2 ਇਤਿਹਾਸ13

ਅਬੀਯਾਹ ਯਹੂਦਾਹ ਦਾ ਰਾਜਾ

1ਯਾਰਾਬੁਆਮ ਦੇ ਰਾਜ ਦੇ ਅਠਾਰਵੇਂ ਸਾਲ ਅਬੀਯਾਹ ਯਹੂਦਾਹ ਦਾ ਰਾਜਾ ਬਣਿਆ,2ਅਤੇ ਉਸ ਨੇ ਯੇਰੂਸ਼ਲੇਮ ਵਿੱਚ ਤਿੰਨ ਸਾਲ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਮੀਕਾਯਾਹ ਸੀ, ਜੋ ਗਿਬਆਹ ਦੇ ਊਰੀਏਲ ਦੀ ਧੀ ਸੀ।
ਅਬੀਯਾਹ ਅਤੇ ਯਾਰਾਬੁਆਮ ਵਿਚਕਾਰ ਲੜਾਈ ਹੋਈ।
3ਅਬੀਯਾਹ ਅਤੇ ਯਾਰਾਬੁਆਮ ਵਿਚਕਾਰ ਲੜਾਈ ਹੋਈ। ਅਬੀਯਾਹ ਚਾਰ ਲੱਖ ਯੋਗ ਯੋਧਿਆਂ ਦੀ ਫ਼ੌਜ ਨਾਲ ਲੜਾਈ ਵਿੱਚ ਗਿਆ ਅਤੇ ਯਾਰਾਬੁਆਮ ਨੇ ਅੱਠ ਲੱਖ ਯੋਗ ਸੈਨਿਕਾਂ ਨਾਲ ਉਹ ਦੇ ਵਿਰੁੱਧ ਲੜਾਈ ਦੀ ਤਿਆਰੀ ਕੀਤੀ।
4ਅਬੀਯਾਹ ਇਫ਼ਰਾਈਮ ਦੇ ਪਹਾੜੀ ਦੇਸ਼ ਵਿੱਚ ਜ਼ਮਰਾਈਮ ਪਹਾੜ ਉੱਤੇ ਖੜ੍ਹਾ ਹੋਇਆ ਅਤੇ ਆਖਿਆ, “ਯਾਰਾਬੁਆਮ ਅਤੇ ਸਾਰੇ ਇਸਰਾਏਲ, ਮੇਰੀ ਗੱਲ ਸੁਣੋ!5ਕੀ ਤੁਸੀਂ ਨਹੀਂ ਜਾਣਦੇ ਕਿ ਇਸਰਾਏਲ ਦੇ ਪਰਮੇਸ਼ਵਰ ਨੇ ਦਾਵੀਦ ਅਤੇ ਉਸਦੇ ਉੱਤਰਾਧਿਕਾਰੀਆਂ ਨੂੰ ਲੂਣ ਦੇ ਨੇਮ ਨਾਲ ਇਸਰਾਏਲ ਦਾ ਰਾਜ ਸਦਾ ਲਈ ਦਿੱਤਾ ਹੈ?6ਫਿਰ ਵੀ ਨੇਬਾਥ ਦੇ ਪੁੱਤਰ ਯਾਰਾਬੁਆਮ ਨੇ, ਦਾਵੀਦ ਦੇ ਪੁੱਤਰ ਸ਼ਲੋਮੋਨ ਦੇ ਇੱਕ ਅਧਿਕਾਰੀ ਨੇ ਆਪਣੇ ਸੁਆਮੀ ਦੇ ਵਿਰੁੱਧ ਬਗਾਵਤ ਕੀਤੀ।7ਅਤੇ ਉਸ ਦੇ ਕੋਲ ਨਕੰਮੇ ਤੇ ਸ਼ੈਤਾਨ ਲੋਕੀ ਇਕੱਠੇ ਹੋ ਗਏ ਜਿਨ੍ਹਾਂ ਨੇ ਸ਼ਲੋਮੋਨ ਦੇ ਪੁੱਤਰ ਯਾਰਾਬੁਆਮ ਦੇ ਵਿਰੁੱਧ ਜ਼ੋਰ ਫੜ ਲਿਆ ਜਦ ਕਿ ਰਹਬੁਆਮ ਨਰਮ ਦਿਲ ਮੁੰਡਾ ਹੀ ਸੀ ਅਤੇ ਉਹਨਾਂ ਦੇ ਟਾਕਰੇ ਲਈ ਆਪਣੇ ਆਪ ਵਿੱਚ ਤਕੜਾ ਨਹੀਂ ਸੀ।
8“ਹੁਣ ਤੁਸੀਂ ਲੋਕ ਯਾਹਵੇਹ ਦੇ ਰਾਜ ਦਾ ਵਿਰੋਧ ਕਰਨ ਲਈ ਤੁਰੇ ਹੋਏ ਹੋ ਜੋ ਦਾਵੀਦ ਦੇ ਪੁੱਤਰਾਂ ਨੂੰ ਸੌਂਪਿਆ ਗਿਆ ਸੀ। ਸਿਰਫ ਇਸ ਲਈ ਕਿ ਤੁਸੀਂ ਗਿਣਤੀ ਵਿੱਚ ਜ਼ਿਆਦਾ ਹੋ ਅਤੇ ਤੁਹਾਡੇ ਕੋਲ ਦੇਵਤਿਆਂ ਦੇ ਨਾਮ ਉੱਤੇ ਸੋਨੇ ਦੇ ਬਣੇ ਵੱਛੇ ਹਨ, ਜਿਨ੍ਹਾਂ ਨੂੰ ਯਾਰਾਬੁਆਮ ਨੇ ਤੁਹਾਡੇ ਲਈ ਬਣਾਇਆ ਸੀ ਤਾਂ ਜੋ ਤੁਸੀਂ ਉਹਨਾਂ ਨੂੰ ਦੇਵਤੇ ਸਮਝੋ।9ਤੁਸੀਂ ਹਾਰੋਨ ਦੇ ਪੁੱਤਰਾਂ ਅਤੇ ਲੇਵੀਆਂ ਨੂੰ ਜੋ ਯਾਹਵੇਹ ਦੇ ਜਾਜਕ ਸਨ ਕੱਢ ਦਿੱਤਾ ਅਤੇ ਦੂਜੇ ਦੇਸ਼ਾਂ ਦੀਆਂ ਕੌਮਾਂ ਦੇ ਢੰਗ ਨਾਲ ਆਪਣੇ ਲਈ ਜਾਜਕ ਨਿਯੁਕਤ ਕੀਤੇ ਤੁਸੀਂ ਕਿਸੇ ਵੀ ਵਿਅਕਤੀ ਨੂੰ ਜਾਜਕ ਬਣਾ ਦਿੰਦੇ ਹੋ ਜੋ ਆਪਣੇ ਨਾਲ ਇੱਕ ਵੱਛਾ ਅਤੇ ਸੱਤ ਭੇਡੂ ਲਿਆਉਂਦਾ ਹੈ ਅਤੇ ਤੁਹਾਨੂੰ ਦੇਵਤਿਆਂ ਦਾ ਜਾਜਕ ਬਣਨ ਲਈ ਬੇਨਤੀ ਕਰਦਾ ਹੈ ਜੋ ਅਸਲ ਵਿੱਚ ਦੇਵਤੇ ਨਹੀਂ ਹਨ।
10“ਪਰ ਸਾਡੇ ਲਈ ਯਾਹਵੇਹ ਸਾਡਾ ਪਰਮੇਸ਼ਵਰ ਹੈ ਅਤੇ ਅਸੀਂ ਉਸਨੂੰ ਨਹੀਂ ਛੱਡਿਆ ਹੈ। ਜੋ ਜਾਜਕ ਯਾਹਵੇਹ ਦੀ ਸੇਵਾ ਕਰਦੇ ਹਨ, ਉਹ ਹਾਰੋਨ ਦੇ ਪੁੱਤਰ ਹਨ ਅਤੇ ਲੇਵੀ ਉਹਨਾਂ ਦੀ ਸਹਾਇਤਾ ਕਰਦੇ ਹਨ।11ਹਰ ਸਵੇਰ ਅਤੇ ਸ਼ਾਮ ਉਹ ਯਾਹਵੇਹ ਨੂੰ ਹੋਮ ਦੀਆਂ ਭੇਟਾਂ ਅਤੇ ਸੁਗੰਧਿਤ ਧੂਪ ਚੜ੍ਹਾਉਂਦੇ ਹਨ। ਉਹ ਰੋਟੀ ਰਸਮੀ ਤੌਰ ਤੇ ਸਾਫ਼ ਮੇਜ਼ ਉੱਤੇ ਰੱਖ ਦਿੰਦੇ ਹਨ ਅਤੇ ਹਰ ਸ਼ਾਮ ਨੂੰ ਸੋਨੇ ਦੇ ਸ਼ਮਾਦਾਨ ਉੱਤੇ ਦੀਵੇ ਜਗਾਉਂਦੇ ਹਨ। ਅਸੀਂ ਯਾਹਵੇਹ ਸਾਡੇ ਪਰਮੇਸ਼ਵਰ ਦੀਆਂ ਮੰਗਾਂ ਦੀ ਪਾਲਣਾ ਕਰ ਰਹੇ ਹਾਂ, ਪਰ ਤੁਸੀਂ ਉਸਨੂੰ ਛੱਡ ਦਿੱਤਾ ਹੈ।12ਪਰਮੇਸ਼ਵਰ ਸਾਡੇ ਨਾਲ ਹੈ ਅਤੇ ਉਹ ਸਾਡਾ ਆਗੂ ਹੈ। ਉਸ ਦੇ ਜਾਜਕ ਆਪਣੀਆਂ ਤੁਰ੍ਹੀਆਂ ਨਾਲ ਤੁਹਾਡੇ ਵਿਰੁੱਧ ਲੜਾਈ ਦੀ ਦੁਹਾਈ ਦੇਣਗੇ। ਇਸਰਾਏਲ ਦੇ ਲੋਕੋ, ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਦੇ ਵਿਰੁੱਧ ਨਾ ਲੜੋ, ਕਿਉਂਕਿ ਤੁਸੀਂ ਸਫ਼ਲ ਨਹੀਂ ਹੋਵੋਂਗੇ।”
13ਹੁਣ ਯਾਰਾਬੁਆਮ ਨੇ ਪਿੱਛੇ ਵੱਲ ਸਿਪਾਹੀਆਂ ਨੂੰ ਘੱਲਿਆ ਸੀ, ਤਾਂ ਜੋ ਉਹ ਯਹੂਦਾਹ ਦੇ ਸਾਹਮਣੇ ਘਾਤ ਲਾ ਕੇ ਉਹਨਾਂ ਦੇ ਪਿੱਛੇ ਸੀ।14ਯਹੂਦਾਹ ਨੇ ਮੁੜਿਆ ਅਤੇ ਦੇਖਿਆ ਕਿ ਉਹਨਾਂ ਉੱਤੇ ਅੱਗੇ ਅਤੇ ਪਿੱਛੇ ਦੋਵੇਂ ਪਾਸੇ ਹਮਲਾ ਕੀਤਾ ਜਾ ਰਿਹਾ ਸੀ। ਫਿਰ ਉਹਨਾਂ ਨੇ ਯਾਹਵੇਹ ਅੱਗੇ ਪੁਕਾਰ ਕੀਤੀ। ਜਾਜਕਾਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ,15ਅਤੇ ਯਹੂਦਾਹ ਦੇ ਮਨੁੱਖਾਂ ਨੇ ਲੜਾਈ ਦੀ ਜੈਕਾਰਾ ਬੁਲੰਦ ਕੀਤੀ। ਉਹਨਾਂ ਦੀ ਲੜਾਈ ਦੀ ਆਵਾਜ਼ ਤੇ, ਪਰਮੇਸ਼ਵਰ ਨੇ ਯਾਰਾਬੁਆਮ ਅਤੇ ਸਾਰੇ ਇਸਰਾਏਲ ਨੂੰ ਅਬੀਯਾਹ ਅਤੇ ਯਹੂਦਾਹ ਦੇ ਸਾਹਮਣੇ ਹਰਾ ਦਿੱਤਾ।16ਇਸਰਾਏਲੀ ਯਹੂਦਾਹ ਦੇ ਸਾਹਮਣੇ ਭੱਜ ਗਏ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਹੱਥਾਂ ਵਿੱਚ ਦੇ ਦਿੱਤਾ।17ਅਬੀਯਾਹ ਅਤੇ ਉਸ ਦੀਆਂ ਫ਼ੌਜਾਂ ਨੇ ਉਹਨਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ, ਇਉਂ ਇਸਰਾਏਲ ਦੇ ਯੋਗ ਆਦਮੀਆਂ ਵਿੱਚੋਂ ਪੰਜ ਲੱਖ ਮਾਰੇ ਗਏ।18ਇਸਰਾਏਲੀ ਉਸ ਮੌਕੇ ਤੇ ਅਧੀਨ ਹੋ ਗਏ ਸਨ ਅਤੇ ਯਹੂਦਾਹ ਦੇ ਲੋਕ ਜਿੱਤ ਗਏ ਸਨ ਕਿਉਂਕਿ ਉਹਨਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਉੱਤੇ ਭਰੋਸਾ ਕੀਤਾ ਸੀ।
19ਅਤੇ ਅਬੀਯਾਹ ਨੇ ਯਾਰਾਬੁਆਮ ਦਾ ਪਿੱਛਾ ਕੀਤਾ ਅਤੇ ਇਨ੍ਹਾਂ ਸ਼ਹਿਰਾਂ ਨੂੰ ਅਰਥਾਤ ਬੈਤਏਲ ਅਤੇ ਉਸ ਦੇ ਪਿੰਡ, ਯਸ਼ਾਨਾਹ ਅਤੇ ਉਸ ਦੇ ਪਿੰਡ, ਅਫ਼ਰੋਨ ਅਤੇ ਉਹ ਦੇ ਪਿੰਡਾਂ ਨੂੰ ਉਸ ਪਾਸੋਂ ਖੋਹ ਲਿਆ।20ਅਬੀਯਾਹ ਦੇ ਦਿਨਾਂ ਵਿੱਚ ਯਾਰਾਬੁਆਮ ਨੇ ਫੇਰ ਰਾਜ ਨਾ ਕਰ ਸਕਿਆ ਅਤੇ ਯਾਹਵੇਹ ਨੇ ਉਸ ਨੂੰ ਮਾਰਿਆ ਸੋ ਉਹ ਮਰ ਗਿਆ।
21ਪਰ ਅਬੀਯਾਹ ਤਾਕਤ ਵਿੱਚ ਵਧਿਆ। ਉਸ ਨੇ ਚੌਦਾਂ ਪਤਨੀਆਂ ਨਾਲ ਵਿਆਹ ਕੀਤਾ ਅਤੇ ਉਸ ਦੇ ਬਾਈ ਪੁੱਤਰ ਅਤੇ ਸੋਲਾਂ ਧੀਆਂ ਸਨ।
22ਅਤੇ ਅਬੀਯਾਹ ਦੇ ਬਾਕੀ ਕੰਮ ਅਤੇ ਉਸ ਦਾ ਚਾਲ ਚਲਣ ਅਤੇ ਉਸ ਦੀਆਂ ਕਹਾਉਤਾਂ ਇੱਦੋ ਨਬੀ ਦੀ ਕਥਾ ਵਿੱਚ ਲਿਖੀਆਂ ਹਨ।

Biblica, Inc.

https://app.library.bible/content/38de522697cd8943