2 ਇਤਿਹਾਸ32
ਸਨਹੇਰੀਬ ਦੀ ਯੇਰੂਸ਼ਲੇਮ ਨੂੰ ਧਮਕੀ
1ਹਿਜ਼ਕੀਯਾਹ ਦੇ ਇਹ ਵਫ਼ਾਦਾਰੀ ਨਾਲ ਕੰਮ ਪੂਰੇ ਹੋਣ ਤੋਂ ਬਾਅਦ, ਅੱਸ਼ੂਰ ਦੇ ਰਾਜਾ ਸਨਹੇਰੀਬ ਨੇ ਯਹੂਦੀਆ ਉੱਤੇ ਹਮਲਾ ਕੀਤਾ ਅਤੇ ਗੜ੍ਹ ਵਾਲੇ ਸ਼ਹਿਰਾਂ ਨੂੰ ਘੇਰ ਲਿਆ। ਉਸਦੀ ਯੋਜਨਾ ਉਹਨਾਂ ਨੂੰ ਆਪਣੇ ਲਈ ਜਿੱਤਣ ਬਾਰੇ ਸੀ।2ਜਦੋਂ ਹਿਜ਼ਕੀਯਾਹ ਨੇ ਦੇਖਿਆ ਕਿ ਸਨਹੇਰੀਬ ਆਇਆ ਹੈ ਅਤੇ ਉਹ ਯੇਰੂਸ਼ਲੇਮ ਦੇ ਵਿਰੁੱਧ ਯੁੱਧ ਕਰਨ ਦਾ ਇਰਾਦਾ ਰੱਖਦਾ ਹੈ,3ਤਾਂ ਉਸ ਨੇ ਸ਼ਹਿਰ ਦੇ ਬਾਹਰਲੇ ਚਸ਼ਮੇ ਦੇ ਪਾਣੀ ਨੂੰ ਰੋਕਣ ਲਈ ਆਪਣੇ ਅਧਿਕਾਰੀਆਂ ਅਤੇ ਸੈਨਿਕ ਕਰਮਚਾਰੀਆਂ ਨਾਲ ਸਲਾਹ ਕੀਤੀ ਅਤੇ ਉਹਨਾਂ ਨੇ ਉਸ ਦੀ ਸਹਾਇਤਾ ਕੀਤੀ।4ਉਹਨਾਂ ਨੇ ਲੋਕਾਂ ਦਾ ਇੱਕ ਵੱਡਾ ਸਮੂਹ ਇਕੱਠਾ ਕੀਤਾ ਜਿਨ੍ਹਾਂ ਨੇ ਸਾਰੇ ਚਸ਼ਮੇ ਅਤੇ ਧਰਤੀ ਵਿੱਚੋਂ ਵਗਦੀ ਨਦੀ ਨੂੰ ਰੋਕ ਦਿੱਤਾ। ਉਹਨਾਂ ਨੇ ਕਿਹਾ, “ਅੱਸ਼ੂਰ ਦਾ ਰਾਜਾ ਕਿਉਂ ਆਵੇ ਅਤੇ ਬਹੁਤ ਸਾਰਾ ਪਾਣੀ ਲੱਭੇ?”5ਤਾਂ ਉਸ ਨੇ ਹਿੰਮਤ ਕੀਤੀ ਅਤੇ ਸਾਰੀ ਕੰਧ ਨੂੰ ਜਿਹੜੀ ਟੁੱਟੀ ਹੋਈ ਸੀ ਬਣਾਇਆ ਅਤੇ ਬੁਰਜਾਂ ਨੂੰ ਉੱਚਾ ਕੀਤਾ ਅਤੇ ਉਸ ਦੇ ਬਾਹਰਲੀ ਵੱਲ ਇੱਕ ਹੋਰ ਕੰਧ ਬਣਾਈ ਅਤੇ ਉਸਨੇ ਦਾਵੀਦ ਦੇ ਸ਼ਹਿਰ ਵਿੱਚ ਛੱਤਾਂ ਨੂੰ ਮਜ਼ਬੂਤ ਕੀਤਾ ਅਤੇ ਬਹੁਤ ਸਾਰੇ ਸ਼ਸਤਰ ਅਤੇ ਢਾਲ਼ਾਂ ਬਣਾਈਆਂ।6ਉਸ ਨੇ ਲੋਕਾਂ ਉੱਤੇ ਫ਼ੌਜੀ ਅਧਿਕਾਰੀ ਨਿਯੁਕਤ ਕੀਤੇ ਅਤੇ ਉਹਨਾਂ ਨੂੰ ਸ਼ਹਿਰ ਦੇ ਦਰਵਾਜ਼ੇ ਦੇ ਚੌਂਕ ਵਿੱਚ ਆਪਣੇ ਸਾਮ੍ਹਣੇ ਇਕੱਠਾ ਕੀਤਾ ਅਤੇ ਉਹਨਾਂ ਨੂੰ ਇਨ੍ਹਾਂ ਸ਼ਬਦਾਂ ਨਾਲ ਹੌਸਲਾ ਦਿੱਤਾ:7“ਤਕੜੇ ਹੋਵੋ ਅਤੇ ਹੌਂਸਲਾ ਰੱਖੋ। ਅੱਸ਼ੂਰ ਦੇ ਰਾਜੇ ਅਤੇ ਉਸ ਦੇ ਨਾਲ ਵੱਡੀ ਸੈਨਾ ਦੇ ਕਾਰਨ ਨਾ ਡਰੋ ਅਤੇ ਨਿਰਾਸ਼ ਨਾ ਹੋਵੋ, ਕਿਉਂਕਿ ਸਾਡੇ ਵਿੱਚ ਉਸ ਨਾਲੋਂ ਵੱਡੀ ਸ਼ਕਤੀ ਹੈ।8ਉਸਦੇ ਨਾਲ ਮਨੁੱਖ ਦਾ ਹੱਥ ਹੈ ਪਰ ਸਾਡੇ ਨਾਲ ਯਾਹਵੇਹ ਸਾਡਾ ਪਰਮੇਸ਼ਵਰ ਹੈ ਜੋ ਸਾਡੀ ਸਹਾਇਤਾ ਕਰਦਾ ਅਤੇ ਸਾਡੀਆਂ ਲੜਾਈਆਂ ਲੜਦਾ ਹੈ।” ਤਾਂ ਲੋਕਾਂ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਦੀਆਂ ਗੱਲਾਂ ਉੱਤੇ ਭਰੋਸਾ ਕੀਤਾ।9ਬਾਅਦ ਵਿੱਚ, ਜਦੋਂ ਅੱਸ਼ੂਰ ਦਾ ਰਾਜਾ ਸਨਹੇਰੀਬ ਅਤੇ ਉਸਦੀ ਸਾਰੀ ਸੈਨਾ ਲਾਕੀਸ਼ ਨੂੰ ਘੇਰਾ ਪਾ ਰਹੀ ਸੀ, ਉਸਨੇ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਲਈ ਅਤੇ ਯਹੂਦਾਹ ਦੇ ਸਾਰੇ ਲੋਕਾਂ ਲਈ ਜਿਹੜੇ ਉੱਥੇ ਸਨ, ਆਪਣੇ ਅਫ਼ਸਰਾਂ ਨੂੰ ਇਹ ਸੰਦੇਸ਼ ਦੇ ਕੇ ਯੇਰੂਸ਼ਲੇਮ ਵਿੱਚ ਭੇਜਿਆ:10“ਅੱਸ਼ੂਰ ਦਾ ਰਾਜਾ ਸਨਹੇਰੀਬ ਇਹ ਆਖਦਾ ਹੈ ਕਿ ਤੁਸੀਂ ਕਿਸ ਗੱਲ ਉੱਤੇ ਭਰੋਸਾ ਰੱਖਦੇ ਹੋ ਕਿ ਤੁਸੀਂ ਯੇਰੂਸ਼ਲੇਮ ਵਿੱਚ ਘੇਰਾਬੰਦੀ ਵਿੱਚ ਰਹੇ ਹੋ?11ਜਦੋਂ ਹਿਜ਼ਕੀਯਾਹ ਕਹਿੰਦਾ ਹੈ, ‘ਯਾਹਵੇਹ ਸਾਡਾ ਪਰਮੇਸ਼ਵਰ ਸਾਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵੇਗਾ,’ ਤਾਂ ਉਹ ਤੁਹਾਨੂੰ ਗੁਮਰਾਹ ਕਰ ਰਿਹਾ ਹੈ, ਤਾਂ ਜੋ ਤੁਹਾਨੂੰ ਭੁੱਖ ਅਤੇ ਪਿਆਸ ਨਾਲ ਮਰਨ ਦੇਵੇ।12ਕੀ ਹਿਜ਼ਕੀਯਾਹ ਨੇ ਖ਼ੁਦ ਇਨ੍ਹਾਂ ਦੇਵਤਿਆਂ ਦੇ ਉੱਚੇ ਸਥਾਨਾਂ ਅਤੇ ਜਗਵੇਦੀਆਂ ਨੂੰ ਨਹੀਂ ਹਟਾਇਆ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਨੂੰ ਕਿਹਾ, ‘ਤੁਹਾਨੂੰ ਇੱਕ ਜਗਵੇਦੀ ਦੇ ਅੱਗੇ ਮੱਥਾ ਟੇਕਣਾ ਚਾਹੀਦਾ ਹੈ ਅਤੇ ਉਸ ਉੱਤੇ ਬਲੀਆਂ ਚੜ੍ਹਾਉਣੀਆਂ ਚਾਹੀਦੀਆਂ ਹਨ।’13“ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਅਤੇ ਮੇਰੇ ਪੂਰਵਜਾਂ ਨੇ ਦੂਜੇ ਦੇਸ਼ਾਂ ਦੇ ਸਾਰੇ ਲੋਕਾਂ ਨਾਲ ਕੀ ਕੀਤਾ ਹੈ? ਕੀ ਉਹਨਾਂ ਕੌਮਾਂ ਦੇ ਦੇਵਤੇ ਕਦੇ ਆਪਣੀ ਧਰਤੀ ਨੂੰ ਮੇਰੇ ਹੱਥੋਂ ਛੁਡਾਉਣ ਦੇ ਯੋਗ ਸਨ?14ਇਨ੍ਹਾਂ ਕੌਮਾਂ ਦੇ ਸਾਰੇ ਦੇਵਤਿਆਂ ਵਿੱਚੋਂ ਕੌਣ ਹੈ ਜਿਨ੍ਹਾਂ ਨੂੰ ਮੇਰੇ ਪੂਰਵਜਾਂ ਨੇ ਤਬਾਹ ਕੀਤਾ ਸੀ, ਆਪਣੇ ਲੋਕਾਂ ਨੂੰ ਮੇਰੇ ਤੋਂ ਬਚਾ ਸਕਦਾ ਹੈ? ਤਾਂ ਤੇਰਾ ਪਰਮੇਸ਼ਵਰ ਤੈਨੂੰ ਮੇਰੇ ਹੱਥੋਂ ਕਿਵੇਂ ਛੁਡਾਵੇਗਾ?15ਹੁਣ ਹਿਜ਼ਕੀਯਾਹ ਤੁਹਾਨੂੰ ਇਸ ਤਰ੍ਹਾਂ ਧੋਖਾ ਨਾ ਦੇਵੇ ਅਤੇ ਨਾ ਹੀ ਤੁਹਾਨੂੰ ਗੁਮਰਾਹ ਕਰੇ। ਤੁਸੀਂ ਬਸ ਉਸ ਤੇ ਵਿਸ਼ਵਾਸ ਨਾ ਰੱਖੋ ਕਿਉਂਕਿ ਕਿਸੇ ਵੀ ਕੌਮ ਦਾ ਕੋਈ ਵੀ ਦੇਵਤਾ ਆਪਣੇ ਲੋਕਾਂ ਨੂੰ ਮੇਰੇ ਜਾਂ ਮੇਰੇ ਪੁਰਖਿਆਂ ਦੇ ਹੱਥੋਂ ਨਹੀਂ ਬਚਾ ਸਕਿਆ, ਫਿਰ ਤੁਹਾਡਾ ਪਰਮੇਸ਼ਵਰ ਤੁਹਾਨੂੰ ਮੇਰੇ ਹੱਥੋਂ ਕਿਵੇਂ ਬਚਾ ਸਕਦਾ ਹੈ!”16ਅਤੇ ਉਹ ਦੇ ਨੌਕਰਾਂ ਨੇ ਯਾਹਵੇਹ ਪਰਮੇਸ਼ਵਰ ਦੇ ਵਿਰੁੱਧ ਅਤੇ ਉਹ ਦੇ ਸੇਵਕ ਹਿਜ਼ਕੀਯਾਹ ਦੇ ਵਿਰੁੱਧ ਹੋਰ ਬਹੁਤ ਸਾਰੀਆਂ ਗੱਲਾਂ ਆਖੀਆਂ।17ਰਾਜੇ ਨੇ ਇਸਰਾਏਲ ਦੇ ਪਰਮੇਸ਼ਵਰ ਯਾਹਵੇਹ ਦਾ ਮਜ਼ਾਕ ਉਡਾਉਂਦੇ ਹੋਏ ਚਿੱਠੀਆਂ ਵੀ ਲਿਖੀਆਂ ਅਤੇ ਉਸ ਦੇ ਵਿਰੁੱਧ ਇਹ ਕਿਹਾ: “ਜਿਵੇਂ ਦੂਜੇ ਦੇਸ਼ਾਂ ਦੇ ਲੋਕਾਂ ਦੇ ਦੇਵਤਿਆਂ ਨੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਛੁਡਾਇਆ, ਉਸੇ ਤਰ੍ਹਾਂ ਦੇ ਦੇਵਤੇ ਨੇ ਹਿਜ਼ਕੀਯਾਹ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਛੁਡਾਵੇਗਾ।”18ਤਦ ਉਹਨਾਂ ਨੇ ਯੇਰੂਸ਼ਲੇਮ ਦੇ ਲੋਕਾਂ ਨੂੰ ਜਿਹੜੇ ਕੰਧ ਉੱਤੇ ਸਨ, ਇਬਰਾਨੀ ਵਿੱਚ ਪੁਕਾਰ ਕੇ ਉਹਨਾਂ ਨੂੰ ਡਰਾਉਣ ਅਤੇ ਸ਼ਹਿਰ ਉੱਤੇ ਕਬਜ਼ਾ ਕਰਨ ਲਈ ਉਹਨਾਂ ਨੂੰ ਡਰਾਉਣ ਲਈ ਕਿਹਾ।19ਇਹ ਕਹਿ ਕੇ ਉਹਨਾਂ ਨੇ ਯੇਰੂਸ਼ਲੇਮ ਦੇ ਪਰਮੇਸ਼ਵਰ ਨੂੰ ਧਰਤੀ ਉੱਤੇ ਦੂਜੀਆਂ ਕੌਮਾਂ ਦੇ ਦੇਵਤਿਆਂ ਦੇ ਬਰਾਬਰ ਰੱਖਿਆ, ਉਹ ਦੇਵਤੇ ਜੋ ਉਹਨਾਂ ਦੇ ਆਪਣੇ ਹੱਥਾਂ ਦੀ ਰਚਨਾ ਸਨ।20ਰਾਜਾ ਹਿਜ਼ਕੀਯਾਹ ਅਤੇ ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਨੇ ਇਸ ਬਾਰੇ ਸਵਰਗ ਨੂੰ ਪ੍ਰਾਰਥਨਾ ਕੀਤੀ।21ਤਾਂ ਯਾਹਵੇਹ ਨੇ ਇੱਕ ਦੂਤ ਨੂੰ ਘੱਲਿਆ ਜਿਸ ਨੇ ਅੱਸ਼ੂਰ ਦੇ ਪਾਤਸ਼ਾਹ ਦੇ ਲਸ਼ਕਰ ਵਿੱਚੋਂ ਸਾਰੇ ਸੂਰਬੀਰਾਂ ਨੂੰ ਅਤੇ ਅਫ਼ਸਰਾਂ ਨੂੰ ਅਤੇ ਸਰਦਾਰਾਂ ਨੂੰ ਮਾਰ ਸੁੱਟਿਆ! ਸੋ ਉਹ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਨੂੰ ਮੁੜ ਗਿਆ ਅਤੇ ਜਦ ਉਹ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤਾਂ ਉਹ ਦੀ ਅੰਸ ਵਿੱਚੋਂ ਹੀ ਕਿਸੇ ਉਹ ਨੂੰ ਉੱਥੇ ਹੀ ਤਲਵਾਰ ਨਾਲ ਵੱਢ ਸੁੱਟਿਆ।22ਇਸ ਲਈ ਯਾਹਵੇਹ ਨੇ ਹਿਜ਼ਕੀਯਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਅੱਸ਼ੂਰ ਦੇ ਰਾਜੇ ਸਨਹੇਰੀਬ ਦੇ ਹੱਥੋਂ ਅਤੇ ਬਾਕੀ ਸਾਰਿਆਂ ਦੇ ਹੱਥੋਂ ਬਚਾਇਆ। ਉਸ ਨੇ ਹਰ ਪਾਸੇ ਉਹਨਾਂ ਦੀ ਦੇਖਭਾਲ ਕੀਤੀ।23ਬਹੁਤ ਸਾਰੇ ਲੋਕ ਯਾਹਵੇਹ ਲਈ ਭੇਟਾਂ ਲੈ ਕੇ ਯੇਰੂਸ਼ਲੇਮ ਨੂੰ ਆਉਣ ਲੱਗੇ। ਉਹ ਯਹੂਦਾਹ ਦੇ ਰਾਜੇ ਹਿਜ਼ਕੀਯਾਹ ਲਈ ਸੁੰਦਰ ਤੋਹਫ਼ੇ ਲਿਆ ਰਹੇ ਸਨ। ਉਸ ਸਮੇਂ ਤੋਂ ਉਸ ਨੂੰ ਸਾਰੀਆਂ ਕੌਮਾਂ ਦੁਆਰਾ ਬਹੁਤ ਸਤਿਕਾਰਿਆ ਜਾਂਦਾ ਸੀ।ਹਿਜ਼ਕੀਯਾਹ ਦਾ ਹੰਕਾਰ, ਸਫਲਤਾ ਅਤੇ ਮੌਤ
24ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਗਿਆ ਅਤੇ ਮੌਤ ਦੇ ਮੂੰਹ ਵਿੱਚ ਜਾ ਪਹੁੰਚਿਆ ਸੀ। ਉਸ ਨੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ, ਜਿਸ ਨੇ ਉਸ ਨੂੰ ਉੱਤਰ ਦਿੱਤਾ ਅਤੇ ਉਸ ਨੂੰ ਇੱਕ ਚਮਤਕਾਰੀ ਚਿੰਨ੍ਹ ਦਿੱਤਾ।25ਪਰ ਹਿਜ਼ਕੀਯਾਹ ਨੇ ਉਸ ਤਰਸ ਦੇ ਅਨੁਸਾਰ ਜੋ ਉਸ ਉੱਤੇ ਕੀਤਾ ਗਿਆ ਸੀ ਕੰਮ ਨਾ ਕੀਤਾ ਕਿਉਂ ਜੋ ਉਹ ਦੇ ਮਨ ਵਿੱਚ ਹੰਕਾਰ ਆ ਗਿਆ ਸੀ ਇਸ ਲਈ ਉਹ ਦੇ ਉੱਤੇ ਅਤੇ ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਕਹਿਰ ਭੜਕਿਆ।26ਤਦ ਹਿਜ਼ਕੀਯਾਹ ਨੇ ਆਪਣੇ ਦਿਲ ਦੇ ਹੰਕਾਰ ਤੋਂ ਤੋਬਾ ਕੀਤੀ, ਜਿਵੇਂ ਕਿ ਯੇਰੂਸ਼ਲੇਮ ਦੇ ਲੋਕਾਂ ਨੇ ਕੀਤਾ ਸੀ; ਇਸ ਲਈ ਹਿਜ਼ਕੀਯਾਹ ਦੇ ਦਿਨਾਂ ਵਿੱਚ ਯਾਹਵੇਹ ਦਾ ਕ੍ਰੋਧ ਉਹਨਾਂ ਉੱਤੇ ਨਹੀਂ ਆਇਆ।27ਹਿਜ਼ਕੀਯਾਹ ਕੋਲ ਬਹੁਤ ਵੱਡੀ ਦੌਲਤ ਅਤੇ ਇੱਜ਼ਤ ਸੀ ਅਤੇ ਉਸ ਨੇ ਆਪਣੀ ਚਾਂਦੀ ਅਤੇ ਸੋਨੇ ਅਤੇ ਆਪਣੇ ਕੀਮਤੀ ਪੱਥਰਾਂ, ਮਸਾਲਿਆਂ, ਢਾਲ਼ਾਂ ਅਤੇ ਹਰ ਕਿਸਮ ਦੀਆਂ ਕੀਮਤੀ ਚੀਜ਼ਾਂ ਲਈ ਖ਼ਜ਼ਾਨੇ ਬਣਾਏ।28ਉਸ ਨੇ ਅਨਾਜ ਅਤੇ ਮੈਂ ਅਤੇ ਤੇਲ ਦੇ ਵਾਧੇ ਲਈ ਕੋਠੜੀਆਂ ਅਤੇ ਹਰ ਪ੍ਰਕਾਰ ਦੇ ਪਸ਼ੂਆਂ ਲਈ ਥਾਂ ਕੋਠੜੀਆਂ ਅਤੇ ਹਰ ਪਰਕਾਰ ਦੇ ਪਸ਼ੂਆਂ ਲਈ ਅਤੇ ਭੇਡ ਬੱਕਰੀਆਂ ਲਈ ਵਾੜੇ ਬਣਾਏ।29ਉਸਨੇ ਆਪਣੇ ਲਈ ਪਿੰਡ ਬਣਾਏ ਅਤੇ ਬਹੁਤ ਸਾਰੇ ਇੱਜੜ ਅਤੇ ਝੁੰਡ ਪ੍ਰਾਪਤ ਕੀਤੇ, ਕਿਉਂਕਿ ਪਰਮੇਸ਼ਵਰ ਨੇ ਉਸਨੂੰ ਬਹੁਤ ਵੱਡੀ ਦੌਲਤ ਦਿੱਤੀ ਸੀ।30ਇਹ ਹਿਜ਼ਕੀਯਾਹ ਸੀ ਜਿਸ ਨੇ ਗੀਹੋਨ ਝਰਨੇ ਦੇ ਉੱਪਰਲੇ ਰਸਤੇ ਨੂੰ ਰੋਕ ਦਿੱਤਾ ਅਤੇ ਪਾਣੀ ਨੂੰ ਦਾਵੀਦ ਦੇ ਸ਼ਹਿਰ ਦੇ ਪੱਛਮ ਵਾਲੇ ਪਾਸੇ ਵੱਲ ਮੋੜ ਦਿੱਤਾ। ਉਸ ਨੇ ਹਰ ਕੰਮ ਵਿੱਚ ਸਫ਼ਲਤਾ ਹਾਸਲ ਕੀਤੀ।31ਪਰ ਜਦੋਂ ਬਾਬੇਲ ਦੇ ਸ਼ਾਸਕਾਂ ਦੁਆਰਾ ਰਾਜਦੂਤ ਭੇਜੇ ਗਏ ਸਨ ਤਾਂ ਜੋ ਉਸ ਨੂੰ ਦੇਸ਼ ਵਿੱਚ ਵਾਪਰੇ ਚਮਤਕਾਰੀ ਚਿੰਨ੍ਹ ਬਾਰੇ ਪੁੱਛਣ ਲਈ, ਪਰਮੇਸ਼ਵਰ ਨੇ ਉਸ ਨੂੰ ਪਰਖਣ ਲਈ ਅਤੇ ਉਸ ਦੇ ਦਿਲ ਦੀ ਹਰ ਗੱਲ ਜਾਣਨ ਲਈ ਛੱਡ ਦਿੱਤਾ।32ਹਿਜ਼ਕੀਯਾਹ ਦੇ ਰਾਜ ਦੀਆਂ ਹੋਰ ਘਟਨਾਵਾਂ ਅਤੇ ਉਸ ਦੇ ਭਗਤੀ ਦੇ ਕੰਮ ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੀ ਕਿਤਾਬ ਵਿੱਚ ਆਮੋਸ ਦੇ ਪੁੱਤਰ ਯਸ਼ਾਯਾਹ ਨਬੀ ਦੇ ਦਰਸ਼ਣ ਵਿੱਚ ਲਿਖੇ ਗਏ ਹਨ।33ਹਿਜ਼ਕੀਯਾਹ ਮਰ ਕੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ ਅਤੇ ਉਸ ਨੂੰ ਪਹਾੜੀ ਉੱਤੇ ਦਫ਼ਨਾਇਆ ਗਿਆ ਜਿੱਥੇ ਦਾਵੀਦ ਦੇ ਉੱਤਰਾਧਿਕਾਰੀਆਂ ਦੀਆਂ ਕਬਰਾਂ ਸਨ। ਜਦੋਂ ਉਹ ਮਰ ਗਿਆ ਤਾਂ ਸਾਰੇ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੇ ਉਸ ਦਾ ਆਦਰ ਕੀਤਾ ਅਤੇ ਉਸ ਦਾ ਪੁੱਤਰ ਮਨੱਸ਼ੇਹ ਉਸ ਤੋਂ ਬਾਅਦ ਰਾਜਾ ਬਣਿਆ।Biblica, Inc.