ਹਿਜ਼ਕੀਏਲ27
ਸੋਰ ਉੱਤੇ ਇੱਕ ਵਿਰਲਾਪ
1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:2“ਹੇ ਮਨੁੱਖ ਦੇ ਪੁੱਤਰ, ਸੂਰ ਦੇ ਲਈ ਇੱਕ ਵਿਰਲਾਪ ਕਰੋ।3ਸੂਰ ਨੂੰ ਕਹੋ, ਜੋ ਸਮੁੰਦਰ ਦੇ ਦਰਵਾਜ਼ੇ ਤੇ ਸਥਿਤ ਹੈ, ਬਹੁਤ ਸਾਰੇ ਤੱਟਾਂ ਦੇ ਲੋਕਾਂ ਦਾ ਵਪਾਰੀ ਹੈ, ‘ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ:“ ‘ਹੇ ਸੂਰ, ਤੂੰ ਆਖਦਾ ਹੈ,“ਮੈਂ ਸੁੰਦਰਤਾ ਵਿੱਚ ਸੰਪੂਰਨ ਹਾਂ।”4ਤੇਰੀਆਂ ਹੱਦਾਂ ਸਮੁੰਦਰ ਦੇ ਵਿੱਚ ਹਨਅਤੇ ਤੇਰੇ ਬਣਾਉਣ ਵਾਲਿਆਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ ਹੈ।5ਉਹਨਾਂ ਨੇ ਸਨੀਰ ਦੀ ਚੀਲ ਦੇਰੁੱਖਾਂ ਤੋਂ ਤੇਰੇ ਫੱਟੇ ਬਣਾਏ;ਅਤੇ ਲਬਾਨੋਨ ਤੋਂ ਦਿਆਰ ਲੈ ਕੇਤੇਰੇ ਲਈ ਮਸਤੂਲ ਬਣਾਏ।6ਬਾਸ਼ਾਨ ਦੇ ਬਲੂਤਾਂ ਦੇ ਰੁੱਖਾਂ ਦੀਉਹਨਾਂ ਨੇ ਤੇਰੇ ਚੱਪੂ ਬਣਾਏ।ਅਤੇ ਤੇਰੇ ਫੱਟੇ ਕਿੱਤੀਮ ਦੇ ਟਾਪੂਆਂ ਦੇ ਸਨੋਵਰ ਤੋਂ,ਹਾਥੀ ਦੰਦ ਜੜ ਕੇ ਤਿਆਰ ਕੀਤੇ ਗਏ।7ਤੁਹਾਡੇ ਜਹਾਜ਼ ਦਾ ਪਾਲ ਸੁੰਦਰ ਕਢਾਈ ਵਾਲੇ ਮਿਸਰੀ ਲਿਨਨ ਦਾ ਬਣਿਆ ਹੋਇਆ ਸੀ,ਅਤੇ ਇਹ ਤੁਹਾਡੇ ਝੰਡੇ ਵਜੋਂ ਕੰਮ ਕਰਦਾ ਸੀ;ਤੁਹਾਡੀ ਤਰਪਾਲ (ਚੰਨ ਦੀ ਰੌਸ਼ਨੀ) ਅਲੀਸ਼ਾਹ ਦੇ ਟਾਪੂਆਂ ਤੋਂ ਆਈ ਸੀ,ਜੋ ਕਿਰਮਚੀ ਤੇ ਬੈਂਗਣੀ ਰੰਗ ਦੀ ਸੀ।8ਸੀਦੋਨ ਅਤੇ ਅਰਵਦ ਦੇ ਰਹਿਣ ਵਾਲੇ ਤੇਰੇ ਮਲਾਹ ਸਨਅਤੇ ਹੇ ਸੂਰ, ਤੇਰੇ ਸਿਆਣੇ ਤੇਰੇ ਵਿੱਚ ਤੇਰੇ ਆਗੂ ਸਨ।9ਗਬਾਲ ਦੇ ਬਜ਼ੁਰਗ ਅਤੇ ਸਿਆਣੇ ਤੇਰੇ ਵਿੱਚ ਸਨ,ਤੇਰੇ ਛੇਕਾਂ ਦੀ ਮੁਰੰਮਤ ਕਰਨ ਵਾਲੇ। ਸਾਗਰ ਦੇ ਸਾਰੇ ਜਹਾਜ਼ਅਤੇ ਉਹਨਾਂ ਦੇ ਮਲਾਹ ਤੇਰੇ ਵਿੱਚ ਸਨ,ਤਾਂ ਜੋ ਤੇਰੇ ਵਪਾਰ ਦਾ ਕੰਮ ਕਰਨ।10“ ‘ਫ਼ਾਰਸ ਅਤੇ ਲੂਦ ਅਤੇ ਪੂਟ ਦੇ ਲੋਕਤੇਰੀ ਫੌਜ ਵਿੱਚ ਤੇਰੇ ਯੋਧੇ ਸਨ।ਉਹ ਤੇਰੇ ਵਿੱਚ ਢਾਲ਼ ਅਤੇ ਲੋਹੇ ਦੇ ਟੋਪ ਨੂੰ ਲਟਕਾਉਂਦੇ ਸਨਅਤੇ ਤੈਨੂੰ ਸ਼ਾਨ ਦਿੰਦੇ ਸਨ11ਅਰਵਦ ਦੇ ਜੁਆਨ ਤੇਰੀ ਹੀ ਫੌਜ ਦੇ ਨਾਲਚਾਰੇ ਪਾਸੇ ਤੇਰੀਆਂ ਕੰਧਾਂ ਉੱਤੇ ਸਨਅਤੇ ਗਮਾਦ ਦੇ ਸੂਰਬੀਰ ਤੇਰੇ ਥੰਮ੍ਹਾਂ ਉੱਤੇ ਸਨਉਹਨਾਂ ਆਪਣੀਆਂ ਢਾਲਾਂਤੇਰੀਆਂ ਕੰਧਾਂ ਤੇ ਲਟਕਾਈਆਂਅਤੇ ਉਹਨਾਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ।12“ ‘ਤਰਸ਼ੀਸ਼ ਨੇ ਹਰ ਪ੍ਰਕਾਰ ਦੇ ਬਹੁਤੇ ਮਾਲ ਦੇ ਕਾਰਨ ਤੇਰੇ ਨਾਲ ਵਪਾਰ ਕੀਤਾ, ਉਹ ਚਾਂਦੀ, ਲੋਹਾ, ਟੀਨ ਅਤੇ ਸਿੱਕਾ ਲਿਆ ਕੇ ਤੇਰੇ ਸੌਦੇ ਦੇ ਬਦਲੇ ਵਿੱਚ ਵੇਚਦੇ ਸਨ।13“ ‘ਯਾਵਾਨ, ਤੂਬਲ ਅਤੇ ਮੇਸ਼ੇਕ, ਉਹ ਤੇਰੇ ਵਪਾਰੀ ਸਨ। ਉਹ ਤੇਰੇ ਸੌਦੇ ਲਈ ਆਦਮੀਆਂ ਦੀਆਂ ਜਾਨਾਂ ਦਾ ਅਤੇ ਪਿੱਤਲ ਦੇ ਭਾਂਡਿਆਂ ਦਾ ਵਪਾਰ ਕਰਦੇ ਸਨ।14“ ‘ਬੈਂਤ ਤੋਗਰਮਾਹ ਦੇ ਘਰਾਣੇ ਨੇ ਤੇਰੀ ਮੰਡੀ ਵਿੱਚ ਘੋੜਿਆਂ, ਸਵਾਰੀ ਦੇ ਘੋੜਿਆਂ ਤੇ ਖੱਚਰਾਂ ਦਾ ਵਪਾਰ ਕੀਤਾ।15“ ‘ਦਦਾਨੀ ਦੇ ਲੋਕ ਤੁਹਾਡੇ ਨਾਲ ਵਪਾਰ ਕਰਦੇ ਸਨ, ਅਤੇ ਬਹੁਤ ਸਾਰੇ ਤੱਟਵਰਤੀ ਦੇਸ਼ ਤੁਹਾਡੇ ਗਾਹਕ ਸਨ; ਉਹ ਹਾਥੀ ਦੰਦ ਅਤੇ ਆਬਨੂਸ (ਤੇਂਦੂ) ਦੀ ਲੱਕੜ ਦੇ ਕੇ ਆਪਣੇ ਆਪ ਨੂੰ ਅਦਾ ਕਰਦੇ ਸਨ।16“ ‘ਤੇਰੇ ਵਿੱਚ ਕਾਰੀਗਰੀ ਬਹੁਤ ਸੀ, ਜਿਸ ਕਰਕੇ ਅਰਾਮੀ ਤੇਰੇ ਨਾਲ ਵਪਾਰ ਕਰਦੇ ਸਨ, ਉਹ ਪੰਨੇ ਅਤੇ ਬੈਂਗਣੀ ਰੰਗ ਤੇ ਕਸੀਦੇ ਦੇ ਕੱਪੜੇ, ਮਹੀਨ ਕਤਾਨ, ਮੂੰਗਾ ਅਤੇ ਲਾਲ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।17“ ‘ਯਹੂਦਾਹ ਅਤੇ ਇਸਰਾਏਲ ਨੇ ਤੇਰੇ ਨਾਲ ਵਪਾਰ ਕਰਦੇ ਸਨ; ਉਹ ਮਿੰਨੀਥ ਅਤੇ ਪਨਗ ਦੀ ਕਣਕ, ਸ਼ਹਿਦ, ਤੇਲ ਅਤੇ ਬਲਸਾਨ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।18“ ‘ਦੰਮਿਸ਼ਕ ਵਾਸੀ ਤੇਰੇ ਹੱਥ ਦੇ ਕੰਮ ਦੇ ਵਾਧੇ ਕਰਕੇ ਅਤੇ ਹਰ ਪ੍ਰਕਾਰ ਦਾ ਮਾਲ ਬਹੁਤਾ ਮਿਲਣ ਕਰਕੇ ਹਲਬੋਨ ਦੀ ਮੈਅ ਅਤੇ ਚਿੱਟੀ ਉੱਨ ਦਾ ਵਪਾਰ ਤੇਰੇ ਨਾਲ ਕਰਦੇ ਸਨ19ਵਦਾਨ ਅਤੇ ਯਾਵਾਨ ਸੂਤ ਨੂੰ ਤੇਰੇ ਮਾਲ-ਮੱਤੇ ਦੇ ਬਦਲੇ ਦਿੰਦੇ ਸਨ। ਕਮਾਇਆ ਹੋਇਆ ਲੋਹਾ, ਤੱਜ ਅਤੇ ਅਗਰ ਤੇਰੇ ਸੌਦੇ ਵਿੱਚ ਸਨ।20“ ‘ਦਦਾਨ ਨੇ ਤੇਰੇ ਨਾਲ ਘੋੜੇ ਦੀ ਕਾਠੀ ਦੇ ਕੰਬਲਾਂ ਦਾ ਵਪਾਰ ਕੀਤਾ।21“ ‘ਅਰਬ ਅਤੇ ਕੇਦਾਰ ਦੇ ਸਾਰੇ ਸਰਦਾਰ ਤੇਰੇ ਗ੍ਰਾਹਕ ਸਨ। ਉਹਨਾਂ ਨੇ ਤੇਰੇ ਨਾਲ ਲੇਲੇ, ਭੇਡੂ ਅਤੇ ਬੱਕਰੀਆਂ ਦਾ ਵਪਾਰ ਕੀਤਾ।22“ ‘ਸ਼ੀਬਾ ਅਤੇ ਰਾਮਾਹ ਦੇ ਵਪਾਰੀਆਂ ਨੇ ਤੇਰੇ ਨਾਲ ਵਪਾਰ ਕੀਤਾ। ਉਹਨਾਂ ਨੇ ਤੇਰੇ ਮਾਲ ਦੇ ਬਦਲੇ ਹਰ ਕਿਸਮ ਦੇ ਮਸਾਲੇ ਅਤੇ ਕੀਮਤੀ ਪੱਥਰ ਅਤੇ ਸੋਨਾ ਦਿੱਤਾ।23“ ‘ਹਾਰਾਨ, ਕੰਨੇਹ ਅਤੇ ਅਦਨ ਅਤੇ ਸ਼ਬਾ, ਅੱਸ਼ੂਰ ਅਤੇ ਕਿਲਮਦ ਦੇ ਵਪਾਰੀ ਤੇਰੇ ਨਾਲ ਵਪਾਰ ਕਰਦੇ ਸਨ।24ਤੇਰੇ ਬਜ਼ਾਰ ਵਿੱਚ ਉਹ ਤੇਰੇ ਨਾਲ ਸੁੰਦਰ ਕੱਪੜੇ, ਨੀਲੇ ਕੱਪੜੇ, ਕਢਾਈ ਦੇ ਕੰਮ ਅਤੇ ਮਰੋੜੀਆਂ ਅਤੇ ਕੱਸੀਆਂ ਹੋਈਆਂ ਗੰਢਾਂ ਦੇ ਨਾਲ ਬਹੁ-ਰੰਗੀ ਗਲੀਚਿਆਂ ਦਾ ਵਪਾਰ ਕਰਦੇ ਸਨ।25“ ‘ਤਰਸ਼ੀਸ਼ ਦੇ ਜਹਾਜ਼ਤੇਰੇ ਵਪਾਰ ਦੇ ਮਾਲ ਨੂੰ ਢੋਣ ਵਾਲੇ ਸਨ।ਜਦੋਂ ਤੂੰ ਸਮੁੰਦਰ ਦੇ ਵਿੱਚ ਭਰਿਆ ਹੋਇਆਅਤੇ ਬਹੁਤ ਲੱਦਿਆ ਹੋਇਆ ਸੀ।26ਤੇਰੇ ਮਲਾਹ ਤੈਨੂੰਡੂੰਘੇ ਸਮੁੰਦਰਾਂ ਵਿੱਚ ਲੈ ਜਾਂਦੇ ਹਨ।ਪਰ ਪੂਰਬੀ ਹਵਾ ਤੈਨੂੰ ਟੁਕੜਿਆਂ ਵਿੱਚਸਮੁੰਦਰ ਦੇ ਵਿੱਚਕਾਰ ਤੋੜ ਦੇਵੇਗੀ।27ਤੇਰਾ ਧਨ, ਤੇਰੀਆਂ ਵਪਾਰਕ-ਜਿਨਸਾਂਅਤੇ ਤੇਰੇ ਵਪਾਰ, ਤੇਰੇ ਮਲਾਹਅਤੇ ਤੇਰੇ ਆਗੂ, ਤੇਰੇ ਮੋਰੀਆਂ ਬੰਦ ਕਰਨ ਵਾਲੇਅਤੇ ਤੇਰੇ ਕੰਮਕਾਜ ਦੇ ਵਪਾਰੀ, ਤੇਰੇ ਸਾਰੇ ਯੋਧੇ ਜੋ ਤੇਰੇ ਵਿੱਚ ਹਨਅਤੇ ਉਸ ਸਾਰੀ ਸਭਾ ਸਣੇ ਜੋ ਤੇਰੇ ਵਿੱਚ ਹੈ,ਤੇਰੀ ਤਬਾਹੀ ਦੇ ਦਿਨ ਸਾਗਰ ਦੇ ਵਿਚਕਾਰ ਡਿੱਗਣਗੇ।28ਕੰਢੇ ਕੰਬਣਗੇਜਦੋਂ ਤੇਰੇ ਮਲਾਹ ਚੀਕਣਗੇ।29ਸਾਰੇ ਜਿਹੜੇ ਮੌਰਾਂ ਨੂੰ ਸੰਭਾਲਦੇ ਹਨਮਲਾਹ ਅਤੇ ਸਾਗਰ ਦੇ ਸਾਰੇ ਆਗੂਆਪਣੇ ਜਹਾਜ਼ਾਂ ਤੋਂ ਉਤਰ ਆਉਣਗੇ,ਉਹ ਧਰਤੀ ਤੇ ਖਲੋਣਗੇ।30ਉਹ ਆਪਣੀ ਆਵਾਜ਼ ਬੁਲੰਦ ਕਰਨਗੇਅਤੇ ਤੇਰੇ ਲਈ ਦੁਹਾਈ ਦੇਣਗੇ;ਉਹ ਆਪਣੇ ਸਿਰਾਂ ਉੱਤੇ ਮਿੱਟੀ ਛਿੜਕਣਗੇਅਤੇ ਸੁਆਹ ਵਿੱਚ ਰੋਲਣਗੇ।31ਉਹ ਤੇਰੇ ਕਾਰਨ ਆਪਣੇ ਸਿਰ ਮੁਨਾਉਣਗੇਅਤੇ ਤੱਪੜ ਪਾਉਣਗੇ।ਉਹ ਤੇਰੇ ਲਈ ਦਿਲ ਦੇ ਦੁੱਖਅਤੇ ਕੌੜੇ ਸੋਗ ਨਾਲ ਰੋਣਗੇ।32ਜਦੋਂ ਉਹ ਤੇਰੇ ਲਈ ਵਿਰਲਾਪ ਕਰਦੇ ਅਤੇ ਸੋਗ ਕਰਦੇ ਹਨ,ਉਹ ਤੇਰੇ ਲਈ ਵਿਰਲਾਪ ਕਰਨਗੇ:“ਕੌਣ ਜੋ ਸੂਰ ਵਾਂਗ ਚੁੱਪ ਰਿਹਾ,ਸਮੁੰਦਰ ਨਾਲ ਘਿਰਿਆ ਹੋਇਆ?”33ਜਦੋਂ ਤੇਰਾ ਮਾਲ ਸਮੁੰਦਰਾਂ ਦੇ ਰਾਹੀ ਜਾਂਦਾ ਸੀ,ਤਾਂ ਤੂੰ ਬਹੁਤ ਸਾਰੀਆਂ ਕੌਮਾਂ ਨੂੰ ਸੰਤੁਸ਼ਟ ਕੀਤਾ;ਆਪਣੀ ਵੱਡੀ ਦੌਲਤ ਅਤੇ ਆਪਣੇ ਮਾਲ ਨਾਲਤੂੰ ਧਰਤੀ ਦੇ ਰਾਜਿਆਂ ਨੂੰ ਅਮੀਰ ਬਣਾਇਆ ਹੈ।34ਹੁਣ ਤੁਸੀਂ ਪਾਣੀਆਂ ਦੀ ਡੂੰਘਾਈ ਵਿੱਚਸਮੁੰਦਰ ਦੁਆਰਾ ਚਕਨਾਚੂਰ ਹੋ ਗਏ ਹੋ;ਤੇਰੀਆਂ ਵਪਾਰਕ ਜਿਨਸਾਂਅਤੇ ਤੇਰੇ ਸਾਰੇ ਮਲਾਹ ਤੇਰੇ ਨਾਲ ਡੁੱਬ ਗਏ ਹਨ।35ਸਮੁੰਦਰੀ ਤੱਟਾਂ ਵਿੱਚ ਰਹਿਣ ਵਾਲੇ ਸਾਰੇ ਲੋਕਤੇਰੇ ਤੋਂ ਡਰੇ ਹੋਏ ਹਨ;ਉਹਨਾਂ ਦੇ ਰਾਜੇ ਡਰ ਨਾਲ ਕੰਬਦੇ ਹਨਅਤੇ ਉਹਨਾਂ ਦੇ ਮੂੰਹ ਡਰ ਨਾਲ ਵਿਗੜ ਜਾਂਦੇ ਹਨ।36ਕੌਮਾਂ ਦੇ ਵਪਾਰੀ ਤੇਰਾ ਮਜ਼ਾਕ ਉਡਾਉਂਦੇ ਹਨ।ਤੁਹਾਡਾ ਭਿਆਨਕ ਅੰਤ ਹੋ ਗਿਆ ਹੈਅਤੇ ਹੁਣ ਨਹੀਂ ਰਹੇਗਾ।’ ”Biblica, Inc.