ਯਿਰਮਿਯਾਹ23

ਇੱਕ ਧਰਮੀ ਸ਼ਾਖਾ

1“ਹਾਏ ਉਹਨਾਂ ਚਰਵਾਹਿਆਂ ਉੱਤੇ ਜਿਹੜੇ ਮੇਰੀ ਚਰਾਈ ਦੀਆਂ ਭੇਡਾਂ ਨੂੰ ਮਾਰ ਮੁਕਾਉਂਦੇ ਅਤੇ ਉਹਨਾਂ ਨੂੰ ਖਿੰਡਾ ਦਿੰਦੇ ਹਨ, ਯਾਹਵੇਹ ਦਾ ਵਾਕ ਹੈ!”2ਇਸ ਲਈ, ਇਸਰਾਏਲ ਦਾ ਪਰਮੇਸ਼ਵਰ, ਮੇਰੇ ਲੋਕਾਂ ਦੀ ਦੇਖਭਾਲ ਕਰਨ ਵਾਲੇ ਚਰਵਾਹਿਆਂ ਨੂੰ ਇਹ ਆਖਦਾ ਹੈ, “ਕਿਉਂਕਿ ਤੁਸੀਂ ਮੇਰੇ ਇੱਜੜ ਨੂੰ ਖਿੰਡਾ ਦਿੱਤਾ ਹੈ ਅਤੇ ਉਹਨਾਂ ਨੂੰ ਭਜਾ ਦਿੱਤਾ ਹੈ ਅਤੇ ਉਹਨਾਂ ਦੀ ਦੇਖਭਾਲ ਨਹੀਂ ਕੀਤੀ, ਮੈਂ ਤੁਹਾਨੂੰ ਇਸ ਬੁਰਾਈ ਲਈ ਸਜ਼ਾ ਦੇਵਾਂਗਾ,” ਯਾਹਵੇਹ ਦਾ ਵਾਕ ਹੈ।3“ਮੈਂ ਆਪਣੇ ਇੱਜੜ ਦੇ ਬਚੇ ਹੋਏ ਲੋਕਾਂ ਨੂੰ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਇਕੱਠਾ ਕਰਾਂਗਾ ਜਿੱਥੇ ਮੈਂ ਉਹਨਾਂ ਨੂੰ ਭਜਾਇਆ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਚਰਾਗਾਹਾਂ ਵਿੱਚ ਵਾਪਸ ਲਿਆਵਾਂਗਾ, ਜਿੱਥੇ ਉਹ ਫਲਦਾਰ ਹੋਣਗੇ ਅਤੇ ਗਿਣਤੀ ਵਿੱਚ ਵਧਣਗੇ।4ਮੈਂ ਉਹਨਾਂ ਉੱਤੇ ਚਰਵਾਹੇ ਰੱਖਾਂਗਾ ਜੋ ਉਹਨਾਂ ਦੀ ਦੇਖਭਾਲ ਕਰਨਗੇ ਅਤੇ ਉਹ ਫਿਰ ਨਾ ਡਰਨਗੇ ਅਤੇ ਨਾ ਘਬਰਾਉਣਗੇ ਅਤੇ ਨਾ ਹੀ ਕੋਈ ਗੁੰਮ ਹੋਵੇਗਾ,” ਯਾਹਵੇਹ ਦਾ ਵਾਕ ਹੈ।5“ਉਹ ਦਿਨ ਆ ਰਹੇ ਹਨ,ਜਦੋਂ ਮੈਂ ਦਾਵੀਦ ਲਈ ਇੱਕ ਧਰਮੀ ਸ਼ਾਖਾ,ਇੱਕ ਰਾਜਾ ਖੜ੍ਹਾ ਕਰਾਂਗਾ ਜੋ ਬੁੱਧੀ ਨਾਲ ਰਾਜ ਕਰੇਗਾਅਤੇ ਉਹ ਪੂਰੇ ਦੇਸ਼ ਵਿੱਚ ਉਹੀ ਕਰੇਗਾ ਜੋ ਠੀਕ ਅਤੇ ਸਹੀ ਹੈ।6ਉਸ ਦੇ ਦਿਨਾਂ ਵਿੱਚ ਯਹੂਦਾਹ ਬਚਾਇਆ ਜਾਵੇਗਾਅਤੇ ਇਸਰਾਏਲ ਸੁਰੱਖਿਅਤ ਰਹੇਗਾ।ਇਹ ਉਹ ਨਾਮ ਹੈ ਜਿਸ ਦੁਆਰਾ ਉਸਨੂੰ ਬੁਲਾਇਆ ਜਾਵੇਗਾ:ਯਾਹਵੇਹ ਸਾਡਾ ਧਰਮ ਮੁਕਤੀਦਾਤਾ ਹੈ।
7“ਇਸ ਲਈ ਵੇਖੋ, ਉਹ ਦਿਨ ਆ ਰਹੇ ਹਨ,” ਯਾਹਵੇਹ ਦਾ ਵਾਕ ਹੈ, “ਜਦੋਂ ਲੋਕ ਫਿਰ ਇਹ ਨਾ ਆਖਣਗੇ, ‘ਜਿਉਂਦੇ ਯਾਹਵੇਹ ਦੀ ਸਹੁੰ ਜਿਹੜਾ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਕੱਢ ਲਿਆਇਆ,’8ਪਰ ਉਹ ਆਖਣਗੇ, ‘ਜਿਉਂਦੇ ਯਾਹਵੇਹ ਦੀ ਸਹੁੰ, ਜਿਸ ਨੇ ਇਸਰਾਏਲ ਦੇ ਲੋਕਾਂ ਨੂੰ ਉੱਤਰ ਦੀ ਧਰਤੀ ਤੋਂ ਅਤੇ ਉਹਨਾਂ ਸਾਰੇ ਦੇਸ਼ਾਂ ਵਿੱਚੋਂ ਵਾਪਸ ਲੈ ਆਇਆ ਜਿੱਥੇ ਉਸ ਨੇ ਉਹਨਾਂ ਨੂੰ ਕੱਢ ਦਿੱਤਾ ਸੀ।’ ਤਦ ਉਹ ਆਪਣੀ ਧਰਤੀ ਤੇ ਰਹਿਣਗੇ।”

ਝੂਠੇ ਨਬੀ

9ਮੈਂ ਇਹ ਨਬੀਆਂ ਬਾਰੇ ਕਹਾਂਗਾ:ਮੇਰਾ ਦਿਲ ਮੇਰੇ ਅੰਦਰ ਟੁੱਟ ਗਿਆ ਹੈ;ਮੇਰੀਆਂ ਸਾਰੀਆਂ ਹੱਡੀਆਂ ਕੰਬਦੀਆਂ ਹਨ।ਮੈਂ ਇੱਕ ਸ਼ਰਾਬੀ ਆਦਮੀ ਵਰਗਾ ਹਾਂ,ਇੱਕ ਤਾਕਤਵਰ ਆਦਮੀ ਵਰਗਾ ਜਿਸ ਨੂੰ ਸ਼ਰਾਬ ਨੇ ਕਾਬੂ ਵਿੱਚ ਕਰ ਲਿਆ ਹੋਵੇ,ਯਾਹਵੇਹ ਅਤੇ ਉਸ ਦੇਪਵਿੱਤਰ ਬਚਨਾਂ ਦੇ ਕਾਰਨ।10ਧਰਤੀ ਵਿਭਚਾਰੀਆਂ ਨਾਲ ਭਰੀ ਹੋਈ ਹੈ;ਸਰਾਪ ਦੇ ਕਾਰਨ ਧਰਤੀ ਸੁੱਕੀ ਪਈ ਹੈ ਅਤੇ ਉਜਾੜ ਵਿੱਚ ਚਰਾਗਾਹਾਂ ਸੁੱਕ ਗਈਆਂ ਹਨ।ਨਬੀ ਇੱਕ ਭੈੜੇ ਰਾਹ ਤੇ ਚੱਲਦੇ ਹਨਅਤੇ ਆਪਣੀ ਸ਼ਕਤੀ ਨੂੰ ਬੇਇਨਸਾਫ਼ੀ ਨਾਲ ਵਰਤਦੇ ਹਨ।
11ਯਾਹਵੇਹ ਆਖਦਾ ਹੈ,“ਨਬੀ ਅਤੇ ਪੁਜਾਰੀ ਦੋਵੇਂ ਅਧਰਮੀ ਹਨ;ਮੈਂ ਆਪਣੇ ਮੰਦਰ ਵਿੱਚ ਵੀ ਉਹਨਾਂ ਦੀ ਬੁਰਾਈ ਵੇਖਦਾ ਹਾਂ।”12“ਇਸ ਲਈ ਉਹਨਾਂ ਦਾ ਰਾਹ ਉਹਨਾਂ ਲਈ ਹਨ੍ਹੇਰੇ ਵਿੱਚ ਤਿਲਕਣੀਆਂ ਥਾਵਾਂ ਵਾਂਗੂੰ ਹੋਵੇਗਾ,ਜਿਹੜੇ ਵਿੱਚ ਉਹ ਹੱਕੇ ਜਾਣਗੇ ਅਤੇ ਡਿੱਗ ਪੈਣਗੇ,ਕਿਉਂ ਜੋ ਮੈਂ ਉਹਨਾਂ ਉੱਤੇ ਬੁਰਿਆਈ ਲਿਆਵਾਂਗਾ, ਉਹਨਾਂ ਦੀ ਸਜ਼ਾ ਦੇ ਸਾਲ ਵਿੱਚ,ਯਾਹਵੇਹ ਦਾ ਵਾਕ ਹੈ।”
13“ਸਾਮਰਿਯਾ ਦੇ ਨਬੀਆਂ ਵਿੱਚਮੈਂ ਇਹ ਘਿਣਾਉਣੀ ਚੀਜ਼ ਵੇਖੀ:ਉਹਨਾਂ ਨੇ ਬਆਲ ਦੁਆਰਾ ਭਵਿੱਖਬਾਣੀ ਕੀਤੀਅਤੇ ਮੇਰੀ ਪਰਜਾ ਇਸਰਾਏਲ ਨੂੰ ਕੁਰਾਹੇ ਪਾ ਦਿੱਤਾ।14ਯੇਰੂਸ਼ਲੇਮ ਦੇ ਨਬੀਆਂ ਵਿੱਚਮੈਂ ਇੱਕ ਭਿਆਨਕ ਚੀਜ਼ ਵੇਖੀ ਹੈ:ਉਹ ਵਿਭਚਾਰ ਕਰਦੇ ਹਨ ਅਤੇ ਝੂਠ ਬੋਲਦੇ ਹਨ।ਉਹ ਦੁਸ਼ਟਾਂ ਦੇ ਹੱਥ ਮਜ਼ਬੂਤ ਕਰਦੇ ਹਨ,ਤਾਂ ਜੋ ਉਹਨਾਂ ਵਿੱਚੋਂ ਕੋਈ ਵੀ ਆਪਣੀ ਬੁਰਿਆਈ ਤੋਂ ਨਾ ਮੁੜੇ।ਉਹ ਸਾਰੇ ਮੇਰੇ ਲਈ ਸੋਦੋਮ ਵਰਗੇ ਹਨ;ਯੇਰੂਸ਼ਲੇਮ ਦੇ ਲੋਕ ਗਾਮੂਰਾਹ ਵਰਗੇ ਹਨ।”
15ਇਸ ਲਈ ਸਰਬਸ਼ਕਤੀਮਾਨ ਯਾਹਵੇਹ ਨਬੀਆਂ ਬਾਰੇ ਇਹ ਆਖਦਾ ਹੈ:“ਮੈਂ ਉਹਨਾਂ ਨੂੰ ਕੌੜਾ ਭੋਜਨ ਬਣਾਵਾਂਗਾਅਤੇ ਜ਼ਹਿਰੀਲਾ ਪਾਣੀ ਪਿਲਾਵਾਂਗਾ,ਕਿਉਂਕਿ ਯੇਰੂਸ਼ਲੇਮ ਦੇ ਨਬੀਆਂ ਦੇ ਕਾਰਨ ਸਾਰੇ ਦੇਸ਼ ਵਿੱਚ ਅਭਗਤੀ ਫੈਲ ਗਈ ਹੈ।”
16ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ:“ਜੋ ਨਬੀ ਤੁਹਾਡੇ ਲਈ ਭਵਿੱਖਬਾਣੀ ਕਰ ਰਹੇ ਹਨ ਉਸ ਨੂੰ ਨਾ ਸੁਣੋ;ਉਹ ਤੁਹਾਨੂੰ ਝੂਠੀਆਂ ਆਸਾਂ ਨਾਲ ਭਰ ਦਿੰਦੇ ਹਨ।ਉਹ ਆਪਣੇ ਮਨਾਂ ਤੋਂ ਦਰਸ਼ਣ ਬੋਲਦੇ ਹਨ,ਪਰ ਯਾਹਵੇਹ ਦੇ ਮੂੰਹੋਂ ਨਹੀਂ।17ਉਹ ਉਹਨਾਂ ਨੂੰ ਕਹਿੰਦੇ ਹਨ ਜੋ ਮੈਨੂੰ ਤੁੱਛ ਜਾਣਦੇ ਹਨ,‘ਯਾਹਵੇਹ ਆਖਦਾ ਹੈ ਕਿ ਤੁਹਾਨੂੰ ਸ਼ਾਂਤੀ ਮਿਲੇਗੀ।’ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਆਪਣੇ ਦਿਲ ਦੀ ਕਠੋਰਤਾ ਨੂੰ ਮੰਨਦੇ ਹਨਉਹ ਕਹਿੰਦੇ ਹਨ, ‘ਤੁਹਾਡੇ ਕੋਲ ਕੋਈ ਨੁਕਸਾਨ ਨਹੀਂ ਆਵੇਗਾ।’18ਪਰ ਉਹਨਾਂ ਵਿੱਚੋਂ ਕੌਣ ਯਾਹਵੇਹ ਦੀ ਸਭਾ ਵਿੱਚ ਉਸਦਾ ਬਚਨ ਵੇਖਣ ਜਾਂਸੁਣਨ ਲਈ ਖੜ੍ਹਾ ਹੋਇਆ ਹੈ?ਉਸ ਦਾ ਬਚਨ ਕਿਸ ਨੇ ਧਿਆਨ ਦਿੱਤਾ ਅਤੇ ਸੁਣਿਆ ਹੈ?19ਵੇਖੋ, ਯਾਹਵੇਹ ਦਾ ਤੂਫ਼ਾਨਕ੍ਰੋਧ ਵਿੱਚ ਫੁੱਟੇਗਾ,ਦੁਸ਼ਟਾਂ ਦੇ ਸਿਰਾਂ ਉੱਤੇਇੱਕ ਤੂਫ਼ਾਨ ਆਵੇਗਾ।20ਯਾਹਵੇਹ ਦਾ ਕ੍ਰੋਧ ਉਦੋਂ ਤੱਕ ਵਾਪਸ ਨਹੀਂ ਆਵੇਗਾਜਦੋਂ ਤੱਕ ਉਹ ਆਪਣੇ ਮਨ ਦੇ ਉਦੇਸ਼ਾਂ ਨੂੰਪੂਰੀ ਤਰ੍ਹਾਂ ਪੂਰਾ ਨਹੀਂ ਕਰ ਲੈਂਦਾ।ਆਉਣ ਵਾਲੇ ਦਿਨਾਂ ਵਿੱਚਤੁਸੀਂ ਇਸ ਨੂੰ ਚੰਗੀ ਤਰ੍ਹਾਂ ਸਮਝ ਜਾਓਗੇ।21ਮੈਂ ਇਨ੍ਹਾਂ ਨਬੀਆਂ ਨੂੰ ਨਹੀਂ ਭੇਜਿਆ,ਫਿਰ ਵੀ ਉਹ ਆਪਣੇ ਸੰਦੇਸ਼ ਨਾਲ ਭੱਜੇ ਹਨ;ਮੈਂ ਉਹਨਾਂ ਨਾਲ ਗੱਲ ਨਹੀਂ ਕੀਤੀ,ਤਾਂ ਵੀ ਉਹਨਾਂ ਨੇ ਭਵਿੱਖਬਾਣੀ ਕੀਤੀ ਹੈ।22ਪਰ ਜੇ ਉਹ ਮੇਰੀ ਸਭਾ ਵਿੱਚ ਖੜੇ ਹੁੰਦੇ,ਉਹ ਮੇਰੀਆਂ ਗੱਲਾਂ ਦਾ ਮੇਰੇ ਲੋਕਾਂ ਨੂੰ ਪਰਚਾਰ ਕਰਦੇ,ਅਤੇ ਉਹਨਾਂ ਨੂੰ ਉਹਨਾਂ ਦੇ ਬੁਰੇ ਰਾਹਾਂਅਤੇ ਉਹਨਾਂ ਦੇ ਬੁਰੇ ਕੰਮਾਂ ਤੋਂ ਮੋੜ ਦਿੰਦੇ।
23“ਕੀ ਮੈਂ ਨੇੜੇ ਦਾ ਹੀ ਪਰਮੇਸ਼ਵਰ ਹਾਂ,”“ਅਤੇ ਦੂਰ ਦਾ ਪਰਮੇਸ਼ਵਰ ਨਹੀਂ ਹਾਂ?ਯਾਹਵੇਹ ਦਾ ਵਾਕ ਹੈ?24ਕੀ ਕੋਈ ਮਨੁੱਖ ਆਪਣੇ ਆਪ ਨੂੰ ਪੜਦੇ ਵਿੱਚ ਲੁਕਾ ਲਵੇਗਾਕਿ ਮੈਂ ਉਹ ਨੂੰ ਨਾ ਵੇਖਾਂ?”ਯਾਹਵੇਹ ਦਾ ਵਾਕ ਹੈ।“ਕੀ ਅਕਾਸ਼ ਅਤੇ ਧਰਤੀ ਮੈਂ ਨਹੀਂ ਭਰੇ ਹੋਏ?” ਯਾਹਵੇਹ ਦਾ ਵਾਕ ਹੈ।
25“ਮੈਂ ਸੁਣਿਆ ਹੈ ਕਿ ਨਬੀ ਕਹਿੰਦੇ ਹਨ ਜੋ ਮੇਰੇ ਨਾਮ ਉੱਤੇ ਝੂਠ ਬੋਲਦੇ ਹਨ। ਉਹ ਕਹਿੰਦੇ ਹਨ, ‘ਮੈਂ ਇੱਕ ਸੁਪਨਾ ਵੇਖਿਆ! ਮੈਂ ਇੱਕ ਸੁਪਨਾ ਵੇਖਿਆ!’26ਕਦ ਤੱਕ ਇਹ ਝੂਠੇ ਅਗੰਮਵਾਕ ਨਬੀਆਂ ਦੇ ਦਿਲ ਵਿੱਚ ਹੋਣਗੇ ਕਿ ਉਹ ਆਪਣੇ ਦਿਲ ਦੇ ਭੁਲੇਖੇ ਦੇ ਅਗੰਮਵਾਕ ਬੋਲਣ?27ਉਹ ਸੋਚਦੇ ਹਨ ਕਿ ਜਿਹੜੇ ਸੁਪਨੇ ਉਹ ਇੱਕ-ਦੂਜੇ ਨੂੰ ਦੱਸਦੇ ਹਨ, ਉਹ ਮੇਰੇ ਲੋਕਾਂ ਨੂੰ ਮੇਰਾ ਨਾਮ ਭੁੱਲਾ ਦੇਣਗੇ, ਜਿਵੇਂ ਉਹਨਾਂ ਦੇ ਪੁਰਖਿਆਂ ਨੇ ਬਆਲ ਦੀ ਉਪਾਸਨਾ ਦੁਆਰਾ ਮੇਰਾ ਨਾਮ ਭੁਲਾ ਦਿੱਤਾ ਸੀ।28ਜਿਸ ਨਬੀ ਕੋਲ ਸੁਪਨਾ ਹੈ ਉਹ ਸੁਪਨਾ ਦੱਸੇ, ਪਰ ਜਿਸ ਕੋਲ ਮੇਰਾ ਬਚਨ ਹੈ ਉਹ ਵਫ਼ਾਦਾਰੀ ਨਾਲ ਬੋਲੇ। ਕਿਉਂ ਜੋ ਤੂੜੀ ਦਾ ਦਾਣੇ ਨਾਲ ਕੀ ਸੰਬੰਧ ਹੈ?” ਯਾਹਵੇਹ ਦਾ ਵਾਕ ਹੈ।29“ਕੀ ਮੇਰਾ ਬਚਨ ਅੱਗ ਵਰਗਾ ਨਹੀਂ ਹੈ ਯਾਹਵੇਹ ਦਾ ਵਾਕ ਹੈ, ਅਤੇ ਕੀ ਉਸ ਹਥੌੜੇ ਵਰਗਾ ਨਹੀਂ ਜੋ ਚੱਟਾਨ ਨੂੰ ਚੂਰ-ਚੂਰ ਕਰ ਦਿੰਦਾ ਹੈ?
30“ਇਸ ਲਈ,” ਯਾਹਵੇਹ ਦਾ ਵਾਕ ਹੈ, “ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ ਜੋ ਮੇਰੇ ਬਚਨ ਇੱਕ ਦੂਸਰੇ ਤੋਂ ਚੋਰੀ ਕਰਦੇ ਹਨ।31ਵੇਖੋ, ਮੈਂ ਉਹਨਾਂ ਨਬੀਆਂ ਦੇ ਵਿਰੁੱਧ ਹਾਂ, ਯਾਹਵੇਹ ਦਾ ਵਾਕ ਹੈ, ਜਿਹੜੇ ਆਪਣੀਆਂ ਜੀਭਾਂ ਵਰਤਦੇ ਹਨ ਅਤੇ ਕਹਿੰਦੇ, ‘ਯਾਹਵੇਹ ਦਾ ਵਾਕ।’32ਸੱਚ-ਮੁੱਚ, ਮੈਂ ਉਹਨਾਂ ਦੇ ਵਿਰੁੱਧ ਹਾਂ। ਜੋ ਝੂਠੇ ਸੁਪਨਿਆਂ ਦੀ ਭਵਿੱਖਬਾਣੀ ਕਰਦੇ ਹਨ,” ਯਾਹਵੇਹ ਦਾ ਵਾਕ ਹੈ। “ਉਹ ਉਹਨਾਂ ਨੂੰ ਦੱਸਦੇ ਹਨ ਅਤੇ ਮੇਰੇ ਲੋਕਾਂ ਨੂੰ ਆਪਣੇ ਝੂਠ ਨਾਲ ਭਰਮਾਉਂਦੇ ਹਨ, ਫਿਰ ਵੀ ਮੈਂ ਨਾ ਉਹਨਾਂ ਨੂੰ ਭੇਜਿਆ ਨਾ ਨਿਯੁਕਤ ਕੀਤਾ। ਨਾ ਹੀ ਇਸ ਪਰਜਾ ਨੂੰ ਕੋਈ ਲਾਭ ਪੁਚਾਉਂਦੇ ਹਨ,” ਯਾਹਵੇਹ ਦਾ ਵਾਕ ਹੈ।

ਝੂਠੀ ਭਵਿੱਖਬਾਣੀ

33“ਜਦੋਂ ਇਹ ਲੋਕ, ਜਾਂ ਕੋਈ ਨਬੀ ਜਾਂ ਜਾਜਕ, ਤੁਹਾਨੂੰ ਪੁੱਛਣ, ‘ਯਾਹਵੇਹ ਵੱਲੋਂ ਕੀ ਸੰਦੇਸ਼ ਹੈ?’ ਤਾਂ ਉਹਨਾਂ ਨੂੰ ਕਹਿਣਾ, ‘ਕਿਹੜਾ ਸੰਦੇਸ਼? ਮੈਂ ਤੁਹਾਨੂੰ ਤਿਆਗ ਦਿਆਂਗਾ, ਯਾਹਵੇਹ ਦਾ ਵਾਕ ਹੈ।’34ਜੇਕਰ ਕੋਈ ਨਬੀ ਜਾਂ ਜਾਜਕ ਜਾਂ ਕੋਈ ਹੋਰ ਦਾਅਵਾ ਕਰਦਾ ਹੈ, ‘ਤਾਂ ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਕਿ ਮੈਂ ਉਹਨਾਂ ਅਤੇ ਉਹਨਾਂ ਦੇ ਪਰਿਵਾਰ ਨੂੰ ਸਜ਼ਾ ਦਿਆਂਗਾ।35ਤੁਸੀਂ ਹਰੇਕ ਆਪਣੇ ਗੁਆਂਢੀ ਨੂੰ ਅਤੇ ਹਰੇਕ ਆਪਣੇ ਭਰਾ ਨੂੰ ਆਖੋ, ‘ਯਾਹਵੇਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਾਹਵੇਹ ਕੀ ਬੋਲਿਆ ਹੈ?’36ਪਰ ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ। ‘ਕਿ ਯਾਹਵੇਹ ਦੇ ਸੰਦੇਸ਼ ਦਾ ਦੁਬਾਰਾ ਜ਼ਿਕਰ ਕਰੋ, ਕਿਉਂਕਿ ਹਰੇਕ ਦਾ ਸ਼ਬਦ ਉਹਨਾਂ ਦਾ ਆਪਣਾ ਸੰਦੇਸ਼ ਬਣ ਜਾਂਦਾ ਹੈ। ਇਸ ਲਈ ਤੁਸੀਂ ਜਿਉਂਦੇ ਪਰਮੇਸ਼ਵਰ, ਸਰਵਸ਼ਕਤੀਮਾਨ, ਸਾਡੇ ਪਰਮੇਸ਼ਵਰ ਦੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹੋ।37ਤੂੰ ਨਬੀ ਨੂੰ ਇਸ ਤਰ੍ਹਾਂ ਆਖ, ਤੈਨੂੰ ਯਾਹਵੇਹ ਨੇ ਕੀ ਉੱਤਰ ਦਿੱਤਾ ਹੈ? ਅਤੇ ਯਾਹਵੇਹ ਦਾ ਕੀ ਬਚਨ ਹੈ?’38ਭਾਵੇਂ ਤੁਸੀਂ ਦਾਅਵਾ ਕਰਦੇ ਹੋ, ‘ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਇਹ ਉਹ ਹੈ ਜੋ ਯਾਹਵੇਹ ਕਹਿੰਦਾ ਹੈ: ਤੁਸੀਂ ਇਨ੍ਹਾਂ ਸ਼ਬਦਾਂ ਨੂੰ ਵਰਤਦੇ, ‘ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ,’ ਭਾਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਤੁਹਾਨੂੰ ਇਹ ਦਾਅਵਾ ਨਹੀਂ ਕਰਨਾ ਚਾਹੀਦਾ, ‘ਇਹ ਯਾਹਵੇਹ ਵੱਲੋਂ ਇੱਕ ਸੰਦੇਸ਼ ਹੈ।’39ਇਸ ਲਈ, ਮੈਂ ਤੁਹਾਨੂੰ ਜ਼ਰੂਰ ਭੁੱਲ ਦਿਆਂਗਾ ਅਤੇ ਤੁਹਾਨੂੰ ਉਸ ਸ਼ਹਿਰ ਦੇ ਨਾਲ-ਨਾਲ ਆਪਣੀ ਹਜ਼ੂਰੀ ਵਿੱਚੋਂ ਵੀ ਬਾਹਰ ਕੱਢ ਦਿਆਂਗਾ ਜੋ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤਾ ਸੀ।40ਮੈਂ ਤੁਹਾਡੇ ਉੱਤੇ ਸਦਾ ਦੀ ਬੇਇੱਜ਼ਤੀ ਲਿਆਵਾਂਗਾ ਸਦੀਪਕ ਸ਼ਰਮ ਜੋ ਭੁੱਲੀ ਨਹੀਂ ਜਾਵੇਗੀ।”

Biblica, Inc.

https://app.library.bible/content/38de522697cd8943