1 ਇਤਿਹਾਸ24
ਜਾਜਕਾਂ ਦੇ ਦਲ
1ਹਾਰੋਨ ਦੇ ਪੁੱਤਰਾਂ ਦੇ ਦਲ ਇਹ ਸਨ:ਹਾਰੋਨ ਦੇ ਪੁੱਤਰ ਨਾਦਾਬ, ਅਬੀਹੂ, ਅਲਆਜ਼ਾਰ ਅਤੇ ਈਥਾਮਾਰ ਸਨ।2ਪਰ ਨਾਦਾਬ ਅਤੇ ਅਬੀਹੂ ਆਪਣੇ ਪਿਤਾ ਦੇ ਮਰਨ ਤੋਂ ਪਹਿਲਾਂ ਹੀ ਮਰ ਗਏ ਅਤੇ ਉਹਨਾਂ ਦੇ ਕੋਈ ਪੁੱਤਰ ਨਹੀਂ ਸੀ। ਇਸ ਲਈ ਅਲਆਜ਼ਾਰ ਅਤੇ ਈਥਾਮਾਰ ਨੇ ਜਾਜਕਾਂ ਵਜੋਂ ਸੇਵਾ ਕੀਤੀ।3ਦਾਵੀਦ ਨੇ ਅਲਆਜ਼ਾਰ ਦੇ ਪੁੱਤਰਾਂ ਸਾਦੋਕ ਅਤੇ ਈਥਾਮਾਰ ਦੇ ਪੁੱਤਰਾਂ ਅਹੀਮੇਲੇਕ ਦੀ ਸਹਾਇਤਾ ਨਾਲ, ਦਾਵੀਦ ਨੇ ਉਹਨਾਂ ਦੀ ਸੇਵਾ ਕਰਨ ਦੇ ਕੰਮਾਂ ਲਈ ਉਹਨਾਂ ਨੂੰ ਵੰਡ ਦਿੱਤਾ।4ਈਥਾਮਾਰ ਦੇ ਪੁੱਤਰਾਂ ਨਾਲੋਂ ਅਲਆਜ਼ਾਰ ਦੇ ਪੁੱਤਰਾਂ ਵਿੱਚ ਬਹੁਤ ਸਾਰੇ ਆਗੂ ਪਾਏ ਗਏ ਅਤੇ ਉਹਨਾਂ ਨੂੰ ਇਸ ਅਨੁਸਾਰ ਵੰਡਿਆ ਗਿਆ: ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਸੋਲ੍ਹਾਂ ਮੁਖੀਏ ਅਤੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਅੱਠ ਪਰਿਵਾਰ ਦੇ ਮੁਖੀਏ ਸਨ।5ਇਸ ਤਰ੍ਹਾਂ ਪਰਚੀਆਂ ਪਾ ਕੇ ਉਹ ਬਰਾਬਰ ਵੰਡੇ ਗਏ ਕਿਉਂ ਜੋ ਅਲਆਜ਼ਾਰ ਦੇ ਪੁੱਤਰਾਂ ਵਿੱਚੋਂ ਨਾਲੇ ਈਥਾਮਾਰ ਦੇ ਪੁੱਤਰਾਂ ਵਿੱਚੋਂ ਪਵਿੱਤਰ ਸਥਾਨ ਦੇ ਸਰਦਾਰ ਅਤੇ ਪਰਮੇਸ਼ਵਰ ਦੇ ਸਰਦਾਰ ਸਨ।6ਇੱਕ ਲੇਵੀ ਨਥਾਨੇਲ ਦੇ ਪੁੱਤਰ ਸ਼ਮਅਯਾਹ ਲਿਖਾਰੀ ਨੇ ਰਾਜੇ ਅਤੇ ਅਧਿਕਾਰੀਆਂ ਦੀ ਹਜ਼ੂਰੀ ਵਿੱਚ ਉਹਨਾਂ ਦੇ ਨਾਮ ਲਿਖੇ: ਸਾਦੋਕ ਜਾਜਕ, ਅਬੀਯਾਥਰ ਦਾ ਪੁੱਤਰ ਅਹੀਮੇਲੇਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣਿਆਂ ਦੇ ਮੁਖੀਏ ਦੇ ਸਨਮੁਖ ਲਿਖਿਆ। ਇੱਕ ਪਰਿਵਾਰ ਅਲਆਜ਼ਾਰ ਤੋਂ ਅਤੇ ਫਿਰ ਇੱਕ ਈਥਾਮਾਰ ਤੋਂ ਲਿਆ ਜਾ ਰਿਹਾ ਹੈ।7ਪਹਿਲੀ ਪਰਚੀ ਯਹੋਯਾਰੀਬ ਦੀ ਨਿੱਕਲੀ, ਦੂਸਰੀ ਯਦਾਯਾਹ ਦੀ,8ਤੀਸਰੀ ਹਰੀਮ ਦੀ, ਚੌਥੀ ਸੀਓਰੀਮ ਦੀ,9ਪੰਜਵੀਂ ਮਲਕੀਯਾਹ ਦੀ, ਛੇਵੀਂ ਮਿਯਾਮੀਨ ਦੀ,10ਸੱਤਵੀ ਹਕੋਜ਼ ਦੀ, ਅੱਠਵਾਂ ਅਬੀਯਾਹ ਦੀ,11ਨੌਵੀ ਯੇਸ਼ੂਆ ਦੀ, ਦਸਵੀ ਸ਼ਕਨਯਾਹ ਦੀ,12ਗਿਆਰਵੀਂ ਅਲਯਾਸ਼ੀਬ ਦੀ। ਬਾਰਵੀਂ ਯਾਕੀਮ ਦੀ,13ਤੇਰ੍ਹਵੀਂ ਹੁੱਪਾਹ ਦੀ, ਚੋਦਵੀਂ ਯਸ਼ਬੇਆਬ ਦੀ,14ਪੰਦਰਵੀਂ ਬਿਲਗਾਹ ਦੀ, ਸੋਲਵੀਂ ਇਮੇਰ ਦੀ,15ਸਤਾਰਵੀਂ ਹੇਜ਼ੀਰ ਦੀ। ਅਠਾਰਵੀਂ ਹੱਪੀਸੇਸ ਦੀ,16ਉਨੀਵਾਂ ਪਥਹਯਾਹ ਦੀ, ਵੀਹਵਾਂ ਹਿਜ਼ਕੀਏਲ ਦੀ,17ਇੱਕੀਵੀਂ ਯਾਕੀਨ ਦੀ, ਬਾਈਵੀਂ ਗਮੁਲ ਦੀ,18ਤੇਈਵੀਂ ਦਲਾਯਾਹ ਲਈ ਅਤੇ ਚੌਵੀਵੀਂ ਮਅਜ਼ਯਾਹ ਲਈ।19ਇਹ ਉਹਨਾਂ ਦੀ ਸੇਵਾ ਦਾ ਨਿਯੁਕਤ ਹੁਕਮ ਸੀ ਜਦੋਂ ਉਹ ਯਾਹਵੇਹ ਦੇ ਭਵਨ ਵਿੱਚ ਪ੍ਰਵੇਸ਼ ਕਰਦੇ ਸਨ, ਉਹਨਾਂ ਦੇ ਪੂਰਵਜ ਹਾਰੋਨ ਦੁਆਰਾ ਉਹਨਾਂ ਲਈ ਨਿਰਧਾਰਤ ਨਿਯਮਾਂ ਅਨੁਸਾਰ, ਭਵਨ, ਇਸਰਾਏਲ ਦੇ ਪਰਮੇਸ਼ਵਰ ਨੇ ਉਸਨੂੰ ਹੁਕਮ ਦਿੱਤਾ ਸੀ।
ਬਾਕੀ ਦੇ ਲੇਵੀ
20ਲੇਵੀ ਦੇ ਬਾਕੀ ਪੁੱਤਰਾਂ ਲਈ:ਅਮਰਾਮ ਦੇ ਪੁੱਤਰਾਂ ਵਿੱਚੋਂ: ਸ਼ੂਬਾਏਲ; ਸ਼ੂਬਾਏਲ ਦੇ ਪੁੱਤਰਾਂ ਵਿੱਚੋਂ: ਯਹਦਯਾਹ।21ਰਹਾਬਯਾਹ ਦੇ ਪੁੱਤਰਾਂ ਵਿੱਚੋਂ ਯਿੱਸ਼ੀਯਾਹ ਪਹਿਲਾ ਸੀ।22ਇਜ਼ਹਾਰੀਆਂ ਵਿੱਚੋਂ: ਸ਼ਲੋਮੋਥ; ਸ਼ਲੋਮੋਥ ਦੇ ਪੁੱਤਰਾਂ ਵਿੱਚੋਂ: ਯਹਥ।23ਹਬਰੋਨ ਦੇ ਪੁੱਤਰ: ਯਿਰਯਾਹ ਪਹਿਲਾ, ਅਮਰਯਾਹ ਦੂਜਾ, ਯਹਜ਼ੀਏਲ ਤੀਜਾ ਅਤੇ ਯਕਾਮਯਾਮ ਚੌਥਾ।24ਉਜ਼ੀਏਲ ਦਾ ਪੁੱਤਰ: ਮੀਕਾਹ; ਮੀਕਾਹ ਦੇ ਪੁੱਤਰਾਂ ਵਿੱਚੋਂ: ਸ਼ਮੀਰ।25ਮੀਕਾਹ ਦਾ ਭਰਾ: ਯਿੱਸ਼ੀਯਾਹ; ਯਿੱਸ਼ੀਯਾਹ ਦੇ ਪੁੱਤਰਾਂ ਵਿੱਚੋਂ: ਜ਼ਕਰਯਾਹ।26ਮੇਰਾਰੀ ਦੇ ਪੁੱਤਰ: ਮਹਲੀ ਅਤੇ ਮੂਸ਼ੀ। ਯਅਜ਼ਯਾਹ ਦਾ ਪੁੱਤਰ: ਬੇਨੋ।27ਮੇਰਾਰੀ ਦੇ ਪੁੱਤਰ: ਯਅਜ਼ਯਾਹ ਤੋਂ: ਬੇਨੋ, ਸ਼ੋਹਮ, ਜ਼ੱਕੂਰ ਅਤੇ ਇਬਰੀ।28ਮਹਲੀ ਤੋਂ: ਅਲਆਜ਼ਾਰ, ਜਿਸ ਦੇ ਕੋਈ ਪੁੱਤਰ ਨਹੀਂ ਸਨ।29ਕੀਸ਼ ਤੋਂ: ਕੀਸ਼ ਦਾ ਪੁੱਤਰ ਯਰਹਮੇਲ।30ਅਤੇ ਮੂਸ਼ੀ ਦੇ ਪੁੱਤਰ: ਮਹਲੀ, ਏਦਰ ਅਤੇ ਯਰੀਮੋਥ। ਉਹ ਸਾਰੇ ਲੇਵੀ ਦੇ ਪੁੱਤਰਾਂ ਦੇ ਘਰਾਣਿਆਂ ਦੇ ਅਨੁਸਾਰ ਲੇਵੀਆਂ ਦੇ ਸੰਤਾਨ ਸਨ।31ਉਹਨਾਂ ਨੇ ਦਾਵੀਦ ਪਾਤਸ਼ਾਹ ਅਤੇ ਸਾਦੋਕ, ਅਹੀਮੇਲੇਕ ਅਤੇ ਜਾਜਕਾਂ ਅਤੇ ਲੇਵੀਆਂ ਦੇ ਘਰਾਣਿਆਂ ਦੇ ਮੁਖੀਆਂ ਦੀ ਹਜ਼ੂਰੀ ਵਿੱਚ ਹਾਰੋਨ ਦੇ ਪੁੱਤਰਾਂ ਵਾਂਗ ਉਹਨਾਂ ਦੇ ਰਿਸ਼ਤੇਦਾਰਾਂ ਨੇ ਵੀ ਗੁਣੇ ਪਾਏ। ਸਭ ਤੋਂ ਵੱਡੇ ਭਰਾ ਦੇ ਪਰਿਵਾਰਾਂ ਨਾਲ ਸਭ ਤੋਂ ਛੋਟੇ ਭਰਾਵਾਂ ਵਰਗਾ ਹੀ ਸਲੂਕ ਕੀਤਾ ਜਾਂਦਾ ਸੀ।
Biblica, Inc.