ਜ਼ਬੂਰਾਂ135

1ਯਾਹਵੇਹ ਦੀ ਮਹਿਮਾ ਹੋਵੇ।ਯਾਹਵੇਹ ਦੇ ਨਾਮ ਦੀ ਉਸਤਤ ਕਰੋ;ਹੇ ਯਾਹਵੇਹ ਦੇ ਸੇਵਕੋ, ਯਾਹਵੇਹ ਦੀ ਮਹਿਮਾ ਕਰੋ।2ਤੁਸੀਂ ਜੋ ਯਾਹਵੇਹ ਦੇ ਘਰ ਵਿੱਚ ਸੇਵਾ ਕਰਦੇ ਹੋ,ਸਾਡੇ ਪਰਮੇਸ਼ਵਰ ਦੇ ਘਰ ਦੇ ਦਰਬਾਰਾਂ ਵਿੱਚ ਉਸਦੀ ਉਸਤਤ ਕਰੋ।
3ਯਾਹਵੇਹ ਦੀ ਉਸਤਤ ਕਰੋ, ਕਿਉਂਕਿ ਯਾਹਵੇਹ ਭਲਾ ਹੈ;ਉਸ ਦੇ ਨਾਮ ਦੀ ਉਸਤਤ ਗਾਓ, ਕਿਉਂ ਜੋ ਇਹ ਚੰਗਾ ਹੈ।4ਕਿਉਂਕਿ ਯਾਹਵੇਹ ਨੇ ਯਾਕੋਬ ਨੂੰ ਆਪਣਾ ਹੋਣ ਲਈ ਚੁਣਿਆ ਹੈ,ਇਸਰਾਏਲ ਨੂੰ ਆਪਣੀ ਕੀਮਤੀ ਜਾਇਦਾਦ ਵਜੋਂ ਚੁਣਿਆ ਹੈ।
5ਮੈਂ ਜਾਣਦਾ ਹਾਂ ਕਿ ਯਾਹਵੇਹ ਮਹਾਨ ਹੈ,ਕਿ ਸਾਡਾ ਯਾਹਵੇਹ ਸਾਰੇ ਦੇਵਤਿਆਂ ਨਾਲੋਂ ਮਹਾਨ ਹੈ।6ਯਾਹਵੇਹ ਉਹੀ ਕਰਦਾ ਹੈ ਜੋ ਉਸਨੂੰ ਚੰਗਾ ਲੱਗਦਾ ਹੈ,ਅਕਾਸ਼ ਅਤੇ ਧਰਤੀ ਵਿੱਚ, ਸਮੁੰਦਰਾਂ ਵਿੱਚਅਤੇ ਉਹਨਾਂ ਦੀਆਂ ਸਾਰੀਆਂ ਡੂੰਘਾਈਆਂ ਵਿੱਚ।7ਉਹ ਧਰਤੀ ਦੇ ਸਿਰਿਆਂ ਤੋਂ ਬੱਦਲਾਂ ਨੂੰ ਉਭਾਰਦਾ ਹੈ;ਉਹ ਮੀਂਹ ਨਾਲ ਬਿਜਲੀ ਭੇਜਦਾ ਹੈਅਤੇ ਆਪਣੇ ਭੰਡਾਰਾਂ ਵਿੱਚੋਂ ਹਵਾ ਬਾਹਰ ਭੇਜਦਾ ਹੈ।
8ਉਸ ਨੇ ਮਿਸਰ ਦੇ ਪਹਿਲੌਠੇ ਨੂੰ ਮਾਰਿਆ,ਮਨੁੱਖਾਂ ਅਤੇ ਜਾਨਵਰਾਂ ਦੇ ਪਹਿਲੌਠੇ ਨੂੰ ਵੀ।9ਉਸ ਨੇ ਮਿਸਰ ਵਿੱਚ ਤੁਹਾਡੇ ਵਿੱਚ ਫ਼ਿਰਾਊਨਅਤੇ ਉਸਦੇ ਸਾਰੇ ਸੇਵਕਾਂ ਦੇ ਵਿਰੁੱਧ ਆਪਣੇ ਨਿਸ਼ਾਨ ਅਤੇ ਅਚੰਭੇ ਭੇਜੇ।10ਉਸ ਨੇ ਬਹੁਤ ਸਾਰੀਆਂ ਕੌਮਾਂ ਨੂੰ ਮਾਰਿਆ,ਅਤੇ ਬਲਵੰਤ ਰਾਜਿਆਂ ਨੂੰ ਮਾਰਿਆ।11ਅਮੋਰੀਆਂ ਦੇ ਰਾਜਾ ਸੀਹੋਨ,ਬਾਸ਼ਾਨ ਦੇ ਰਾਜਾ ਓਗ,ਅਤੇ ਕਨਾਨ ਦੇ ਸਾਰੇ ਰਾਜਿਆਂ ਨੂੰ,12ਅਤੇ ਉਸ ਨੇ ਉਹਨਾਂ ਦੀ ਧਰਤੀ ਵਿਰਾਸਤ ਵਜੋਂ ਦਿੱਤੀ,ਆਪਣੀ ਪਰਜਾ ਇਸਰਾਏਲ ਨੂੰ ਵਿਰਾਸਤ ਵਜੋਂ।
13ਹੇ ਯਾਹਵੇਹ, ਤੇਰਾ ਨਾਮ ਸਦਾ ਕਾਇਮ ਰਹੇਗਾ,ਹੇ ਯਾਹਵੇਹ, ਤੇਰੀ ਯਾਦਗਾਰ ਪੀੜ੍ਹੀਓ ਪੀੜ੍ਹੀ ਤੱਕ ਹੈ।14ਕਿਉਂਕਿ ਯਾਹਵੇਹ ਆਪਣੇ ਲੋਕਾਂ ਦਾ ਨਿਆਂ ਕਰੇਗਾ,ਅਤੇ ਆਪਣੇ ਸੇਵਕਾਂ ਉੱਤੇ ਤਰਸ ਕਰੇਗਾ।
15ਪਰਾਈਆਂ ਕੌਮਾਂ ਦੀਆਂ ਮੂਰਤੀਆਂ ਚਾਂਦੀ ਅਤੇ ਸੋਨੇ ਦੀਆਂ ਹਨ,ਮਨੁੱਖਾਂ ਦੇ ਹੱਥਾਂ ਦੀਆਂ ਬਣਾਈਆਂ ਹੋਈਆਂ ਹਨ।16ਉਹਨਾਂ ਦੇ ਮੂੰਹ ਹਨ ਪਰ ਬੋਲ ਨਹੀਂ ਸਕਦੇ,ਅੱਖਾਂ ਹਨ ਪਰ ਵੇਖ ਨਹੀਂ ਸਕਦੇ।17ਉਹਨਾਂ ਦੇ ਕੰਨ ਹਨ ਪਰ ਸੁਣ ਨਹੀਂ ਸਕਦੇ,ਨਾ ਉਹਨਾਂ ਦੇ ਮੂੰਹ ਵਿੱਚ ਸਾਹ ਹੈ।18ਜਿਹੜੇ ਉਹਨਾਂ ਨੂੰ ਬਣਾਉਂਦੇ ਹਨ ਉਹ ਉਹਨਾਂ ਵਰਗੇ ਹੋਣਗੇ,ਅਤੇ ਉਹ ਸਾਰੇ ਜਿਹੜੇ ਉਹਨਾਂ ਵਿੱਚ ਭਰੋਸਾ ਰੱਖਦੇ ਹਨ।
19ਹੇ ਇਸਰਾਏਲੀਓ, ਯਾਹਵੇਹ ਦੀ ਉਸਤਤ ਕਰੋ;ਹਾਰੋਨ ਦੇ ਘਰਾਣੇ, ਯਾਹਵੇਹ ਦੀ ਉਸਤਤ ਕਰੋ;20ਲੇਵੀ ਦੇ ਘਰਾਣੇ, ਯਾਹਵੇਹ ਦੀ ਉਸਤਤ ਕਰੋ;ਤੁਸੀਂ ਜਿਹੜੇ ਉਸ ਤੋਂ ਡਰਦੇ ਹੋ, ਯਾਹਵੇਹ ਦੀ ਉਸਤਤ ਕਰੋ।21ਸੀਯੋਨ ਤੋਂ ਯਾਹਵੇਹ ਦੀ ਉਸਤਤ ਹੋਵੇ,ਉਸ ਨੂੰ ਜੋ ਯੇਰੂਸ਼ਲੇਮ ਵਿੱਚ ਵੱਸਦਾ ਹੈ।ਯਾਹਵੇਹ ਦੀ ਉਸਤਤ ਕਰੋ।

Biblica, Inc.

https://app.library.bible/content/38de522697cd8943