2 ਇਤਿਹਾਸ24

ਯੋਆਸ਼ ਦੁਆਰਾ ਭਵਨ ਦੀ ਮੁਰੰਮਤ

1ਯੋਆਸ਼ ਸੱਤ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯੇਰੂਸ਼ਲੇਮ ਵਿੱਚ ਚਾਲੀ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਸੀਬਯਾਹ ਸੀ ਜੋ ਬੇਰਸ਼ੇਬਾ ਤੋਂ ਸੀ।2ਯੋਆਸ਼ ਨੇ ਯਹੋਯਾਦਾ ਜਾਜਕ ਦੇ ਸਾਰੇ ਸਾਲਾਂ ਵਿੱਚ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ।3ਯਹੋਯਾਦਾ ਨੇ ਉਸ ਦੇ ਲਈ ਦੋ ਪਤਨੀਆਂ ਚੁਣੀਆਂ ਅਤੇ ਉਹਨਾਂ ਪਤਨੀਆਂ ਤੋਂ ਉਸ ਦੇ ਪੁੱਤਰ ਅਤੇ ਧੀਆਂ ਪੈਦਾ ਹੋਏ।
4ਕੁਝ ਸਮੇਂ ਬਾਅਦ ਯੋਆਸ਼ ਨੇ ਯਾਹਵੇਹ ਦੇ ਮੰਦਰ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ।5ਉਸ ਨੇ ਜਾਜਕਾਂ ਅਤੇ ਲੇਵੀਆਂ ਨੂੰ ਇਕੱਠਿਆਂ ਬੁਲਾਇਆ ਅਤੇ ਉਹਨਾਂ ਨੂੰ ਕਿਹਾ, “ਯਹੂਦਾਹ ਦੇ ਕਸਬਿਆਂ ਵਿੱਚ ਜਾਓ ਅਤੇ ਸਾਰੇ ਇਸਰਾਏਲ ਤੋਂ ਹਰ ਸਾਲ ਆਪਣੇ ਪਰਮੇਸ਼ਵਰ ਦੇ ਮੰਦਰ ਦੀ ਮੁਰੰਮਤ ਕਰਨ ਲਈ ਪੈਸਾ ਇਕੱਠਾ ਕਰੋ।” ਪਰ ਲੇਵੀਆਂ ਨੇ ਤੁਰੰਤ ਇਹ ਕਾਰਵਾਈ ਨਹੀਂ ਕੀਤੀ।
6ਇਸ ਲਈ ਰਾਜੇ ਨੇ ਮੁੱਖ ਜਾਜਕ ਯਹੋਯਾਦਾ ਨੂੰ ਬੁਲਾਇਆ ਅਤੇ ਉਸਨੂੰ ਕਿਹਾ, “ਤੁਸੀਂ ਯਹੂਦਿਯਾ ਅਤੇ ਯੇਰੂਸ਼ਲੇਮ ਤੋਂ ਲੇਵੀਆਂ ਨੂੰ ਉਹ ਟੈਕਸ ਇਕੱਠਾ ਕਰਨ ਲਈ ਕਿਉਂ ਨਹੀਂ ਭੇਜਿਆ ਜਿਸਦਾ ਯਾਹਵੇਹ ਦੇ ਸੇਵਕ ਮੋਸ਼ੇਹ ਨੇ ਇਸਰਾਏਲ ਦੇ ਮੰਡਲੀ ਵਾਲੇ ਤੰਬੂ ਲਈ ਹੁਕਮ ਦਿੱਤਾ ਸੀ?”
7ਹੁਣ ਉਸ ਦੁਸ਼ਟ ਔਰਤ ਅਥਲਯਾਹ ਦੇ ਪੁੱਤਰਾਂ ਨੇ ਪਰਮੇਸ਼ਵਰ ਦੇ ਮੰਦਰ ਨੂੰ ਤੋੜਿਆ ਸੀ ਅਤੇ ਇਸ ਦੀਆਂ ਪਵਿੱਤਰ ਚੀਜ਼ਾਂ ਨੂੰ ਵੀ ਬਆਲ ਲਈ ਵਰਤਿਆ ਸੀ।
8ਰਾਜੇ ਦੇ ਹੁਕਮ ਤੇ ਇੱਕ ਸੰਦੂਕ ਬਣਾਇਆ ਗਿਆ ਅਤੇ ਬਾਹਰ ਯਾਹਵੇਹ ਦੇ ਮੰਦਰ ਦੇ ਦਰਵਾਜ਼ੇ ਤੇ ਰੱਖਿਆ ਗਿਆ।9ਤਦ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਇੱਕ ਘੋਸ਼ਣਾ ਜਾਰੀ ਕੀਤੀ ਗਈ ਸੀ ਕਿ ਉਹ ਉਸ ਟੈਕਸ ਨੂੰ ਯਾਹਵੇਹ ਕੋਲ ਲਿਆਉਣਾ ਚਾਹੀਦਾ ਹੈ ਜੋ ਪਰਮੇਸ਼ਵਰ ਦੇ ਸੇਵਕ ਮੋਸ਼ੇਹ ਨੇ ਉਜਾੜ ਵਿੱਚ ਇਸਰਾਏਲ ਤੋਂ ਮੰਗਿਆ ਸੀ।10ਸਾਰੇ ਅਧਿਕਾਰੀ ਅਤੇ ਸਾਰੇ ਲੋਕ ਖ਼ੁਸ਼ੀ-ਖ਼ੁਸ਼ੀ ਆਪਣੇ ਚੰਦੇ ਲੈ ਕੇ ਆਏ, ਜਦੋਂ ਤੱਕ ਉਹ ਭਰ ਨਾ ਗਿਆ ਸੰਦੂਕ ਵਿੱਚ ਸੁੱਟ ਦਿੱਤਾ।11ਜਦੋਂ ਵੀ ਲੇਵੀਆਂ ਦੁਆਰਾ ਸੰਦੂਕ ਨੂੰ ਰਾਜੇ ਦੇ ਅਧਿਕਾਰੀਆਂ ਕੋਲ ਲਿਆਂਦਾ ਜਾਂਦਾ ਸੀ ਅਤੇ ਉਹਨਾਂ ਦੇਖਿਆਂ ਸਨ ਕਿ ਇਸ ਵਿੱਚ ਬਹੁਤ ਸਾਰਾ ਪੈਸਾ ਹੈ, ਤਾਂ ਪਾਤਸ਼ਾਹ ਦੇ ਲਿਖਾਰੀ ਅਤੇ ਪ੍ਰਧਾਨ ਜਾਜਕ ਦੇ ਅਫ਼ਸਰ ਨੇ ਆ ਕੇ ਸੰਦੂਕ ਨੂੰ ਖਾਲੀ ਕਰ ਦਿੱਤਾ ਅਤੇ ਉਸ ਨੂੰ ਫਿਰ ਉਸ ਦੇ ਸਥਾਂਨ ਤੇ ਰਖਵਾ ਦਿੱਤਾ ਅਤੇ ਹਰ ਰੋਜ਼ ਇਸੇ ਤਰ੍ਹਾਂ ਕਰ ਕੇ ਉਹਨਾਂ ਨੇ ਬਹੁਤ ਸਾਰੀ ਰਕਮ ਇਕੱਠੀ ਕਰ ਲਈ।12ਰਾਜੇ ਅਤੇ ਯਹੋਯਾਦਾ ਨੇ ਇਹ ਉਹਨਾਂ ਲੋਕਾਂ ਨੂੰ ਦਿੱਤਾ ਜੋ ਯਾਹਵੇਹ ਦੇ ਭਵਨ ਲਈ ਲੋੜੀਂਦਾ ਕੰਮ ਕਰਦੇ ਸਨ। ਉਹਨਾਂ ਨੇ ਯਾਹਵੇਹ ਦੇ ਮੰਦਰ ਦੀ ਮੁਰੰਮਤ ਕਰਨ ਲਈ ਮਿਸਤਰੀ ਅਤੇ ਤਰਖਾਣ ਰੱਖੇ, ਅਤੇ ਮੰਦਰ ਦੀ ਮੁਰੰਮਤ ਲਈ ਲੋਹੇ ਅਤੇ ਪਿੱਤਲ ਦੇ ਕਾਮੇ ਵੀ ਰੱਖੇ।
13ਕੰਮ ਦੇ ਇੰਚਾਰਜ ਆਦਮੀ ਮਿਹਨਤੀ ਸਨ, ਅਤੇ ਮੁਰੰਮਤ ਉਹਨਾਂ ਦੇ ਅਧੀਨ ਹੁੰਦੀ ਸੀ। ਉਹਨਾਂ ਨੇ ਪਰਮੇਸ਼ਵਰ ਦੇ ਮੰਦਰ ਨੂੰ ਇਸਦੇ ਪਹਿਲੇ ਰੂਪ ਅਨੁਸਾਰ ਦੁਬਾਰਾ ਬਣਾਇਆ ਅਤੇ ਇਸਨੂੰ ਮਜ਼ਬੂਤ ਕੀਤਾ।14ਜਦੋਂ ਸਾਰਾ ਕੰਮ ਪੂਰਾ ਹੋ ਗਿਆ, ਤਾਂ ਉਹ ਬਚੇ ਹੋਏ ਪੈਸੇ ਰਾਜੇ ਅਤੇ ਯਹੋਯਾਦਾ ਕੋਲ ਲੈ ਆਏ। ਬਾਕੀ ਦੇ ਚਾਂਦੀ ਦੇ ਸਿੱਕਿਆਂ ਨਾਲ ਉਹਨਾਂ ਨੇ ਯਾਹਵੇਹ ਦੇ ਮੰਦਰ ਲਈ ਭਾਂਡੇ ਬਣਾਏ। ਸੋਨੇ ਅਤੇ ਚਾਂਦੀ ਦੇ ਭਾਂਡੇ, ਹੋਮ ਦੀਆਂ ਭੇਟਾਂ ਲਈ ਵਰਤੇ ਜਾਂਦੇ ਹਨ: ਜਿੰਨਾ ਚਿਰ ਯਹੋਯਾਦਾ ਜੀਉਂਦਾ ਰਿਹਾ, ਯਾਹਵੇਹ ਦੇ ਮੰਦਰ ਵਿੱਚ ਲਗਾਤਾਰ ਹੋਮ ਦੀਆਂ ਭੇਟਾਂ ਚੜ੍ਹਾਈਆਂ ਜਾਂਦੀਆਂ ਸਨ।
15ਹੁਣ ਯਹੋਯਾਦਾ ਪੂਰਾ ਬੁੱਢਾ ਹੋਇਆ ਸੀ ਅਤੇ ਉਹ ਇੱਕ ਸੌ ਤੀਹ ਸਾਲਾਂ ਦੀ ਉਮਰ ਵਿੱਚ ਮਰ ਗਿਆ।16ਉਸ ਨੂੰ ਦਾਵੀਦ ਦੇ ਸ਼ਹਿਰ ਵਿੱਚ ਰਾਜਿਆਂ ਦੇ ਨਾਲ ਦਫ਼ਨਾਇਆ ਗਿਆ, ਕਿਉਂਕਿ ਉਸ ਨੇ ਇਸਰਾਏਲ ਵਿੱਚ ਪਰਮੇਸ਼ਵਰ ਅਤੇ ਉਸ ਦੇ ਮੰਦਰ ਲਈ ਚੰਗੇ ਕੰਮ ਕੀਤੇ ਸਨ।

ਯੋਆਸ਼ ਦੀ ਦੁਸ਼ਟਤਾ

17ਯਹੋਯਾਦਾ ਦੀ ਮੌਤ ਤੋਂ ਬਾਅਦ, ਯਹੂਦਾਹ ਦੇ ਅਧਿਕਾਰੀ ਆਏ ਅਤੇ ਰਾਜੇ ਨੂੰ ਮੱਥਾ ਟੇਕਿਆ ਅਤੇ ਉਸਨੇ ਉਹਨਾਂ ਦੀ ਗੱਲ ਸੁਣੀ।18ਉਹਨਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਦੇ ਮੰਦਰ ਨੂੰ ਛੱਡ ਦਿੱਤਾ ਅਤੇ ਅਸ਼ੇਰਾਹ ਦੇ ਖੰਭਿਆਂ ਅਤੇ ਮੂਰਤੀਆਂ ਦੀ ਪੂਜਾ ਕੀਤੀ। ਉਹਨਾਂ ਦੇ ਦੋਸ਼ ਦੇ ਕਾਰਨ, ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਪਰਮੇਸ਼ਵਰ ਦਾ ਕ੍ਰੋਧ ਆਇਆ।19ਫਿਰ ਵੀ ਯਾਹਵੇਹ ਨੇ ਨਬੀਆਂ ਨੂੰ ਲੋਕਾਂ ਕੋਲ ਭੇਜਿਆ ਅਤੇ ਉਹਨਾਂ ਨੂੰ ਯਾਹਵੇਹ ਵੱਲ ਮੋੜਨ ਲਈ ਕਿਹਾ। ਇਹ ਨਬੀਆਂ ਉਹਨਾਂ ਨੂੰ ਝਿੜਕਦੇ ਰਹੇ, ਫਿਰ ਵੀ ਉਹ ਨਬੀਆਂ ਦੇ ਸੰਦੇਸ਼ ਨੂੰ ਰੱਦ ਕਰਦੇ ਰਹੇ।
20ਤਦ ਪਰਮੇਸ਼ਵਰ ਦਾ ਆਤਮਾ ਯਹੋਯਾਦਾ ਜਾਜਕ ਦੇ ਪੁੱਤਰ ਜ਼ਕਰਯਾਹ ਉੱਤੇ ਆਇਆ। ਉਹ ਲੋਕਾਂ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਕਿਹਾ, “ਪਰਮੇਸ਼ਵਰ ਇਹ ਆਖਦਾ ਹੈ, ‘ਤੁਸੀਂ ਯਾਹਵੇਹ ਦੇ ਹੁਕਮਾਂ ਦੀ ਉਲੰਘਣਾ ਕਿਉਂ ਕਰਦੇ ਹੋ? ਤੁਸੀਂ ਖੁਸ਼ਹਾਲ ਨਹੀਂ ਹੋਵੋਗੇ ਕਿਉਂਕਿ ਤੁਸੀਂ ਯਾਹਵੇਹ ਨੂੰ ਤਿਆਗ ਦਿੱਤਾ ਹੈ, ਇਸ ਲਈ ਯਾਹਵੇਹ ਨੇ ਤੁਹਾਨੂੰ ਤਿਆਗ ਦਿੱਤਾ ਹੈ।’ ”
21ਪਰ ਉਹਨਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਰਾਜੇ ਦੇ ਹੁਕਮ ਨਾਲ ਉਸ ਨੂੰ ਯਾਹਵੇਹ ਦੇ ਮੰਦਰ ਦੇ ਵਿਹੜੇ ਵਿੱਚ ਪੱਥਰ ਮਾਰ ਕੇ ਮਾਰ ਦਿੱਤਾ।22ਰਾਜਾ ਯੋਆਸ਼ ਨੂੰ ਜ਼ਕਰਯਾਹ ਦੇ ਪਿਤਾ ਯਹੋਯਾਦਾ ਦੀ ਉਸ ਦਿਆਲਤਾ ਨੂੰ ਯਾਦ ਨਹੀਂ ਸੀ ਜੋ ਉਸ ਨੇ ਦਿਖਾਈ ਸੀ ਪਰ ਉਸ ਨੇ ਆਪਣੇ ਪੁੱਤਰ ਨੂੰ ਮਾਰ ਦਿੱਤਾ। ਆਪਣੀ ਮੌਤ ਤੋਂ ਪਹਿਲਾਂ ਜ਼ਕਰਯਾਹ ਦੇ ਸ਼ਬਦ ਸਨ “ਯਾਹਵੇਹ ਇਸ ਵੱਲ ਧਿਆਨ ਦੇਵੇ ਅਤੇ ਬਦਲਾ ਲਵੇ।”
23ਸਾਲ ਦੇ ਅੰਤ ਵਿੱਚ, ਅਰਾਮ ਦੀ ਫੌਜ ਨੇ ਯੋਆਸ਼ ਦੇ ਵਿਰੁੱਧ ਕੂਚ ਕੀਤਾ; ਇਸ ਨੇ ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਹਮਲਾ ਕੀਤਾ ਅਤੇ ਲੋਕਾਂ ਦੇ ਸਾਰੇ ਆਗੂਆਂ ਨੂੰ ਮਾਰ ਦਿੱਤਾ। ਉਹਨਾਂ ਨੇ ਲੁੱਟ ਦਾ ਸਾਰਾ ਸਮਾਨ ਦੰਮਿਸ਼ਕ ਵਿੱਚ ਆਪਣੇ ਰਾਜੇ ਨੂੰ ਭੇਜ ਦਿੱਤਾ।24ਭਾਵੇਂ ਕਿ ਅਰਾਮੀ ਫ਼ੌਜ ਕੁਝ ਬੰਦਿਆਂ ਨਾਲ ਆਈ ਸੀ, ਪਰ ਯਾਹਵੇਹ ਨੇ ਉਹਨਾਂ ਦੇ ਹੱਥਾਂ ਵਿੱਚ ਬਹੁਤ ਵੱਡੀ ਫ਼ੌਜ ਸੌਂਪ ਦਿੱਤੀ। ਕਿਉਂਕਿ ਯਹੂਦਾਹ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਨੂੰ ਤਿਆਗ ਦਿੱਤਾ ਸੀ, ਯੋਆਸ਼ ਉੱਤੇ ਨਿਆਂ ਕੀਤਾ ਗਿਆ ਸੀ।25ਜਦੋਂ ਅਰਾਮੀ ਸੈਨਾ ਯੋਆਸ਼ ਨੂੰ ਬੁਰੀ ਤਰ੍ਹਾਂ ਜ਼ਖਮੀ ਛੱਡ ਕੇ ਚਲੇ ਗਏ। ਯੋਆਸ਼ ਦੇ ਆਪਣੇ ਸੇਵਕਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਅਤੇ ਉਸ ਨੂੰ ਉਸ ਦੇ ਆਪਣੇ ਬਿਸਤਰੇ ਵਿੱਚ ਮਾਰ ਦਿੱਤਾ। ਇਹ ਜਾਜਕ ਯਹੋਯਾਦਾ ਦੇ ਪੁੱਤਰ ਦੇ ਕਤਲ ਦਾ ਨਤੀਜਾ ਸੀ। ਯੋਆਸ਼ ਮਰ ਗਿਆ ਅਤੇ ਦਾਵੀਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ। ਉਹਨਾਂ ਨੇ ਉਸ ਨੂੰ ਰਾਜਿਆਂ ਦੀ ਕਬਰ ਵਿੱਚ ਨਹੀਂ ਰੱਖਿਆ।
26ਜਿਨ੍ਹਾਂ ਨੇ ਉਸ ਦੇ ਵਿਰੁੱਧ ਸਾਜ਼ਿਸ਼ ਰਚੀ ਸੀ ਉਹ ਜ਼ਾਬਾਦ, ਇੱਕ ਅੰਮੋਨੀ ਔਰਤ ਸ਼ਿਮਿਯਥ ਦਾ ਪੁੱਤਰ ਅਤੇ ਇੱਕ ਮੋਆਬੀ ਔਰਤ ਸ਼ਿਮਰੀਥਕ ਦਾ ਪੁੱਤਰ ਯਹੋਜ਼ਾਬਾਦ ਸਨ।27ਉਸ ਦੇ ਪੁੱਤਰਾਂ ਦੇ ਵੇਰਵੇ ਅਤੇ ਉਸ ਦੇ ਵਿਰੁੱਧ ਕੀਤੀਆਂ ਗਈਆਂ ਬਹੁਤ ਸਾਰੀਆਂ ਭਵਿੱਖਬਾਣੀਆਂ ਅਤੇ ਪਰਮੇਸ਼ਵਰ ਦੇ ਘਰ ਦੀ ਮੁਰੰਮਤ ਦਾ ਜ਼ਿਕਰ ਰਾਜਿਆਂ ਕਿਤਾਬ ਵਿੱਚ ਕੀਤਾ ਗਿਆ ਹੈ। ਉਸ ਦੀ ਜਗ੍ਹਾ ਉਸਦਾ ਪੁੱਤਰ ਅਮਾਜ਼ਯਾਹ ਰਾਜਾ ਬਣਿਆ।

Biblica, Inc.

https://app.library.bible/content/38de522697cd8943