਿੱਲਾ ਨਾ ਹੋਣ ਦਿਓ,ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਕੌਣ ਸਫਲ ਹੋਵੇਗਾ,ਇਹ ਜਾਂ ਉਹਜਾਂ ਦੋਵੇਂ ਬਰਾਬਰ ਚੰਗੇ ਹੋਣਗੇ।ਜਵਾਨੀ ਵਿੱਚ ਆਪਣੇ ਸਿਰਜਣਹਾਰ ਨੂੰ ਯਾਦ ਰੱਖੋ
7ਚਾਨਣ ਮਨ ਭਾਉਂਦਾ ਹੈ,ਅਤੇ ਸੂਰਜ ਨੂੰ ਵੇਖਣਾ ਅੱਖਾਂ ਨੂੰ ਚੰਗਾ ਲੱਗਦਾ ਹੈ।8ਭਾਵੇਂ ਕੋਈ ਕਿੰਨੇ ਵੀ ਸਾਲ ਜਿਉਂਦਾ ਰਹੇ,ਉਹਨਾਂ ਸਾਰਿਆਂ ਦਾ ਆਨੰਦ ਮਾਣੇ।ਪਰ ਉਹ ਹਨੇਰੇ ਦੇ ਦਿਨਾਂ ਨੂੰ ਚੇਤੇ ਰੱਖ,ਕਿਉਂਕਿ ਬਹੁਤ ਸਾਰੇ ਹੋਣਗੇ।ਸਭ ਕੁਝ ਜੋ ਆਉਂਦਾ ਹੈ ਸੋ ਵਿਅਰਥ ਹੈ।9ਹੇ ਜੁਆਨ! ਤੂੰ ਆਪਣੀ ਜੁਆਨੀ ਵਿੱਚ ਖੁਸ਼ ਰਹਿ,ਅਤੇ ਤੇਰੀ ਜਵਾਨੀ ਦੇ ਦਿਨਾਂ ਵਿੱਚ ਤੇਰਾ ਦਿਲ ਤੈਨੂੰ ਅਨੰਦ ਕਰੇ।ਆਪਣੇ ਮਨ ਦੇ ਰਾਹਾਂ ਉੱਤੇ ਚੱਲਅਤੇ ਆਪਣੀਆਂ ਅੱਖਾਂ ਦੇ ਵੇਖਣ ਅਨੁਸਾਰ ਚੱਲ,ਪਰ ਇਹ ਜਾਣ ਲੈ ਕਿ ਇਨ੍ਹਾਂ ਸਾਰੀਆਂ ਗੱਲਾਂ ਲਈਪਰਮੇਸ਼ਵਰ ਤੇਰਾ ਨਿਆਂ ਕਰੇਗਾ।10ਇਸ ਲਈ ਚਿੰਤਾ ਨੂੰ ਆਪਣੇ ਦਿਲ ਵਿੱਚੋਂ ਕੱਢ ਦਿਓਅਤੇ ਬੁਰਿਆਈ ਆਪਣੇ ਸਰੀਰ ਵਿੱਚ ਕੱਢ ਸੁੱਟੋ,ਕਿਉਂ ਜੋ ਬਚਪਨ ਅਤੇ ਜੁਆਨੀ ਦੋਵੇਂ ਵਿਅਰਥ ਹਨ।Biblica, Inc.