1 ਇਤਿਹਾਸ27

ਸੈਨਾਂ ਦੇ ਉੱਚ ਅਧਿਕਾਰੀ

1ਹੁਣ ਇਸਰਾਏਲੀ ਆਪਣੀ ਗਿਣਤੀ ਦੇ ਅਨੁਸਾਰ ਜਿਹੜੇ ਪਿਤਾਵਾਂ ਦੇ ਘਰਾਣਿਆਂ ਦੇ ਮੁਖੀਏ ਸਨ ਤੇ ਹਜ਼ਾਰਾਂ ਤੇ ਸੈਂਕੜਿਆਂ ਦੇ ਸਰਦਾਰ ਸਨ ਤੇ ਉਨ੍ਹਾਂ ਦੇ ਅਫ਼ਸਰ ਜਿਹੜੇ ਵਾਰੀ ਵਾਲਿਆਂ ਦੀ ਹਰ ਇੱਕ ਗੱਲ ਵਿੱਚ ਪਾਤਸ਼ਾਹ ਦੀ ਸੇਵਾ ਕਰਦੇ ਸਨ ਅਤੇ ਸਾਲ ਦੇ ਬਾਰਾਂ ਮਹੀਨਿਆਂ ਵਿੱਚ ਮਹੀਨੇ ਦੇ ਮਹੀਨੇ ਆਇਆ ਜਾਇਆ ਕਰਦੇ ਸਨ, ਸੋ ਹਰੇਕ ਵਾਰੀ ਵਿੱਚ ਚੌਵੀ ਹਜ਼ਾਰ ਸਨ।
2ਪਹਿਲੇ ਮਹੀਨੇ ਦੀ ਪਹਿਲੀ ਵਾਰੀ ਉੱਤੇ ਜ਼ਬਦੀਏਲ ਦਾ ਪੁੱਤਰ ਯਸ਼ੋਬਯਾਮ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।3ਪੇਰੇਜ਼ ਦੇ ਪੁੱਤਰਾਂ ਵਿੱਚੋਂ ਉਹ ਸੀ ਅਤੇ ਪਹਿਲੇ ਮਹੀਨੇ ਦੇ ਸੈਨਾਂ ਪਤੀਆਂ ਦਾ ਮੁਖੀ ਸੀ।4ਅਤੇ ਦੂਸਰੇ ਮਹੀਨੇ ਦੀ ਵਾਰੀ ਉੱਤੇ ਅਹੋਹੀ ਦੋਦਈ ਸੀ ਅਤੇ ਉਸ ਦੀ ਵਾਰੀ ਉੱਤੇ ਮਿਕਲੋਥ ਹਾਕਮ ਸੀ। ਉਹ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।5ਤੀਜੇ ਮਹੀਨੇ ਲਈ ਤੀਸਰਾ ਸੈਨਾਪਤੀ ਯਹੋਯਾਦਾ ਜਾਜਕ ਦਾ ਪੁੱਤਰ ਬਨਾਯਾਹ ਸੀ। ਉਹ ਪ੍ਰਧਾਨ ਸੀ ਅਤੇ ਉਸਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।6ਇਹ ਉਹ ਬਨਾਯਾਹ ਸੀ ਜੋ ਤੀਹਾਂ ਵਿੱਚੋਂ ਇੱਕ ਬਲਵੰਤ ਯੋਧਾ ਸੀ ਅਤੇ ਤੀਹ ਤੋਂ ਉੱਪਰ ਸੀ। ਉਸ ਦੀ ਵਾਰੀ ਵਿੱਚ ਉਸ ਦਾ ਪੁੱਤਰ ਅੰਮੀਜ਼ਾਬਾਦ ਸੀ।7ਚੌਥੇ ਮਹੀਨੇ ਦਾ ਚੌਥਾ, ਯੋਆਬ ਦਾ ਭਰਾ ਅਸਾਹੇਲ ਸੀ। ਉਸਦਾ ਪੁੱਤਰ ਜ਼ਬਦਯਾਹ ਉਸਦਾ ਪੁੱਤਰ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।8ਪੰਜਵੇਂ ਮਹੀਨੇ ਦੇ ਲਈ ਪੰਜਵਾਂ ਸਰਦਾਰ ਸ਼ਮਹੂਥ ਯਜ਼ਰਹਯਾਹੀ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।9ਛੇਵੇਂ ਮਹੀਨੇ ਦੇ ਲਈ ਛੇਵਾਂ ਸਰਦਾਰ ਤਕੋਈ ਇਕੇਸ਼ ਦਾ ਪੁੱਤਰ ਈਰਾ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।10ਸੱਤਵੇਂ ਮਹੀਨੇ ਦਾ ਸੱਤਵਾਂ, ਹੇਲੇਜ਼ ਪਲੋਨੀ ਸੀ, ਇੱਕ ਇਫ਼ਰਾਈਮ ਦਾ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।11ਅੱਠਵੇਂ ਮਹੀਨੇ ਦੇ ਲਈ ਅੱਠਵਾਂ ਸਰਦਾਰ ਹੁਸ਼ਾਥੀ ਸਿਬਕੀ ਜ਼ੇਰਾਹੀਆਂ ਵਿੱਚੋਂ ਸੀ। ਉਸ ਦੀ ਵਾਰੀ ਵਿੱਚ ਚੌਵੀ ਹਜ਼ਾਰ ਸਨ।12ਨੌਵੇਂ ਮਹੀਨੇ ਦਾ ਨੌਵਾਂ, ਅਬੀਅਜ਼ਰ ਅਨਾਥੋਥ ਬਿਨਯਾਮੀਨੀ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।13ਦਸਵੇਂ ਮਹੀਨੇ ਦਾ ਦਸਵਾਂ, ਨਟੋਫਾਥੀ, ਜ਼ੇਰਾਹੀ ਮਹਾਰਾਈ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।14ਗਿਆਰਵੇਂ ਮਹੀਨੇ ਦਾ ਗਿਆਰਵਾਂ, ਬਨਾਯਾਹ ਪਿਰਾਥੋਨੀ ਸੀ, ਇੱਕ ਇਫ਼ਰਾਈਮ ਦਾ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।15ਬਾਰ੍ਹਵੇਂ ਮਹੀਨੇ ਦਾ ਬਾਰ੍ਹਵਾਂ, ਆਥਨੀਏਲ ਦੇ ਘਰਾਣੇ ਵਿੱਚੋਂ ਨਟੋਫਾਥੀ ਹੇਲਦਈ ਸੀ। ਉਸ ਦੇ ਦਲ ਵਿੱਚ ਚੌਵੀ ਹਜ਼ਾਰ ਆਦਮੀ ਸਨ।

ਗੋਤਾਂ ਦੇ ਆਗੂ

16ਇਸਰਾਏਲ ਦੇ ਗੋਤਾਂ ਦੇ ਆਗੂ:
ਰਊਬੇਨੀਆਂ ਦਾ ਹਾਕਮ: ਜ਼ਿਕਰੀ ਦਾ ਪੁੱਤਰ ਅਲੀਅਜ਼ਰ; ਸ਼ਿਮਓਨੀਆਂ ਦਾ: ਮਕਾਹ ਦਾ ਪੁੱਤਰ ਸ਼ਫਾਟਯਾਹ;
17ਲੇਵੀ ਦਾ: ਕਮੂਏਲ ਦਾ ਪੁੱਤਰ ਹਸ਼ਬਯਾਹ; ਹਾਰੋਨ ਦੀ ਅੰਸ: ਸਾਦੋਕ;18ਯਹੂਦਾਹ ਦਾ: ਦਾਵੀਦ ਦਾ ਭਰਾ ਅਲੀਹੂ; ਯਿੱਸਾਕਾਰ ਦਾ: ਮੀਕਾਏਲ ਦਾ ਪੁੱਤਰ ਆਮਰੀ;19ਜ਼ਬੂਲੁਨ ਦਾ: ਓਬਦਯਾਹ ਦਾ ਪੁੱਤਰ ਇਸ਼ਮਾਯਾਹ; ਨਫ਼ਤਾਲੀ ਦਾ: ਅਜ਼ਰੀਏਲ ਦਾ ਪੁੱਤਰ ਯਰੀਮੋਥ;20ਇਫ਼ਰਾਈਮੀਆਂ ਦਾ: ਅਜ਼ਜ਼ਯਾਹ ਦਾ ਪੁੱਤਰ ਹੋਸ਼ੇਆ; ਮਨੱਸ਼ੇਹ ਦੇ ਅੱਧੇ ਗੋਤ ਤੋਂ ਵੱਧ: ਪਦਾਯਾਹ ਦਾ ਪੁੱਤਰ ਯੋਏਲ;21ਗਿਲਆਦ ਵਿੱਚ ਮਨੱਸ਼ੇਹ ਦੇ ਅੱਧੇ ਗੋਤ ਦਾ: ਜ਼ਕਰਯਾਹ ਦਾ ਪੁੱਤਰ ਇਦੋ; ਬਿਨਯਾਮੀਨ ਦਾ: ਅਬਨੇਰ ਦਾ ਪੁੱਤਰ ਯਾਸੀਏਲ;22ਦਾਨ ਦਾ: ਯਰੋਹਾਮ ਦਾ ਪੁੱਤਰ ਅਜ਼ਰੇਲ।
ਇਹ ਇਸਰਾਏਲ ਦੇ ਗੋਤਾਂ ਦੇ ਆਗੂ ਸਨ।
23ਦਾਵੀਦ ਨੇ ਵੀਹ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਮਨੁੱਖਾਂ ਦੀ ਗਿਣਤੀ ਨਹੀਂ ਕੀਤੀ ਕਿਉਂਕਿ ਯਾਹਵੇਹ ਨੇ ਇਸਰਾਏਲ ਨੂੰ ਅਕਾਸ਼ ਵਿੱਚ ਤਾਰਿਆਂ ਵਾਂਗ ਅਨੇਕ ਬਣਾਉਣ ਦਾ ਵਾਅਦਾ ਕੀਤਾ ਸੀ।24ਜ਼ੇਰੂਇਯਾਹ ਦੇ ਪੁੱਤਰ ਯੋਆਬ ਨੇ ਮਨੁੱਖਾਂ ਦੀ ਗਿਣਤੀ ਕਰਨੀ ਸ਼ੁਰੂ ਕੀਤੀ ਪਰ ਪੂਰਾ ਨਾ ਕੀਤਾ। ਇਸ ਗਿਣਤੀ ਦੇ ਕਾਰਨ ਇਸਰਾਏਲ ਉੱਤੇ ਪਰਮੇਸ਼ਵਰ ਦਾ ਕ੍ਰੋਧ ਆਇਆ, ਅਤੇ ਰਾਜਾ ਦਾਵੀਦ ਦੇ ਇਤਿਹਾਸ ਦੀ ਕਿਤਾਬ ਵਿੱਚ ਇਹ ਗਿਣਤੀ ਦਰਜ ਨਹੀਂ ਕੀਤੀ ਗਈ ਸੀ।

ਰਾਜੇ ਦੇ ਨਿਗਾਹਬਾਨ

25ਅਦੀਏਲ ਦਾ ਪੁੱਤਰ ਅਜ਼ਮਾਵੇਥ ਸ਼ਾਹੀ ਭੰਡਾਰਾਂ ਦਾ ਅਧਿਕਾਰੀ ਸੀ। ਉਜ਼ੀਯਾਹ ਦਾ ਪੁੱਤਰ ਯੋਨਾਥਾਨ ਬਾਹਰਲੇ ਜ਼ਿਲ੍ਹਿਆਂ, ਕਸਬਿਆਂ, ਪਿੰਡਾਂ ਅਤੇ ਪਹਿਰੇਦਾਰਾਂ ਦੇ ਭੰਡਾਰਾਂ ਦਾ ਅਧਿਕਾਰੀ ਸੀ।26ਕੇਲੂਬ ਦਾ ਪੁੱਤਰ ਅਜ਼ਰੀ ਜ਼ਮੀਨ ਦੀ ਵਾਹੀ ਕਰਨ ਵਾਲੇ ਮਜ਼ਦੂਰਾਂ ਦਾ ਅਧਿਕਾਰੀ ਸੀ।27ਰਾਮੋਥੀ ਸ਼ਿਮਈ ਅੰਗੂਰੀ ਬਾਗ਼ਾਂ ਦਾ ਮੁਖੀ ਸੀ। ਜ਼ਬਦੀ ਸ਼ਿਫਮੀ ਦਾਖ਼ ਦੇ ਬਾਗ਼ਾਂ ਦੀ ਉਪਜ ਦਾ ਪ੍ਰਧਾਨ ਸੀ।28ਬਆਲ-ਹਾਨਾਨ ਗਦਰਾਈ ਪੱਛਮੀ ਤਲਹਟੀ ਵਿੱਚ ਜ਼ੈਤੂਨ ਅਤੇ ਗੁੱਲਰ ਹੰਜੀਰ ਦੇ ਰੁੱਖਾਂ ਦਾ ਅਧਿਕਾਰੀ ਸੀ। ਯੋਆਸ਼ ਜ਼ੈਤੂਨ ਦੇ ਤੇਲ ਦੀ ਸਪਲਾਈ ਦਾ ਮੁਖੀ ਸੀ।29ਸ਼ਰੋਨ ਦਾ ਸ਼ਿਤਰਾਈ ਸ਼ਰੋਨ ਵਿੱਚ ਚਰਾਉਣ ਵਾਲੇ ਇੱਜੜਾਂ ਦਾ ਅਧਿਕਾਰੀ ਸੀ। ਅਦਲੈਈ ਦਾ ਪੁੱਤਰ ਸ਼ਫਾਟ ਵਾਦੀਆਂ ਵਿੱਚ ਇੱਜੜਾਂ ਦਾ ਅਧਿਕਾਰੀ ਸੀ।30ਓਬਿਲ ਇਸਮਾਏਲੀ ਊਠਾਂ ਦਾ ਅਧਿਕਾਰੀ ਸੀ। ਮੇਰੋਨੋਥੀ ਯਹਦਯਾਹ ਗਧਿਆਂ ਦਾ ਸੀ।31ਯਾਜ਼ੀਜ਼ ਹਗਰੀ ਇੱਜੜਾਂ ਦਾ ਅਧਿਕਾਰੀ ਸੀ। ਇਹ ਸਾਰੇ ਰਾਜੇ ਦਾਵੀਦ ਦੀ ਜਾਇਦਾਦ ਦੇ ਅਧਿਕਾਰੀ ਸਨ।
32ਦਾਵੀਦ ਦਾ ਚਾਚਾ ਯੋਨਾਥਾਨ ਇੱਕ ਸਲਾਹਕਾਰ, ਸੂਝਵਾਨ ਅਤੇ ਲਿਖਾਰੀ ਸੀ। ਹਕਮੋਨੀ ਦੇ ਪੁੱਤਰ ਯਹੀਏਲ ਨੇ ਰਾਜੇ ਦੇ ਪੁੱਤਰਾਂ ਦੀ ਦੇਖਭਾਲ ਕੀਤੀ।33ਅਹੀਥੋਫ਼ਲ ਰਾਜੇ ਦਾ ਸਲਾਹਕਾਰ ਸੀ। ਹੂਸ਼ਈ ਅਰਕੀ ਰਾਜੇ ਦਾ ਵਿਸ਼ਵਾਸ ਪਾਤਰ ਸੀ।34(ਅਹੀਥੋਫ਼ਲ ਤੋਂ ਬਾਅਦ ਬਨਾਯਾਹ ਦੇ ਪੁੱਤਰ ਯਹੋਯਾਦਾ ਅਤੇ ਅਬੀਯਾਥਰ ਨੇ ਰਾਜ ਕੀਤਾ।) ਯੋਆਬ ਸ਼ਾਹੀ ਫ਼ੌਜ ਦਾ ਸੈਨਾਪਤੀ ਸੀ।

Biblica, Inc.

https://app.library.bible/content/38de522697cd8943