ਯਿਰਮਿਯਾਹ33
ਬਹਾਲ ਕਰਨ ਦਾ ਵਾਅਦਾ
1ਯਾਹਵੇਹ ਦਾ ਬਚਨ ਦੂਜੀ ਵਾਰ ਯਿਰਮਿਯਾਹ ਕੋਲ ਆਇਆ ਜਦ ਉਹ ਅਜੇ ਕੈਦਖ਼ਾਨੇ ਦੇ ਵੇਹੜੇ ਵਿੱਚ ਬੰਦ ਸੀ:2“ਯਾਹਵੇਹ ਇਸ ਤਰ੍ਹਾਂ ਆਖਦਾ ਹੈ, ਉਹ ਜਿਸਨੇ ਧਰਤੀ ਨੂੰ ਬਣਾਇਆ, ਯਾਹਵੇਹ ਜਿਸ ਨੇ ਇਸਨੂੰ ਬਣਾਇਆ ਅਤੇ ਇਸਨੂੰ ਸਥਾਪਿਤ ਕੀਤਾ, ਯਾਹਵੇਹ ਉਸਦਾ ਨਾਮ ਹੈ:3‘ਮੈਨੂੰ ਪੁਕਾਰ ਅਤੇ ਮੈਂ ਤੈਨੂੰ ਉੱਤਰ ਦਿਆਂਗਾ, ਅਤੇ ਮੈਂ ਤੈਨੂੰ ਵੱਡੀਆਂ-ਵੱਡੀਆਂ ਅਤੇ ਔਖੀਆਂ ਗੱਲਾਂ ਦੱਸਾਂਗਾ ਜਿਹਨਾਂ ਨੂੰ ਤੂੰ ਨਹੀਂ ਜਾਣਦਾ।’4ਯਾਹਵੇਹ ਇਸਰਾਏਲ ਦਾ ਪਰਮੇਸ਼ਵਰ ਇਸ ਸ਼ਹਿਰ ਦੇ ਘਰਾਂ ਦੇ ਬਾਰੇ ਅਤੇ ਯਹੂਦਾਹ ਦੇ ਰਾਜਿਆਂ ਦੇ ਬਾਰੇ ਜਿਹੜੇ ਘੇਰਾਬੰਦੀ ਦੀਆਂ ਢਲਾਣਾਂ ਅਤੇ ਤਲਵਾਰ ਦੇ ਕਾਰਨ ਢਾਹੇ ਗਏ ਹਨ ਇਸ ਤਰ੍ਹਾਂ ਆਖਦਾ ਹੈ।5ਕਸਦੀਆਂ ਨਾਲ ਲੜੋ: ‘ਉਹ ਲੋਕਾਂ ਦੀਆਂ ਲਾਸ਼ਾਂ ਨਾਲ ਭਰ ਜਾਣਗੇ ਜਿਨ੍ਹਾਂ ਨੂੰ ਮੈਂ ਆਪਣੇ ਗੁੱਸੇ ਅਤੇ ਕ੍ਰੋਧ ਵਿੱਚ ਮਾਰ ਦਿਆਂਗਾ। ਮੈਂ ਇਸ ਸ਼ਹਿਰ ਤੋਂ ਇਸ ਦੀ ਸਾਰੀ ਦੁਸ਼ਟਤਾ ਦੇ ਕਾਰਨ ਆਪਣਾ ਮੂੰਹ ਲੁਕਾਵਾਂਗਾ।6“ ‘ਵੇਖੋ, ਮੈਂ ਇਸ ਦੇ ਲਈ ਸਿਹਤ ਅਤੇ ਤੰਦਰੁਸਤੀ ਲਿਆਵਾਂਗਾ; ਮੈਂ ਆਪਣੇ ਲੋਕਾਂ ਨੂੰ ਚੰਗਾ ਕਰਾਂਗਾ ਅਤੇ ਉਹਨਾਂ ਨੂੰ ਭਰਪੂਰ ਸ਼ਾਂਤੀ ਅਤੇ ਸੁਰੱਖਿਆ ਦਾ ਆਨੰਦ ਦਿਆਂਗਾ।7ਮੈਂ ਯਹੂਦਾਹ ਅਤੇ ਇਸਰਾਏਲ ਨੂੰ ਗ਼ੁਲਾਮੀ ਤੋਂ ਵਾਪਸ ਲਿਆਵਾਂਗਾ ਅਤੇ ਉਹਨਾਂ ਨੂੰ ਉਸੇ ਤਰ੍ਹਾਂ ਬਣਾਵਾਂਗਾ ਜਿਵੇਂ ਉਹ ਪਹਿਲਾਂ ਸਨ।8ਮੈਂ ਉਹਨਾਂ ਨੂੰ ਉਹਨਾਂ ਦੇ ਸਾਰੇ ਪਾਪਾਂ ਤੋਂ ਸ਼ੁੱਧ ਕਰ ਦਿਆਂਗਾ ਜੋ ਉਹਨਾਂ ਨੇ ਮੇਰੇ ਵਿਰੁੱਧ ਕੀਤੇ ਹਨ ਅਤੇ ਉਹਨਾਂ ਦੇ ਸਾਰੇ ਪਾਪ ਮਾਫ਼ ਕਰ ਦਿਆਂਗਾ ਜੋ ਉਹਨਾਂ ਨੇ ਮੇਰੇ ਵਿਰੁੱਧ ਬਗਾਵਤ ਕਰਕੇ ਕੀਤੇ।9ਇਹ ਮੇਰੇ ਲਈ ਅਨੰਦ ਨਾਮਾ ਹੋਵੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਲਈ ਵਡਿਆਈ ਅਤੇ ਸੁਹੱਪਣ ਦਾ ਕਾਰਨ ਹੋਵੇਗਾ ਅਤੇ ਉਹ ਉਸ ਨੇਕੀ ਨੂੰ ਜਿਹੜੀ ਮੈਂ ਇਹਨਾਂ ਨਾਲ ਕਰਾਂਗਾ ਸੁਣਨਗੀਆਂ ਅਤੇ ਉਸ ਸਾਰੀ ਨੇਕੀ ਦੇ ਕਾਰਨ ਅਤੇ ਉਸ ਸ਼ਾਂਤੀ ਦੇ ਕਾਰਨ ਜਿਹੜੀ ਮੈਂ ਇਹਨਾਂ ਨਾਲ ਕਰਾਂਗਾ ਉਹ ਡਰਨਗੀਆਂ ਅਤੇ ਕੰਬਣਗੀਆਂ।’10“ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਕਿ ਇਸ ਸਥਾਨ ਵਿੱਚ ਜਿਹ ਨੂੰ ਤੁਸੀਂ ਆਖਦੇ ਹੋ ਕਿ ਉਹ ਵਿਰਾਨ ਹੈ, ਨਾ ਉੱਥੇ ਆਦਮੀ ਹੈ, ਨਾ ਡੰਗਰ, ਅਤੇ ਯਹੂਦਾਹ ਦੇ ਸ਼ਹਿਰਾਂ ਵਿੱਚ ਅਤੇ ਯੇਰੂਸ਼ਲੇਮ ਦੇ ਚੌਂਕਾਂ ਵਿੱਚ ਜਿਹੜੇ ਉੱਜੜੇ-ਪੁੱਜੜੇ ਪਏ ਹਨ ਜਿੱਥੇ ਨਾ ਆਦਮੀ, ਨਾ ਵੱਸਣ ਵਾਲਾ, ਨਾ ਡੰਗਰ ਹੈ,11ਇੱਕ ਵਾਰ ਫਿਰ ਅਨੰਦ ਅਤੇ ਅਨੰਦ ਦੀਆਂ ਆਵਾਜ਼ਾਂ, ਲਾੜੇ ਅਤੇ ਲਾੜੀ ਦੀਆਂ ਆਵਾਜ਼ਾਂ ਅਤੇ ਉਹਨਾਂ ਦੀਆਂ ਆਵਾਜ਼ਾਂ ਸੁਣਨਗੀਆਂ। ਜੋ ਯਾਹਵੇਹ ਦੇ ਘਰ ਵਿੱਚ ਧੰਨਵਾਦ ਦੀਆਂ ਭੇਟਾਂ ਲਿਆਉਂਦੇ ਹਨ,“ ‘ “ਸਰਬਸ਼ਕਤੀਮਾਨ ਯਾਹਵੇਹ ਦਾ ਧੰਨਵਾਦ ਕਰੋ,ਕਿਉਂਕਿ ਯਾਹਵੇਹ ਭਲਾ ਹੈ;ਉਸਦਾ ਪਿਆਰ ਸਦਾ ਦਾ ਹੈ।”ਕਿਉਂਕਿ ਮੈਂ ਉਹਨਾਂ ਦੀ ਇਸ ਦੇਸ਼ ਦੀ ਗ਼ੁਲਾਮੀ ਨੂੰ ਪਹਿਲੇ ਵਾਂਗੂੰ ਬਹਾਲ ਕਰ ਦਿਆਂਗਾ ਜਿਵੇਂ ਉਹ ਪਹਿਲਾਂ ਸਨ,’ ਯਾਹਵੇਹ ਆਖਦਾ ਹੈ।12“ਸਰਬਸ਼ਕਤੀਮਾਨ ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਇਸ ਸਥਾਨ ਵਿੱਚ, ਜਿਹੜਾ ਵਿਰਾਨ, ਲੋਕਾਂ ਅਤੇ ਜਾਨਵਰਾਂ ਤੋਂ ਬਿਨ੍ਹਾਂ ਹੈ ਇਸ ਦੇ ਸਾਰੇ ਕਸਬਿਆਂ ਵਿੱਚ ਚਰਵਾਹਿਆਂ ਲਈ ਆਪਣੇ ਇੱਜੜਾਂ ਨੂੰ ਆਰਾਮ ਕਰਨ ਲਈ ਫਿਰ ਤੋਂ ਚਰਾਗਾਹਾਂ ਹੋਣਗੀਆਂ।13ਪਹਾੜੀ ਦੇਸ਼ ਦੇ ਕਸਬਿਆਂ ਵਿੱਚ, ਪੱਛਮੀ ਤਲਹੱਟੀਆਂ ਵਿੱਚ ਅਤੇ ਨੇਗੇਵ ਵਿੱਚ, ਬਿਨਯਾਮੀਨ ਦੇ ਇਲਾਕੇ ਵਿੱਚ, ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਪਿੰਡਾਂ ਵਿੱਚ ਅਤੇ ਯਹੂਦਾਹ ਦੇ ਕਸਬਿਆਂ ਵਿੱਚ, ਇੱਜੜ ਉਸ ਦੇ ਹੱਥਾਂ ਵਿੱਚੋਂ ਲੰਘਣਗੇ ਜੋ ਉਹਨਾਂ ਨੂੰ ਗਿਣਦਾ ਹੈ,’ ਯਾਹਵੇਹ ਆਖਦਾ ਹੈ।14“ ‘ਵੇਖੋ ਉਹ ਦਿਨ ਆ ਰਹੇ ਹਨ,’ ਯਾਹਵੇਹ ਦਾ ਵਾਕ ਹੈ ਜਦੋਂ ਮੈਂ ਇਸਰਾਏਲ ਅਤੇ ਯਹੂਦਾਹ ਦੇ ਲੋਕਾਂ ਨਾਲ ਕੀਤੇ ਚੰਗੇ ਵਾਅਦੇ ਨੂੰ ਪੂਰਾ ਕਰਾਂਗਾ।15“ਉਹਨਾਂ ਦਿਨਾਂ ਵਿੱਚ ਅਤੇ ਉਸ ਸਮੇਂਮੈਂ ਦਾਵੀਦ ਦੇ ਵੰਸ਼ ਵਿੱਚੋਂ ਇੱਕ ਧਰਮੀ ਸ਼ਾਖ ਉਗਾਵਾਂਗਾ;ਉਹ ਉਹੀ ਕਰੇਗਾ ਜੋ ਦੇਸ਼ ਵਿੱਚ ਨਿਆਂ ਅਤੇ ਸਹੀ ਹੈ।16ਉਹਨਾਂ ਦਿਨਾਂ ਵਿੱਚ ਯਹੂਦਾਹ ਨੂੰ ਬਚਾਇਆ ਜਾਵੇਗਾਅਤੇ ਯੇਰੂਸ਼ਲੇਮ ਸੁਰੱਖਿਅਤ ਰਹੇਗਾ।ਇਹ ਉਹ ਨਾਮ ਹੈ ਜਿਸ ਦੁਆਰਾ ਇਸਨੂੰ ਬੁਲਾਇਆ ਜਾਵੇਗਾ:ਯਾਹਵੇਹ ਸਾਡਾ ਧਰਮੀ ਮੁਕਤੀਦਾਤਾ।17ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਕਿ ਦਾਵੀਦ ਨੂੰ ਇਸਰਾਏਲ ਦੇ ਘਰਾਣੇ ਦੇ ਸਿੰਘਾਸਣ ਉੱਤੇ ਬੈਠਣ ਲਈ ਮਨੁੱਖ ਦੀ ਥੁੜ ਨਾ ਹੋਵੇਗੀ,18ਅਤੇ ਨਾ ਹੀ ਲੇਵੀ ਜਾਜਕਾਂ ਵਿੱਚੋਂ ਮਨੁੱਖ ਦੀ ਥੁੜ ਹੋਵੇਗੀ ਜਿਹੜਾ ਮੇਰੇ ਅੱਗੇ ਹੋਮ ਦੀਆਂ ਬਲੀਆਂ ਚੜ੍ਹਾਵੇ, ਮੈਦੇ ਦੀਆਂ ਭੇਟਾਂ ਬਾਲੇ ਅਤੇ ਸਦਾ ਲਈ ਬਲੀਆਂ ਚੜ੍ਹਾਵੇ।’ ”19ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ:20“ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜੇ ਤੁਸੀਂ ਦਿਨ ਨਾਲ ਮੇਰੇ ਨੇਮ ਨੂੰ ਅਤੇ ਰਾਤ ਨਾਲ ਮੇਰੇ ਨੇਮ ਨੂੰ ਤੋੜ ਸਕੋ, ਤਾਂ ਉਸ ਦਿਨ ਅਤੇ ਰਾਤ ਆਪਣੇ ਵੇਲੇ ਸਿਰ ਨਾ ਹੋਵੇਗੀ,21ਤਦ ਮੇਰੇ ਸੇਵਕ ਦਾਵੀਦ ਨਾਲ ਮੇਰਾ ਨੇਮ, ਅਤੇ ਲੇਵੀਆਂ, ਜਾਜਕਾਂ ਨਾਲ ਜੋ ਮੇਰੇ ਸਾਮ੍ਹਣੇ ਸੇਵਾ ਕਰਦੇ ਹਨ, ਮੇਰਾ ਨੇਮ ਤੋੜਿਆ ਜਾ ਸਕਦਾ ਹੈ ਅਤੇ ਦਾਵੀਦ ਦੀ ਰਾਜ ਗੱਦੀ ਉੱਤੇ ਰਾਜ ਕਰਨ ਲਈ ਕੋਈ ਹੋਰ ਉੱਤਰਾਧਿਕਾਰੀ ਨਹੀਂ ਰਹੇਗਾ।22ਮੈਂ ਦਾਵੀਦ ਦੇ ਉੱਤਰਾਧਿਕਾਰੀਆਂ ਨੂੰ ਆਪਣੇ ਸੇਵਕ ਅਤੇ ਲੇਵੀਆਂ ਨੂੰ ਜੋ ਮੇਰੇ ਅੱਗੇ ਸੇਵਾ ਕਰਦੇ ਹਨ, ਅਕਾਸ਼ ਦੇ ਤਾਰਿਆਂ ਜਿੰਨੇ ਅਣਗਿਣਤ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਅਣਗਿਣਤ ਬਣਾਵਾਂਗਾ।’ ”23ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ:24“ਕੀ ਤੂੰ ਧਿਆਨ ਨਹੀਂ ਦਿੱਤਾ ਕਿ ਇਹ ਲੋਕ ਕਹਿ ਰਹੇ ਹਨ, ‘ਯਾਹਵੇਹ ਨੇ ਆਪਣੇ ਚੁਣੇ ਹੋਏ ਦੋ ਰਾਜਾਂ ਨੂੰ ਰੱਦ ਕਰ ਦਿੱਤਾ ਹੈ’? ਇਸ ਲਈ ਉਹ ਮੇਰੇ ਲੋਕਾਂ ਨੂੰ ਨਫ਼ਰਤ ਕਰਦੇ ਹਨ ਅਤੇ ਹੁਣ ਉਹਨਾਂ ਨੂੰ ਇੱਕ ਕੌਮ ਨਹੀਂ ਮੰਨਦੇ।25ਯਾਹਵੇਹ ਇਸ ਤਰ੍ਹਾਂ ਆਖਦਾ ਹੈ: ‘ਜੇਕਰ ਮੈਂ ਦਿਨ ਅਤੇ ਰਾਤ ਨਾਲ ਆਪਣਾ ਨੇਮ ਨਾ ਬੰਨ੍ਹਿਆ ਅਤੇ ਅਕਾਸ਼ ਅਤੇ ਧਰਤੀ ਦੇ ਨਿਯਮਾਂ ਨੂੰ ਕਾਇਮ ਨਾ ਕੀਤਾ,26ਤਾਂ ਮੈਂ ਆਪਣੇ ਸੇਵਕ ਯਾਕੋਬ ਅਤੇ ਦਾਵੀਦ ਦੀ ਸੰਤਾਨ ਨੂੰ ਰੱਦ ਕਰ ਦਿਆਂਗਾ। ਅਬਰਾਹਾਮ, ਇਸਹਾਕ ਅਤੇ ਯਾਕੋਬ ਦੇ ਉੱਤਰਾਧਿਕਾਰੀਆਂ ਉੱਤੇ ਰਾਜ ਕਰਨ ਲਈ ਆਪਣੇ ਪੁੱਤਰਾਂ ਵਿੱਚੋਂ ਇੱਕ ਨੂੰ ਨਾ ਚੁਣੋ। ਕਿਉਂਕਿ ਮੈਂ ਉਹਨਾਂ ਦੀ ਕਿਸਮਤ ਨੂੰ ਬਹਾਲ ਕਰਾਂਗਾ ਅਤੇ ਉਹਨਾਂ ਤੇ ਰਹਿਮ ਕਰਾਂਗਾ।’ ”Biblica, Inc.