ਕਹਾਉਤਾਂ2
ਬੁੱਧੀ ਦੇ ਨੈਤਿਕ ਲਾਭ
1ਮੇਰੇ ਪੁੱਤਰ, ਜੇ ਤੂੰ ਮੇਰੀਆਂ ਗੱਲਾਂ ਨੂੰ ਮੰਨੇਅਤੇ ਮੇਰੇ ਹੁਕਮਾਂ ਨੂੰ ਆਪਣੇ ਕੋਲ ਸੰਭਾਲ ਕੇ ਰੱਖੇ,2ਜੇਕਰ ਤੂੰ ਬੁੱਧ ਵੱਲ ਕੰਨ ਲਾਵੇਂਅਤੇ ਆਪਣੇ ਦਿਲ ਨੂੰ ਸਮਝ ਉੱਤੇ ਲਾਵੇਂ3ਸੱਚ-ਮੁੱਚ, ਜੇ ਤੁਸੀਂ ਸਮਝ ਲਈ ਪੁਕਾਰਦੇ ਹੋਅਤੇ ਸਮਝ ਲਈ ਉੱਚੀ ਆਵਾਜ਼ ਵਿੱਚ ਪੁਕਾਰਦੇ ਹੋ,4ਅਤੇ ਜੇ ਤੁਸੀਂ ਉਹ ਨੂੰ ਚਾਂਦੀ ਵਾਂਗ ਲੱਭਦੇ ਹੋਅਤੇ ਉਹ ਨੂੰ ਲੁਕੇ ਹੋਏ ਖ਼ਜ਼ਾਨੇ ਵਾਂਗ ਖੋਜ ਕਰਦੇ ਹੋ,5ਤਾਂ ਤੁਸੀਂ ਪ੍ਰਭੂਦੇ ਡਰ ਨੂੰ ਸਮਝੋਗੇ ਅਤੇ ਪਰਮੇਸ਼ਵਰ ਦੇ ਗਿਆਨ ਨੂੰ ਪਾਓਗੇ।6ਕਿਉਂਕਿ ਯਾਹਵੇਹ ਹੀ ਬੁੱਧ ਦਿੰਦਾ ਹੈ,ਉਸ ਦੇ ਮੂੰਹੋਂ ਗਿਆਨ ਅਤੇ ਸਮਝ ਨਿਕਲਦੀ ਹੈ।7ਪਰਮੇਸ਼ਵਰ ਨੇਕ ਲੋਕਾਂ ਲਈ ਸਫ਼ਲਤਾ ਰੱਖਦਾ ਹੈ,ਉਹ ਉਹਨਾਂ ਲਈ ਢਾਲ ਹੈ ਜਿਨ੍ਹਾਂ ਦਾ ਚੱਲਣਾ ਨਿਰਦੋਸ਼ ਹੈ,8ਕਿਉਂ ਜੋ ਉਹ ਧਰਮੀ ਦੇ ਰਾਹ ਦੀ ਰਾਖੀ ਕਰਦਾ ਹੈ ਅਤੇ ਆਪਣੇ ਵਫ਼ਾਦਾਰਾਂ ਦੇ ਰਾਹ ਦੀ ਰਾਖੀ ਕਰਦਾ ਹੈ।9ਤਦ ਤੁਸੀਂ ਸਮਝੋਗੇ ਕਿ ਕੀ ਸਹੀ ਹੈ ਅਤੇ ਕੀ ਜਾਇਜ਼ ਹੈਅਤੇ ਹਰ ਇੱਕ ਚੰਗੇ ਰਸਤੇ ਨੂੰ ਸਮਝੋਗੇ।10ਕਿਉਂ ਜੋ ਬੁੱਧ ਤੇਰੇ ਦਿਲ ਵਿੱਚ ਪ੍ਰਵੇਸ਼ ਕਰੇਗੀ,ਅਤੇ ਗਿਆਨ ਤੇਰੀ ਜਾਨ ਨੂੰ ਚੰਗਾ ਲੱਗੇਗਾ।11ਸਮਝਦਾਰੀ ਤੁਹਾਡੀ ਸਹਾਇਤਾ ਕਰੇਗੀ,ਅਤੇ ਸਮਝ ਤੁਹਾਡੀ ਰੱਖਿਆ ਕਰੇਗੀ।12ਸਿਆਣਪ ਤੁਹਾਨੂੰ ਦੁਸ਼ਟ ਮਨੁੱਖਾਂ ਦੇ ਰਾਹਾਂ ਤੋਂ ਬਚਾਵੇਗੀ,ਉਹਨਾਂ ਮਨੁੱਖਾਂ ਤੋਂ ਜਿਨ੍ਹਾਂ ਦੀਆਂ ਗੱਲਾਂ ਉਲਟ ਹਨ,13ਜਿਨ੍ਹਾਂ ਨੇ ਸਿੱਧੇ ਰਾਹਾਂ ਨੂੰ ਛੱਡ ਦਿੱਤਾ ਹੈਹਨੇਰੇ ਰਾਹਾਂ ਵਿੱਚ ਚੱਲਦੇ ਹਨ,14ਜਿਹੜੇ ਬੁਰਿਆਈ ਕਰਨ ਵਿੱਚ ਅਨੰਦ ਹੁੰਦੇ ਹਨ,ਅਤੇ ਬੁਰਿਆਈ ਦੇ ਖੋਟਿਆਂ ਕੰਮਾਂ ਵਿੱਚ ਖੁਸ਼ੀ ਮਨਾਉਂਦੇ ਹਨ,15ਜਿਨ੍ਹਾਂ ਦੇ ਰਾਹ ਟੇਢੇ ਹਨਅਤੇ ਜਿਹੜੇ ਆਪਣੇ ਰਾਹਾਂ ਵਿੱਚ ਭਟਕਦੇ ਹਨ।16ਬੁੱਧ ਤੈਨੂੰ ਵਿਭਚਾਰੀ ਇਸਤਰੀ ਤੋਂ ਵੀ ਬਚਾਵੇਗੀ,ਉਸ ਓਪਰੀ ਔਰਤ ਤੋਂ ਜਿਹੜੀ ਚਿਕਨੀਆਂ-ਚੋਪੜੀਆਂ ਗੱਲਾਂ ਕਰਦੀ ਹੈ,17ਜਿਸ ਨੇ ਆਪਣੀ ਜਵਾਨੀ ਦੇ ਸਾਥੀ ਨੂੰ ਛੱਡ ਦਿੱਤਾ ਹੈ,ਅਤੇ ਉਸ ਨੇਮ ਨੂੰ ਅਣਡਿੱਠਾ ਕਰ ਦਿੱਤਾ ਹੈ ਜੋ ਪਰਮੇਸ਼ਵਰ ਦੇ ਸਾਹਮਣੇ ਕੀਤਾ ਸੀ।18ਸੱਚ-ਮੁੱਚ ਹੀ ਉਸ ਦਾ ਘਰ ਮੌਤ ਵੱਲ ਲੈ ਜਾਂਦਾ ਹੈਅਤੇ ਉਹ ਦੇ ਰਾਹ ਮੁਰਦਿਆਂ ਦੀਆਂ ਆਤਮਾਵਾਂ ਵੱਲ ਜਾਂਦਾ ਹੈ।19ਜਿਹੜੇ ਉਸ ਦੇ ਕੋਲ ਜਾਂਦੇ ਹਨ ਉਹਨਾਂ ਵਿੱਚੋਂ ਕੋਈ ਵੀ ਮੁੜ ਕੇ ਨਹੀਂ ਆਉਂਦਾ,ਨਾ ਹੀ ਜੀਵਨ ਦੇ ਰਾਹ ਤੱਕ ਪਹੁੰਚਦੇ ਹਨ।20ਇਸ ਤਰ੍ਹਾਂ ਤੁਸੀਂ ਭਲੇ ਦੇ ਰਾਹਾਂ ਉੱਤੇ ਚੱਲੋਗੇਅਤੇ ਧਰਮੀਆਂ ਦੇ ਰਾਹਾਂ ਨੂੰ ਫੜੀ ਰੱਖੇਗਾ।21ਕਿਉਂ ਜੋ ਨੇਕ ਲੋਕ ਧਰਤੀ ਵਿੱਚ ਵੱਸਣਗੇ,ਅਤੇ ਨਿਰਦੋਸ਼ ਉਸ ਵਿੱਚ ਰਹਿਣਗੇ।22ਪਰ ਦੁਸ਼ਟ ਧਰਤੀ ਉੱਤੋਂ ਵੱਢੇ ਜਾਣਗੇ,ਅਤੇ ਧੋਖੇਬਾਜ਼ ਪਾੜ ਦਿੱਤੇ ਜਾਣਗੇ।Biblica, Inc.