1 ਇਤਿਹਾਸ26
ਦਰਬਾਨ
1ਦਰਬਾਨਾਂ ਦੀ ਵੰਡ:ਕੋਰਹੀਆਂ ਵਿੱਚੋਂ: ਕੋਰਾਹ ਦਾ ਪੁੱਤਰ ਮਸ਼ੇਲਮਯਾਹ, ਜੋ ਆਸਾਫ਼ ਦੇ ਪੁੱਤਰਾਂ ਵਿੱਚੋਂ ਇੱਕ ਸੀ।2ਮਸ਼ੇਲਮਯਾਹ ਦੇ ਪੁੱਤਰ ਸਨ: ਜ਼ਕਰਯਾਹ ਜੇਠਾ, ਯਦੀਏਲ ਦੂਸਰਾ, ਜ਼ਬਦਯਾਹ ਤੀਸਰਾ, ਯਥਨੀਏਲ ਚੌਥਾ,3ਏਲਾਮ ਪੰਜਵਾਂ, ਯਹੋਹਾਨਾਨ ਛੇਵਾਂ ਅਤੇ ਅਲੀਹੋਏਨਈ ਸੱਤਵਾਂ।4ਓਬੇਦ-ਅਦੋਮ ਦੇ ਵੀ ਪੁੱਤਰ ਸਨ: ਸ਼ਮਅਯਾਹ ਜੇਠਾ, ਦੂਸਰਾ ਯਹੋਜ਼ਾਬਾਦ, ਯੋਆਹ ਤੀਸਰਾ, ਸਾਕਾਰ ਚੌਥਾ, ਨਥਾਨੇਲ ਪੰਜਵਾਂ,5ਅੰਮੀਏਲ ਛੇਵਾਂ, ਯਿੱਸਾਕਾਰ ਸੱਤਵਾਂ ਅਤੇ ਪੀਉਲੇਥਾਈ ਅੱਠਵਾਂ। (ਕਿਉਂਕਿ ਪਰਮੇਸ਼ਵਰ ਨੇ ਓਬੇਦ-ਅਦੋਮ ਨੂੰ ਅਸੀਸ ਦਿੱਤੀ ਸੀ।)6ਓਬੇਦ-ਅਦੋਮ ਦੇ ਪੁੱਤਰ ਸ਼ਮਅਯਾਹ ਦੇ ਵੀ ਪੁੱਤਰ ਸਨ, ਜੋ ਆਪਣੇ ਪਿਤਾ ਦੇ ਪਰਿਵਾਰ ਵਿੱਚ ਆਗੂ ਸਨ ਕਿਉਂਕਿ ਉਹ ਬਹੁਤ ਯੋਗ ਆਦਮੀ ਸਨ।7ਸ਼ਮਅਯਾਹ ਦੇ ਪੁੱਤਰ: ਓਥਨੀ, ਰਫਾਏਲ, ਓਬੇਦ ਅਤੇ ਅਲਜ਼ਾਬਾਦ; ਉਸ ਦੇ ਰਿਸ਼ਤੇਦਾਰ ਅਲੀਹੂ ਅਤੇ ਸਮਕੀਯਾਹ ਵੀ ਯੋਗ ਆਦਮੀ ਸਨ।8ਇਹ ਸਭ ਓਬੇਦ-ਅਦੋਮ ਦੇ ਪੁੱਤਰਾਂ ਵਿੱਚੋਂ ਸਨ। ਇਹ ਤੇ ਉਨ੍ਹਾਂ ਦੇ ਪੁੱਤਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਸੇਵਾ ਲਈ ਬਲਵਾਨ ਤੇ ਸ਼ਕਤੀਮਾਨ ਸਨ। ਓਬੇਦ-ਅਦੋਮ ਤੋਂ 62 ਜਣੇ ਸਨ।9ਮਸ਼ੇਲਮਯਾਹ ਦੇ ਪੁੱਤਰ ਅਤੇ ਰਿਸ਼ਤੇਦਾਰ ਸਨ, ਜੋ ਯੋਗ ਆਦਮੀ ਸਨ ਕੁੱਲ ਮਿਲਾ ਕੇ 18 ਜਣੇ ਸਨ।10ਹੋਸਾਹ ਮੇਰਾਰੀ ਦੇ ਪੁੱਤਰ ਸਨ: ਸ਼ਿਮਰੀ ਪਹਿਲਾ (ਭਾਵੇਂ ਉਹ ਜੇਠਾ ਨਹੀਂ ਸੀ, ਪਰ ਉਸਦੇ ਪਿਤਾ ਨੇ ਉਸਨੂੰ ਪਹਿਲਾ ਠਹਿਰਾਇਆ ਸੀ),11ਹਿਲਕੀਯਾਹ ਦੂਸਰਾ, ਤਬਲਯਾਹ ਤੀਸਰਾ ਅਤੇ ਜ਼ਕਰਯਾਹ ਚੌਥਾ। ਹੋਸਾਹ ਦੇ ਪੁੱਤਰ ਅਤੇ ਰਿਸ਼ਤੇਦਾਰ ਕੁੱਲ 13 ਜਣੇ ਸਨ।12ਇਨ੍ਹਾਂ ਵਿੱਚੋਂ ਅਰਥਾਤ ਮੁਖੀਆਂ ਵਿੱਚੋਂ ਕਈਆਂ ਨੂੰ ਦਰਬਾਨਾਂ ਦੀਆਂ ਵਾਰੀਆਂ ਮਿਲੀਆਂ ਜੋ ਉਹ ਆਪਣੇ ਭਰਾਵਾਂ ਦੇ ਬਰਾਬਰ ਚੌਂਕੀ ਦੇਣ ਅਤੇ ਯਾਹਵੇਹ ਦੇ ਭਵਨ ਵਿੱਚ ਸੇਵਾ ਕਰਨ।13ਅਤੇ ਉਨ੍ਹਾਂ ਨੇ ਕੀ ਨਿੱਕੇ ਕੀ ਵੱਡੇ ਆਪੋ-ਆਪਣੇ ਪਿਤਾਵਾਂ ਦੇ ਘਰਾਣਿਆਂ ਅਨੁਸਾਰ ਹਰੇਕ ਫਾਟਕ ਲਈ ਪਰਚੀਆਂ ਪਈਆਂ।14ਪੂਰਬੀ ਫਾਟਕ ਦੀ ਪਰਚੀ ਸ਼ਲਮਯਾਹ ਦੇ ਹਿੱਸੇ ਆਈ ਤਦ ਉਸ ਦੇ ਪੁੱਤਰ ਜ਼ਕਰਯਾਹ ਲਈ ਜੋ ਇੱਕ ਬੁੱਧੀਮਾਨ ਸਲਾਹਕਾਰ ਸੀ, ਉਹ ਦੇ ਲਈ ਪਰਚੀਆਂ ਪਾਈਆਂ ਗਈਆਂ ਅਤੇ ਉੱਤਰੀ ਫਾਟਕ ਲਈ ਪਰਚੀ ਉਸ ਦੇ ਹਿੱਸੇ ਆਈ।15ਦੱਖਣ ਦੇ ਫਾਟਕ ਲਈ ਚਿੱਟਾ ਓਬੇਦ-ਅਦੋਮ ਨੂੰ ਪਿਆ ਅਤੇ ਭੰਡਾਰੇ ਦਾ ਗੁਣਾ ਉਸ ਦੇ ਪੁੱਤਰਾਂ ਨੂੰ ਪਿਆ।16ਸ਼ੂੂਪੀਮ ਤੇ ਹੋਸਾਹ ਲਈ ਪੱਛਮ ਦਿਸ਼ਾ ਦੀ ਸ਼ੱਲਕਥ ਦੇ ਫਾਟਕ ਦੇ ਨਾਲ ਜਿੱਥੇ ਸੜਕ ਉਤਾਹਾਂ ਨੂੰ ਜਾਂਦੀ ਹੈ।
ਇੱਕ ਪਹਿਰਾ ਦੂਸਰੇ ਪਹਿਰੇ ਦਾ ਬਰਾਬਰ ਸੀ:17ਚੜ੍ਹਦੀ ਵੱਲ ਛੇ ਲੇਵੀ ਸਨ, ਉੱਤਰ ਪਾਸੇ ਹਰ ਰੋਜ਼ ਚਾਰ, ਦੱਖਣ ਵੱਲ ਹਰ ਰੋਜ਼ ਚਾਰ ਅਤੇ ਭੰਡਾਰ ਦੇ ਲਈ ਦੋ-ਦੋ।18ਪੱਛਮ ਵੱਲ ਵਿਹੜੇ ਲਈ, ਸੜਕ ਉੱਤੇ ਚਾਰ ਅਤੇ ਵਿਹੜੇ ਵਿੱਚ ਦੋ ਸਨ।19ਇਹ ਦਰਬਾਨਾਂ ਦੇ ਦਲ ਸਨ ਜਿਹੜੇ ਕੋਰਾਹ ਅਤੇ ਮੇਰਾਰੀ ਦੇ ਪੁੱਤਰ ਸਨ।
ਖਜ਼ਾਨਚੀ ਅਤੇ ਹੋਰ ਅਧਿਕਾਰੀ
20ਉਹਨਾਂ ਦੇ ਭਰਾਂ ਲੇਵੀਆਂ ਨੂੰ ਪਰਮੇਸ਼ਵਰ ਦੇ ਭਵਨ ਦੇ ਖਜ਼ਾਨਿਆਂ ਅਤੇ ਸਮਰਪਿਤ ਵਸਤੂਆਂ ਦੇ ਖ਼ਜ਼ਾਨਿਆਂ ਦਾ ਮੁਖੀ ਬਣਾਇਆ ਗਿਆ ਸੀ।21ਲਾਦਾਨ ਦੇ ਪੁੱਤਰਾਂ ਦੇ ਵਿਖੇ ਲਾਦਾਨ ਗੇਰਸ਼ੋਨੀ ਦੇ ਪੁੱਤਰ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਲਾਦਾਨ ਗੇਰਸ਼ੋਨੀ ਦਾ ਪੁੱਤਰ ਯਹੀਏਲੀ ਸੀ22ਯਹੀਏਲੀ ਦੇ ਪੁੱਤਰ ਜ਼ੇਥਾਮ ਅਤੇ ਉਸਦਾ ਭਰਾ ਯੋਏਲ। ਉਹ ਯਾਹਵੇਹ ਦੇ ਭਵਨ ਦੇ ਖਜ਼ਾਨਿਆਂ ਦੇ ਮੁਖੀ ਸਨ।23ਅਮਰਾਮੀਆਂ, ਇਜ਼ਹਾਰੀਆਂ, ਹਬਰੋਨੀਆਂ ਅਤੇ ਉਜ਼ੀਏਲੀਆਂ ਵਿੱਚੋਂ:24ਮੋਸ਼ੇਹ ਦੇ ਪੁੱਤਰ ਗੇਰਸ਼ੋਮ ਦੇ ਪੁੱਤਰ ਸ਼ੂਬਾਏਲ ਖਜ਼ਾਨਿਆਂ ਦਾ ਅਧਿਕਾਰੀ ਸੀ।25ਅਲੀਅਜ਼ਰ ਦੇ ਰਾਹੀਂ ਉਸ ਦੇ ਰਿਸ਼ਤੇਦਾਰ: ਉਹ ਦਾ ਪੁੱਤਰ ਰਹਾਬਯਾਹ, ਉਹ ਦਾ ਪੁੱਤਰ ਯਸ਼ਯਾਹ, ਉਹ ਦਾ ਪੁੱਤਰ ਯਹੋਰਾਮ, ਉਹ ਦਾ ਪੁੱਤਰ ਜ਼ਿਕਰੀ ਅਤੇ ਉਹ ਦਾ ਪੁੱਤਰ ਸ਼ਲੋਮੋਥ।26(ਸ਼ਲੋਮੋਥ ਅਤੇ ਉਸ ਦੇ ਰਿਸ਼ਤੇਦਾਰ ਦਾਵੀਦ ਪਾਤਸ਼ਾਹ ਦੁਆਰਾ, ਹਜ਼ਾਰਾਂ ਦੇ ਸੈਨਾਪਤੀ ਅਤੇ ਸੈਂਕੜਿਆਂ ਦੇ ਸੈਨਾਪਤੀ ਅਤੇ ਹੋਰ ਫ਼ੌਜੀ ਸਰਦਾਰਾਂ ਦੇ ਘਰਾਣਿਆਂ ਦੇ ਮੁਖੀਆਂ ਦੁਆਰਾ ਸਮਰਪਿਤ ਕੀਤੀਆਂ ਚੀਜ਼ਾਂ ਦੇ ਸਾਰੇ ਖਜ਼ਾਨਿਆਂ ਦੇ ਮੁਖੀ ਸਨ।27ਲੜਾਈਆਂ ਦੀ ਲੁੱਟ ਵਿੱਚੋਂ ਉਨ੍ਹਾਂ ਨੇ ਪਰਮੇਸ਼ਵਰ ਦੇ ਭਵਨ ਦੇ ਉਸਾਰਨ ਲਈ ਉਨਾਂ ਨੂੰ ਅਰਪਣ ਕੀਤਾ।28ਅਤੇ ਸਭ ਕੁਝ ਸਮੂਏਲ ਦਰਸ਼ੀ ਅਤੇ ਕੀਸ਼ ਦੇ ਪੁੱਤਰ ਸ਼ਾਊਲ, ਨੇਰ ਦੇ ਪੁੱਤਰ ਅਬਨੇਰ ਅਤੇ ਯੋਆਬ ਦੇ ਪੁੱਤਰ ਨੇ ਸਮਰਪਿਤ ਕੀਤਾ। ਜ਼ੇਰੂਇਯਾਹ ਅਤੇ ਹੋਰ ਸਾਰੀਆਂ ਸਮਰਪਿਤ ਚੀਜ਼ਾਂ ਸ਼ਲੋਮੀਥ ਅਤੇ ਉਸਦੇ ਰਿਸ਼ਤੇਦਾਰਾਂ ਦੀ ਦੇਖਭਾਲ ਵਿੱਚ ਸਨ।)29ਇਜ਼ਹਾਰੀਆਂ ਵੱਲੋਂ: ਕਨਨਯਾਹ ਅਤੇ ਉਸਦੇ ਪੁੱਤਰਾਂ ਨੂੰ ਭਵਨ ਤੋਂ ਦੂਰ ਇਸਰਾਏਲ ਦੇ ਅਧਿਕਾਰੀਆਂ ਅਤੇ ਨਿਆਂਕਾਰਾਂ ਵਜੋਂ ਕੰਮ ਸੌਂਪਿਆ ਗਿਆ ਸੀ।30ਹਬਰੋਨੀਆਂ ਵਿੱਚੋਂ: ਹਸ਼ਬਯਾਹ ਤੇ ਉਹ ਦੇ ਭਰਾ ਇੱਕ ਹਜ਼ਾਰ ਸੱਤ ਸੌ ਸੂਰਮੇ ਉਨ੍ਹਾਂ ਇਸਰਾਏਲੀਆਂ ਉੱਤੇ ਜਿਹੜੇ ਯਰਦਨ ਦੇ ਪਾਰ ਪੱਛਮ ਦੀ ਵੱਲ ਸਨ ਯਾਹਵੇਹ ਦੇ ਸਾਰੇ ਕੰਮ ਅਤੇ ਪਾਤਸ਼ਾਹ ਦੀ ਸੇਵਾ ਦੇ ਲਈ ਦੇਖਭਾਲ ਕਰਦੇ ਸਨ।31ਜਿੱਥੋਂ ਤੱਕ ਹਬਰੋਨੀਆਂ ਲਈ, ਯਿਰਯਾਹ ਉਹਨਾਂ ਦੇ ਘਰਾਣਿਆਂ ਦੀ ਵੰਸ਼ਾਵਲੀ ਦੇ ਅਨੁਸਾਰ ਉਹਨਾਂ ਦਾ ਮੁਖੀ ਸੀ। (ਦਾਵੀਦ ਦੇ ਰਾਜ ਦੇ ਚਾਲੀਵੇਂ ਸਾਲ ਵਿੱਚ, ਲੇਖੇ ਵਿੱਚ ਖੋਜ ਕੀਤੀ ਗਈ ਅਤੇ ਹਬਰੋਨੀਆਂ ਵਿੱਚੋਂ ਯੋਗ ਆਦਮੀ ਗਿਲਆਦ ਦੇ ਯਾਜ਼ਰ ਵਿੱਚ ਪਾਏ ਗਏ।32ਯਰੀਯਾਹ ਦੇ ਸਤਾਈ ਸੌ ਰਿਸ਼ਤੇਦਾਰ ਸਨ, ਜੋ ਯੋਗ ਆਦਮੀ ਅਤੇ ਪਰਿਵਾਰ ਦੇ ਮੁਖੀਏ ਸਨ ਅਤੇ ਰਾਜਾ ਦਾਵੀਦ ਨੇ ਉਹਨਾਂ ਨੂੰ ਰਊਬੇਨੀਆਂ, ਗਾਦੀਆਂ ਅਤੇ ਮਨੱਸ਼ੇਹ ਦੇ ਅੱਧੇ ਗੋਤ ਦਾ ਹਰ ਕੰਮ ਜੋ ਪਰਮੇਸ਼ਵਰ ਨਾਲ ਸੰਬੰਧਿਤ ਹੈ ਅਤੇ ਰਾਜੇ ਦੇ ਕੰਮਾਂ ਲਈ ਨਿਯੁਕਤ ਕੀਤਾ ਸੀ।)Biblica, Inc.