ਯਿਰਮਿਯਾਹ22

ਦੁਸ਼ਟ ਰਾਜਿਆਂ ਦੇ ਵਿਰੁੱਧ ਨਿਆਂ

1ਯਾਹਵੇਹ ਇਹ ਆਖਦਾ ਹੈ: “ਯਹੂਦਾਹ ਦੇ ਰਾਜੇ ਦੇ ਮਹਿਲ ਵਿੱਚ ਜਾਵੋ ਅਤੇ ਉੱਥੇ ਇਹ ਸੰਦੇਸ਼ ਸੁਣਾਓ:2‘ਯਹੂਦਾਹ ਦੇ ਰਾਜਾ, ਯਾਹਵੇਹ ਦਾ ਬਚਨ ਸੁਣੋ, ਤੂੰ ਜੋ ਦਾਵੀਦ ਦੇ ਸਿੰਘਾਸਣ ਉੱਤੇ ਬੈਠਾ ਹੈ, ਤੂੰ ਅਤੇ ਤੁਹਾਡੇ ਅਧਿਕਾਰੀ ਅਤੇ ਤੁਹਾਡੇ ਲੋਕ ਜੋ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਲੰਘਦੇ ਹਨ।3ਇਹ ਉਹ ਹੈ ਜੋ ਯਾਹਵੇਹ ਕਹਿੰਦਾ ਹੈ: ਇਨਸਾਫ਼ ਅਤੇ ਧਰਮ ਦੇ ਕੰਮ ਕਰੋ ਅਤੇ ਲੁੱਟਿਆਂ ਹੋਇਆਂ ਨੂੰ ਦੁੱਖ ਦੇਣ ਵਾਲੇ ਦੇ ਹੱਥੋਂ ਛੁਡਾਓ ਅਤੇ ਪਰਦੇਸੀ, ਯਤੀਮ ਅਤੇ ਵਿਧਵਾ ਦਾ ਨਾ ਤਾਂ ਹੱਕ ਮਾਰੋ, ਨਾ ਜ਼ੁਲਮ ਕਰੋ ਅਤੇ ਨਾ ਇਸ ਸਥਾਨ ਵਿੱਚ ਬੇਦੋਸ਼ ਦਾ ਲਹੂ ਵਹਾਓ।4ਕਿਉਂਕਿ ਜੇ ਤੁਸੀਂ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਵਿੱਚ ਧਿਆਨ ਰੱਖਦੇ ਹੋ, ਤਾਂ ਦਾਵੀਦ ਦੇ ਸਿੰਘਾਸਣ ਉੱਤੇ ਬੈਠੇ ਰਾਜੇ ਇਸ ਮਹਿਲ ਦੇ ਦਰਵਾਜ਼ਿਆਂ ਵਿੱਚੋਂ, ਰੱਥਾਂ ਅਤੇ ਘੋੜਿਆਂ ਉੱਤੇ ਸਵਾਰ ਹੋ ਕੇ, ਆਪਣੇ ਅਧਿਕਾਰੀਆਂ ਅਤੇ ਆਪਣੇ ਲੋਕਾਂ ਦੇ ਨਾਲ ਆਉਣਗੇ।5ਪਰ ਜੇਕਰ ਤੁਸੀਂ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰਦੇ, ਯਾਹਵੇਹ ਦਾ ਵਾਕ ਹੈ, ਮੈਂ ਆਪਣੇ ਆਪ ਦੀ ਸਹੁੰ ਖਾਂਦਾ ਹਾਂ ਕਿ ਇਹ ਮਹਿਲ ਖੰਡਰ ਬਣ ਜਾਵੇਗਾ।’ ”
6ਕਿਉਂਕਿ ਯਾਹਵੇਹ ਯਹੂਦਾਹ ਦੇ ਰਾਜੇ ਦੇ ਮਹਿਲ ਬਾਰੇ ਇਹ ਆਖਦਾ ਹੈ:ਭਾਵੇਂ ਤੂੰ ਮੇਰੇ ਲਈ ਗਿਲਆਦ ਵਰਗਾ ਹੈ,ਲਬਾਨੋਨ ਦੇ ਸਿਖਰ ਵਰਗਾ ਹੈ,ਮੈਂ ਜ਼ਰੂਰ ਤੈਨੂੰ ਉਜਾੜ ਵਾਂਗ ਬਣਾ ਦਿਆਂਗਾ,ਜਿਵੇਂ ਕਸਬੇ ਨਾ ਵੱਸੇ ਹੋਣ।7ਮੈਂ ਤੇਰੇ ਵਿਰੁੱਧ ਵਿਨਾਸ਼ਕਾਰੀ ਭੇਜਾਂਗਾ,ਹਰੇਕ ਮਨੁੱਖ ਆਪਣੇ ਹਥਿਆਰਾਂ ਨਾਲ,ਅਤੇ ਉਹ ਤੁਹਾਡੇ ਵਧੀਆ ਦਿਆਰ ਦੇ ਸ਼ਤੀਰਾਂ ਨੂੰ ਵੱਢ ਕੇ ਅੱਗ ਵਿੱਚ ਸੁੱਟ ਦੇਣਗੇ।
8“ਬਹੁਤ ਸਾਰੀਆਂ ਕੌਮਾਂ ਦੇ ਲੋਕ ਇਸ ਸ਼ਹਿਰ ਵਿੱਚੋਂ ਲੰਘਣਗੇ ਅਤੇ ਇੱਕ-ਦੂਜੇ ਨੂੰ ਪੁੱਛਣਗੇ, ‘ਯਾਹਵੇਹ ਨੇ ਇਸ ਮਹਾਨ ਸ਼ਹਿਰ ਨਾਲ ਅਜਿਹਾ ਕਿਉਂ ਕੀਤਾ ਹੈ?’9ਅਤੇ ਜਵਾਬ ਹੋਵੇਗਾ: ‘ਕਿਉਂਕਿ ਉਹਨਾਂ ਨੇ ਆਪਣੇ ਪਰਮੇਸ਼ਵਰ ਯਾਹਵੇਹ ਦਾ ਨੇਮ ਛੱਡ ਦਿੱਤਾ ਹੈ ਅਤੇ ਹੋਰ ਦੇਵਤਿਆਂ ਦੀ ਪੂਜਾ ਅਤੇ ਸੇਵਾ ਕੀਤੀ ਹੈ।’ ”10ਮਰੇ ਹੋਏ ਰਾਜੇ ਲਈ ਨਾ ਰੋਵੋ ਅਤੇ ਨਾ ਹੀ ਉਸ ਦੇ ਨੁਕਸਾਨ ਦਾ ਸੋਗ ਕਰੋ;ਸਗੋਂ, ਉਸ ਦੇ ਲਈ ਜੋ ਗ਼ੁਲਾਮ ਹੈ, ਰੋਵੋ,ਕਿਉਂਕਿ ਉਹ ਕਦੇ ਵਾਪਸ ਨਹੀਂ ਆਵੇਗਾਅਤੇ ਨਾ ਹੀ ਆਪਣੀ ਜਨਮ ਭੂਮੀ ਨੂੰ ਦੁਬਾਰਾ ਵੇਖੇਗਾ।
11ਕਿਉਂਕਿ ਯਾਹਵੇਹ ਯੋਸ਼ੀਯਾਹ ਦੇ ਪੁੱਤਰ ਸ਼ੱਲੂਮ ਬਾਰੇ ਕਹਿੰਦਾ ਹੈ, ਜੋ ਆਪਣੇ ਪਿਤਾ ਤੋਂ ਬਾਦ ਯਹੂਦਾਹ ਦਾ ਰਾਜਾ ਬਣਿਆ ਸੀ ਪਰ ਇਸ ਥਾਂ ਤੋਂ ਚਲਾ ਗਿਆ ਹੈ, “ਉਹ ਕਦੇ ਵਾਪਸ ਨਹੀਂ ਆਵੇਗਾ।12ਉਹ ਉਸੇ ਥਾਂ ਮਰ ਜਾਵੇਗਾ ਜਿੱਥੇ ਉਹ ਉਸਨੂੰ ਗ਼ੁਲਾਮ ਬਣਾ ਕੇ ਲੈ ਗਏ; ਉਹ ਇਸ ਧਰਤੀ ਨੂੰ ਦੁਬਾਰਾ ਨਹੀਂ ਵੇਖੇਗਾ।”13“ਹਾਏ ਉਸ ਉੱਤੇ ਜਿਹੜਾ ਆਪਣੇ ਮਹਿਲ ਕੁਧਰਮ ਨਾਲ ਬਣਾਉਂਦਾ ਹੈ,ਆਪਣੇ ਚੁਬਾਰੇ ਬੇਇਨਸਾਫ਼ੀ ਨਾਲ ਬਣਾਉਂਦਾ ਹੈ,ਆਪਣੇ ਲੋਕਾਂ ਨੂੰ ਵਿਅਰਥ ਕੰਮ ਸਿਖਾਉਂਦਾ ਹੈ,ਉਹਨਾਂ ਦੀ ਮਿਹਨਤ ਦਾ ਮੁੱਲ ਨਹੀਂ ਦਿੰਦਾ।14ਉਹ ਕਹਿੰਦਾ ਹੈ, ‘ਮੈਂ ਆਪਣੇ ਲਈ ਵੱਡੇ-ਵੱਡੇ ਕਮਰਿਆਂ ਵਾਲਾਇੱਕ ਵਿਸ਼ਾਲ ਮਹਿਲ ਬਣਾਵਾਂਗਾ।’ਇਸ ਲਈ ਉਹ ਉਸ ਵਿੱਚ ਵੱਡੀਆਂ ਖਿੜਕੀਆਂ ਬਣਾਉਂਦਾ ਹੈ,ਇਸ ਨੂੰ ਦਿਆਰ ਨਾਲ ਬਣਾਉਂਦਾ ਹੈਅਤੇ ਇਸ ਨੂੰ ਲਾਲ ਰੰਗ ਵਿੱਚ ਸਜਾਉਂਦਾ ਹੈ।
15“ਕੀ ਵੱਧ ਤੋਂ ਵੱਧ ਦਿਆਰ ਦਾ ਹੋਣਾਤੁਹਾਨੂੰ ਰਾਜਾ ਬਣਾਉਂਦਾ ਹੈ?ਕੀ ਤੁਹਾਡੇ ਪਿਤਾ ਕੋਲ ਖਾਣ-ਪੀਣ ਦੀ ਕੋਈ ਚੀਜ਼ ਨਹੀਂ ਸੀ?ਉਸ ਨੇ ਉਹੀ ਕੀਤਾ ਜੋ ਸਹੀ ਅਤੇ ਜਾਈਜ਼ ਸੀ,ਇਸ ਲਈ ਸਭ ਕੁਝ ਉਸ ਦੇ ਨਾਲ ਠੀਕ ਹੋਇਆ।16ਉਸ ਮਸਕੀਨ ਅਤੇ ਕੰਗਾਲ ਦਾ ਇਨਸਾਫ਼ ਕੀਤਾ,ਤਦ ਹੀ ਉਸ ਦਾ ਭਲਾ ਹੋਇਆ।ਕੀ ਮੈਨੂੰ ਜਾਣਨ ਦਾ ਇਹੀ ਮਤਲਬ ਨਹੀਂ ਹੈ?”ਯਾਹਵੇਹ ਦਾ ਵਾਕ ਹੈ।17“ਪਰ ਤੁਹਾਡੀਆਂ ਅੱਖਾਂ ਅਤੇ ਤੁਹਾਡਾ ਦਿਲਸਿਰਫ ਬੇਈਮਾਨੀ ਦੇ ਲਾਭ ਤੇ,ਨਿਰਦੋਸ਼ਾਂ ਦਾ ਖੂਨ ਵਹਾਉਣਅਤੇ ਜ਼ੁਲਮ ਅਤੇ ਲੁੱਟ-ਖਸੁੱਟ ਤੇ ਟਿੱਕਿਆ ਹੋਇਆ ਹੈ।”
18ਇਸ ਲਈ ਯਾਹਵੇਹ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਬਾਰੇ ਇਹ ਆਖਦਾ ਹੈ:“ਉਹ ਉਸ ਲਈ ਸੋਗ ਨਹੀਂ ਕਰਨਗੇ:‘ਹਾਏ ਮੇਰੇ ਭਰਾ! ਹਾਏ ਮੇਰੀ ਭੈਣ!’ਉਹ ਉਸ ਲਈ ਸੋਗ ਨਹੀਂ ਕਰਨਗੇ:‘ਹਾਏ ਮੇਰੇ ਮਾਲਕ! ਹਾਏ, ਉਸਦੀ ਸ਼ਾਨ!’19ਉਹ ਇੱਕ ਗਧੇ ਵਾਂਗ ਦਫ਼ਨਾਇਆ ਜਾਵੇਗਾ,ਘਸੀਟ ਕੇ ਯੇਰੂਸ਼ਲੇਮ ਦੇ ਦਰਵਾਜ਼ਿਆਂ ਦੇ ਬਾਹਰ ਸੁੱਟ ਦਿੱਤਾ ਜਾਵੇਗਾ।”
20“ਲਬਾਨੋਨ ਨੂੰ ਜਾ ਅਤੇ ਪੁਕਾਰ,ਤੇਰੀ ਆਵਾਜ਼ ਬਾਸ਼ਾਨ ਵਿੱਚ ਸੁਣਾਈ ਦੇਵੇ,ਅਬਾਰੀਮ ਤੋਂ ਪੁਕਾਰ,ਕਿਉਂ ਜੋ ਤੁਹਾਡੇ ਸਾਰੇ ਸਹਿਯੋਗੀ ਕੁਚਲੇ ਗਏ ਹਨ।21ਮੈਂ ਤੁਹਾਨੂੰ ਚੇਤਾਵਨੀ ਦਿੱਤੀ ਸੀ ਜਦੋਂ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ ਹੋ,ਪਰ ਤੁਸੀਂ ਕਿਹਾ ਸੀ, ‘ਮੈਂ ਨਹੀਂ ਸੁਣਾਂਗਾ!’ਬਚਪਨ ਤੋਂ ਹੀ ਤੁਸੀਂ ਇਸ ਰਸਤੇ ਤੇ ਚੱਲ ਰਹੇ ਹੋ;ਤੁਸੀਂ ਮੇਰੀ ਗੱਲ ਨਹੀਂ ਮੰਨੀ।22ਹਵਾ ਤੁਹਾਡੇ ਸਾਰੇ ਚਰਵਾਹਿਆਂ ਨੂੰ ਭਜਾ ਦੇਵੇਗੀ,ਅਤੇ ਤੁਹਾਡੇ ਸਹਿਯੋਗੀ ਗ਼ੁਲਾਮੀ ਵਿੱਚ ਚਲੇ ਜਾਣਗੇ।ਤਦ ਤੁਸੀਂ ਆਪਣੀਆਂ ਸਾਰੀਆਂ ਬੁਰਾਈਆਂ ਦੇ ਕਾਰਨ ਸ਼ਰਮਿੰਦਾ ਅਤੇ ਬੇਇੱਜ਼ਤ ਹੋਵੋਂਗੇ।23ਤੁਸੀਂ ਜਿਹੜੇ ਲਬਾਨੋਨ ਵਿੱਚ ਰਹਿੰਦੇ ਹੋ,ਜੋ ਦਿਆਰ ਦੀਆਂ ਇਮਾਰਤਾਂ ਵਿੱਚ ਵਸੇ ਹੋਏ ਹਨ,ਜਦੋਂ ਤੁਹਾਡੇ ਉੱਤੇ ਪੀੜਾਂ ਆਉਣਗੀਆਂ,ਜਣੇਪੇ ਵਾਲੀ ਔਰਤ ਵਰਗੀ ਪੀੜ ਤਾਂ ਤੁਸੀਂ ਕੀ ਕਰੋਗੇ!”
24ਯਾਹਵੇਹ ਦਾ ਵਾਕ ਹੈ, “ਮੇਰੀ ਜ਼ਿੰਦਗੀ ਦੀ ਸਹੁੰ,” ਜੇਕਰ ਯਹੂਦਾਹ ਦੇ ਰਾਜਾ ਯਹੋਯਾਕੀਮ ਦਾ ਪੁੱਤਰ ਕੋਨਿਯਾਹ ਮੇਰੇ ਸੱਜੇ ਹੱਥ ਦੀ ਅੰਗੂਠੀ ਵੀ ਹੁੰਦੀ ਤਦ ਵੀ ਮੈਂ ਤੈਨੂੰ ਉੱਥੋਂ ਲਾਹ ਕੇ ਸੁੱਟ ਦਿੰਦਾ!25ਮੈਂ ਤੁਹਾਨੂੰ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਸੌਂਪ ਦੇਵਾਂਗਾ ਜੋ ਤੁਹਾਨੂੰ ਮਾਰਨਾ ਚਾਹੁੰਦੇ ਹਨ, ਜਿਨ੍ਹਾਂ ਤੋਂ ਤੁਸੀਂ ਡਰਦੇ ਹੋ, ਅਰਥਾਤ ਬਾਬੇਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਅਤੇ ਕਸਦੀਆਂ ਦੇ ਹੱਥ ਵਿੱਚ।26ਮੈਂ ਤੈਨੂੰ ਅਤੇ ਉਸ ਮਾਂ ਨੂੰ, ਜਿਸਨੇ ਤੈਨੂੰ ਜਨਮ ਦਿੱਤਾ, ਕਿਸੇ ਹੋਰ ਦੇਸ਼ ਵਿੱਚ ਸੁੱਟ ਦਿਆਂਗਾ, ਜਿੱਥੇ ਤੇਰੇ ਵਿੱਚੋਂ ਕੋਈ ਵੀ ਨਹੀਂ ਜੰਮਿਆ ਸੀ ਅਤੇ ਉੱਥੇ ਤੁਸੀਂ ਦੋਵੇਂ ਮਰੋਗੇ।27ਤੁਸੀਂ ਕਦੇ ਵੀ ਉਸ ਧਰਤੀ ਤੇ ਵਾਪਸ ਨਹੀਂ ਜਾਵੋਗੇ ਜਿਸ ਤੇ ਤੁਸੀਂ ਵਾਪਸ ਜਾਣਾ ਚਾਹੁੰਦੇ ਹੋ।28ਕੀ ਇਹ ਆਦਮੀ ਕੋਨਿਯਾਹ ਇੱਕ ਤੁੱਛ, ਟੁੱਟਿਆ ਹੋਇਆ ਘੜਾ ਹੈ,ਅਤੇ ਉਹ ਇੱਕ ਮਾਮੂਲੀ ਭਾਂਡਾ ਬਣ ਕੇ ਰਹਿ ਗਿਆ ਹੈ?ਉਹ ਅਤੇ ਉਸ ਦੇ ਬੱਚਿਆਂ ਨੂੰ ਕਿਉਂ ਬਾਹਰ ਸੁੱਟਿਆ ਜਾਵੇਗਾ,ਇੱਕ ਦੇਸ਼ ਵਿੱਚ ਜਿਸ ਨੂੰ ਉਹ ਨਹੀਂ ਜਾਣਦੇ ਹਨ?29ਹੇ ਧਰਤੀ, ਹੇ ਧਰਤੀ, ਹੇ ਧਰਤੀ,ਯਾਹਵੇਹ ਦਾ ਬਚਨ ਸੁਣੋ!30ਯਾਹਵੇਹ ਇਹ ਆਖਦਾ ਹੈ:“ਇਸ ਆਦਮੀ ਨੂੰ ਬੇ-ਔਲਾਦ ਵਾਂਗ ਲਿਖੋ,ਇੱਕ ਅਜਿਹਾ ਆਦਮੀ ਜੋ ਆਪਣੇ ਜੀਵਨ ਕਾਲ ਵਿੱਚ ਖੁਸ਼ਹਾਲ ਨਹੀਂ ਹੋਵੇਗਾ,ਕਿਉਂਕਿ ਉਸਦੀ ਔਲਾਦ ਵਿੱਚੋਂ ਕੋਈ ਵੀ ਖੁਸ਼ਹਾਲ ਨਹੀਂ ਹੋਵੇਗਾ,ਦਾਵੀਦ ਦੇ ਸਿੰਘਾਸਣ ਉੱਤੇ ਕੋਈ ਨਹੀਂ ਬੈਠੇਗਾਜੋ ਯਹੂਦਾਹ ਉੱਤੇ ਫਿਰ ਰਾਜ ਕਰੇ।”

Biblica, Inc.

https://app.library.bible/content/38de522697cd8943