ਜ਼ਬੂਰਾਂ149

1ਯਾਹਵੇਹ ਦੀ ਉਸਤਤ ਕਰੋ।ਯਾਹਵੇਹ ਲਈ ਇੱਕ ਨਵਾਂ ਗੀਤ ਗਾਓ,ਉਸਦੇ ਵਫ਼ਾਦਾਰ ਲੋਕਾਂ ਦੀ ਸਭਾ ਵਿੱਚ ਉਸਦੀ ਉਸਤਤ ਕਰੋ।
2ਇਸਰਾਏਲ ਆਪਣੇ ਸਿਰਜਣਹਾਰ ਵਿੱਚ ਅਨੰਦ ਕਰੇ;ਸੀਯੋਨ ਦੇ ਲੋਕ ਆਪਣੇ ਰਾਜੇ ਵਿੱਚ ਖੁਸ਼ੀ ਮਨਾਉਣ।3ਉਹ ਨੱਚਦੇ ਹੋਏ ਉਹ ਦੇ ਨਾਮ ਦੀ ਉਸਤਤ ਕਰਨਡੱਫ ਅਤੇ ਸਿਤਾਰ ਵਜਾ ਕੇ ਉਸ ਲਈ ਗੀਤ ਗਾਉਣ।4ਕਿਉਂਕਿ ਯਾਹਵੇਹ ਆਪਣੇ ਲੋਕਾਂ ਵਿੱਚ ਪ੍ਰਸੰਨ ਹੁੰਦਾ ਹੈ।ਉਹ ਨਿਮਰ ਨੂੰ ਜਿੱਤ ਦਾ ਤਾਜ ਪਹਿਨਾਉਂਦਾ ਹੈ।5ਉਹ ਦੇ ਵਫ਼ਾਦਾਰ ਲੋਕ ਇਸ ਆਦਰ ਵਿੱਚ ਅਨੰਦ ਹੋਣਅਤੇ ਆਪਣੇ ਬਿਸਤਰੇ ਉੱਤੇ ਖੁਸ਼ੀ ਦੇ ਗੀਤ ਗਾਉਣ।
6ਪਰਮੇਸ਼ਵਰ ਦੀ ਉਸਤਤ ਉਹਨਾਂ ਦੇ ਮੂੰਹ ਵਿੱਚ ਹੋਵੇਅਤੇ ਉਹਨਾਂ ਦੇ ਹੱਥਾਂ ਵਿੱਚ ਦੋਧਾਰੀ ਤਲਵਾਰ ਹੋਵੇ।7ਕੌਮਾਂ ਤੋਂ ਬਦਲਾ ਲੈਣਅਤੇ ਲੋਕਾਂ ਨੂੰ ਸਜ਼ਾ ਦੇਣ ਲਈ,8ਆਪਣੇ ਰਾਜਿਆਂ ਨੂੰ ਬੇੜੀਆਂ ਨਾਲ,ਅਤੇ ਉਹਨਾਂ ਦੇ ਅਹਿਲਕਾਰਾਂ ਨੂੰ ਲੋਹੇ ਦੀਆਂ ਬੇੜੀਆਂ ਨਾਲ ਬੰਨ੍ਹਣ,9ਉਹਨਾਂ ਦੇ ਵਿਰੁੱਧ ਲਿਖੀ ਹੋਈ ਸਜ਼ਾ ਨੂੰ ਪੂਰਾ ਕਰਨ ਲਈ,ਇਹ ਉਸਦੇ ਸਾਰੇ ਵਫ਼ਾਦਾਰ ਲੋਕਾਂ ਦੀ ਸ਼ਾਨ ਹੈ।ਯਾਹਵੇਹ ਦੀ ਉਸਤਤ ਕਰੋ।

Biblica, Inc.

https://app.library.bible/content/38de522697cd8943