ਯਿਰਮਿਯਾਹ31
1ਯਾਹਵੇਹ ਦਾ ਐਲਾਨ ਹੈ, “ਉਸ ਸਮੇਂ, ਮੈਂ ਇਸਰਾਏਲ ਦੇ ਸਾਰੇ ਪਰਿਵਾਰਾਂ ਦਾ ਪਰਮੇਸ਼ਵਰ ਹੋਵਾਂਗਾ, ਅਤੇ ਉਹ ਮੇਰੇ ਲੋਕ ਹੋਣਗੇ।”2ਯਾਹਵੇਹ ਇਸ ਤਰ੍ਹਾਂ ਆਖਦਾ ਹੈ:“ਜਿਹੜੇ ਲੋਕ ਤਲਵਾਰ ਤੋਂ ਬਚ ਜਾਂਦੇ ਹਨਉਜਾੜ ਵਿੱਚ ਕਿਰਪਾ ਦੇ ਭਾਗੀ ਹੋਣਗੇ;ਮੈਂ ਇਸਰਾਏਲ ਨੂੰ ਆਰਾਮ ਦੇਣ ਲਈ ਆਵਾਂਗਾ।”3ਯਾਹਵੇਹ ਸਾਨੂੰ ਪਿਛਲੇ ਦਿਨਾਂ ਵਿੱਚ ਪ੍ਰਗਟ ਹੋਇਆ, ਅਤੇ ਕਹਿੰਦਾ:“ਮੈਂ ਤੁਹਾਨੂੰ ਇੱਕ ਸਦੀਵੀ ਪਿਆਰ ਨਾਲ ਪਿਆਰ ਕੀਤਾ ਹੈ;ਮੈਂ ਤੈਨੂੰ ਅਟੱਲ ਦਯਾ ਨਾਲ ਖਿੱਚਿਆ ਹੈ।4ਮੈਂ ਤੈਨੂੰ ਦੁਬਾਰਾ ਬਣਾਵਾਂਗਾ,ਅਤੇ ਤੂੰ, ਕੁਆਰੀ ਇਸਰਾਏਲ, ਮੁੜ ਬਣਾਈ ਜਾਵੇਗੀ।ਤੂੰ ਆਪਣੀਆਂ ਖੰਜ਼ਰੀਆਂ ਨਾਲ ਫਿਰ ਬਾਹਰ ਜਾਵੇਂਗੀ,ਅਤੇ ਹੱਸਣ ਵਾਲੀਆਂ ਦੇ ਨੱਚਣ ਲਈ ਬਾਹਰ ਨਿੱਕਲੇਂਗੀ।5ਫਿਰ ਤੁਸੀਂ ਸਾਮਰਿਯਾ ਦੀਆਂ ਪਹਾੜੀਆਂ ਉੱਤੇਅੰਗੂਰੀ ਬਾਗ ਲਗਾਓਗੇ।ਕਿਸਾਨ ਉਹਨਾਂ ਨੂੰ ਲਾਉਣਗੇਅਤੇ ਉਹਨਾਂ ਦੇ ਫਲ ਦਾ ਆਨੰਦ ਲੈਣਗੇ।6ਇੱਕ ਦਿਨ ਅਜਿਹਾ ਹੋਵੇਗਾ ਜਦੋਂ ਪਹਿਰੇਦਾਰਇਫ਼ਰਾਈਮ ਦੀਆਂ ਪਹਾੜੀਆਂ ਉੱਤੇ ਪੁਕਾਰਨਗੇ,‘ਆਓ, ਅਸੀਂ ਸੀਯੋਨ ਵੱਲ ਚੱਲੀਏ,ਸਾਡੇ ਯਾਹਵੇਹ ਪਰਮੇਸ਼ਵਰ ਵੱਲ ਚੱਲੀਏ।’ ”7ਇਹ ਉਹ ਹੈ ਜੋ ਯਾਹਵੇਹ ਆਖਦਾ ਹੈ:“ਯਾਕੋਬ ਦੇ ਲਈ ਖੁਸ਼ੀ ਨਾਲ ਗਾਓ;ਕੌਮਾਂ ਦੇ ਮੁਖੀਆਂ ਲੋਕਾਂ ਲਈ ਰੌਲਾ ਪਾਓ।ਆਪਣੀ ਉਸਤਤ ਸੁਣਾਓ, ਅਤੇ ਆਖੋ,‘ਯਾਹਵੇਹ, ਆਪਣੀ ਪਰਜਾ ਨੂੰ,ਅਤੇ ਇਸਰਾਏਲ ਦੇ ਬਚੇ ਹੋਇਆਂ ਨੂੰ ਬਚਾ ਲੈ।’8ਵੇਖੋ, ਮੈਂ ਉਹਨਾਂ ਨੂੰ ਉੱਤਰ ਦੀ ਧਰਤੀ ਤੋਂ ਲਿਆਵਾਂਗਾਅਤੇ ਧਰਤੀ ਦੇ ਸਿਰਿਆਂ ਤੋਂ ਉਹਨਾਂ ਨੂੰ ਇਕੱਠਾ ਕਰਾਂਗਾ।ਉਹਨਾਂ ਵਿੱਚ ਅੰਨ੍ਹੇ ਅਤੇ ਲੰਗੜੇ ਹੋਣਗੇ,ਗਰਭਵਤੀ ਮਾਵਾਂ ਅਤੇ ਬੱਚਾ ਜਣਨ ਵਾਲੀਆਂ ਔਰਤਾਂ;ਅਤੇ ਇੱਕ ਵੱਡੀ ਭੀੜ ਵਾਪਸ ਆਵੇਗੀ।9ਉਹ ਰੋਂਦੇ ਹੋਵੇ ਆਉਣਗੇ;ਜਦੋਂ ਮੈਂ ਉਹਨਾਂ ਨੂੰ ਵਾਪਸ ਲਿਆਵਾਂਗਾ ਤਾਂ ਉਹ ਪ੍ਰਾਰਥਨਾ ਕਰਨਗੇ।ਮੈਂ ਉਹਨਾਂ ਨੂੰ ਪਾਣੀ ਦੀਆਂ ਨਦੀਆਂ ਦੇ ਕੰਢੇ ਇੱਕ ਪੱਧਰੇ ਮਾਰਗ ਉੱਤੇ ਲੈ ਜਾਵਾਂਗਾਜਿੱਥੇ ਉਹ ਠੋਕਰ ਨਾ ਖਾਣਗੇ,ਕਿਉਂਕਿ ਮੈਂ ਇਸਰਾਏਲ ਦਾ ਪਿਤਾ ਹਾਂ,ਅਤੇ ਇਫ਼ਰਾਈਮ ਮੇਰਾ ਜੇਠਾ ਪੁੱਤਰ ਹੈ।10“ਹੇ ਕੌਮੋ, ਯਾਹਵੇਹ ਦਾ ਬਚਨ ਸੁਣੋ;ਅਤੇ ਦੂਰ ਦੇ ਟਾਪੂਆਂ ਵਿੱਚ ਇਹ ਦੱਸੋ,‘ਉਹ ਜਿਸ ਨੇ ਇਸਰਾਏਲ ਨੂੰ ਖਿੰਡਾ ਦਿੱਤਾ ਹੈ ਉਹ ਉਹਨਾਂ ਨੂੰ ਇਕੱਠਾ ਕਰੇਗਾਅਤੇ ਇੱਕ ਆਜੜੀ ਵਾਂਗ ਆਪਣੇ ਇੱਜੜ ਦੀ ਨਿਗਰਾਨੀ ਕਰੇਗਾ।’11ਕਿਉਂਕਿ ਯਾਹਵੇਹ ਇਸਰਾਏਲ ਦੇ ਲੋਕਾਂ ਨੂੰ ਛੁਡਾਵੇਗਾਅਤੇ ਉਹਨਾਂ ਨੂੰ ਉਹਨਾਂ ਨਾਲੋਂ ਤਾਕਤਵਰ ਲੋਕਾਂ ਦੇ ਹੱਥੋਂ ਛੁਡਾਵੇਗਾ।12ਉਹ ਆਉਣਗੇ ਅਤੇ ਸੀਯੋਨ ਦੀਆਂ ਉਚਾਈਆਂ ਉੱਤੇ ਜੈਕਾਰੇ ਗਜਾਉਣਗੇ;ਅਨਾਜ, ਨਵੀਂ ਮੈਅ ਅਤੇ ਜ਼ੈਤੂਨ ਦੇ ਤੇਲ,ਇੱਜੜਾਂ ਅਤੇ ਝੁੰਡਾਂ ਬੱਚਿਆਂ ਦੇ ਕਾਰਨਉਹ ਯਾਹਵੇਹ ਦੀ ਬਖਸ਼ੀਸ਼ ਵਿੱਚ ਅਨੰਦ ਕਰਨਗੇ,ਉਹਨਾਂ ਦੀ ਜਾਨ ਸਿੰਜੇ ਹੋਏ ਬਾਗ਼ ਵਾਂਗੂੰ ਹੋਵੇਗੀ,ਉਹ ਫਿਰ ਕਦੀ ਉਦਾਸ ਨਾ ਹੋਣਗੇ।13ਫਿਰ ਮੁਟਿਆਰਾਂ ਨੱਚਣਗੀਆਂ ਅਤੇ ਖੁਸ਼ ਹੋਣਗੀਆਂ,ਨੌਜਵਾਨ ਅਤੇ ਬੁੱਢੇ ਵੀ।ਮੈਂ ਉਹਨਾਂ ਦੇ ਸੋਗ ਨੂੰ ਖੁਸ਼ੀ ਵਿੱਚ ਬਦਲ ਦਿਆਂਗਾ।ਮੈਂ ਉਹਨਾਂ ਨੂੰ ਦੁੱਖ ਦੀ ਬਜਾਏ ਦਿਲਾਸਾ ਅਤੇ ਅਨੰਦ ਦਿਆਂਗਾ।14ਮੈਂ ਜਾਜਕਾਂ ਨੂੰ ਭਰਪੂਰਤਾ ਨਾਲ ਸੰਤੁਸ਼ਟ ਕਰਾਂਗਾ,ਅਤੇ ਮੇਰੇ ਲੋਕ ਮੇਰੀ ਬਖਸ਼ੀਸ਼ ਨਾਲ ਭਰ ਜਾਣਗੇ,ਯਾਹਵੇਹ ਦਾ ਐਲਾਨ ਹੈ।”15ਯਾਹਵੇਹ ਇਸ ਤਰ੍ਹਾਂ ਆਖਦਾ ਹੈ:“ਰਾਮਾਹ ਨਗਰ ਵਿੱਚ ਇੱਕ ਆਵਾਜ਼ ਸੁਣਾਈ ਦਿੱਤੀ,ਸੋਗ ਅਤੇ ਰੋਣ ਦੀ ਆਵਾਜ਼,ਰਾਖ਼ੇਲ ਆਪਣੇ ਬੱਚਿਆਂ ਲਈ ਰੋਂਦੀ ਹੈਸਬਰ ਉਸ ਨੂੰ ਸਵੀਕਾਰ ਨਹੀਂ,ਕਿਉਂਕਿ ਹੁਣ ਉਹ ਨਹੀਂ ਹਨ।”16ਯਾਹਵੇਹ ਇਸ ਤਰ੍ਹਾਂ ਆਖਦਾ ਹੈ:“ਆਪਣੀ ਆਵਾਜ਼ ਨੂੰ ਰੋਣ ਤੋਂ ਰੋਕੋਅਤੇ ਆਪਣੀਆਂ ਅੱਖਾਂ ਨੂੰ ਹੰਝੂਆਂ ਤੋਂ ਰੋਕੋ,ਕਿਉਂਕਿ ਤੁਹਾਡੇ ਕੰਮ ਦਾ ਫਲ ਮਿਲੇਗਾ,”ਯਾਹਵੇਹ ਦਾ ਵਾਕ ਹੈ।“ਉਹ ਦੁਸ਼ਮਣ ਦੀ ਧਰਤੀ ਤੋਂ ਵਾਪਸ ਆ ਜਾਣਗੇ।17ਤੇਰੇ ਭਵਿੱਖਤ ਸਮੇਂ ਲਈ ਆਸ ਹੈ,ਯਾਹਵੇਹ ਦਾ ਵਾਕ ਹੈ।ਤੇਰੇ ਬੱਚੇ ਆਪਣੀ ਹੱਦ ਵਿੱਚ ਫਿਰ ਮੁੜਨਗੇ।”18“ਮੈਂ ਨਿਸ਼ਚਤ ਤੌਰ ਤੇ ਇਫ਼ਰਾਈਮ ਦਾ ਚੀਕਣਾ ਸੁਣਿਆ ਹੈ:‘ਤੂੰ ਉਸ ਵੱਛੇ ਵਾਂਗੂੰ ਜਿਹੜਾ ਸਿਖਾਇਆ ਨਹੀਂ ਗਿਆ,ਅਤੇ ਮੈਨੂੰ ਅਨੁਸ਼ਾਸਿਤ ਕੀਤਾ ਗਿਆ ਹੈ।ਮੈਨੂੰ ਮੋੜ ਤਾਂ ਮੈਂ ਮੁੜਾਂਗਾ,ਕਿਉਂਕਿ ਤੁਸੀਂ ਯਾਹਵੇਹ ਮੇਰਾ ਪਰਮੇਸ਼ਵਰ ਹੋ।19ਮੇਰੇ ਭਟਕਣ ਤੋਂ ਬਾਅਦ,ਮੈਂ ਤੋਬਾ ਕੀਤੀ;ਜਦੋਂ ਮੈਨੂੰ ਸਮਝ ਆਇਆ,ਮੈਂ ਆਪਣੀ ਛਾਤੀ ਨੂੰ ਕੁੱਟਿਆ।ਮੈਂ ਸ਼ਰਮਿੰਦਾ ਅਤੇ ਬੇਇੱਜ਼ਤ ਹੋਇਆਕਿਉਂਕਿ ਮੈਂ ਆਪਣੀ ਜਵਾਨੀ ਦੀ ਬਦਨਾਮੀ ਝੱਲੀ।’20ਕੀ ਇਫ਼ਰਾਈਮ ਮੇਰਾ ਪਿਆਰਾ ਪੁੱਤਰ ਨਹੀਂ,ਉਹ ਬਾਲਕ ਜਿਸ ਵਿੱਚ ਮੈਂ ਪ੍ਰਸੰਨ ਹਾਂ?ਭਾਵੇਂ ਮੈਂ ਅਕਸਰ ਉਸ ਦੇ ਵਿਰੁੱਧ ਬੋਲਦਾ ਹਾਂ,ਤਾਂ ਵੀ ਮੈਂ ਉਸਨੂੰ ਯਾਦ ਰੱਖਦਾ।ਇਸ ਲਈ ਮੇਰਾ ਦਿਲ ਉਸ ਲਈ ਤਰਸਦਾ ਹੈ;ਮੈਨੂੰ ਉਸ ਲਈ ਬਹੁਤ ਹਮਦਰਦੀ ਹੈ,”ਯਾਹਵੇਹ ਦਾ ਵਾਕ ਹੈ।21“ਆਪਣੇ ਲਈ ਰਾਹ ਦੇ ਨਿਸ਼ਾਨ ਕਾਇਮ ਕਰ,ਅਤੇ ਆਪਣੇ ਲਈ ਮੁਨਾਰੇ ਬਣਾ,ਆਪਣਾ ਦਿਲ ਸ਼ਾਹੀ ਰਾਹ ਵੱਲ ਲਾ,ਉਸ ਰਾਹ ਵੱਲ ਜਿਸ ਦੇ ਉੱਤੋਂ ਦੀ ਤੂੰ ਗਈ,ਹੇ ਇਸਰਾਏਲ ਦੀ ਕੁਆਰੀ ਧੀਏ,ਤੂੰ ਆਪਣੇ ਇਹਨਾਂ ਸ਼ਹਿਰਾਂ ਵਿੱਚ ਵਾਪਸ ਮੁੜ ਆ।22ਬੇਵਫ਼ਾ ਧੀ ਇਸਰਾਏਲ,ਤੂੰ ਕਦ ਤੱਕ ਭਟਕੇਂਗੀ?ਯਾਹਵੇਹ ਧਰਤੀ ਉੱਤੇ ਇੱਕ ਨਵੀਂ ਚੀਜ਼ ਪੈਦਾ ਕਰੇਗਾ,ਔਰਤ ਆਦਮੀ ਦੇ ਕੋਲ ਵਾਪਸ ਆ ਜਾਵੇਗੀ।”23ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ: “ਜਦੋਂ ਮੈਂ ਉਹਨਾਂ ਨੂੰ ਗ਼ੁਲਾਮੀ ਵਿੱਚੋਂ ਵਾਪਸ ਲਿਆਵਾਂਗਾ, ਤਾਂ ਯਹੂਦਾਹ ਦੀ ਧਰਤੀ ਅਤੇ ਇਸਦੇ ਕਸਬਿਆਂ ਵਿੱਚ ਲੋਕ ਇੱਕ ਵਾਰ ਫ਼ੇਰ ਇਹ ਸ਼ਬਦ ਵਰਤਣਗੇ: ‘ਯਾਹਵੇਹ ਤੁਹਾਨੂੰ ਅਸੀਸ ਦੇਵੇ, ਹੇ ਖੁਸ਼ਹਾਲ ਸ਼ਹਿਰ, ਹੇ ਪਵਿੱਤਰ ਪਹਾੜ।’24ਲੋਕ ਯਹੂਦਾਹ ਅਤੇ ਇਸਦੇ ਸਾਰੇ ਕਸਬਿਆਂ ਵਿੱਚ ਇਕੱਠੇ ਰਹਿਣਗੇ ਕਿਸਾਨ ਅਤੇ ਉਹ ਜਿਹੜੇ ਆਪਣੇ ਇੱਜੜਾਂ ਨਾਲ ਘੁੰਮਦੇ ਹਨ।25ਮੈਂ ਥੱਕੇ ਹੋਏ ਨੂੰ ਤਰੋ-ਤਾਜ਼ਾ ਕਰਾਂਗਾ ਅਤੇ ਉਦਾਸ ਜਾਨ ਨੂੰ ਸੰਤੁਸ਼ਟ ਕਰਾਂਗਾ।”26ਇਸ ਤੇ ਮੈਂ ਜਾਗਿਆ ਅਤੇ ਆਲੇ-ਦੁਆਲੇ ਦੇਖਿਆ। ਮੇਰੀ ਨੀਂਦ ਮੇਰੇ ਲਈ ਸੁਹਾਵਣੀ ਸੀ।27“ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਮੈਂ ਇਸਰਾਏਲ ਅਤੇ ਯਹੂਦਾਹ ਦੇ ਰਾਜਾਂ ਨੂੰ ਲੋਕਾਂ ਅਤੇ ਜਾਨਵਰਾਂ ਦੀ ਸੰਤਾਨ ਨਾਲ ਲਗਾਵਾਂਗਾ।28ਜਿਵੇਂ ਮੈਂ ਉਹਨਾਂ ਨੂੰ ਪੁੱਟਣ ਅਤੇ ਢਾਉਣ ਲਈ, ਅਤੇ ਉਖਾੜ ਸੁੱਟਣ, ਤਬਾਹ ਕਰਨ ਅਤੇ ਤਬਾਹੀ ਲਿਆਉਣ ਲਈ ਉਹਨਾਂ ਦੀ ਨਿਗਰਾਨੀ ਕੀਤੀ ਸੀ, ਉਸੇ ਤਰ੍ਹਾਂ ਮੈਂ ਉਹਨਾਂ ਨੂੰ ਬਣਾਉਣ ਅਤੇ ਬੀਜਣ ਲਈ ਦੇਖਾਂਗਾ,” ਯਾਹਵੇਹ ਦਾ ਵਾਕ ਹੈ।29“ਉਹਨਾਂ ਦਿਨਾਂ ਵਿੱਚ ਲੋਕ ਇਹ ਨਹੀਂ ਕਹਿਣਗੇ,“ ‘ਮਾਪਿਆਂ ਨੇ ਖੱਟੇ ਅੰਗੂਰ ਖਾ ਲਏ ਹਨ,ਅਤੇ ਬੱਚਿਆਂ ਦੇ ਦੰਦ ਖੱਟੇ ਹੋ ਗਏ।’30ਇਸ ਦੀ ਬਜਾਏ, ਹਰ ਕੋਈ ਆਪਣੇ ਹੀ ਪਾਪ ਲਈ ਮਰ ਜਾਵੇਗਾ; ਜੋ ਕੋਈ ਖੱਟੇ ਅੰਗੂਰਾਂ ਨੂੰ ਖਾਂਦਾ ਹੈ ਉਹਨਾਂ ਦੇ ਆਪਣੇ ਦੰਦ ਖੱਟੇ ਹੋ ਜਾਣਗੇ।31“ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ,“ਜਦੋਂ ਮੈਂ ਇਸਰਾਏਲ ਦੇ ਲੋਕਾਂ ਨਾਲ ਅਤੇ ਯਹੂਦਾਹ ਦੇ ਲੋਕਾਂ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ।32ਇਹ ਉਸ ਨੇਮ ਵਰਗਾ ਨਹੀਂ ਹੋਵੇਗਾ ਜੋ ਮੈਂ ਉਹਨਾਂ ਦੇ ਪੁਰਖਿਆਂ ਨਾਲ ਕੀਤਾ ਸੀ,ਜਦੋਂ ਮੈਂ ਉਹਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਮਿਸਰ ਵਿੱਚੋਂ ਕੱਢ ਲਿਆ ਸੀ,ਕਿਉਂਕਿ ਉਹਨਾਂ ਨੇ ਮੇਰਾ ਨੇਮ ਤੋੜਿਆ ਸੀ,ਭਾਵੇਂ ਕਿ ਮੈਂ ਉਹਨਾਂ ਦੇ ਪਤੀ ਵਰਗਾ ਸੀ।”ਯਾਹਵੇਹ ਦਾ ਵਾਕ ਹੈ।33“ਇਹ ਉਹ ਨੇਮ ਹੈ ਜੋ ਮੈਂਉਸ ਸਮੇਂ ਤੋਂ ਬਾਅਦ ਇਸਰਾਏਲ ਦੇ ਲੋਕਾਂ ਨਾਲ ਬੰਨ੍ਹਾਂਗਾ,” ਯਾਹਵੇਹ ਦਾ ਵਾਕ ਹੈ।“ਮੈਂ ਆਪਣੀ ਬਿਵਸਥਾ ਉਹਨਾਂ ਦੇ ਮਨਾਂ ਵਿੱਚ ਪਾਵਾਂਗਾਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ।ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ,ਅਤੇ ਉਹ ਮੇਰੇ ਲੋਕ ਹੋਣਗੇ।34ਉਹ ਹੁਣ ਆਪਣੇ ਗੁਆਂਢੀ ਨੂੰ ਨਹੀਂ ਸਿਖਾਉਣਗੇ,ਜਾਂ ਇੱਕ-ਦੂਜੇ ਨੂੰ ਨਹੀਂ ਕਹਿਣਗੇ, ‘ਯਾਹਵੇਹ ਨੂੰ ਜਾਣੋ,’ਕਿਉਂਕਿ ਉਹ ਸਾਰੇ ਮੈਨੂੰ ਜਾਣ ਲੈਣਗੇ,ਉਹਨਾਂ ਵਿੱਚੋਂ ਛੋਟੇ ਤੋਂ ਲੈ ਕੇ ਵੱਡੇ ਤੱਕ,”ਯਾਹਵੇਹ ਦਾ ਵਾਕ ਹੈ।“ਕਿਉਂਕਿ ਮੈਂ ਉਹਨਾਂ ਦੀ ਬੁਰਾਈ ਨੂੰ ਮਾਫ਼ ਕਰ ਦਿਆਂਗਾਅਤੇ ਉਹਨਾਂ ਦੇ ਪਾਪਾਂ ਨੂੰ ਕਦੇ ਚੇਤੇ ਨਹੀਂ ਕਰਾਂਗਾ।”35ਯਾਹਵੇਹ ਇਸ ਤਰ੍ਹਾਂ ਆਖਦਾ ਹੈ,ਉਹ ਜੋ ਸੂਰਜ ਨੂੰ ਦਿਨ ਵਿੱਚਚਮਕਣ ਲਈ ਨਿਯੁਕਤ ਕਰਦਾ ਹੈ,ਜੋ ਚੰਦ ਅਤੇ ਤਾਰਿਆਂ ਨੂੰ ਰਾਤ ਨੂੰ ਚਮਕਣ ਲਈ ਨਿਯੁਕਤ ਕਰਦਾ ਹੈ,ਜੋ ਸਮੁੰਦਰ ਨੂੰ ਭੜਕਾਉਂਦਾ ਹੈਇਸ ਲਈ ਇਸ ਦੀਆਂ ਲਹਿਰਾਂ ਗਰਜਦੀਆਂ ਹਨ,ਉਸਦਾ ਨਾਮ ਸਰਬਸ਼ਕਤੀਮਾਨ ਯਾਹਵੇਹ ਹੈ:36“ਜੇਕਰ ਇਹ ਫ਼ਰਮਾਨ ਮੇਰੀ ਨਜ਼ਰ ਤੋਂ ਅਲੋਪ ਹੋ ਜਾਂਦੇ ਹਨ,”ਯਾਹਵੇਹ ਦਾ ਵਾਕ ਹੈ,“ਇਸਰਾਏਲ ਕਦੇ ਵੀ ਮੇਰੇ ਤੋਂ ਪਹਿਲਾਂ ਇੱਕ ਕੌਮ ਬਣਨਾ ਬੰਦ ਕਰ ਦੇਵੇਗਾ।”37ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:“ਸਿਰਫ ਜੇ ਉੱਪਰਲੇ ਅਕਾਸ਼ ਨੂੰ ਮਿਣਿਆ ਜਾਵੇਅਤੇ ਧਰਤੀ ਦੀਆਂ ਨੀਹਾਂ ਦੀ ਖੋਜ ਕੀਤੀ ਜਾ ਸਕਦੀ ਹੈਕੀ ਮੈਂ ਇਸਰਾਏਲ ਦੇ ਸਾਰੇ ਉੱਤਰਾਧਿਕਾਰੀਆਂ ਨੂੰ ਸਭ ਦੇ ਕਾਰਨ ਰੱਦ ਕਰਾਂਗਾ। ਉਹਨਾਂ ਨੇ ਕੀਤਾ ਹੈ,”ਯਾਹਵੇਹ ਦਾ ਵਾਕ ਹੈ।38“ਵੇਖੋ, ਉਹ ਦਿਨ ਆਉਂਦੇ ਹਨ,” ਯਾਹਵੇਹ ਦਾ ਵਾਕ ਹੈ, “ਕਿ ਇਹ ਸ਼ਹਿਰ ਯਾਹਵੇਹ ਦੇ ਲਈ ਹਨਨੇਲ ਦੇ ਬੁਰਜ ਤੋਂ ਨੁੱਕਰ ਦੇ ਫਾਟਕ ਤੱਕ ਬਣਾਇਆ ਜਾਵੇਗਾ।39ਫੇਰ ਮਿਣਨ ਦੀ ਰੱਸੀ ਸਿੱਧੀ ਗਾਰੇਬ ਦੀ ਪਹਾੜੀ ਉੱਤੋਂ ਦੀ ਹੁੰਦੀ ਹੋਈ ਗੋਆਹ ਨੂੰ ਘੇਰ ਲਵੇਗੀ।40ਸਾਰੀ ਘਾਟੀ ਜਿੱਥੇ ਲਾਸ਼ਾਂ ਅਤੇ ਸੁਆਹ ਸੁੱਟੀਆਂ ਜਾਂਦੀਆਂ ਹਨ, ਅਤੇ ਪੂਰਬ ਵੱਲ ਕਿਦਰੋਨ ਘਾਟੀ ਤੱਕ ਘੋੜਾ ਫਾਟਕ ਦੇ ਕੋਨੇ ਤੱਕ ਸਾਰੀਆਂ ਛੱਤਾਂ ਯਾਹਵੇਹ ਲਈ ਪਵਿੱਤਰ ਹੋਣਗੀਆਂ। ਸ਼ਹਿਰ ਨੂੰ ਫਿਰ ਕਦੇ ਉਖਾੜਿਆ ਜਾਂ ਢਾਹਿਆ ਨਹੀਂ ਜਾਵੇਗਾ।”
Biblica, Inc.