ਹਿਜ਼ਕੀਏਲ28
ਸੋਰ ਦੇ ਰਾਜੇ ਦੇ ਵਿਰੁੱਧ ਇੱਕ ਭਵਿੱਖਬਾਣੀ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:2“ਹੇ ਮਨੁੱਖ ਦੇ ਪੁੱਤਰ, ਸੂਰ ਦੇ ਹਾਕਮ ਨੂੰ ਆਖ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:“ ‘ਆਪਣੇ ਦਿਲ ਦੇ ਹੰਕਾਰ ਨਾਲਤੂੰ ਕਹਿੰਦਾ ਹੈ, “ਮੈਂ ਇੱਕ ਦੇਵਤਾ ਹਾਂ;ਮੈਂ ਸਮੁੰਦਰਾਂ ਦੇ ਵਿੱਚਕਾਰਇੱਕ ਦੇਵਤੇ ਦੇ ਸਿੰਘਾਸਣ ਉੱਤੇ ਬੈਠਾ ਹਾਂ।”ਪਰ ਤੂੰ ਇੱਕ ਮਰਨਹਾਰ ਪ੍ਰਾਣੀ ਹੈ, ਦੇਵਤਾ ਨਹੀਂ,ਭਾਵੇਂ ਤੂੰ ਸਮਝਦਾ ਕਿ ਤੂੰ ਇੱਕ ਦੇਵਤੇ ਵਾਂਗ ਸਿਆਣੇ ਹੈ।3ਕੀ ਤੂੰ ਦਾਨੀਏਲ ਨਾਲੋਂ ਸਿਆਣਾ ਹੈ?ਕੀ ਤੇਰੇ ਤੋਂ ਕੋਈ ਭੇਤ ਲੁਕਿਆ ਨਹੀਂ ਹੈ?4ਆਪਣੀ ਸਿਆਣਪ ਅਤੇ ਸਮਝ ਨਾਲਤੂੰ ਆਪਣੇ ਲਈ ਧਨ ਕਮਾਇਆ ਹੈਅਤੇ ਆਪਣੇ ਖ਼ਜ਼ਾਨਿਆਂ ਵਿੱਚ ਸੋਨਾਅਤੇ ਚਾਂਦੀ ਇਕੱਠਾ ਕੀਤਾ ਹੈ।5ਵਪਾਰ ਵਿੱਚ ਆਪਣੀ ਮਹਾਨ ਕੁਸ਼ਲਤਾ ਨਾਲਤੂੰ ਆਪਣਾ ਧਨ ਦੌਲਤ ਵਧਾ ਲਿਆ ਹੈ।ਅਤੇ ਤੇਰੀ ਦੌਲਤ ਦੇ ਕਾਰਨਤੇਰਾ ਦਿਲ ਹੰਕਾਰੀ ਹੋ ਗਿਆ ਹੈ।6“ ‘ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:“ ‘ਕਿਉਂਕਿ ਤੂੰ ਸਮਝਦਾ ਹੈ ਕਿ ਤੂੰ ਬੁੱਧਵਾਨ ਹੈ,ਬੁੱਧਵਾਨ ਜਿਵੇਂ ਪਰਮੇਸ਼ਵਰ,7ਮੈਂ ਤੇਰੇ ਵਿਰੁੱਧ ਪਰਦੇਸੀਆਂ ਨੂੰ ਲਿਆਉਣ ਜਾ ਰਿਹਾ ਹਾਂ।ਕੌਮਾਂ ਵਿੱਚੋਂ ਸਭ ਤੋਂ ਵੱਡੀ ਬੇਰਹਿਮ ਕੌਮ;ਉਹ ਤੇਰੀ ਸੁੰਦਰਤਾ ਅਤੇ ਬੁੱਧੀ ਦੇ ਵਿਰੁੱਧ ਆਪਣੀਆਂ ਤਲਵਾਰਾਂ ਖਿੱਚਣਗੇਅਤੇ ਤੇਰੀ ਚਮਕਦਾਰ ਸ਼ਾਨ ਨੂੰ ਭਰਿਸ਼ਟ ਕਰਨਗੇ।8ਉਹ ਤੈਨੂੰ ਪਤਾਲ ਵਿੱਚ ਲੈ ਜਾਣਗੇ,ਅਤੇ ਤੂੰ ਉਹਨਾਂ ਦੀ ਮੌਤ ਮਰੇਗਾਜਿਹੜੇ ਸਮੁੰਦਰ ਵਿੱਚ ਹਨ।9ਕੀ ਤੂੰ ਉਹਨਾਂ ਲੋਕਾਂ ਦੀ ਮੌਜੂਦਗੀ ਵਿੱਚ ਜਿਹੜੇ ਤੈਨੂੰ ਮਾਰਦੇ ਹਨ।ਇਸ ਤਰ੍ਹਾਂ ਆਖੇਗਾ, “ਕਿ ਮੈਂ ਦੇਵਤਾ ਹਾਂ?”ਤੂੰ ਆਪਣੇ ਵੱਢਣ ਵਾਲੇ ਦੇ ਹੱਥ ਵਿੱਚ ਦੇਵਤਾ ਨਹੀਂ,ਸਗੋਂ ਮਨੁੱਖ ਹੈ।10ਤੂੰ ਪਰਦੇਸੀਆਂ ਦੇ ਹੱਥੋਂ ਬੇਸੁੰਨਤ ਦੀ ਮੌਤ ਮਰੇਂਗਾ।ਕਿਉਂ ਜੋ ਮੈਂ ਬੋਲਿਆ ਹੈ, ਸਰਬਸ਼ਕਤੀਮਾਨ ਯਾਹਵੇਹ ਦਾ ਵਾਕ ਹੈ।’ ”11ਮੇਰੇ ਕੋਲ ਯਾਹਵੇਹ ਦਾ ਬਚਨ ਆਇਆ:12“ਹੇ ਮਨੁੱਖ ਦੇ ਪੁੱਤਰ, ਸੂਰ ਦੇ ਰਾਜੇ ਲਈ ਇੱਕ ਵਿਰਲਾਪ ਕਰ ਅਤੇ ਉਸਨੂੰ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:“ ‘ਤੁਸੀਂ ਸੰਪੂਰਨਤਾ ਦੀ ਮੋਹਰ ਸੀ,ਬੁੱਧੀ ਨਾਲ ਭਰਪੂਰ ਅਤੇ ਸੁੰਦਰਤਾ ਵਿੱਚ ਸੰਪੂਰਨ ਸੀ।13ਤੂੰ ਅਦਨ ਵਿੱਚਪਰਮੇਸ਼ਵਰ ਦੇ ਬਾਗ਼ ਵਿੱਚ ਸੀ,ਹਰੇਕ ਕੀਮਤੀ ਪੱਥਰ ਤੇਰੇ ਢੱਕਣ ਲਈ ਸੀ,ਜਿਵੇਂ ਲਾਲ ਅਕੀਕ, ਸੁਨਹਿਲਾ ਅਤੇ ਬਿਲੌਰ, ਪੁਖਰਾਜ,ਬੈਰੂਜ਼, ਸੁਲੇਮਾਨੀ ਅਤੇ ਯਸ਼ਬ,ਨੀਲਮ, ਪੰਨਾ ਅਤੇ ਜ਼ਬਰਜਦ ਅਤੇ ਸੋਨਾ।ਤੇਰੇ ਤਮੂਰੇ ਅਤੇ ਤੇਰੀਆਂ ਬੰਸਰੀਆਂ ਦੀ ਕਾਰੀਗਰੀ ਤੇਰੇ ਵਿੱਚ ਸੀ,ਤੇਰੇ ਉਤਪਤ ਕੀਤੇ ਜਾਣ ਦੇ ਦਿਨ ਤੋਂ ਉਹ ਤਿਆਰ ਕੀਤੀਆਂ ਗਈਆਂ।14ਤੂੰ ਇੱਕ ਮਸਹ ਕੀਤੇ ਹੋਏ ਕਰੂਬੀ ਵਰਗਾ ਸੀ,ਕਿਉਂ ਜੋ ਮੈਂ ਤੈਨੂੰ ਨਿਯੁਕਤ ਕੀਤਾ ਸੀ।ਤੂੰ ਪਰਮੇਸ਼ਵਰ ਦੇ ਪਵਿੱਤਰ ਪਹਾੜ ਉੱਤੇ ਸੀ;ਤੂੰ ਅੱਗ ਦੇ ਪੱਥਰਾਂ ਦੇ ਵਿਚਕਾਰ ਚੱਲਿਆ।15ਤੂੰ ਆਪਣੇ ਚਾਲ-ਚਲਣ ਵਿੱਚ ਨਿਰਦੋਸ਼ ਸੀਜਿਸ ਦਿਨ ਤੋਂ ਤੈਨੂੰ ਬਣਾਇਆ ਗਿਆ ਸੀ।ਇੱਥੋ ਤੱਕ ਤੇਰੇ ਵਿੱਚ ਬੁਰਾਈ ਨਾ ਪਾਈ ਗਈ।16ਤੇਰੇ ਵਪਾਰ ਦੇ ਵਾਧੇ ਦੇ ਕਾਰਨਉਹਨਾਂ ਤੇਰੇ ਵਿੱਚ ਜ਼ੁਲਮ ਭਰ ਦਿੱਤਾਅਤੇ ਤੂੰ ਪਾਪ ਕੀਤਾ।ਇਸ ਲਈ ਮੈਂ ਤੈਨੂੰ ਪਰਮੇਸ਼ਵਰ ਦੇ ਪਰਬਤ ਉੱਤੋਂ ਨਾਪਾਕੀ ਵਾਂਗੂੰ ਸੁੱਟ ਦਿੱਤਾਅਤੇ ਤੇਰੇ ਢੱਕਣ ਵਾਲੇ ਕਰੂਬੀ ਨੂੰਅੱਗ ਵਾਲੇ ਪੱਥਰਾਂ ਦੇ ਵਿਚਕਾਰ ਨਾਸ ਕਰ ਦਿੱਤਾ।17ਤੇਰੀ ਸੁੰਦਰਤਾ ਦੇ ਕਾਰਨਤੇਰਾ ਮਨ ਹੰਕਾਰੀ ਹੋ ਗਿਆ,ਅਤੇ ਤੂੰ ਆਪਣੀ ਸ਼ਾਨ ਦੇ ਕਾਰਨਆਪਣੀ ਬੁੱਧੀ ਨੂੰ ਭ੍ਰਿਸ਼ਟ ਕਰ ਲਿਆ।ਇਸ ਲਈ ਮੈਂ ਤੁਹਾਨੂੰ ਧਰਤੀ ਉੱਤੇ ਸੁੱਟ ਦਿੱਤਾ;ਮੈਂ ਰਾਜਿਆਂ ਦੇ ਸਾਮ੍ਹਣੇ ਤੇਰਾ ਤਮਾਸ਼ਾ ਬਣਾਇਆ।18ਆਪਣੇ ਬਹੁਤ ਸਾਰੇ ਪਾਪਾਂ ਅਤੇ ਬੇਈਮਾਨ ਵਪਾਰ ਨਾਲਆਪਣੇ ਪਵਿੱਤਰ ਸਥਾਨਾਂ ਨੂੰ ਅਪਵਿੱਤਰ ਕੀਤਾ ਹੈ।ਇਸ ਲਈ ਮੈਂ ਤੇਰੇ ਵਿੱਚੋਂ ਇੱਕ ਅੱਗ ਕੱਢੀ,ਅਤੇ ਉਸ ਨੇ ਤੈਨੂੰ ਭਸਮ ਕਰ ਦਿੱਤਾ,ਅਤੇ ਮੈਂ ਤੇਰੇ ਸਾਰੇ ਵੇਖਣ ਵਾਲਿਆਂ ਦੀਆਂ ਅੱਖਾਂ ਦੇ ਸਾਹਮਣੇ,ਤੈਨੂੰ ਧਰਤੀ ਉੱਤੇ ਸੁਆਹ ਬਣਾ ਦਿੱਤਾ।19ਸਾਰੀਆਂ ਕੌਮਾਂ ਜੋ ਤੈਨੂੰ ਜਾਣਦੀਆਂ ਸਨਤੇਰੇ ਤੋਂ ਹੈਰਾਨ ਹੋ ਗਈਆਂ ਹਨ;ਤੇਰਾ ਭਿਆਨਕ ਅੰਤ ਹੋ ਗਿਆ ਹੈਅਤੇ ਹੁਣ ਨਹੀਂ ਰਹੇਗਾ।’ ”ਸੈਦਾ ਦੇ ਵਿਰੁੱਧ ਇੱਕ ਭਵਿੱਖਬਾਣੀ
20ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:21“ਹੇ ਮਨੁੱਖ ਦੇ ਪੁੱਤਰ, ਸੀਦੋਨ ਦੇ ਵਿਰੁੱਧ ਆਪਣਾ ਮੂੰਹ ਕਰ; ਉਸ ਦੇ ਵਿਰੁੱਧ ਭਵਿੱਖਬਾਣੀ ਕਰ22ਅਤੇ ਆਖ: ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:“ ‘ਹੇ ਸੀਦੋਨ, ਮੈਂ ਤੇਰੇ ਵਿਰੁੱਧ ਹਾਂ,ਅਤੇ ਮੈਂ ਤੇਰੇ ਵਿੱਚ ਆਪਣੀ ਮਹਿਮਾ ਵਿਖਾਵਾਂਗਾ।ਜਦੋਂ ਮੈਂ ਤੈਨੂੰ ਸਜ਼ਾ ਦੇਵਾਂਗਾਤਾਂ ਤੂੰ ਜਾਣੇਗਾ ਕਿ ਮੈਂ ਯਾਹਵੇਹ ਹਾਂ,ਅਤੇ ਤੇਰੇ ਅੰਦਰ ਪਵਿੱਤਰ ਸਾਬਤ ਹੋਵਾਂਗਾ।23ਮੈਂ ਤੁਹਾਡੇ ਉੱਤੇ ਬਵਾ ਭੇਜਾਂਗਾਅਤੇ ਤੇਰੀਆਂ ਗਲੀਆਂ ਵਿੱਚ ਲਹੂ ਵਹਾਵਾਂਗਾ।ਵੱਢੇ ਹੋਏ ਉਸ ਦੇ ਅੰਦਰ ਡਿੱਗਣਗੇ,ਹਰ ਪਾਸਿਓਂ ਤੇਰੇ ਵਿਰੁੱਧ ਤਲਵਾਰ ਚੱਲੇਗੀ।ਤਦ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।24“ ‘ਇਸਰਾਏਲ ਦੇ ਲੋਕਾਂ ਕੋਲ ਹੁਣ ਕੋਈ ਵੀ ਭੈੜੇ ਗੁਆਂਢੀ ਨਹੀਂ ਹੋਣਗੇ ਜੋ ਦਰਦਨਾਕ ਝਾੜੀਆਂ ਅਤੇ ਤਿੱਖੇ ਕੰਡੇ ਹਨ। ਤਦ ਉਹ ਜਾਣ ਲੈਣਗੇ ਕਿ ਮੈਂ ਸਰਬਸ਼ਕਤੀਮਾਨ ਯਾਹਵੇਹ ਹਾਂ।25“ ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ ਕਿ ਜਦੋਂ ਮੈਂ ਇਸਰਾਏਲ ਦੇ ਘਰਾਣੇ ਨੂੰ ਹੋਰਨਾਂ ਲੋਕਾਂ ਵਿੱਚੋਂ ਜਿਹਨਾਂ ਵਿੱਚ ਉਹ ਖਿੱਲਰ ਗਏ ਹਨ, ਇਕੱਠਾ ਕਰਾਂਗਾ, ਤਦ ਮੈਂ ਕੌਮਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਵਿੱਚ ਪਵਿੱਤਰ ਠਹਿਰਾਇਆ ਜਾਂਵਾਂਗਾ ਅਤੇ ਉਹ ਆਪਣੀ ਭੂਮੀ ਵਿੱਚ ਜਿਹੜੀ ਮੈਂ ਆਪਣੇ ਦਾਸ ਯਾਕੋਬ ਨੂੰ ਦਿੱਤੀ ਸੀ, ਵੱਸਣਗੇ।26ਉਹ ਉੱਥੇ ਸੁਰੱਖਿਆ ਨਾਲ ਰਹਿਣਗੇ ਅਤੇ ਘਰ ਬਣਾਉਣਗੇ ਅਤੇ ਅੰਗੂਰੀ ਬਾਗ ਲਾਉਣਗੇ। ਉਹ ਸੁਰੱਖਿਆ ਵਿੱਚ ਰਹਿਣਗੇ ਜਦੋਂ ਮੈਂ ਉਹਨਾਂ ਦੇ ਸਾਰੇ ਗੁਆਂਢੀਆਂ ਨੂੰ ਸਜ਼ਾ ਦੇਵਾਂਗਾ ਜਿਨ੍ਹਾਂ ਨੇ ਉਹਨਾਂ ਨੂੰ ਬਦਨਾਮ ਕੀਤਾ ਹੈ। ਫਿਰ ਉਹ ਜਾਣ ਲੈਣਗੇ ਕਿ ਮੈਂ ਉਹਨਾਂ ਦਾ ਯਾਹਵੇਹ ਪਰਮੇਸ਼ਵਰ ਹਾਂ।’ ”Biblica, Inc.