ਉਪਦੇਸ਼ਕ6

1ਮੈਂ ਸੂਰਜ ਦੇ ਹੇਠਾਂ ਇੱਕ ਹੋਰ ਬੁਰਾਈ ਵੇਖੀ ਹੈ ਅਤੇ ਇਹ ਮਨੁੱਖਜਾਤੀ ਉੱਤੇ ਬਹੁਤ ਭਾਰੂ ਹੈ।2ਪਰਮੇਸ਼ਵਰ ਕੁਝ ਲੋਕਾਂ ਨੂੰ ਦੌਲਤ, ਜਾਇਦਾਦ ਅਤੇ ਇੱਜ਼ਤ ਦਿੰਦਾ ਹੈ ਤਾਂਕਿ ਜੋ ਉਹਨਾਂ ਦੇ ਦਿਲਾਂ ਦੀ ਇੱਛਾ ਹੈ ਉਸਦੀ ਉਹਨਾਂ ਨੂੰ ਕਮੀ ਨਾ ਹੋਵੇ, ਪਰ ਪਰਮੇਸ਼ਵਰ ਉਹਨਾਂ ਨੂੰ ਉਹਨਾਂ ਦਾ ਆਨੰਦ ਲੈਣ ਦੀ ਯੋਗਤਾ ਨਹੀਂ ਦਿੰਦਾ ਸਗੋਂ ਪਰਾਏ ਉਹਨਾਂ ਦਾ ਆਨੰਦ ਮਾਣਦੇ ਹਨ। ਇਹ ਵੀ ਵਿਅਰਥ ਹੈ ਅਤੇ ਇੱਕ ਗੰਭੀਰ ਬੁਰਾਈ ਹੈ।
3ਇੱਕ ਆਦਮੀ ਦੇ ਸੌ ਬੱਚੇ ਹੋਣ ਅਤੇ ਕਈ ਸਾਲ ਜੀਉਂਦਾ ਰਹੇ, ਫਿਰ ਵੀ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕਿੰਨਾ ਚਿਰ ਵੀ ਜੀਉਂਦਾ ਹੈ, ਜੇ ਉਸਨੇ ਆਪਣੀ ਖੁਸ਼ਹਾਲੀ ਦਾ ਅਨੰਦ ਨਹੀਂ ਉੱਠਾਇਆ ਅਤੇ ਉਹ ਦਫ਼ਨਾਇਆ ਵੀ ਨਾ ਜਾਵੇ, ਮੈਂ ਕਹਿੰਦਾ ਹਾਂ ਕਿ ਇਸ ਨਾਲੋਂ ਗਰਭ ਵਿੱਚੋਂ ਮਰਿਆ ਬੱਚਾ ਚੰਗਾ ਹੈ।4ਕਿਉਂ ਜੋ ਇਹ ਵਿਅਰਥ ਆਉਂਦਾ ਅਤੇ ਹਨੇਰੇ ਵਿੱਚ ਚਲਾ ਜਾਂਦਾ ਹੈ, ਅਤੇ ਹਨੇਰੇ ਵਿੱਚ ਇਸ ਦਾ ਨਾਮ ਛੁੱਪ ਜਾਂਦਾ ਹੈ।5ਭਾਵੇਂ ਇਸ ਨੇ ਨਾ ਕਦੇ ਸੂਰਜ ਨੂੰ ਵੇਖਿਆ ਜਾਂ ਨਾ ਹੀ ਕਿਸੇ ਗੱਲ ਨੂੰ ਜਾਣਿਆ, ਇਸ ਨੂੰ ਉਸ ਆਦਮੀ ਨਾਲੋਂ ਜ਼ਿਆਦਾ ਸੁੱਖ ਹੈ।6ਭਾਵੇਂ ਉਹ ਦੋ ਵਾਰ ਹਜ਼ਾਰ ਸਾਲ ਜੀਉਂਦਾ ਰਹੇ ਤਾਂ ਵੀ ਆਪਣੀ ਖੁਸ਼ਹਾਲੀ ਦਾ ਅਨੰਦ ਲੈਣ ਵਿੱਚ ਅਸਫ਼ਲ ਰਹਿੰਦਾ ਹੈ, ਕੀ ਸਾਰੇ ਇੱਕੋ ਥਾਂ ਨਹੀਂ ਜਾਂਦੇ?7ਹਰ ਇੱਕ ਦੀ ਮਿਹਨਤ ਆਪਣੇ ਮੂੰਹ ਲਈ ਹੈ,ਫਿਰ ਵੀ ਉਹਨਾਂ ਦੀ ਭੁੱਖ ਕਦੇ ਨਹੀਂ ਮਿਟਦੀ।8ਬੁੱਧਵਾਨ ਨੂੰ ਮੂਰਖਾਂ ਨਾਲੋਂ ਜ਼ਿਆਦਾ ਕੀ ਫ਼ਾਇਦਾ ਹੈ?ਗਰੀਬਾਂ ਨੂੰ ਕੀ ਲਾਭ ਹੁੰਦਾ ਹੈ,ਇਹ ਜਾਣ ਕੇ ਕਿ ਦੂਜਿਆਂ ਦੇ ਸਾਹਮਣੇ ਕਿਵੇਂ ਚੱਲਣਾ ਹੈ?9ਅੱਖਾਂ ਤੋਂ ਵੇਖ ਲੈਣਾਲਾਲਸਾ ਵਿੱਚ ਭਟਕਣ ਨਾਲੋਂ ਚੰਗਾ ਹੈ,ਇਹ ਵੀ ਵਿਅਰਥ ਹੈ,ਅਤੇ ਇਹ ਜਿਵੇਂ ਹਵਾ ਦਾ ਫੱਕਣਾ ਹੈ।
10ਜੋ ਕੁਝ ਵੀ ਮੌਜੂਦ ਹੈ ਉਸ ਦਾ ਨਾਮ ਪਹਿਲਾਂ ਹੀ ਰੱਖਿਆ ਗਿਆ ਹੈ,ਅਤੇ ਮਨੁੱਖਤਾ ਕੀ ਹੈ, ਇਹ ਜਾਣਿਆ ਗਿਆ ਹੈ,ਕੋਈ ਵੀਉਸ ਵਿਅਕਤੀ ਨਾਲ ਕੋਈ ਨਹੀਂ ਲੜ ਸਕਦਾ ਜੋ ਤਾਕਤਵਰ ਹੈ।11ਜਿੰਨੇ ਜ਼ਿਆਦਾ ਸ਼ਬਦ,ਓਨੇ ਹੀ ਘੱਟ ਅਰਥ,ਅਤੇ ਇਸ ਨਾਲ ਮਨੁੱਖ ਨੂੰ ਕੀ ਲਾਭ ਹੁੰਦਾ ਹੈ?
12ਕਿਉਂਕਿ ਕੌਣ ਜਾਣਦਾ ਹੈ ਕਿ ਮਨੁੱਖ ਦੇ ਲਈ ਜੀਵਨ ਵਿੱਚ ਕੀ ਚੰਗਾ ਹੈ, ਜਦ ਕਿ ਉਹ ਆਪਣੇ ਥੋੜ੍ਹੇ ਜਿਹੇ ਦਿਨ ਪਰਛਾਵੇਂ ਵਾਂਗੂੰ ਕੱਟਦਾ ਹੈ? ਉਹਨਾਂ ਨੂੰ ਕੌਣ ਦੱਸ ਸਕਦਾ ਹੈ ਕਿ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਸੂਰਜ ਦੇ ਹੇਠਾਂ ਕੀ ਹੋਵੇਗਾ?

Biblica, Inc.

https://app.library.bible/content/38de522697cd8943