2 ਇਤਿਹਾਸ5
1ਜਦੋਂ ਸ਼ਲੋਮੋਨ ਨੇ ਯਾਹਵੇਹ ਦੇ ਭਵਨ ਦਾ ਸਾਰਾ ਕੰਮ ਪੂਰਾ ਕਰ ਦਿੱਤਾ, ਤਾਂ ਉਹ ਆਪਣੇ ਪਿਤਾ ਦਾਵੀਦ ਦੁਆਰਾ ਸਮਰਪਿਤ ਕੀਤੀਆਂ ਚੀਜ਼ਾਂ ਅਰਥਾਤ ਚਾਂਦੀ, ਸੋਨਾ ਅਤੇ ਸਾਰਾ ਸਮਾਨ ਲੈ ਆਇਆ ਅਤੇ ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਭਵਨ ਦੇ ਖ਼ਜ਼ਾਨਿਆਂ ਵਿੱਚ ਰੱਖ ਦਿੱਤਾ।
ਸੰਦੂਕ ਦਾ ਭਵਨ ਵਿੱਚ ਲਿਆਂ ਜਾਣਾ
2ਤਦ ਸ਼ਲੋਮੋਨ ਨੇ ਯੇਰੂਸ਼ਲੇਮ ਵਿੱਚ ਇਸਰਾਏਲ ਦੇ ਬਜ਼ੁਰਗਾਂ, ਸਾਰੇ ਗੋਤਾਂ ਦੇ ਮੁਖੀਆਂ ਅਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਸੱਦਿਆ, ਤਾਂ ਜੋ ਦਾਵੀਦ ਦੇ ਸ਼ਹਿਰ ਸੀਯੋਨ ਤੋਂ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਲਿਆਉਣ।3ਅਤੇ ਸਾਰੇ ਇਸਰਾਏਲੀ ਸੱਤਵੇਂ ਮਹੀਨੇ ਦੇ ਤਿਉਹਾਰ ਦੇ ਸਮੇਂ ਪਾਤਸ਼ਾਹ ਕੋਲ ਇਕੱਠੇ ਹੋਏ।4ਜਦੋਂ ਇਸਰਾਏਲ ਦੇ ਸਾਰੇ ਬਜ਼ੁਰਗ ਉੱਥੇ ਪਹੁੰਚ ਗਏ ਤਾਂ ਲੇਵੀਆਂ ਨੇ ਸੰਦੂਕ ਨੂੰ ਚੁੱਕ ਲਿਆ,5ਅਤੇ ਉਹਨਾਂ ਨੇ ਸੰਦੂਕ ਨੂੰ ਅਤੇ ਮੰਡਲੀ ਦੇ ਤੰਬੂ ਅਤੇ ਉਸ ਵਿੱਚ ਸਾਰੇ ਪਵਿੱਤਰ ਸਮਾਨ ਨੂੰ ਚੁੱਕ ਲਿਆ। ਲੇਵੀ ਜਾਜਕਾਂ ਨੇ ਉਹਨਾਂ ਨੂੰ ਚੁੱਕ ਕੇ ਤੁਰ ਪਏ।6ਅਤੇ ਰਾਜਾ ਸ਼ਲੋਮੋਨ ਅਤੇ ਇਸਰਾਏਲ ਦੀ ਸਾਰੀ ਮੰਡਲੀ ਜੋ ਉਸ ਦੇ ਆਲੇ-ਦੁਆਲੇ ਇਕੱਠੀ ਹੋਈ ਸੀ, ਸੰਦੂਕ ਦੇ ਅੱਗੇ ਸਨ ਅਤੇ ਇੰਨੀਆਂ ਭੇਡਾਂ ਅਤੇ ਪਸ਼ੂਆਂ ਦੀ ਬਲੀ ਚੜ੍ਹਾ ਰਹੇ ਸਨ ਜੋ ਉਹਨਾਂ ਨੂੰ ਦਰਜ ਜਾਂ ਗਿਣਿਆ ਨਹੀਂ ਜਾ ਸਕਦਾ ਸੀ।7ਤਦ ਜਾਜਕਾਂ ਨੇ ਯਾਹਵੇਹ ਦੇ ਨੇਮ ਦੇ ਸੰਦੂਕ ਨੂੰ ਭਵਨ ਦੇ ਅੰਦਰਲੇ ਅਸਥਾਨ, ਅੱਤ ਪਵਿੱਤਰ ਸਥਾਨ ਵਿੱਚ ਇਸ ਦੇ ਸਥਾਨ ਤੇ ਲਿਆਇਆ, ਅਤੇ ਇਸਨੂੰ ਕਰੂਬੀਆਂ ਦੇ ਖੰਭਾਂ ਦੇ ਹੇਠਾਂ ਰੱਖਿਆ।8ਕਰੂਬੀਆਂ ਨੇ ਸੰਦੂਕ ਦੀ ਥਾਂ ਉੱਤੇ ਆਪਣੇ ਖੰਭ ਫੈਲਾਏ ਅਤੇ ਸੰਦੂਕ ਅਤੇ ਉਸ ਦੇ ਢੋਣ ਵਾਲੇ ਖੰਭਾਂ ਨੂੰ ਢੱਕ ਲਿਆ।9ਇਹ ਖੰਭੇ ਇੰਨੇ ਲੰਬੇ ਸਨ ਕਿ ਉਹਨਾਂ ਦੇ ਸਿਰੇ, ਸੰਦੂਕ ਵਿੱਚੋਂ ਬਾਹਰ ਦਿਸਦੇ ਸਨ, ਅੰਦਰਲੇ ਅਸਥਾਨ ਦੇ ਸਾਹਮਣੇ ਤੋਂ ਵੇਖੇ ਜਾ ਸਕਦੇ ਸਨ, ਪਰ ਪਵਿੱਤਰ ਸਥਾਨ ਦੇ ਬਾਹਰੋਂ ਨਹੀਂ ਅਤੇ ਉਹ ਅੱਜ ਵੀ ਉੱਥੇ ਹਨ।10ਸੰਦੂਕ ਵਿੱਚ ਉਹਨਾਂ ਦੋ ਫੱਟੀਆਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ ਜਿਹੜੀਆਂ ਮੋਸ਼ੇਹ ਨੇ ਹੋਰੇਬ ਵਿੱਚ ਇਸ ਵਿੱਚ ਰੱਖੀਆਂ ਸਨ, ਜਿੱਥੇ ਯਾਹਵੇਹ ਨੇ ਇਸਰਾਏਲੀਆਂ ਨਾਲ ਨੇਮ ਬੰਨ੍ਹਿਆ ਸੀ ਜਦ ਓਹ ਮਿਸਰ ਦੇਸ ਤੋਂ ਨਿੱਕਲੇ ਸਨ।11ਪੁਜਾਰੀ ਫਿਰ ਪਵਿੱਤਰ ਸਥਾਨ ਤੋਂ ਪਿੱਛੇ ਹਟ ਗਏ। ਉੱਥੇ ਮੌਜੂਦ ਸਾਰੇ ਪੁਜਾਰੀਆਂ ਨੇ ਆਪਣੇ ਆਪ ਨੂੰ ਪਵਿੱਤਰ ਕੀਤਾ ਸੀ, ਭਾਵੇਂ ਉਹਨਾਂ ਦੀ ਵੰਡ ਦੀ ਪਰਵਾਹ ਕੀਤੇ ਬਿਨਾਂ।12ਸਾਰੇ ਲੇਵੀ ਜੋ ਸੰਗੀਤਕਾਰ ਸਨ, ਆਸਾਫ਼, ਹੇਮਾਨ, ਯਦੂਥੂਨ ਅਤੇ ਉਹਨਾਂ ਦੇ ਪੁੱਤਰ ਅਤੇ ਭਰਾ, ਜਗਵੇਦੀ ਦੇ ਪੂਰਬ ਵਾਲੇ ਪਾਸੇ, ਮਹੀਨ ਲਿਨਨ ਦੇ ਕੱਪੜੇ ਪਹਿਨੇ ਅਤੇ ਖੰਜ਼ਰੀਆਂ, ਸਤਾਰਾਂ ਅਤੇ ਬਰਬਤਾਂ ਵਜਾ ਰਹੇ ਸਨ। ਉਹਨਾਂ ਦੇ ਨਾਲ 120 ਜਾਜਕ ਤੁਰ੍ਹੀਆਂ ਵਜਾਉਂਦੇ ਸਨ।13ਤਦ ਇਹ ਹੋਇਆ ਕਿ ਜਦ ਤੁਰ੍ਹੀਆਂ ਦੇ ਵਜੰਤਰੀ ਅਤੇ ਗਵੰਤਰੀ ਮਿਲ ਗਏ ਅਤੇ ਯਾਹਵੇਹ ਦੀ ਉਸਤਤ ਅਤੇ ਧੰਨਵਾਦ ਕਰਨ ਵਿੱਚ ਉਹਨਾਂ ਦਾ ਸੁਰ ਇੱਕੋ ਹੀ ਸੁਣਾਈ ਦੇਵੇ ਅਰ ਜਦ ਤੁਰ੍ਹੀਆਂ ਅਤੇ ਖੰਜ਼ਰੀਆਂ ਅਤੇ ਗਾਉਣ ਦੀਆਂ ਸਾਜ਼ਾਂ ਨਾਲ ਉਹਨਾਂ ਨੇ ਆਪਣਾ ਸੁਰ ਉੱਚਾ ਕਰਕੇ ਯਾਹਵੇਹ ਦੀ ਉਸਤਤ ਕੀਤੀ“ਉਹ ਭਲਾ ਹੈ;ਉਸ ਦਾ ਪਿਆਰ ਸਦਾ ਕਾਇਮ ਹੈ।”ਤਦ ਯਾਹਵੇਹ ਦਾ ਭਵਨ ਬੱਦਲ ਨਾਲ ਭਰ ਗਿਆ।14ਅਤੇ ਜਾਜਕ ਬੱਦਲ ਦੇ ਕਾਰਨ ਆਪਣੀ ਸੇਵਾ ਨਾ ਕਰ ਸਕੇ ਕਿਉਂ ਜੋ ਯਾਹਵੇਹ ਦੀ ਮਹਿਮਾ ਨਾਲ ਪਰਮੇਸ਼ਵਰ ਦਾ ਭਵਨ ਭਰ ਗਿਆ ਸੀ।Biblica, Inc.