ਉਪਦੇਸ਼ਕ10
1ਜਿਵੇਂ ਮਰੀਆਂ ਮੱਖੀਆਂ ਅਤਰ ਨੂੰ ਗੰਧੀ ਬਦਬੂ ਦਿੰਦੀਆਂ ਹਨ,ਇਸੇ ਤਰ੍ਹਾਂ ਥੋੜੀ ਜਿਹੀ ਮੂਰਖਤਾ ਬੁੱਧ ਅਤੇ ਇੱਜ਼ਤ ਨੂੰ ਮਾਤ ਪਾ ਦਿੰਦੀ ਹੈ।2ਬੁੱਧਵਾਨ ਦਾ ਦਿਲ ਉੱਚਿਤ ਗੱਲ ਵੱਲ ਹੁੰਦਾ ਹੈ,ਪਰ ਮੂਰਖ ਦਾ ਦਿਲ ਉਸਦੇ ਉਲਟ ਹੁੰਦਾ ਹੈ।3ਭਾਵੇਂ ਮੂਰਖ ਸੜਕ ਤੇ ਤੁਰਦੇ ਹਨ,ਉਹਨਾਂ ਵਿੱਚ ਸਮਝ ਨਹੀਂ ਹੁੰਦੀਅਤੇ ਸਭ ਨੂੰ ਦਿਖਾਉਂਦੇ ਹਨ ਕਿ ਉਹ ਕਿੰਨੇ ਮੂਰਖ ਹਨ।4ਜੇਕਰ ਕਿਸੇ ਹਾਕਮ ਦਾ ਗੁੱਸਾ ਤੁਹਾਡੇ ਵਿਰੁੱਧ ਉੱਠੇ,ਆਪਣਾ ਅਹੁਦਾ ਨਾ ਛੱਡੋ,ਕਿਉਂਕਿ ਤੁਹਾਡਾ ਧੀਰਜ ਉਸਦੇ ਗੁੱਸੇ ਨੂੰ ਬੁਝਾ ਦੇਵੇਗਾ।5ਇੱਕ ਬੁਰਾਈ ਹੈ ਜੋ ਮੈਂ ਸੂਰਜ ਦੇ ਹੇਠਾਂ ਦੇਖੀ ਹੈ,ਇੱਕ ਹਾਕਮ ਦੀ ਭੁੱਲ ਨਾਲ ਹੁੰਦੀ ਹੈ।6ਮੂਰਖਾਂ ਨੂੰ ਬਹੁਤ ਸਾਰੇ ਉੱਚੇ ਅਹੁਦਿਆਂ ਤੇ ਬਿਠਾਇਆ ਜਾਂਦਾ ਹੈ,ਜਦੋਂ ਕਿ ਅਮੀਰ ਨੀਵੇਂ ਅਹੁਦਿਆਂ ਤੇ ਬਿਰਾਜਮਾਨ ਹੁੰਦੇ ਹਨ।7ਮੈਂ ਵੇਖਿਆ ਜੋ ਦਾਸ ਘੋੜਿਆਂ ਉੱਤੇ ਚੜ੍ਹਦੇ,ਜਦੋਂ ਸਰਦਾਰ ਨੌਕਰਾਂ ਵਾਂਗ ਪੈਦਲ ਜਾਂਦੇ ਹਨ।8ਜੋ ਕੋਈ ਟੋਆ ਪੁੱਟਦਾ ਹੈ ਉਹ ਉਸ ਵਿੱਚ ਡਿੱਗੇਗਾ,ਜੋ ਕੋਈ ਕੰਧ ਤੋੜਦਾ ਹੈ ਉਸਨੂੰ ਸੱਪ ਲੜੇਗਾ।9ਜੋ ਕੋਈ ਪੱਥਰਾਂ ਦੀ ਖੁਦਾਈ ਕਰਦਾ ਹੈ ਉਹ ਉਹਨਾਂ ਦੁਆਰਾ ਜ਼ਖਮੀ ਹੋ ਸਕਦਾ ਹੈ,ਜੋ ਕੋਈ ਲੱਕੜ ਚੀਰਦਾ ਹੈ ਉਹ ਉਸੇ ਤੋਂ ਜੋਖਮ ਵਿੱਚ ਪੈਦਾ ਹੈ।10ਜੇਕਰ ਕੁਹਾੜਾ ਖੁੰਡਾ ਹੋਵੇਅਤੇ ਮਨੁੱਖ ਉਸ ਦੀ ਧਾਰ ਨੂੰ ਤਿੱਖੀ ਨਾ ਕਰੇ,ਤਾਂ ਜ਼ਿਆਦਾ ਤਾਕਤ ਦੀ ਲੋੜ ਪਵੇਗੀ,ਪਰ ਸਫਲ ਹੋਣ ਲਈ ਬੁੱਧ ਵੱਡੀ ਗੁਣਕਾਰ ਹੈ।11ਜੇ ਸੱਪ ਮੰਤਰ ਪੜ੍ਹੇ ਜਾਣ ਤੋਂ ਪਹਿਲਾਂ ਲੜੇ,ਤਾਂ ਮੰਤਰ ਪੜ੍ਹਨ ਵਾਲੇ ਨੂੰ ਕੁਝ ਲਾਭ ਨਾ ਹੋਵੇਗਾ।12ਬੁੱਧਵਾਨ ਦੇ ਮੂੰਹ ਦੀਆਂ ਗੱਲਾਂ ਕਿਰਪਾ ਦੀਆਂ ਹਨ,ਪਰ ਮੂਰਖ ਦੇ ਬੁੱਲ੍ਹ ਉਸਨੂੰ ਖਾ ਜਾਂਦੇ ਹਨ।13ਉਹ ਦੇ ਮੂੰਹ ਦੀਆਂ ਗੱਲਾਂ ਦੀ ਸ਼ੁਰੂਆਤ ਮੂਰਖਤਾਈ ਹੈ,ਅਤੇ ਉਹ ਦੇ ਬੋਲ ਦਾ ਅੰਤ ਭੈੜਾ ਪਾਗਲਪੁਣਾ ਹੈ।14ਮੂਰਖ ਸ਼ਬਦਾ ਨੂੰ ਵਧਾ ਕੇ ਬੋਲਦੇ ਹਨ।ਕੋਈ ਨਹੀਂ ਜਾਣਦਾ ਕਿ ਕੀ ਆਉਣ ਵਾਲਾ ਹੈ,ਕੌਣ ਕਿਸੇ ਨੂੰ ਦੱਸ ਸਕਦਾ ਹੈ ਕਿ ਉਹਨਾਂ ਤੋਂ ਬਾਅਦ ਕੀ ਹੋਵੇਗਾ?15ਮੂਰਖਾਂ ਦੀ ਮਿਹਨਤ ਉਹਨਾਂ ਨੂੰ ਥਕਾ ਦਿੰਦੀ ਹੈ,ਉਹਨਾਂ ਨੂੰ ਸ਼ਹਿਰ ਦਾ ਰਸਤਾ ਨਹੀਂ ਪਤਾ।16ਹੇ ਦੇਸ਼ ਤੇਰੇ ਉੱਤੇ ਹਾਏ! ਜਦ ਤੇਰਾ ਰਾਜਾ ਅਜੇ ਮੁੰਡਾ ਹੈਅਤੇ ਤੇਰੇ ਹਾਕਮ ਸਵੇਰ-ਸਾਰ ਦਾਵਤ ਉਡਾਉਂਦੇ ਹਨ।17ਧੰਨ ਹੈ ਉਹ ਧਰਤੀ ਜਿਸ ਦਾ ਰਾਜਾ ਨੇਕ ਘਰਾਣੇ ਦਾ ਪੁੱਤਰ ਹੋਵੇ,ਅਤੇ ਜਿਸ ਦੇ ਹਾਕਮ ਸਹੀ ਸਮੇਂ ਤੇ ਖਾਂਦੇ ਹਨ,ਤਾਕਤ ਲਈ, ਨਾ ਕਿ ਸ਼ਰਾਬੀ ਹੋਣ ਲਈ।18ਆਲਸ ਕਰਕੇ ਛੱਤ ਦੀਆਂ ਕੜੀਆਂ ਲਿਫ ਜਾਂਦੀਆਂ ਹਨ,ਵਿਹਲੇ ਹੱਥਾਂ ਦੇ ਕਾਰਨ ਛੱਤ ਚੋਂਦੀ ਹੈ।19ਇੱਕ ਦਾਅਵਤ ਹਾਸੇ ਲਈ ਬਣਾਈ ਜਾਂਦੀ ਹੈ,ਦਾਖ਼ਰਸ ਜ਼ਿੰਦਗੀ ਨੂੰ ਅਨੰਦਮਈ ਬਣਾਉਂਦੀ ਹੈ,ਅਤੇ ਪੈਸਾ ਹਰ ਚੀਜ਼ ਦਾ ਜਵਾਬ ਹੈ।20ਆਪਣੇ ਵਿਚਾਰਾਂ ਵਿੱਚ ਵੀ ਰਾਜੇ ਨੂੰ ਫਿਟਕਾਰ ਨਾ,ਨਾ ਆਪਣੇ ਸੌਣ ਵਾਲੇ ਕਮਰੇ ਵਿੱਚ ਅਮੀਰ ਨੂੰ ਸਰਾਪ ਦੇ,ਕਿਉਂਕਿ ਅਕਾਸ਼ ਵਿੱਚ ਇੱਕ ਪੰਛੀ ਤੁਹਾਡੀਆਂ ਗੱਲਾਂ ਨੂੰ ਲੈ ਉੱਡੇਗਾ,ਇੱਕ ਪੰਛੀ ਉਸ ਗੱਲ ਨੂੰ ਆਪਣੇ ਖੰਭਾ ਨਾਲ ਪਰਗਟ ਕਰੇਗਾ।
Biblica, Inc.