2 ਇਤਿਹਾਸ4
ਯਹੂਦੀ ਮੰਦਰ ਦਾ ਸਮਾਨ
1ਉਸ ਨੇ ਕਾਂਸੀ ਦੀ ਇੱਕ ਜਗਵੇਦੀ ਵੀਹ ਹੱਥ ਲੰਬੀ, ਵੀਹ ਹੱਥ ਚੌੜੀ ਅਤੇ ਦਸ ਹੱਥ ਉੱਚੀ ਬਣਾਈ ।2ਉਸ ਨੇ ਸਾਗਰੀ ਹੌਦ ਬਣਾਇਆ, ਉਹ ਆਕਾਰ ਵਿੱਚ ਗੋਲ ਸੀ, ਇੱਕ ਕਿਨਾਰੇ ਤੋਂ ਕਿਨਾਰੇ ਤੱਕ ਦਸ ਹੱਥ ਅਤੇ ਉੱਚਾ ਪੰਜ ਹੱਥ ਸੀ। ਇਸਦੇ ਆਲੇ-ਦੁਆਲੇ ਨੂੰ ਮਾਪਣ ਲਈ ਤੀਹ ਹੱਥ ਦੀ ਇੱਕ ਰੱਸੀ ਲੱਗੀ ਹੋਈ ਸੀ।3ਅਤੇ ਉਸ ਦੇ ਕੰਢੇ ਹੇਠਾਂ ਉਹ ਦੇ ਆਲੇ-ਦੁਆਲੇ ਇੱਕ-ਇੱਕ ਹੱਥ ਵਿੱਚ ਦਸ ਬਲਦਾਂ ਦੀਆਂ ਮੂਰਤਾਂ ਉਸ ਪਿੱਤਲ ਦੀ ਹੌਦ ਨੂੰ ਦੁਆਲਿਓਂ ਘੇਰਦੀਆਂ ਸਨ। ਇਹ ਬਲਦ ਦੋ ਕਤਾਰਾਂ ਵਿੱਚ ਉਸ ਦੇ ਨਾਲ ਹੀ ਢਾਲ਼ੇ ਹੋਏ ਸਨ।4ਸਾਗਰੀ ਹੌਦ ਬਾਰਾਂ ਬਲਦਾਂ ਉੱਤੇ ਖੜ੍ਹਾ ਸੀ, ਤਿੰਨ ਦਾ ਮੂੰਹ ਉੱਤਰ ਵੱਲ, ਤਿੰਨ ਦਾ ਮੂੰਹ ਪੱਛਮ ਵੱਲ, ਤਿੰਨ ਦਾ ਮੂੰਹ ਦੱਖਣ ਵੱਲ ਅਤੇ ਤਿੰਨ ਦਾ ਮੂੰਹ ਪੂਰਬ ਵੱਲ ਸੀ। ਸਾਗਰੀ ਹੌਦ ਉਹਨਾਂ ਦੇ ਸਿਖਰ ਉੱਤੇ ਟਿਕਿਆਂ ਹੋਇਆ ਸੀ, ਅਤੇ ਉਹਨਾਂ ਦਾ ਪਿਛਲਾ ਸਥਾਨ ਕੇਂਦਰ ਵੱਲ ਸੀ।5ਅਤੇ ਉਸ ਦੀ ਮੋਟਾਈ ਲਗਭਗ ਇੱਕ ਚੱਪਾ ਸੀ ਅਤੇ ਉਹ ਦਾ ਕਿਨਾਰਾ ਕਟੋਰੇ ਦੇ ਕਿਨਾਰੇ ਵਰਗਾ ਸੀ, ਸੋਸਨ ਦੇ ਫੁੱਲ ਵਰਗਾ ਸੀ ਅਤੇ ਇਸ ਵਿੱਚ 17,500 ਗੈਲਨ ਪਾਣੀ ਸਮਾਉਂਦਾ ਸੀ।6ਫਿਰ ਉਸ ਨੇ ਧੋਣ ਲਈ ਦਸ ਕਟੋਰੇ ਬਣਾਏ ਅਤੇ ਪੰਜ ਦੱਖਣ ਵੱਲ ਅਤੇ ਪੰਜ ਉੱਤਰ ਵੱਲ ਰੱਖੇ। ਉਹਨਾਂ ਵਿੱਚ ਹੋਮ ਦੀਆਂ ਭੇਟਾਂ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਕੁਰਲੀ ਕੀਤਾ ਜਾਂਦਾ ਸੀ, ਪਰ ਜਾਜਕਾਂ ਦੁਆਰਾ ਧੋਣ ਲਈ ਵੱਡੇ ਪਿੱਤਲ ਦਾ ਤਲਾਅਨੁਮੇ ਦੀ ਵਰਤੋਂ ਕੀਤੀ ਜਾਣੀ ਸੀ।7ਅਤੇ ਉਸ ਨੇ ਸੋਨੇ ਦੇ ਦਸ ਸ਼ਮਾਦਾਨ ਹੁਕਮ ਦੇ ਅਨੁਸਾਰ ਬਣਾਏ ਅਰ ਹੈਕਲ ਵਿੱਚ ਪੰਜ ਸੱਜੇ ਅਰ ਪੰਜ ਖੱਬੇ ਪਾਸੇ ਟਿਕਾ ਦਿੱਤੇ।8ਉਸ ਨੇ ਦਸ ਮੇਜ਼ਾਂ ਨੂੰ ਬਣਾ ਕੇ ਮੰਦਰ ਵਿੱਚ ਰੱਖ ਦਿੱਤਾ, ਪੰਜ ਦੱਖਣ ਵੱਲ ਅਤੇ ਪੰਜ ਉੱਤਰ ਵੱਲ। ਉਸ ਨੇ ਇੱਕ ਸੌ ਸੋਨੇ ਦੇ ਛਿੜਕਣ ਵਾਲੇ ਕਟੋਰੇ ਵੀ ਬਣਾਏ।9ਉਸ ਨੇ ਜਾਜਕਾਂ ਦਾ ਵਿਹੜਾ, ਵੱਡਾ ਵਿਹੜਾ ਅਤੇ ਵਿਹੜੇ ਲਈ ਦਰਵਾਜ਼ੇ ਬਣਾਏ ਅਤੇ ਦਰਵਾਜ਼ਿਆਂ ਨੂੰ ਪਿੱਤਲ ਨਾਲ ਮੜ੍ਹਿਆ।10ਉਸ ਨੇ ਵੱਡੇ ਪਿੱਤਲ ਦੇ ਹੌਦ ਨੂੰ ਦੱਖਣ ਵਾਲੇ ਪਾਸੇ, ਦੱਖਣ-ਪੂਰਬੀ ਕੋਨੇ ਉੱਤੇ ਰੱਖਿਆ।11ਅਤੇ ਹੀਰਾਮ ਨੇ ਭਾਂਡੇ ਅਤੇ ਬੇਲਚੇ ਅਤੇ ਛਿੜਕਣ ਵਾਲੇ ਕਟੋਰੇ ਵੀ ਬਣਾਏ।ਇਸ ਲਈ ਹੂਰਾਮ ਨੇ ਉਹ ਕੰਮ ਪੂਰਾ ਕੀਤਾ ਜੋ ਉਸਨੇ ਸ਼ਲੋਮੋਨ ਰਾਜਾ ਲਈ ਪਰਮੇਸ਼ਵਰ ਦੇ ਭਵਨ ਵਿੱਚ ਕੀਤਾ ਸੀ:12ਦੋ ਥੰਮ੍ਹ; ਕੌਲਾਂ ਵਰਗੇ ਮੁਕਟ ਜਿਹੜੇ ਉਹਨਾਂ ਥੰਮ੍ਹਾਂ ਦੇ ਸਿਰਾਂ ਉੱਤੇ ਸਨ; ਅਤੇ ਦੋ ਜਾਲੀਆਂ ਜਿਹੜੀਆਂ ਥੰਮ੍ਹਾਂ ਦੇ ਸਿਰਾਂ ਉੱਪਰਲੇ ਕੌਲਾਂ ਵਰਗੇ ਥੰਮ੍ਹਾਂ ਦੇ ਸਿਰਾਂ ਉੱਪਰਲੇ ਕੌਲੇਂ ਵਰਗੇ ਮੁਕਟਾਂ ਨੂੰ ਢੱਕਦੀਆਂ ਸਨ;13ਉਹਨਾਂ ਦੋਹਾਂ ਜਾਲੀਆਂ ਦੇ ਚਾਰ ਸੌ ਅਨਾਰ ਅਰਥਾਤ ਹਰ ਇੱਕ ਜਾਲੀ ਲਈ ਅਨਾਰਾਂ ਦੀਆਂ (ਦੋ ਕਤਾਰਾਂ ਜਿਹੜੀਆਂ ਥੰਮ੍ਹਾਂ ਦੇ ਸਿਰਾਂ ਉੱਪਰਲੇ ਕੌਲਾਂ ਵਰਗੇ ਮੁਕਟਾਂ ਨੂੰ ਢੱਕਦੀਆਂ ਸਨ)14ਅਤੇ ਉਸ ਨੇ ਕੁਰਸੀਆਂ ਬਣਾਈਆਂ ਅਤੇ ਉਹਨਾਂ ਕੁਰਸੀਆਂ ਉੱਤੇ ਹੌਦੀਆਂ ਬਣਾਈਆਂ;15ਇੱਕ ਸਾਗਰੀ ਹੌਦ ਅਤੇ ਸਾਗਰੀ ਹੌਦ ਦੇ ਹੇਠ ਬਾਰਾਂ ਬਲਦ;16ਬਰਤਨ, ਬੇਲਚੇ, ਮੀਟ ਦੇ ਕਾਂਟੇ ਅਤੇ ਸਾਰੇ ਸੰਬੰਧਿਤ ਸਮਾਨ।
ਸਾਰੀਆਂ ਵਸਤੂਆਂ ਜੋ ਹੀਰਾਮ ਅਬੀ ਨੇ ਸ਼ਲੋਮੋਨ ਰਾਜਾ ਲਈ ਯਾਹਵੇਹ ਦੇ ਭਵਨ ਲਈ ਬਣਾਈਆਂ ਸਨ, ਉਹ ਪਾਲਿਸ਼ ਕੀਤੇ ਪਿੱਤਲ ਦੀਆਂ ਸਨ।17ਰਾਜੇ ਨੇ ਉਹਨਾਂ ਨੂੰ ਸੁੱਕੋਥ ਅਤੇ ਜ਼ਰਦਾਹ ਦੇ ਵਿਚਕਾਰ ਯਰਦਨ ਦੇ ਮੈਦਾਨ ਵਿੱਚ ਮਿੱਟੀ ਦੇ ਸਾਂਚੇ ਵਿੱਚ ਸੁੱਟਿਆ ਸੀ।18ਇਹ ਸਾਰੀਆਂ ਵਸਤਾਂ ਜੋ ਸ਼ਲੋਮੋਨ ਨੇ ਬਣਾਈਆਂ ਸਨ ਇੰਨੀਆਂ ਜ਼ਿਆਦਾ ਸਨ ਕਿ ਪਿੱਤਲ ਦਾ ਭਾਰ ਗਿਣਿਆ ਨਹੀਂ ਜਾ ਸਕਦਾ ਸੀ।19ਸ਼ਲੋਮੋਨ ਨੇ ਇਹ ਸਾਰੇ ਬਰਤਨ ਬਣਾਏ ਜੋ ਪਰਮੇਸ਼ਵਰ ਦੇ ਭਵਨ ਵਿੱਚ ਸਨ: ਸੋਨੇ ਦੀ ਜਗਵੇਦੀ; ਉਹ ਮੇਜ਼ ਜਿਨ੍ਹਾਂ ਉੱਤੇ ਹਜ਼ੂਰੀ ਦੀ ਰੋਟੀ ਹੁੰਦੀ ਸੀ;20ਸ਼ੁੱਧ ਸੋਨੇ ਦੇ ਸ਼ਮਾਦਾਨਾਂ ਨੂੰ ਉਹਨਾਂ ਦੇ ਦੀਵਿਆਂ ਦੇ ਨਾਲ ਜੋ ਅੰਦਰਲੇ ਪਵਿੱਤਰ ਅਸਥਾਨ ਦੇ ਸਾਹਮਣੇ ਤਜਵੀਜ਼ ਅਨੁਸਾਰ ਬਲਦੇ ਰਹਿਣ।21ਸੋਨੇ ਦੇ ਫੁੱਲਾਂ ਦਾ ਕੰਮ ਅਤੇ ਦੀਵੇ ਅਤੇ ਚਿਮਟੇ ਚੋਖੇ ਸੋਨੇ ਦੇ ਸਨ।22ਸ਼ੁੱਧ ਸੋਨੇ ਦੇ ਅਤੇ ਗੁਲਤਰਸ਼ ਅਤੇ ਛਿੜਕਣ ਵਾਲੇ ਕਟੋਰੇ ਅਰ ਧੂਪਦਾਨ ਖ਼ਾਲਸ ਸੋਨੇ ਦੇ ਸਨ ਅਤੇ ਭਵਨ ਦਾ ਦਰਵਾਜ਼ਾ ਅਤੇ ਉਹ ਦੇ ਅੰਦਰਲੇ ਬੂਹੇ ਜੋ ਅੱਤ ਪਵਿੱਤਰ ਸਥਾਨ ਲਈ ਸਨ ਅਤੇ ਹੈਕਲ ਦੇ ਮੁੱਖ ਹਾਲ ਦੇ ਦਰਵਾਜ਼ਿਆਂ ਲਈ ਸੋਨੇ ਦੀਆਂ ਚੀਥੀਆਂ ਸਨ।
Biblica, Inc.