ਉਪਦੇਸ਼ਕ7
ਸਿਆਣਪ
1ਇੱਕ ਚੰਗਾ ਨਾਮ ਅਤਰ ਨਾਲੋਂ ਚੰਗਾ ਹੈ,ਅਤੇ ਮੌਤ ਦਾ ਦਿਨ ਜਨਮ ਦੇ ਦਿਨ ਨਾਲੋਂ ਚੰਗਾ ਹੈ।2ਦਾਅਵਤ ਦੇ ਘਰ ਵਿੱਚ ਜਾਣ ਨਾਲੋਂਸੋਗ ਵਾਲੇ ਘਰ ਜਾਣਾ ਚੰਗਾ ਹੈ,ਕਿਉਂਕਿ ਮੌਤ ਹਰ ਕਿਸੇ ਦੀ ਮੰਜ਼ਲ ਹੈਅਤੇ ਜੀਉਂਦੇ ਲੋਕ ਆਪਣੇ ਦਿਲ ਵਿੱਚ ਇਸ ਉੱਤੇ ਵਿਚਾਰ ਕਰਨਗੇ।3ਹਾਸੇ ਨਾਲੋਂ ਨਿਰਾਸ਼ਾ ਚੰਗੀ ਹੈ,ਕਿਉਂਕਿ ਉਦਾਸ ਚਿਹਰਾ ਦਿਲ ਲਈ ਚੰਗਾ ਹੈ।4ਬੁੱਧਵਾਨ ਦਾ ਦਿਲ ਸੋਗ ਵਾਲੇ ਘਰ ਵਿੱਚ,ਪਰ ਮੂਰਖਾਂ ਦਾ ਦਿਲ ਅਨੰਦ ਵਾਲੇ ਘਰ ਵਿੱਚ ਲੱਗਿਆ ਰਹਿੰਦਾ ਹੈ।5ਮੂਰਖਾਂ ਦੇ ਗੀਤ ਸੁਣਨ ਨਾਲੋਂ,ਇੱਕ ਸਿਆਣੇ ਵਿਅਕਤੀ ਦੀ ਝਿੜਕ ਸੁਣ ਲੈਣੀ ਚੰਗੀ ਹੈ।6ਕਿਉਂਕਿ ਜਿਵੇਂ ਕੜਾਹੇ ਦੇ ਹੇਠ ਕੰਡਿਆਂ ਦੀ ਅੱਗ ਨਾਲ ਪਟਾਕਾ ਹੁੰਦਾ ਹੈ,ਮੂਰਖਾਂ ਦਾ ਹਾਸਾ ਵੀ ਇਸੇ ਤਰ੍ਹਾਂ ਹੈ,ਇਹ ਵੀ ਵਿਅਰਥ ਹੈ।7ਲੁੱਟ-ਖਸੁੱਟ ਬੁੱਧੀਮਾਨ ਵਿਅਕਤੀ ਨੂੰ ਮੂਰਖ ਬਣਾ ਦਿੰਦੀ ਹੈ,ਅਤੇ ਰਿਸ਼ਵਤ ਦਿਲ ਨੂੰ ਭ੍ਰਿਸ਼ਟ ਕਰ ਦਿੰਦੀ ਹੈ।8ਕਿਸੇ ਗੱਲ ਦਾ ਅੰਤ ਉਸ ਦੀ ਸ਼ੁਰੂਆਤ ਨਾਲੋਂ ਚੰਗਾ ਹੈ,ਅਤੇ ਸਬਰ ਹੰਕਾਰ ਨਾਲੋਂ ਚੰਗਾ ਹੈ।9ਆਪਣੇ ਆਤਮਾ ਵਿੱਚ ਜਲਦੀ ਗੁੱਸੇ ਨਾ ਹੋ,ਕਿਉਂ ਜੋ ਕ੍ਰੋਧ ਮੂਰਖਾਂ ਦੀ ਗੋਦ ਵਿੱਚ ਰਹਿੰਦਾ ਹੈ।10ਇਹ ਨਾ ਕਹੋ, “ਪੁਰਾਣੇ ਦਿਨ ਇਨ੍ਹਾਂ ਨਾਲੋਂ ਚੰਗੇ ਕਿਉਂ ਸਨ?”ਕਿਉਂਕਿ ਅਜਿਹੇ ਸਵਾਲ ਪੁੱਛਣਾ ਅਕਲਮੰਦੀ ਦੀ ਗੱਲ ਨਹੀਂ ਹੈ।11ਬੁੱਧ ਵਿਰਾਸਤ ਵਾਂਗ ਇੱਕ ਚੰਗੀ ਚੀਜ਼ ਹੈ,ਅਤੇ ਸੂਰਜ ਨੂੰ ਵੇਖਣ ਵਾਲਿਆਂ ਲਈ ਲਾਭਦਾਇਕ ਹੈ।12ਬੁੱਧ ਇੱਕ ਆਸਰਾ ਹੈਜਿਵੇਂ ਪੈਸਾ ਇੱਕ ਸਹਾਰਾ ਹੈ,ਪਰ ਗਿਆਨ ਦਾ ਫ਼ਾਇਦਾ ਇਹ ਹੈਜੋ ਬੁੱਧ ਉਹਨਾਂ ਦੀ ਰਾਖੀ ਕਰਦੀ ਹੈ ਜਿਨ੍ਹਾਂ ਕੋਲ ਇਹ ਹੈ।13ਧਿਆਨ ਦਿਓ ਕਿ ਪਰਮੇਸ਼ਵਰ ਨੇ ਕੀ ਕੀਤਾ ਹੈ,ਕੌਣ ਸਿੱਧਾ ਕਰ ਸਕਦਾ ਹੈਜਿਸ ਨੂੰ ਉਸਨੇ ਟੇਢਾ ਬਣਾਇਆ ਹੈ?14ਖੁਸ਼ਹਾਲੀ ਦੇ ਦਿਨ ਵਿੱਚ ਖੁਸ਼ ਹੋਪਰ ਜਦੋਂ ਸਮਾਂ ਮਾੜਾ ਹੋਵੇ ਤਾਂ ਇਹ ਵਿਚਾਰ ਕਰੋ,ਕਿ ਦੋਵੇਂ ਹੀ ਪਰਮੇਸ਼ਵਰ ਦੇਬਣਾਏ ਹੋਏ ਹਨ।ਇਸ ਲਈ ਕੋਈ ਵੀਆਪਣੇ ਭਵਿੱਖ ਬਾਰੇ ਕੁਝ ਨਹੀਂ ਲੱਭ ਸਕਦਾ।15ਆਪਣੇ ਇਸ ਵਿਅਰਥ ਜੀਵਨ ਵਿੱਚ ਮੈਂ ਇਹ ਦੋਵੇਂ ਵੇਖੇ ਹਨ,ਧਰਮੀ ਆਪਣੀ ਧਾਰਮਿਕਤਾ ਵਿੱਚ ਨਾਸ ਹੁੰਦੇ ਜਾਂਦੇ ਹਨ,ਅਤੇ ਦੁਸ਼ਟ ਆਪਣੀ ਬੁਰਾਈ ਵਿੱਚ ਲੰਬੇ ਸਮੇਂ ਤੱਕ ਜੀਉਂਦੇ ਰਹਿੰਦੇ ਹਨ।16ਬਹੁਤ ਧਰਮੀ ਨਾ ਬਣੋ,ਨਾ ਹੀ ਬਹੁਤੇ ਬੁੱਧਵਾਨ ਹੋਵੋ,ਆਪਣੇ ਆਪ ਨੂੰ ਨਾਸ਼ ਕਰਨ ਦੀ ਕੀ ਲੋੜ ਹੈ?17ਵਧੀਕ ਦੁਸ਼ਟ ਨਾ ਬਣਅਤੇ ਮੂਰਖ ਵੀ ਨਾ ਬਣ,ਤੂੰ ਆਪਣੇ ਸਮੇਂ ਤੋਂ ਪਹਿਲਾਂ ਕਿਉਂ ਮਰੇ?18ਇੱਕ ਨੂੰ ਸਮਝਣਾਅਤੇ ਦੂਜੇ ਨੂੰ ਨਾ ਛੱਡਣਾ ਚੰਗਾ ਹੈ,ਜੋ ਕੋਈ ਪਰਮੇਸ਼ਵਰ ਤੋਂ ਡਰਦਾ ਹੈ ਉਹ ਸਾਰੀਆਂ ਹੱਦਾਂ ਤੋਂ ਬਚੇਗਾ।19ਸਿਆਣਪ ਇੱਕ ਬੁੱਧੀਮਾਨ ਵਿਅਕਤੀ ਨੂੰ ਇੱਕ ਸ਼ਹਿਰ ਵਿੱਚਦਸ ਸ਼ਾਸਕਾਂ ਨਾਲੋਂ ਵੱਧ ਸ਼ਕਤੀਸ਼ਾਲੀ ਬਣਾਉਂਦੀ ਹੈ।20ਸੱਚ-ਮੁੱਚ ਧਰਤੀ ਉੱਤੇ ਕੋਈ ਵੀ ਅਜਿਹਾ ਨਹੀਂ ਜੋ ਧਰਮੀ ਹੈ,ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।21ਲੋਕਾਂ ਦੀਆ ਗੱਲਾਂ ਵੱਲ ਧਿਆਨ ਨਾ ਦੇ,ਜਾਂ ਤੁਸੀਂ ਆਪਣੇ ਸੇਵਕ ਨੂੰ ਤੁਹਾਨੂੰ ਸਰਾਪ ਦਿੰਦੇ ਨਹੀਂ ਸੁਣੋਗੇ।22ਕਿਉਂਕਿ ਤੂੰ ਆਪਣੇ ਦਿਲ ਵਿੱਚ ਜਾਣਦਾ ਹੈਕਿ ਤੂੰ ਕਈ ਵਾਰ ਦੂਜਿਆਂ ਨੂੰ ਸਰਾਪ ਦਿੱਤਾ ਹੈ।23ਇਹ ਸਭ ਮੈਂ ਬੁੱਧ ਦੁਆਰਾ ਪਰਖਿਆ ਅਤੇ ਮੈਂ ਕਿਹਾ,“ਮੈਂ ਬੁੱਧਵਾਨ ਬਣਨ ਲਈ ਦ੍ਰਿੜ ਹਾਂ”ਪਰ ਇਹ ਗੱਲ ਮੇਰੇ ਪਹੁੰਚ ਤੋਂ ਬਾਹਰ ਹੈ।24ਜੋ ਵੀ ਮੌਜੂਦ ਹੈ ਉਹ ਬਹੁਤ ਦੂਰ ਅਤੇ ਸਭ ਤੋਂ ਡੂੰਘਾ ਹੈ,ਉਸ ਨੂੰ ਕੌਣ ਖੋਜ ਸਕਦਾ ਹੈ?25ਇਸ ਲਈ ਮੈਂ ਆਪਣੇ ਮਨ ਨੂੰ ਸਮਝਾਇਆ,ਕਿ ਬੁੱਧ ਨੂੰ ਜਾਣਾ ਅਤੇ ਲੱਭ ਲਵਾਂ ਅਤੇ ਉਸ ਦੇ ਮੁੱਢ ਨੂੰ ਭਾਲਾ,ਅਤੇ ਬੁਰਿਆਈ ਦੀ ਮੂਰਖਤਾ ਅਤੇ ਮੂਰਖਤਾ ਦੇ ਪਾਗਲਪਨ ਨੂੰ ਸਮਝ ਲਵਾਂ।26ਮੈਨੂੰ ਮੌਤ ਨਾਲੋਂ ਵੀ ਕੌੜੀ ਲੱਗਦੀ ਹੈਉਹ ਔਰਤ ਜੋ ਇੱਕ ਫਾਹੀ ਹੈ,ਜਿਸਦਾ ਦਿਲ ਇੱਕ ਜਾਲ ਹੈਅਤੇ ਜਿਸ ਦੇ ਹੱਥ ਜ਼ੰਜੀਰਾ ਹਨ।ਜਿਹੜਾ ਮਨੁੱਖ ਪਰਮੇਸ਼ਵਰ ਨੂੰ ਪ੍ਰਸੰਨ ਕਰਦਾ ਹੈ, ਉਹ ਉਸ ਤੋਂ ਬਚ ਜਾਵੇਗਾ,ਪਰ ਪਾਪੀ ਨੂੰ ਉਹ ਫਸਾਏਗੀ।27ਉਪਦੇਸ਼ਕ ਕਹਿੰਦਾ ਹੈ ਦੇਖੋ,ਮੈਂ ਇੱਕ ਗੱਲ ਨੂੰ ਦੂਜੀ ਗੱਲ ਦੇ ਨਾਲ ਜੋੜ ਕੇ ਇਹ ਖੋਜ ਕੱਢੀ ਹੈ।28ਜਿਸ ਨੂੰ ਹੁਣ ਤੱਕ ਮੇਰਾ ਦਿਲ ਭਾਲਦਾ ਰਹਿੰਦਾ ਹੈ,ਪਰ ਮੈਨੂੰ ਨਹੀਂ ਮਿਲਿਆ।ਮੈਨੂੰ ਹਜ਼ਾਰਾਂ ਵਿੱਚੋਂ ਇੱਕ ਨੇਕ ਆਦਮੀ ਮਿਲਿਆ,ਪਰ ਉਹਨਾਂ ਸਾਰਿਆਂ ਵਿੱਚੋਂ ਇੱਕ ਵੀ ਨੇਕ ਔਰਤ ਨਹੀਂ।29ਮੈਂ ਸਿਰਫ ਇਹੀ ਪਾਇਆ ਹੈਪਰਮੇਸ਼ਵਰ ਨੇ ਮਨੁੱਖਾਂ ਨੂੰ ਸਿੱਧਾ ਬਣਾਇਆ ਹੈ,ਉਹਨਾਂ ਨੇ ਬਹੁਤੀਆਂ ਜੁਗਤਾਂ ਭਾਲੀਆਂ ਹਨ।Biblica, Inc.