ਕਹਾਉਤਾਂ15
1ਇੱਕ ਕੋਮਲ ਜਵਾਬ ਕ੍ਰੋਧ ਨੂੰ ਠੰਢਾ ਕਰ ਦਿੰਦਾ ਹੈ,ਪਰ ਕਠੋਰ ਬਚਨ ਕ੍ਰੋਧ ਨੂੰ ਭੜਕਾਉਂਦਾ ਹੈ।2ਬੁੱਧਵਾਨ ਦੀ ਜੀਭ ਗਿਆਨ ਨੂੰ ਸ਼ਿੰਗਾਰਦੀ ਹੈ,ਪਰ ਮੂਰਖ ਦੇ ਮੂੰਹੋਂ ਮੂਰਖਤਾ ਨਿੱਕਲਦੀ ਹੈ।3ਯਾਹਵੇਹ ਦੀਆਂ ਅੱਖਾਂ ਹਰ ਥਾਂ ਉੱਤੇ ਲੱਗੀਆਂ ਰਹਿੰਦੀਆ ਹਨ,ਦੁਸ਼ਟ ਅਤੇ ਭਲੇ ਦੋਵਾਂ ਨੂੰ ਤੱਕਦੀਆ ਹਨ।4ਸੁੱਖ ਦੇਣ ਵਾਲੀ ਜੀਭ ਜੀਵਨ ਦਾ ਬਿਰਛ ਹੈ,ਪਰ ਭੈੜੀ ਜੀਭ ਆਤਮਾ ਨੂੰ ਕੁਚਲ ਦਿੰਦੀ ਹੈ।5ਇੱਕ ਮੂਰਖ ਮਾਤਾ-ਪਿਤਾ ਦੀ ਤਾੜਨਾ ਨੂੰ ਠੁਕਰਾ ਦਿੰਦਾ ਹੈ,ਪਰ ਜਿਹੜਾ ਤਾੜਨਾ ਵੱਲ ਧਿਆਨ ਦਿੰਦਾ ਹੈ ਉਹ ਸਿਆਣਾ ਹੈ।6ਧਰਮੀ ਦੇ ਘਰ ਵਿੱਚ ਵੱਡਾ ਖ਼ਜ਼ਾਨਾ ਹੈ,ਪਰ ਦੁਸ਼ਟ ਦੀ ਕਮਾਈ ਕਸ਼ਟ ਲਿਆਉਂਦੀ ਹੈ।7ਬੁੱਧਵਾਨ ਦੇ ਬੁੱਲ੍ਹ ਗਿਆਨ ਫੈਲਾਉਂਦੇ ਹਨ,ਪਰ ਮੂਰਖਾਂ ਦੇ ਦਿਲ ਸਿੱਧੇ ਨਹੀਂ ਹੁੰਦੇ।8ਯਾਹਵੇਹ ਨੂੰ ਦੁਸ਼ਟ ਦੇ ਬਲੀਦਾਨ ਤੋਂ ਨਫ਼ਰਤ ਹੈ,ਪਰ ਨੇਕ ਦੀ ਪ੍ਰਾਰਥਨਾ ਉਸਨੂੰ ਪ੍ਰਸੰਨ ਕਰਦੀ ਹੈ।9ਯਾਹਵੇਹ ਦੁਸ਼ਟਾਂ ਦੇ ਰਾਹ ਨੂੰ ਨਫ਼ਰਤ ਕਰਦਾ ਹੈ,ਪਰ ਉਹ ਉਹਨਾਂ ਨੂੰ ਪਿਆਰ ਕਰਦਾ ਹੈ ਜੋ ਧਰਮ ਦਾ ਪਿੱਛਾ ਕਰਦੇ ਹਨ।10ਸਖ਼ਤ ਅਨੁਸ਼ਾਸਨ ਹਰ ਉਸ ਵਿਅਕਤੀ ਦੀ ਉਡੀਕ ਕਰਦਾ ਹੈ ਜੋ ਰਾਹ ਛੱਡਦਾ ਹੈ;ਜਿਹੜਾ ਤਾੜਨਾ ਨੂੰ ਨਫ਼ਰਤ ਕਰਦਾ ਹੈ ਉਹ ਮਰ ਜਾਵੇਗਾ।11ਮੌਤ ਅਤੇ ਵਿਨਾਸ਼ ਯਾਹਵੇਹ ਦੇ ਸਾਹਮਣੇ ਖੁੱਲ੍ਹੇ ਪਏ ਹਨ,ਉਹ ਮਨੁੱਖ ਦੇ ਦਿਲ ਨੂੰ ਚੰਗੀ ਤਰ੍ਹਾ ਜਾਣਦਾ ਹੈ!12ਮਜ਼ਾਕ ਕਰਨ ਵਾਲੇ ਤਾੜਨਾ ਨੂੰ ਪਸੰਦ ਨਹੀਂ ਕਰਦੇ ਹਨ,ਇਸ ਲਈ ਉਹ ਬੁੱਧਵਾਨਾਂ ਤੋਂ ਬਚਦੇ ਹਨ।13ਇੱਕ ਪ੍ਰਸੰਨ ਦਿਲ ਚਿਹਰੇ ਨੂੰ ਖੁਸ਼ ਕਰਦਾ ਹੈ,ਪਰ ਦਿਲ ਦਾ ਦਰਦ ਆਤਮਾ ਨੂੰ ਕੁਚਲ ਦਿੰਦਾ ਹੈ।14ਸਮਝਦਾਰ ਮਨ ਗਿਆਨ ਨੂੰ ਭਾਲਦਾ ਹੈ,ਪਰ ਮੂਰਖ ਦਾ ਮੂੰਹ ਮੂਰਖਤਾਈ ਨੂੰ ਭੋਜਨ ਦਿੰਦਾ ਹੈ।15ਸਤਾਏ ਹੋਏ ਦੇ ਸਾਰੇ ਦਿਨ ਦੁਖੀ ਹਨ,ਪਰ ਪ੍ਰਸੰਨ ਦਿਲ ਸਦਾ ਦਾਅਵਤ ਕਰਦਾ ਹੈ।16ਅਸ਼ਾਂਤੀ ਦੀ ਨਾਲ ਵੱਡੀ ਦੌਲਤ ਨਾਲੋਂ,ਯਾਹਵੇਹ ਦੇ ਡਰ ਨਾਲ ਥੋੜਾ ਜਿਹਾ ਚੰਗਾ ਹੈ।17ਸਾਗ ਪਤ ਦਾ ਖਾਣਾ ਜਿੱਥੇ ਪ੍ਰੇਮ ਹੈ,ਪਲੇ ਹੋਏ ਬਲ਼ਦ ਨਾਲੋਂ ਜਿੱਥੇ ਵੈਰ ਹੈ ਚੰਗਾ ਹੈ।18ਗੁੱਸੇ ਵਾਲਾ ਵਿਅਕਤੀ ਝਗੜੇ ਛੇੜਦਾ ਹੈ,ਪਰ ਧੀਰਜ ਵਾਲਾ ਝਗੜਾ ਸ਼ਾਂਤ ਕਰਦਾ ਹੈ।19ਆਲਸੀ ਦਾ ਰਾਹ ਕੰਡਿਆਂ ਨਾਲ ਰੋਕਿਆ ਹੋਇਆ ਹੈ,ਪਰ ਸਚਿਆਰਾਂ ਦਾ ਮਾਰਗ ਸਿੱਧਾ ਹੈ।20ਇੱਕ ਬੁੱਧਵਾਨ ਪੁੱਤਰ ਆਪਣੇ ਪਿਤਾ ਲਈ ਅਨੰਦ ਲਿਆਉਂਦਾ ਹੈ,ਪਰ ਮੂਰਖ ਆਪਣੀ ਮਾਂ ਨੂੰ ਤੁੱਛ ਜਾਣਦਾ ਹੈ।21ਮੂਰਖਤਾਈ ਉਸ ਨੂੰ ਅਨੰਦ ਦਿੰਦੀ ਹੈ ਜਿਹ ਦੇ ਕੋਲ ਸਮਝ ਨਹੀਂ ਹੈ,ਪਰ ਜਿਸ ਕੋਲ ਸਮਝ ਹੈ ਉਹ ਸਿੱਧੇ ਰਸਤੇ ਚੱਲਦਾ ਹੈ।22ਸਲਾਹਾਂ ਦੀ ਘਾਟ ਕਾਰਨ ਯੋਜਨਾਵਾਂ ਅਸਫ਼ਲ ਹੁੰਦੀਆਂ ਹਨ,ਪਰ ਬਹੁਤ ਸਾਰੇ ਸਲਾਹਕਾਰਾਂ ਨਾਲ ਉਹ ਸਫਲ ਹੁੰਦੀਆਂ ਹਨ।23ਇੱਕ ਵਿਅਕਤੀ ਨੂੰ ਢੁਕਵਾਂ ਜਵਾਬ ਦੇਣ ਵਿੱਚ ਖੁਸ਼ੀ ਮਿਲਦੀ ਹੈ,ਅਤੇ ਸਮੇਂ ਸਿਰ ਬਚਨ ਕਿੰਨਾ ਚੰਗਾ ਹੈ!24ਜੀਵਨ ਦਾ ਰਾਹ ਸੂਝਵਾਨਾਂ ਲਈ ਉੱਪਰ ਵੱਲ ਜਾਂਦਾ ਹੈਤਾਂ ਜੋ ਉਹਨਾਂ ਨੂੰ ਮੁਰਦਿਆਂ ਦੇ ਰਾਜ ਵਿੱਚ ਜਾਣ ਤੋਂ ਰੋਕਿਆ ਜਾ ਸਕੇ।25ਯਾਹਵੇਹ ਹੰਕਾਰੀ ਦੇ ਘਰ ਨੂੰ ਢਾਹ ਦਿੰਦਾ ਹੈ,ਪਰ ਉਹ ਵਿਧਵਾ ਦੀਆਂ ਸੀਮਾਵਾਂ ਦੇ ਪੱਥਰਾਂ ਨੂੰ ਥਾਂ ਤੇ ਰੱਖ ਦਿੰਦਾ ਹੈ।26ਯਾਹਵੇਹ ਦੁਸ਼ਟ ਦੇ ਵਿਚਾਰਾਂ ਤੋਂ ਨਫ਼ਰਤ ਕਰਦਾ ਹੈ,ਪਰ ਕਿਰਪਾਲੂ ਬਚਨ ਉਸ ਦੀ ਨਿਗਾਹ ਵਿੱਚ ਸ਼ੁੱਧ ਹਨ।27ਲੋਭੀ ਆਪਣੇ ਘਰਾਂ ਵਿੱਚ ਤਬਾਹੀ ਲਿਆਉਂਦੇ ਹਨ,ਪਰ ਜਿਹੜਾ ਰਿਸ਼ਵਤ ਨੂੰ ਨਫ਼ਰਤ ਕਰਦਾ ਹੈ ਉਹ ਜਿਉਂਦਾ ਰਹੇਗਾ।28ਧਰਮੀ ਦਾ ਮਨ ਸੋਚ ਵਿਚਾਰ ਕੇ ਉੱਤਰ ਦਿੰਦਾ ਹੈ,ਪਰ ਦੁਸ਼ਟ ਦਾ ਮੂੰਹ ਬੁਰਿਆਈ ਨੂੰ ਉਛਾਲਦਾ ਹੈ।29ਯਾਹਵੇਹ ਦੁਸ਼ਟਾਂ ਤੋਂ ਦੂਰ ਹੈ,ਪਰ ਉਹ ਧਰਮੀ ਦੀ ਪ੍ਰਾਰਥਨਾ ਸੁਣਦਾ ਹੈ।30ਅੱਖਾਂ ਦਾ ਚਾਨਣ ਦਿਲ ਨੂੰ ਖੁਸ਼ ਕਰ ਦਿੰਦਾ ਹੈ,ਅਤੇ ਖੁਸ਼ਖਬਰੀ ਹੱਡੀਆਂ ਨੂੰ ਤੰਦਰੁਸਤੀ ਦਿੰਦੀ ਹੈ।31ਜੋ ਕੋਈ ਜੀਵਨ ਦੇਣ ਵਾਲੀ ਤਾੜਨਾ ਵੱਲ ਧਿਆਨ ਦਿੰਦਾ ਹੈ,ਉਹ ਬੁੱਧਵਾਨ ਦੇ ਘਰ ਵਿੱਚ ਵੱਸੇਗਾ।32ਜਿਹੜੇ ਸਿੱਖਿਆ ਨੂੰ ਅਣਸੁਣਿਆ ਕਰਦੇ ਹਨ ਉਹ ਆਪਣੇ ਆਪ ਨੂੰ ਤੁੱਛ ਸਮਝਦੇ ਹਨ,ਪਰ ਜਿਹੜਾ ਤਾੜਨਾ ਵੱਲ ਧਿਆਨ ਦਿੰਦਾ ਹੈ ਉਹ ਸਮਝ ਪ੍ਰਾਪਤ ਕਰਦਾ ਹੈ।33ਯਾਹਵੇਹ ਦਾ ਡਰ ਮੰਨਣ ਨਾਲ ਬੁੱਧ ਦੀ ਪ੍ਰਾਪਤ ਹੁੰਦੀ ਹੈ,ਅਤੇ ਨਿਮਰਤਾ ਸਤਿਕਾਰ ਤੋਂ ਪਹਿਲਾਂ ਆਉਂਦੀ ਹੈ।
Biblica, Inc.