ਜ਼ਬੂਰਾਂ150
1ਯਾਹਵੇਹ ਦੀ ਉਸਤਤ ਕਰੋ।ਉਸਦੇ ਪਵਿੱਤਰ ਸਥਾਨ ਵਿੱਚ ਪਰਮੇਸ਼ਵਰ ਦੀ ਉਸਤਤ ਕਰੋ;ਉਸਦੇ ਸ਼ਕਤੀਸ਼ਾਲੀ ਅਕਾਸ਼ ਵਿੱਚ ਉਸਦੀ ਉਸਤਤ ਕਰੋ।2ਉਸਦੀ ਸਮਰੱਥਾ ਦੇ ਕੰਮਾਂ ਲਈ ਉਸਦੀ ਪ੍ਰਸ਼ੰਸਾ ਕਰੋ;ਉਸਦੀ ਅਤਿਅੰਤ ਮਹਾਨਤਾ ਲਈ ਉਸਦੀ ਪ੍ਰਸ਼ੰਸਾ ਕਰੋ।3ਤੁਰ੍ਹੀ ਵਜਾਉਣ ਦੇ ਨਾਲ ਯਾਹਵੇਹ ਦੀ ਉਸਤਤ ਕਰੋ,ਸਿਤਾਰ ਅਤੇ ਬਰਬਤ ਨਾਲ ਉਸ ਦੀ ਉਸਤਤ ਕਰੋ,4ਤਬਲੇ ਤੇ ਨੱਚਦੇ ਹੋਏ ਉਸਦੀ ਉਸਤਤ ਕਰੋ,ਤਾਰੇ ਵਾਲੇ ਵਾਜਿਆਂ ਤੇ ਬੰਸਰੀਆਂ ਨਾਲ ਉਸਦੀ ਉਸਤਤ ਕਰੋ,5ਝੰਜਰਾਂ ਦੀ ਧੁਨ ਨਾਲ ਪਰਮੇਸ਼ਵਰ ਦੀ ਪ੍ਰਸ਼ੰਸਾ ਕਰੋ,ਛਣਕਣ ਵਾਲੀ ਝੰਜਰਾਂ ਨਾਲ ਉਸਦੀ ਪ੍ਰਸ਼ੰਸਾ ਕਰੋ।6ਹਰ ਇੱਕ ਪ੍ਰਾਣੀ ਜਿਸ ਵਿੱਚ ਸਾਹ ਹੈ ਉਹ ਯਾਹਵੇਹ ਦੀ ਉਸਤਤ ਕਰੇ।ਯਾਹਵੇਹ ਦੀ ਉਸਤਤ ਹੋਵੇ।
Biblica, Inc.