ਯਿਰਮਿਯਾਹ17
1“ਯਹੂਦਾਹ ਦਾ ਪਾਪ ਲੋਹੇ ਦੀ ਕਲਮਅਤੇ ਹੀਰੇ ਦੀ ਨੋਕ ਨਾਲ ਲਿਖਿਆ ਗਿਆ,ਉਹਨਾਂ ਦੇ ਦਿਲਾਂ ਦੀਆਂ ਤੱਖ਼ਤੀਆਅਤੇ ਉਹਨਾਂ ਦੀਆਂ ਜਗਵੇਦੀਆਂ ਦੇ ਸਿੰਗਾਂ ਉੱਤੇ ਉੱਕਰਿਆ ਗਿਆ।2ਇੱਥੋਂ ਤੱਕ ਕਿ ਉਹਨਾਂ ਦੇ ਬੱਚੇ ਵੀਉਹਨਾਂ ਦੀਆਂ ਜਗਵੇਦੀਆਂ ਅਤੇ ਅਸ਼ੇਰਾਹ ਦੇ ਖੰਭਿਆਂ ਨੂੰਫੈਲੇ ਹੋਏ ਰੁੱਖਾਂ ਦੇ ਥੱਲੇਅਤੇ ਉੱਚੀਆਂ ਪਹਾੜੀਆਂ ਨੂੰ ਯਾਦ ਕਰਦੇ ਹਨ।3ਦੇਸ਼ ਵਿੱਚ ਮੇਰਾ ਪਹਾੜਤੇਰਾ ਮਾਲ ਅਤੇ ਤੇਰੇ ਸਾਰੇ ਖਜ਼ਾਨੇ,ਤੇਰੇ ਉੱਚੇ ਸਥਾਨ ਤੇਰੀਆਂ ਸਾਰੀਆਂ ਹੱਦਾਂ ਵਿੱਚ ਪਾਪ ਦੇ ਕਾਰਨਮੈਂ ਲੁੱਟੇ ਜਾਣ ਲਈ ਦੇ ਦਿਆਂਗਾ।4ਤੁਹਾਡੀ ਆਪਣੀ ਗਲਤੀ ਨਾਲਤੁਸੀਂ ਉਸ ਵਿਰਾਸਤ ਨੂੰ ਗੁਆ ਦੇਵੋਗੇ ਜੋ ਮੈਂ ਤੁਹਾਨੂੰ ਦਿੱਤੀ ਸੀ।ਮੈਂ ਤੈਨੂੰ ਤੇਰੇ ਵੈਰੀਆਂ ਦਾ ਗੁਲਾਮ ਬਣਾਵਾਂਗਾਉਸ ਦੇਸ਼ ਵਿੱਚ ਜਿਸ ਨੂੰ ਤੁਸੀਂ ਨਹੀਂ ਜਾਣਦੇ,ਕਿਉਂ ਜੋ ਤੁਸੀਂ ਮੇਰਾ ਕ੍ਰੋਧ ਭੜਕਾਇਆ ਹੈ,ਅਤੇ ਇਹ ਸਦਾ ਲਈ ਬਲਦਾ ਰਹੇਗਾ।”5ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ:“ਸਰਾਪਿਆ ਹੋਇਆ ਹੈ ਉਹ ਮਨੁੱਖ ਜਿਹੜਾ ਮਨੁੱਖ ਉੱਤੇ ਭਰੋਸਾ ਰੱਖਦਾ ਹੈ,ਅਤੇ ਜਿਹੜੇ ਮਨੁੱਖ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦੇ ਹਨ,ਜਿਸ ਦਾ ਦਿਲ ਯਾਹਵੇਹ ਵੱਲੋਂ ਫਿਰ ਜਾਂਦਾ ਹੈ।6ਉਹ ਬੰਦਾ ਬਰਬਾਦੀ ਵਿੱਚ ਝਾੜੀ ਵਰਗਾ ਹੋਵੇਗਾ;ਜਦੋਂ ਉਹ ਆਵੇਗਾ ਤਾਂ ਉਹ ਖੁਸ਼ਹਾਲੀ ਨਹੀਂ ਦੇਖ ਸਕਣਗੇ।ਉਹ ਇੱਕ ਖਾਰੀ ਧਰਤੀ ਵਿੱਚ ਜਿੱਥੇ ਕੋਈ ਨਹੀਂ ਰਹਿੰਦਾ,ਮਾਰੂਥਲ ਦੀਆਂ ਸੁੱਕੀਆਂ ਥਾਵਾਂ ਵਿੱਚ ਵੱਸਣਗੇ।7“ਪਰ ਮੁਬਾਰਕ ਹੈ ਉਹ ਮਨੁੱਖ ਜਿਹੜਾ ਯਾਹਵੇਹ ਉੱਤੇ ਭਰੋਸਾ ਰੱਖਦਾ ਹੈ,ਜਿਸਦਾ ਭਰੋਸਾ ਯਾਹਵੇਹ ਤੇ ਹੈ।8ਉਹ ਪਾਣੀ ਦੁਆਰਾ ਲਗਾਏ ਗਏ ਰੁੱਖ ਵਾਂਗ ਹੋਣਗੇਜੋ ਨਦੀ ਦੁਆਰਾ ਆਪਣੀਆਂ ਜੜ੍ਹਾਂ ਨੂੰ ਬਾਹਰ ਕੱਢਦਾ ਹੈ।ਜਦੋਂ ਗਰਮੀ ਆਉਂਦੀ ਹੈ ਤਾਂ ਇਹ ਨਹੀਂ ਡਰਦਾ;ਇਸ ਦੇ ਪੱਤੇ ਹਮੇਸ਼ਾ ਹਰੇ ਹੁੰਦੇ ਹਨ।ਇਸ ਨੂੰ ਸੋਕੇ ਦੇ ਸਾਲ ਵਿੱਚ ਕੋਈ ਚਿੰਤਾ ਨਹੀਂ ਹੈਅਤੇ ਇਹ ਕਦੇ ਫਲ ਦੇਣ ਵਿੱਚ ਅਸਫ਼ਲ ਨਹੀਂ ਹੁੰਦਾ।”9ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ,ਇਹ ਪੁੱਜ ਕੇ ਖ਼ਰਾਬ ਹੈ,ਇਸ ਨੂੰ ਕੌਣ ਜਾਣ ਸਕਦਾ ਹੈ।10“ਮੈਂ ਯਾਹਵੇਹ, ਦਿਲ ਨੂੰ ਪਰਖਦਾ ਹਾਂਅਤੇ ਮਨ ਦੀ ਜਾਂਚ ਕਰਦਾ ਹਾਂ,ਹਰੇਕ ਵਿਅਕਤੀ ਨੂੰ ਉਸ ਦੇ ਚਾਲ-ਚਲਣ ਦੇ ਅਨੁਸਾਰ,ਉਸ ਦੇ ਕੰਮਾਂ ਦੇ ਅਨੁਸਾਰ ਫਲ ਦਿੰਦਾ ਹਾਂ।”11ਉਹ ਆਦਮੀ ਜਿਹੜਾ ਇਨਸਾਫ਼ ਦੇ ਬਿਨਾਂ ਧਨ ਇਕੱਠਾ ਕਰਦਾ ਹੈ,ਉਸ ਤਿੱਤਰ ਵਰਗਾ ਹੋਵੇਗਾ ਜੋ ਉਹਨਾਂ ਆਂਡਿਆਂ ਉੱਤੇ ਬੈਠੇ ਜਿਹੜੇ ਉਹ ਨੇ ਨਹੀਂ ਦਿੱਤੇ।ਉਹ ਦੇ ਦਿਨਾਂ ਦੇ ਅੱਧ ਵਿੱਚ ਉਹ ਉਸ ਤੋਂ ਛੁੱਟ ਜਾਵੇਗਾ,ਅਤੇ ਆਪਣੇ ਜੀਵਨ ਦੇ ਅੰਤ ਵਿੱਚ ਉਹ ਇੱਕ ਮੂਰਖ ਸਾਬਤ ਕੀਤਾ ਜਾਵੇਗਾ।12ਇੱਕ ਪਰਤਾਪ ਵਾਲਾ ਸਿੰਘਾਸਣ ਆਦ ਤੋਂ ਉਚਿਆਈ ਤੋਂ ਥਾਪਿਆ ਹੋਇਆਸਾਡਾ ਪਵਿੱਤਰ ਸਥਾਨ ਹੈ।13ਹੇ ਯਾਹਵੇਹ, ਤੂੰ ਇਸਰਾਏਲ ਦੀ ਉਮੀਦ ਹੈ;ਤੈਨੂੰ ਤਿਆਗਣ ਵਾਲੇ ਸਾਰੇ ਸ਼ਰਮਿੰਦਾ ਹੋਣਗੇ।ਜਿਹੜੇ ਤੇਰੇ ਤੋਂ ਮੂੰਹ ਮੋੜ ਲੈਂਦੇ ਹਨ, ਉਹ ਮਿੱਟੀ ਵਿੱਚ ਮਿਲ ਜਾਣਗੇਕਿਉਂਕਿ ਉਹਨਾਂ ਨੇ ਯਾਹਵੇਹ ਨੂੰ,ਜੋ ਜਿਉਂਦੇ ਪਾਣੀ ਦਾ ਚਸ਼ਮਾ ਹੈ ਉਸ ਨੂੰ ਤਿਆਗ ਦਿੱਤਾ ਹੈ।14ਹੇ ਯਾਹਵੇਹ, ਮੈਨੂੰ ਚੰਗਾ ਕਰ, ਅਤੇ ਮੈਂ ਚੰਗਾ ਹੋ ਜਾਵਾਂਗਾ;ਮੈਨੂੰ ਬਚਾਓ ਅਤੇ ਮੈਂ ਬਚ ਜਾਵਾਂਗਾ,ਕਿਉਂ ਜੋ ਮੈਂ ਤੁਹਾਡੀ ਉਸਤਤ ਕਰਦਾ ਹਾਂ।15ਉਹ ਮੈਨੂੰ ਕਹਿੰਦੇ ਰਹਿੰਦੇ ਹਨ,“ਯਾਹਵੇਹ ਦਾ ਬਚਨ ਕਿੱਥੇ ਹੈ?ਇਸ ਨੂੰ ਹੁਣ ਪੂਰਾ ਹੋਣ ਦਿਓ!”16ਮੈਂ ਤੇਰਾ ਆਜੜੀ ਬਣਨ ਤੋਂ ਭੱਜਿਆ ਨਹੀਂ ਹਾਂ;ਤੂੰ ਜਾਣਦਾ ਹੈ ਕਿ ਮੈਂ ਨਿਰਾਸ਼ਾ ਦੇ ਦਿਨ ਦੀ ਇੱਛਾ ਨਹੀਂ ਕੀਤੀ।ਜੋ ਮੇਰੇ ਬੁੱਲ੍ਹਾਂ ਵਿੱਚੋਂ ਨਿੱਕਲਿਆ ਹੈ, ਉਹ ਤੇਰੇ ਸਨਮੁੱਖ ਹੈ।17ਮੇਰੇ ਲਈ ਡਰਾਉਣਾ ਨਾ ਬਣ;ਬਿਪਤਾ ਦੇ ਦਿਨ ਤੂੰ ਮੇਰੀ ਪਨਾਹ ਹੈ।18ਮੇਰੇ ਸਤਾਉਣ ਵਾਲੇ ਸ਼ਰਮਿੰਦਾ ਹੋਣ,ਪਰ ਮੈਨੂੰ ਸ਼ਰਮਿੰਦਗੀ ਤੋਂ ਬਚਾ।ਉਹ ਘਬਰਾਉਣ,ਪਰ ਮੈਨੂੰ ਘਬਰਾਉਣ ਤੋਂ ਬਚਾ।ਉਹਨਾਂ ਉੱਤੇ ਬਿਪਤਾ ਦਾ ਦਿਨ ਲਿਆ;ਉਹਨਾਂ ਨੂੰ ਦੁੱਗਣੀ ਮਾਰ ਨਾਲ ਨਸ਼ਟ ਕਰ।
ਸਬਤ ਦੇ ਦਿਨ ਨੂੰ ਪਵਿੱਤਰ ਰੱਖਣਾ
19ਇਹ ਉਹ ਹੈ ਜੋ ਯਾਹਵੇਹ ਨੇ ਮੈਨੂੰ ਕਿਹਾ: “ਜਾਓ ਅਤੇ ਲੋਕਾਂ ਦੇ ਫਾਟਕ ਉੱਤੇ ਖਲੋ ਜਾਓ, ਜਿਸ ਵਿੱਚੋਂ ਯਹੂਦਾਹ ਦੇ ਰਾਜੇ ਅੰਦਰ ਅਤੇ ਬਾਹਰ ਜਾਂਦੇ ਹਨ; ਯੇਰੂਸ਼ਲੇਮ ਦੇ ਹੋਰ ਸਾਰੇ ਦਰਵਾਜ਼ਿਆਂ ਉੱਤੇ ਵੀ ਖੜ੍ਹੇ ਹੋਵੋ।20ਉਹਨਾਂ ਨੂੰ ਆਖ, ‘ਯਹੂਦਾਹ ਦੇ ਰਾਜਿਓ, ਯਹੂਦਾਹ ਦੇ ਸਾਰੇ ਲੋਕੋ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਲੋਕੋ, ਜਿਹੜੇ ਇਨ੍ਹਾਂ ਦਰਵਾਜ਼ਿਆਂ ਵਿੱਚੋਂ ਦੀ ਲੰਘਦੇ ਹਨ, ਯਾਹਵੇਹ ਦਾ ਬਚਨ ਸੁਣੋ।21ਯਾਹਵੇਹ ਇਹ ਆਖਦਾ ਹੈ: ਸਾਵਧਾਨ ਰਹੋ ਕਿ ਸਬਤ ਦੇ ਦਿਨ ਭਾਰ ਨਾ ਚੁੱਕੋ ਜਾਂ ਇਸਨੂੰ ਯੇਰੂਸ਼ਲੇਮ ਦੇ ਫਾਟਕਾਂ ਵਿੱਚੋਂ ਨਾ ਲਿਆਓ।22ਸਬਤ ਦੇ ਦਿਨ ਆਪਣੇ ਘਰਾਂ ਵਿੱਚੋਂ ਭਾਰ ਨਾ ਲਿਆਓ ਅਤੇ ਨਾ ਹੀ ਕੋਈ ਕੰਮ ਕਰੋ, ਪਰ ਸਬਤ ਦੇ ਦਿਨ ਨੂੰ ਪਵਿੱਤਰ ਰੱਖੋ ਜਿਵੇਂ ਮੈਂ ਤੁਹਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ।23ਫਿਰ ਵੀ ਉਹਨਾਂ ਨੇ ਨਾ ਸੁਣਿਆ ਅਤੇ ਨਾ ਹੀ ਧਿਆਨ ਦਿੱਤਾ; ਸਗੋਂ ਆਪਣੀਆਂ ਧੌਣਾਂ ਨੂੰ ਅਕੜਾ ਲਿਆ ਅਤੇ ਅਨੁਸ਼ਾਸਨ ਨੂੰ ਨਾ ਸੁਣਦੇ ਨਾਂ ਜਵਾਬ ਦਿੰਦੇ ਸਨ।24ਯਾਹਵੇਹ ਇਹ ਆਖਦਾ ਹੈ, ਪਰ ਜੇ ਤੁਸੀਂ ਮੇਰੀ ਆਗਿਆ ਮੰਨਣ ਦਾ ਧਿਆਨ ਰੱਖਦੇ ਹੋ ਅਤੇ ਸਬਤ ਦੇ ਦਿਨ ਇਸ ਸ਼ਹਿਰ ਦੇ ਫਾਟਕਾਂ ਵਿੱਚੋਂ ਕੋਈ ਬੋਝ ਨਹੀਂ ਲਿਆਓ, ਪਰ ਸਬਤ ਦੇ ਦਿਨ ਨੂੰ ਕੋਈ ਕੰਮ ਨਾ ਕਰਕੇ ਪਵਿੱਤਰ ਰੱਖੋ।25ਫਿਰ ਦਾਵੀਦ ਦੇ ਸਿੰਘਾਸਣ ਉੱਤੇ ਬੈਠੇ ਰਾਜੇ ਆਪਣੇ ਅਧਿਕਾਰੀਆਂ ਸਮੇਤ ਇਸ ਸ਼ਹਿਰ ਦੇ ਫਾਟਕਾਂ ਵਿੱਚੋਂ ਦੀ ਲੰਘਣਗੇ। ਉਹ ਅਤੇ ਉਹਨਾਂ ਦੇ ਅਧਿਕਾਰੀ ਰਥਾਂ ਅਤੇ ਘੋੜਿਆਂ ਉੱਤੇ ਸਵਾਰ ਹੋ ਕੇ ਆਉਣਗੇ, ਯਹੂਦਾਹ ਦੇ ਮਨੁੱਖਾਂ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲਿਆਂ ਦੇ ਨਾਲ, ਅਤੇ ਇਹ ਸ਼ਹਿਰ ਸਦਾ ਲਈ ਵੱਸਿਆ ਰਹੇਗਾ।26ਲੋਕ ਯਹੂਦਾਹ ਦੇ ਕਸਬਿਆਂ ਤੋਂ ਅਤੇ ਯੇਰੂਸ਼ਲੇਮ ਦੇ ਆਲੇ-ਦੁਆਲੇ ਦੇ ਪਿੰਡਾਂ ਤੋਂ, ਬਿਨਯਾਮੀਨ ਦੇ ਇਲਾਕੇ ਅਤੇ ਪੱਛਮੀ ਮੈਦਾਨ ਤੋਂ, ਪਹਾੜੀ ਦੇਸ਼ ਅਤੇ ਨੇਗੇਵ ਤੋਂ ਆਉਣਗੇ, ਹੋਮ ਦੀਆਂ ਭੇਟਾਂ ਅਤੇ ਬਲੀਆਂ, ਅਨਾਜ ਦੀਆਂ ਭੇਟਾਂ ਅਤੇ ਧੂਪ, ਅਤੇ ਧੰਨਵਾਦ ਦੀਆਂ ਭੇਟਾਂ ਯਾਹਵੇਹ ਦੇ ਘਰ ਵਿੱਚ ਲਿਆਉਣਗੇ।27ਪਰ ਜੇ ਤੁਸੀਂ ਮੇਰੀ ਨਾ ਸੁਣੋ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਨਾ ਰੱਖੋ ਪਰ ਸਬਤ ਦੇ ਦਿਨ ਯੇਰੂਸ਼ਲੇਮ ਦੇ ਫਾਟਕਾਂ ਵਿੱਚੋਂ ਦੀ ਭਾਰ ਚੁੱਕ ਕੇ ਵੜਨ ਤੋਂ ਨਾ ਰੁਕੋ ਤਦ ਮੈਂ ਇਸ ਦੇ ਫਾਟਕਾਂ ਨੂੰ ਅੱਗ ਲਾਵਾਂਗਾ। ਅਤੇ ਉਹ ਯੇਰੂਸ਼ਲੇਮ ਦੇ ਮਹਿਲਾਂ ਨੂੰ ਭਸਮ ਕਰੇਗੀ ਅਤੇ ਉਹ ਬੁਝੇਗੀ ਨਹੀਂ।’ ”Biblica, Inc.