ਕਹਾਉਤਾਂ21
1ਯਾਹਵੇਹ ਦੇ ਹੱਥ ਵਿੱਚ ਰਾਜੇ ਦਾ ਦਿਲ ਪਾਣੀ ਦੀ ਇੱਕ ਧਾਰਾ ਵਾਂਗੂੰ ਹੈ,ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।2ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸਿੱਧੀ ਲੱਗਦੀ ਹੈ,ਪਰ ਯਾਹਵੇਹ ਦਿਲ ਨੂੰ ਜਾਚਦਾ ਹੈ।3ਉਹੀ ਕਰਨਾ ਜੋ ਸਹੀ ਅਤੇ ਨਿਰਪੱਖ ਹੈਕੁਰਬਾਨੀ ਨਾਲੋਂ ਯਾਹਵੇਹ ਨੂੰ ਇਹ ਚੰਗਾ ਲੱਗਦਾ ਹੈ।4ਘਮੰਡੀ ਅੱਖਾਂ ਅਤੇ ਹੰਕਾਰੀ ਦਿਲ,ਅਤੇ ਦੁਸ਼ਟਾਂ ਦਾ ਦੀਵਾ ਪਾਪ ਹਨ।5ਮਿਹਨਤੀ ਦੀਆਂ ਯੋਜਨਾਵਾਂ ਲਾਭ ਵੱਲ ਲੈ ਜਾਂਦੀਆਂ ਹਨ,ਜਿਵੇਂ ਜਲਦਬਾਜ਼ੀ ਗਰੀਬੀ ਵੱਲ ਲੈ ਜਾਂਦੀ ਹੈ।6ਝੂਠ ਬੋਲਣ ਦੁਆਰਾ ਕਮਾਇਆ ਗਿਆ ਧਨਹਵਾ ਨਾਲ ਉੱਡ ਜਾਣ ਵਾਲੀ ਧੂੜ ਵਰਗਾ ਹੈ, ਉਹ ਨੂੰ ਲੱਭਣ ਵਾਲੇ ਮੌਤ ਨੂੰ ਲੱਭਦੇ ਹਨ।7ਦੁਸ਼ਟਾਂ ਦਾ ਜ਼ੁਲਮ ਉਹਨਾਂ ਨੂੰ ਖਿੱਚ ਲਵੇਗਾ,ਕਿਉਂਕਿ ਉਹ ਨਿਆਂ ਕਰਨ ਤੋਂ ਇਨਕਾਰ ਕਰਦੇ ਹਨ।8ਦੋਸ਼ੀ ਦਾ ਰਾਹ ਭੈੜਾ ਹੈ,ਪਰ ਨਿਰਦੋਸ਼ ਦਾ ਚਾਲ-ਚਲਣ ਸਿੱਧਾ ਹੈ।9ਝਗੜਾਲੂ ਪਤਨੀ ਨਾਲ ਸ਼ਾਝੇ ਘਰ ਵਿੱਚ ਰਹਿਣ ਨਾਲੋਂ,ਛੱਤ ਦੇ ਇੱਕ ਕੋਨੇ ਵਿੱਚ ਰਹਿਣਾ ਚੰਗਾ ਹੈ।10ਦੁਸ਼ਟ ਬੁਰਿਆਈ ਨੂੰ ਲੋਚਦਾ ਹੈ,ਉਹਨਾਂ ਦੀ ਨਿਗਾਹ ਵਿੱਚ ਆਪਣੇ ਗੁਆਂਢੀ ਲਈ ਕੋਈ ਰਹਿਮ ਨਹੀਂ ਹੈ।11ਜਦੋਂ ਇੱਕ ਮਖੌਲ ਉਡਾਉਣ ਵਾਲੇ ਨੂੰ ਸਜ਼ਾ ਦਿੱਤੀ ਜਾਂਦੀ ਹੈ ਤਾਂ ਸਧਾਰਨ ਵਿਅਕਤੀ ਬੁੱਧਵਾਨ ਹੋ ਜਾਂਦੇ ਹਨ;ਸਿਆਣਿਆਂ ਵੱਲ ਧਿਆਨ ਦੇਣ ਨਾਲ ਉਹ ਗਿਆਨ ਪ੍ਰਾਪਤ ਕਰਦੇ ਹਨ।12ਧਰਮੀ ਦੁਸ਼ਟ ਦੇ ਘਰ ਨੂੰ ਧਿਆਨ ਨਾਲ ਵੇਖਦਾ ਹੈ,ਅਤੇ ਦੁਸ਼ਟ ਤਾਂ ਵਿਨਾਸ਼ ਲਈ ਢਹਿ ਪੈਂਦੇ ਹਨ।13ਜੋ ਕੋਈ ਗਰੀਬਾਂ ਦੀ ਦੁਹਾਈ ਵੱਲ ਕੰਨ ਬੰਦ ਕਰਦਾ ਹੈਉਹ ਆਪ ਵੀ ਪੁਕਾਰੇਗਾ ਅਤੇ ਉੱਤਰ ਨਹੀਂ ਦਿੱਤਾ ਜਾਵੇਗਾ।14ਗੁਪਤ ਵਿੱਚ ਦਿੱਤੀ ਹੋਈ ਦਾਤ ਕ੍ਰੋਧ ਨੂੰ ਸ਼ਾਂਤ ਕਰਦੀ ਹੈ,ਅਤੇ ਚਾਦਰ ਵਿੱਚ ਛੁਪੀ ਹੋਈ ਰਿਸ਼ਵਤ ਨਾਲ ਵੱਡਾ ਕ੍ਰੋਧ ਠੰਡਾ ਹੋ ਜਾਂਦਾ ਹੈ।15ਜਦੋਂ ਨਿਆਂ ਕੀਤਾ ਜਾਂਦਾ ਹੈ ਤਾਂ ਧਰਮੀ ਨੂੰ ਖੁਸ਼ੀ ਮਿਲਦੀ ਹੈ,ਪਰ ਕੁਕਰਮੀਆਂ ਨੂੰ ਡਰ ਲੱਗਦਾ ਹੈ।16ਜੋ ਕੋਈ ਸਿਆਣਪ ਦੇ ਰਾਹ ਤੋਂ ਭਟਕਦਾ ਹੈ,ਉਸਦਾ ਟਿਕਾਣਾ ਮੁਰਦਿਆਂ ਦੀ ਸੰਗਤ ਵਿੱਚ ਹੋਵੇਗਾ।17ਜਿਹੜਾ ਅਨੰਦ ਨੂੰ ਪਿਆਰ ਕਰਦਾ ਹੈ ਉਹ ਗਰੀਬ ਹੋ ਜਾਵੇਗਾ,ਜੋ ਕੋਈ ਦਾਖ਼ਰਸ ਅਤੇ ਜ਼ੈਤੂਨ ਦੇ ਤੇਲ ਨੂੰ ਪਿਆਰ ਕਰਦਾ ਹੈ ਉਹ ਕਦੇ ਵੀ ਅਮੀਰ ਨਹੀਂ ਹੋਵੇਗਾ।18ਦੁਸ਼ਟ ਧਰਮੀ ਲਈ ਨਿਸਤਾਰੇ ਦਾ ਮੁੱਲ,ਅਤੇ ਧਰਮੀ ਲੋਕਾਂ ਲਈ ਬੇਵਫ਼ਾ ਬਣਦੇ ਹਨ।19ਇੱਕ ਝਗੜਾਲੂ ਅਤੇ ਤੰਗ ਕਰਨ ਵਾਲੀ ਪਤਨੀ ਨਾਲ ਰਹਿਣ ਨਾਲੋਂ,ਇੱਕ ਮਾਰੂਥਲ ਵਿੱਚ ਰਹਿਣਾ ਚੰਗਾ ਹੈ।20ਬੁੱਧਵਾਨ ਪਸੰਦੀਦਾ ਭੋਜਨ ਅਤੇ ਜ਼ੈਤੂਨ ਦੇ ਤੇਲ ਨੂੰ ਸੰਭਾਲਦੇ ਹਨ,ਪਰ ਮੂਰਖ ਉਹਨਾਂ ਨੂੰ ਉਡਾ ਦਿੰਦਾ ਹੈ।21ਜੋ ਕੋਈ ਧਰਮ ਅਤੇ ਪਿਆਰ ਦਾ ਪਿੱਛਾ ਕਰਦਾ ਹੈ,ਉਹ ਜੀਵਨ, ਖੁਸ਼ਹਾਲੀ ਅਤੇ ਸਨਮਾਨ ਲੱਭਦਾ ਹੈ।22ਜਿਹੜਾ ਬੁੱਧਵਾਨ ਹੈ ਉਹ ਬਲਵੰਤ ਦੇ ਸ਼ਹਿਰ ਉੱਤੇ ਚੜ੍ਹਾਈ ਕਰ ਸਕਦਾ ਹੈ,ਅਤੇ ਉਸ ਗੜ੍ਹ ਨੂੰ ਢਾਹ ਸਕਦਾ ਹੈ ਜਿਸ ਉੱਤੇ ਉਹ ਭਰੋਸਾ ਰੱਖਦੇ ਹਨ।23ਜਿਹੜੇ ਆਪਣੇ ਮੂੰਹ ਅਤੇ ਆਪਣੀਆਂ ਜੀਭਾਂ ਦੀ ਰਾਖੀ ਕਰਦੇ ਹਨ,ਆਪਣੇ ਆਪ ਨੂੰ ਬਿਪਤਾ ਤੋਂ ਬਚਾਉਂਦੇ ਹਨ।24ਘਮੰਡੀ ਅਤੇ ਹੰਕਾਰੀ ਵਿਅਕਤੀ ਮਖੌਲ ਕਰਨ ਵਾਲਾ ਹੁੰਦਾ ਹੈ,ਬੇਰਹਿਮੀ ਨਾਲ ਵਿਵਹਾਰ ਕਰਦਾ ਹੈ।25ਆਲਸੀ ਦੀ ਲਾਲਸਾ ਉਹ ਦੀ ਮੌਤ ਹੋਵੇਗੀ,ਕਿਉਂ ਜੋ ਉਹ ਦੇ ਹੱਥ ਕੰਮ ਕਰਨ ਤੋਂ ਇਨਕਾਰ ਕਰਦੇ ਹਨ।26ਸਾਰਾ ਦਿਨ ਉਹ ਲੋਭ ਹੀ ਕਰਦਾ ਰਹਿੰਦਾ ਹੈ,ਪਰ ਧਰਮੀ ਦਿੰਦਾ ਹੈ ਪਰ ਰੁੱਕਦਾ ਨਹੀਂ ਹੈ।27ਦੁਸ਼ਟ ਦਾ ਬਲੀਦਾਨ ਘਿਣਾਉਣਾ ਹੈ,ਕਿੰਨਾ ਵਧੀਕ ਜਦ ਉਹ ਬੁਰੀ ਨੀਤ ਨਾਲ ਉਹ ਨੂੰ ਲਿਆਉਂਦਾ ਹੈ।28ਇੱਕ ਝੂਠਾ ਗਵਾਹ ਨਾਸ ਹੋ ਜਾਵੇਗਾ,ਪਰ ਧਿਆਨ ਨਾਲ ਸੁਣਨ ਵਾਲਾ ਸਫ਼ਲਤਾਪੂਰਵਕ ਗਵਾਹੀ ਦੇਵੇਗਾ।29ਦੁਸ਼ਟਾਂ ਨੇ ਦਲੇਰੀ ਨਾਲ ਮੋਰਚਾ ਲਾਇਆ,ਪਰ ਨੇਕ ਲੋਕ ਆਪਣੇ ਰਾਹਾਂ ਬਾਰੇ ਸੋਚਦੇ ਹਨ।30ਇੱਥੇ ਕੋਈ ਬੁੱਧ, ਕੋਈ ਸੂਝ, ਕੋਈ ਯੋਜਨਾ ਨਹੀਂ ਹੈ,ਜੋ ਯਾਹਵੇਹ ਦੇ ਵਿਰੁੱਧ ਸਫਲ ਹੋ ਸਕੇ।31ਘੋੜੇ ਨੂੰ ਲੜਾਈ ਦੇ ਦਿਨ ਲਈ ਤਿਆਰ ਕੀਤਾ ਜਾਂਦਾ ਹੈ,ਪਰ ਜਿੱਤ ਯਾਹਵੇਹ ਦੇ ਹੱਥ ਵਿੱਚ ਹੈ।
Biblica, Inc.