ਯਿਰਮਿਯਾਹ18

ਘੁਮਿਆਰ ਦੇ ਘਰ ਵਿੱਚ

1ਇਹ ਉਹ ਬਚਨ ਹੈ ਜੋ ਯਿਰਮਿਯਾਹ ਨੂੰ ਯਾਹਵੇਹ ਵੱਲੋਂ ਆਇਆ ਸੀ:2“ਉੱਠ ਘੁਮਿਆਰ ਦੇ ਘਰ ਜਾ ਅਤੇ ਉੱਥੇ ਮੈਂ ਤੈਨੂੰ ਆਪਣਾ ਸੰਦੇਸ਼ ਦੇਵਾਂਗਾ।”3ਇਸ ਲਈ ਮੈਂ ਘੁਮਿਆਰ ਦੇ ਘਰ ਗਿਆ ਅਤੇ ਮੈਂ ਉਸਨੂੰ ਪਹੀਏ ਤੇ ਕੰਮ ਕਰਦੇ ਦੇਖਿਆ।4ਪਰ ਜਿਸ ਘੜੇ ਨੂੰ ਉਹ ਮਿੱਟੀ ਤੋਂ ਬਣਾ ਰਿਹਾ ਸੀ, ਉਹ ਉਹਦੇ ਦੇ ਹੱਥਾਂ ਵਿੱਚ ਵਿਗੜ ਗਿਆ ਸੀ। ਇਸ ਲਈ ਘੁਮਿਆਰ ਨੇ ਉਸ ਤੋਂ ਇੱਕ ਹੋਰ ਘੜਾ ਬਣਾਇਆ, ਜਿਵੇਂ ਉਹ ਦੀ ਨਿਗਾਹ ਵਿੱਚ ਚੰਗਾ ਲੱਗਾ।
5ਤਦ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ।6ਉਸ ਨੇ ਆਖਿਆ, “ਹੇ ਇਸਰਾਏਲ, ਕੀ ਮੈਂ ਤੇਰੇ ਨਾਲ ਅਜਿਹਾ ਨਹੀਂ ਕਰ ਸਕਦਾ ਜਿਵੇਂ ਇਹ ਘੁਮਿਆਰ ਕਰਦਾ ਹੈ?” ਯਾਹਵੇਹ ਦਾ ਵਾਕ ਹੈ। “ਜਿਵੇਂ ਘੁਮਿਆਰ ਦੇ ਹੱਥ ਵਿੱਚ ਮਿੱਟੀ ਹੈ, ਉਸੇ ਤਰ੍ਹਾਂ ਹੇ ਇਸਰਾਏਲ ਤੂੰ ਮੇਰੇ ਹੱਥ ਵਿੱਚ ਹੈ।7ਜਿਸ ਵੇਲੇ ਮੈਂ ਕਿਸੇ ਕੌਮ ਜਾਂ ਕਿਸੇ ਪਾਤਸ਼ਾਹੀ ਦੇ ਬਾਰੇ ਬੋਲਾਂ ਕਿ ਮੈਂ ਉਹ ਨੂੰ ਪੁੱਟ ਸੁੱਟਾਂਗਾ, ਢਾਹ ਦਿਆਂਗਾ ਅਤੇ ਨਾਸ ਕਰਾਂਗਾ,8ਜੇ ਉਹ ਕੌਮ ਜਿਸ ਦੇ ਬਾਰੇ ਮੈਂ ਗੱਲ ਕੀਤੀ ਸੀ ਆਪਣੀ ਬਦੀ ਤੋਂ ਮੁੜੇ, ਤਦ ਮੈਂ ਉਸ ਬਦੀ ਤੋਂ ਪਛਤਾਵਾਂਗਾ, ਜਿਹੜੀ ਮੈਂ ਉਹ ਦੇ ਨਾਸ ਕਰਨ ਲਈ ਸੋਚੀ ਸੀ।9ਅਤੇ ਜੇਕਰ ਮੈਂ ਕਿਸੇ ਹੋਰ ਸਮੇਂ ਇਹ ਬੋਲਾ ਕਿ ਇੱਕ ਕੌਮ ਜਾਂ ਰਾਜ ਉਸਾਰਿਆ ਅਤੇ ਲਾਇਆ ਜਾਣਾ ਹੈ,10ਅਤੇ ਜੇ ਉਹ ਮੇਰੀ ਨਿਗਾਹ ਵਿੱਚ ਬੁਰਿਆਈ ਕਰੇ ਅਤੇ ਮੇਰੀ ਆਗਿਆ ਨਾ ਮੰਨੇ, ਤਾਂ ਮੈਂ ਉਸ ਭਲੇ ਬਾਰੇ ਮੁੜ ਵਿਚਾਰ ਕਰਾਂਗਾ ਜੋ ਮੈਂ ਇਸ ਲਈ ਕਰਨਾ ਚਾਹੁੰਦਾ ਸੀ।
11“ਇਸ ਲਈ ਹੁਣ ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਨੂੰ ਆਖੋ, ‘ਯਾਹਵੇਹ ਇਹ ਆਖਦਾ ਹੈ: ਵੇਖੋ! ਮੈਂ ਤੁਹਾਡੇ ਲਈ ਇੱਕ ਤਬਾਹੀ ਤਿਆਰ ਕਰ ਰਿਹਾ ਹਾਂ ਅਤੇ ਤੁਹਾਡੇ ਵਿਰੁੱਧ ਇੱਕ ਯੋਜਨਾ ਬਣਾ ਰਿਹਾ ਹਾਂ। ਇਸ ਲਈ ਤੁਸੀਂ ਹਰ ਇੱਕ ਆਪਣੇ ਬੁਰੇ ਰਾਹਾਂ ਤੋਂ ਮੁੜੋ ਅਤੇ ਆਪਣੇ ਚਾਲ-ਚਲਣ ਅਤੇ ਕੰਮਾਂ ਨੂੰ ਸੁਧਾਰੋ।’12ਪਰ ਉਹ ਜਵਾਬ ਦੇਣਗੇ, ‘ਕਿ ਇਹ ਅਣਹੋਣਾ ਹੈ। ਅਸੀਂ ਆਪਣੀਆਂ ਯੋਜਨਾਵਾਂ ਨੂੰ ਜਾਰੀ ਰੱਖਾਂਗੇ; ਅਸੀਂ ਸਾਰੇ ਆਪਣੇ ਬੁਰੇ ਦਿਲਾਂ ਦੀ ਜ਼ਿੱਦ ਦੇ ਅਨੁਸਾਰ ਕਰਾਂਗੇ।’ ”
13ਇਸ ਲਈ ਯਾਹਵੇਹ ਇਹ ਆਖਦਾ ਹੈ:“ਕੌਮਾਂ ਤੋਂ ਪੁੱਛੋ:ਕਿ ਕਿਸਨੇ ਕਦੇ ਅਜਿਹਾ ਕੁਝ ਸੁਣਿਆ ਹੈ?ਇਸਰਾਏਲ ਦੀ ਕੁਆਰੀ ਨੇਇੱਕ ਵੱਡੀ ਭਿਆਨਕ ਗੱਲ ਕੀਤੀ ਹੈ।14ਕੀ ਲਬਾਨੋਨ ਦੀ ਬਰਫ਼ ਕਦੇ ਵੀਇਸਦੀਆਂ ਚਟਾਨੀ ਢਲਾਣਾਂ ਨੂੰ ਛੱਡ ਦੇਵੇਗੀ?ਕੀ ਦੂਰ-ਦੁਰਾਡੇ ਤੋਂ ਆਉਣ ਵਾਲਾ ਠੰਢਾ ਪਾਣੀਕਦੇ ਵੱਗਣਾ ਤੋਂ ਬੰਦ ਹੋ ਜਾਂਵੇਗਾ?15ਫਿਰ ਵੀ ਮੇਰੇ ਲੋਕ ਮੈਨੂੰ ਭੁੱਲ ਗਏ ਹਨ;ਉਹ ਨਿਕੰਮੀਆਂ ਮੂਰਤੀਆਂ ਲਈ ਧੂਪ ਧੁਖਾਉਂਦੇ ਹਨ,ਜਿਸ ਕਾਰਨ ਉਹ ਆਪਣੇ ਪੁਰਾਣੇ ਰਾਹਾਂ ਕਾਰਨ,ਠੋਕਰ ਖਾਂਦੇ ਹਨ।ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਰਾਹਾਂ ਵਿੱਚ ਤੁਰਨ ਦਿੱਤਾ,ਉਹਨਾਂ ਸੜਕਾਂ ਤੇ ਜੋ ਬਣੀਆਂ ਨਹੀਂ ਸਨ।16ਉਹਨਾਂ ਦੀ ਧਰਤੀ ਡਰਾਉਣੀਅਤੇ ਸਥਾਈ ਘਿਣਾਉਣੀ ਦੀ ਵਸਤੂ ਹੋਵੇਗੀ।ਸਾਰੇ ਜੋ ਲੰਘਣਗੇ ਉਹ ਘਬਰਾ ਜਾਣਗੇਅਤੇ ਸਿਰ ਹਿਲਾ ਦੇਣਗੇ।17ਪੂਰਬ ਤੋਂ ਹਵਾ ਵਾਂਗ,ਮੈਂ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਅੱਗੇ ਖਿਲਾਰ ਦਿਆਂਗਾ;ਮੈਂ ਉਹਨਾਂ ਨੂੰ ਉਹਨਾਂ ਦੀ ਬਿਪਤਾ ਦੇ ਦਿਨ ਆਪਣਾ ਮੂੰਹ ਨਹੀਂ,ਸਗੋਂ ਆਪਣੀ ਪਿੱਠ ਦਿਖਾਵਾਂਗਾ।”
18ਉਹਨਾਂ ਨੇ ਆਖਿਆ, “ਆਓ, ਯਿਰਮਿਯਾਹ ਦੇ ਵਿਰੁੱਧ ਵਿਉਂਤ ਬਣਾਈਏ। ਕਿਉਂਕਿ ਜਾਜਕ ਦੁਆਰਾ ਬਿਵਸਥਾ ਦੀ ਸਿੱਖਿਆ ਬੰਦ ਨਹੀਂ ਹੋਵੇਗੀ, ਨਾ ਬੁੱਧਵਾਨਾਂ ਦੀ ਸਲਾਹ, ਅਤੇ ਨਾ ਹੀ ਨਬੀਆਂ ਦਾ ਬਚਨ। ਇਸ ਲਈ ਆਓ, ਅਸੀਂ ਆਪਣੀਆਂ ਜੀਭਾਂ ਨਾਲ ਉਸ ਉੱਤੇ ਹਮਲਾ ਕਰੀਏ ਅਤੇ ਉਸ ਦੀ ਕਿਸੇ ਗੱਲ ਵੱਲ ਧਿਆਨ ਨਾ ਦੇਈਏ।”19ਹੇ ਯਾਹਵੇਹ, ਮੇਰੀ ਗੱਲ ਸੁਣੋਕਿ ਮੇਰੇ ਦੋਸ਼ੀ ਕੀ ਕਹਿ ਰਹੇ ਹਨ!20ਕੀ ਭਲਿਆਈ ਦਾ ਬਦਲਾ ਬੁਰਾਈ ਨਾਲ ਦਿੱਤਾ ਜਾਣਾ ਚਾਹੀਦਾ ਹੈ?ਫਿਰ ਵੀ ਉਹਨਾਂ ਨੇ ਮੇਰੇ ਲਈ ਟੋਆ ਪੁੱਟਿਆ ਹੈ।ਯਾਦ ਰੱਖੋ ਕਿ ਮੈਂ ਤੁਹਾਡੇ ਅੱਗੇ ਖਲੋਤਾ ਸੀਅਤੇ ਉਹਨਾਂ ਦੇ ਲਈ ਬੋਲਿਆ ਸੀਤਾਂ ਜੋ ਤੁਹਾਡਾ ਕ੍ਰੋਧ ਉਹਨਾਂ ਤੋਂ ਦੂਰ ਹੋ ਜਾਵੇ।21ਇਸ ਲਈ ਉਹਨਾਂ ਦੇ ਬੱਚਿਆਂ ਨੂੰ ਅਕਾਲ ਦੇ ਹਵਾਲੇ ਕਰ ਦਿਓ;ਉਹਨਾਂ ਨੂੰ ਤਲਵਾਰ ਦੀ ਤਾਕਤ ਦੇ ਹਵਾਲੇ ਕਰੋ।ਉਹਨਾਂ ਦੀਆਂ ਪਤਨੀਆਂ ਬੇ-ਔਲਾਦ ਅਤੇ ਵਿਧਵਾਵਾਂ ਬਣਾਈਆਂ ਜਾਣ;ਉਹਨਾਂ ਦੇ ਆਦਮੀ ਮਾਰੇ ਜਾਣ,ਉਹਨਾਂ ਦੇ ਜੁਆਨ ਤਲਵਾਰ ਨਾਲ ਲੜਾਈ ਵਿੱਚ ਮਾਰੇ ਜਾਣ।22ਉਹਨਾਂ ਦੇ ਘਰਾਂ ਵਿੱਚੋਂ ਰੌਲਾ ਪਵੇ,ਜਦੋਂ ਤੁਸੀਂ ਅਚਾਨਕ ਉਹਨਾਂ ਦੇ ਵਿਰੁੱਧ ਹਮਲਾਵਰਾਂ ਨੂੰ ਲਿਆਓ,ਕਿਉਂ ਜੋ ਉਹਨਾਂ ਨੇ ਮੈਨੂੰ ਫੜਨ ਲਈ ਇੱਕ ਟੋਆ ਪੁੱਟਿਆ ਹੈਅਤੇ ਮੇਰੇ ਪੈਰਾਂ ਲਈ ਫਾਹੀ ਲਾਈ ਹੈ।23ਪਰ ਤੁਸੀਂ, ਯਾਹਵੇਹ, ਉਹਨਾਂ ਦੀਆਂਮੈਨੂੰ ਮਾਰਨ ਲਈ ਸਾਰੀਆਂ ਸਾਜ਼ਿਸ਼ਾਂ ਨੂੰ ਜਾਣਦੇ ਹੋ।ਉਹਨਾਂ ਦੇ ਅਪਰਾਧਾਂ ਨੂੰ ਮਾਫ਼ ਨਾ ਕਰੋਨਾ ਉਹਨਾਂ ਦੇ ਪਾਪਾਂ ਨੂੰ ਆਪਣੀ ਨਜ਼ਰਾਂ ਤੋਂ ਮਿਟਾ ਦਿਓ।ਉਹਨਾਂ ਨੂੰ ਤੁਹਾਡੇ ਸਾਹਮਣੇ ਉਖਾੜ ਦਿੱਤਾ ਜਾਵੇ;ਆਪਣੇ ਗੁੱਸੇ ਵਿੱਚ ਉਹਨਾਂ ਨਾਲ ਪੇਸ਼ ਆਓ।

Biblica, Inc.

https://app.library.bible/content/38de522697cd8943