ਗਿਣਤੀ7
ਤੰਬੂ ਦੇ ਸਮਰਪਣ ਵੇਲੇ ਚੜ੍ਹਾਵਾ
1ਜਦੋਂ ਮੋਸ਼ੇਹ ਨੇ ਡੇਰੇ ਦੀ ਸਥਾਪਨਾ ਪੂਰੀ ਕੀਤੀ, ਉਸਨੇ ਇਸਨੂੰ ਅਤੇ ਇਸ ਦੇ ਸਾਰੇ ਸਮਾਨ ਨੂੰ ਮਸਹ ਕੀਤਾ ਅਤੇ ਪਵਿੱਤਰ ਕੀਤਾ, ਨਾਲ ਹੀ ਉਸਨੇ ਜਗਵੇਦੀ ਅਤੇ ਇਸਦੇ ਸਾਰੇ ਭਾਂਡਿਆਂ ਨੂੰ ਵੀ ਮਸਹ ਕੀਤਾ ਅਤੇ ਪਵਿੱਤਰ ਕੀਤਾ।2ਤਦ ਇਸਰਾਏਲ ਦੇ ਆਗੂਆਂ ਨੇ ਪਰਿਵਾਰਾਂ ਦੇ ਮੁਖੀਆਂ ਨੇ ਜਿਹੜੇ ਗਿਣੇ ਹੋਏ ਲੋਕਾਂ ਦੇ ਮੁਖੀਏ ਸਨ, ਚੜ੍ਹਾਵੇ ਚੜ੍ਹਾਏ।3ਉਹ ਯਾਹਵੇਹ ਦੇ ਅੱਗੇ ਤੋਹਫ਼ੇ ਵਜੋਂ ਛੇ ਢੱਕੀਆਂ ਹੋਈਆਂ ਗੱਡੀਆਂ ਅਤੇ ਬਾਰਾਂ ਬਲਦ ਲੈ ਕੇ ਆਏ, ਹਰੇਕ ਆਗੂ ਤੋਂ ਇੱਕ-ਇੱਕ ਬਲਦ ਅਤੇ ਹਰ ਦੋ ਵਿੱਚੋਂ ਇੱਕ ਗੱਡੀ, ਉਹਨਾਂ ਨੇ ਡੇਰੇ ਦੇ ਸਾਹਮਣੇ ਪੇਸ਼ ਕੀਤੇ।4ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,5“ਇਹਨਾਂ ਨੂੰ ਉਹਨਾਂ ਤੋਂ ਕਬੂਲ ਕਰ ਤਾਂ ਜੋ ਉਹ ਮੰਡਲੀ ਦੇ ਤੰਬੂ ਦੇ ਕੰਮ ਵਿੱਚ ਵਰਤੇ ਜਾ ਸਕਣ ਅਤੇ ਉਹਨਾਂ ਨੂੰ ਲੇਵੀਆਂ ਨੂੰ ਦੇ ਦਿਓ ਤਾਂ ਜੋ ਹਰੇਕ ਆਦਮੀ ਉਸਦੇ ਠਹਿਰਾਏ ਗਏ ਕੰਮ ਨੂੰ ਕਰੇ।”6ਤਾਂ ਮੋਸ਼ੇਹ ਨੇ ਗੱਡੀਆਂ ਅਤੇ ਬਲਦਾਂ ਨੂੰ ਲੈ ਕੇ ਲੇਵੀਆਂ ਨੂੰ ਦੇ ਦਿੱਤਾ।7ਉਸ ਨੇ ਗੇਰਸ਼ੋਨੀਆਂ ਨੂੰ ਦੋ ਗੱਡੀਆਂ ਅਤੇ ਚਾਰ ਬਲਦ ਦਿੱਤੇ, ਜਿਵੇਂ ਕਿ ਉਹਨਾਂ ਦੇ ਕੰਮ ਦੀ ਲੋੜ ਦੇ ਅਨੁਸਾਰ ਦਿੱਤੇ।8ਉਸ ਨੇ ਮੇਰਾਰੀਆਂ ਨੂੰ ਉਹਨਾਂ ਦੇ ਕੰਮ ਅਨੁਸਾਰ ਚਾਰ ਗੱਡੇ ਅਤੇ ਅੱਠ ਬਲਦ ਦਿੱਤੇ ਜਿਹੜੇ ਜਾਜਕ ਹਾਰੋਨ ਦੇ ਪੁੱਤਰ ਈਥਾਮਾਰ ਦੀ ਅਗਵਾਈ ਹੇਠ ਸਨ।9ਪਰ ਮੋਸ਼ੇਹ ਨੇ ਕੋਹਾਥੀਆਂ ਨੂੰ ਕੁਝ ਨਾ ਦਿੱਤਾ ਕਿਉਂ ਜੋ ਉਹਨਾਂ ਨੇ ਪਵਿੱਤਰ ਵਸਤੂਆਂ ਨੂੰ ਆਪਣੇ ਮੋਢਿਆਂ ਉੱਤੇ ਚੁੱਕਣਾ ਸੀ ਜਿਸ ਲਈ ਉਹ ਜ਼ਿੰਮੇਵਾਰ ਸਨ।10ਜਦੋਂ ਜਗਵੇਦੀ ਨੂੰ ਮਸਹ ਕੀਤਾ ਗਿਆ ਤਾਂ ਆਗੂ ਉਸ ਦੇ ਸਮਰਪਣ ਲਈ ਆਪਣੀਆਂ ਭੇਟਾਂ ਲੈ ਕੇ ਆਏ ਅਤੇ ਜਗਵੇਦੀ ਦੇ ਅੱਗੇ ਪੇਸ਼ ਕੀਤੇ।11ਕਿਉਂਕਿ ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ, “ਹਰ ਰੋਜ਼ ਇੱਕ ਆਗੂ ਜਗਵੇਦੀ ਦੇ ਸਮਰਪਣ ਲਈ ਆਪਣੀ ਭੇਟ ਲੈ ਕੇ ਆਵੇ।”12ਜਿਹੜਾ ਪਹਿਲੇ ਦਿਨ ਆਪਣੀ ਭੇਟ ਲੈ ਕੇ ਆਇਆ ਉਹ ਯਹੂਦਾਹ ਦੇ ਗੋਤ ਵਿੱਚੋਂ ਅੰਮੀਨਾਦਾਬ ਦਾ ਪੁੱਤਰ ਨਾਹਸ਼ੋਨ ਸੀ।13ਉਹ ਦਾ ਚੜ੍ਹਾਵਾ ਇਹ ਸੀ, ਇੱਕ ਸੌ ਤੀਹ ਸ਼ੈਕੇਲ ਵਜ਼ਨ ਦੀ ਇੱਕ ਚਾਂਦੀ ਦੀ ਥਾਲੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜਿਸਦਾ ਵਜ਼ਨ ਸੱਤਰ ਸ਼ੈਕੇਲ ਸੀ, ਦੋਵੇਂ ਪਵਿੱਤਰ ਅਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਸੀ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।14ਇੱਕ ਸੋਨੇ ਦਾ ਕਟੋਰਾ ਜਿਸ ਦਾ ਵਜ਼ਨ ਦਸ ਸ਼ੈਕੇਲ ਸੀ, ਧੂਪ ਨਾਲ ਭਰਿਆ ਹੋਇਆ ਸੀ।15ਹੋਮ ਦੀ ਬਲੀ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਲੇਲਾ;16ਪਾਪ ਦੀ ਭੇਟ ਲਈ ਇੱਕ ਬੱਕਰਾ;17ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਅੰਮੀਨਾਦਾਬ ਦੇ ਪੁੱਤਰ ਨਾਹਸ਼ੋਨ ਦੀ ਭੇਟ ਸੀ।18ਦੂਜੇ ਦਿਨ ਯਿੱਸਾਕਾਰ ਦਾ ਸਰਦਾਰ ਸੂਆਰ ਦਾ ਪੁੱਤਰ ਨਥਾਨੇਲ ਆਪਣੀ ਭੇਟ ਲੈ ਕੇ ਆਇਆ।19ਜੋ ਭੇਟ ਉਹ ਲਿਆਇਆ ਉਹ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜਿਸ ਦਾ ਵਜ਼ਨ ਸੱਤਰ ਸ਼ੈਕੇਲ ਸੀ, ਦੋਵੇਂ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਸੀ ਅਤੇ ਹਰੇਕ ਵਿੱਚ ਜ਼ੈਤੂਨ ਦੇ ਤੇਲ ਵਿੱਚ ਰਲਿਆ ਹੋਇਆ ਸੀ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ ਜੋ ਅਨਾਜ ਦੀ ਭੇਟ ਵਜੋਂ ਸੀ;20ਇੱਕ ਸੋਨੇ ਦਾ ਕਟੋਰਾ ਜਿਸ ਦਾ ਵਜ਼ਨ ਦਸ ਸ਼ੈਕੇਲ ਸੀ, ਧੂਪ ਨਾਲ ਭਰਿਆ ਹੋਇਆ ਸੀ;21ਹੋਮ ਦੀ ਭੇਟ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਭੇਡ ਦਾ ਬੱਚਾ;22ਪਾਪ ਦੀ ਭੇਟ ਲਈ ਇੱਕ ਬੱਕਰਾ;23ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਗਏ। ਇਹ ਸੂਆਰ ਦੇ ਪੁੱਤਰ ਨਥਾਨੇਲ ਦੀ ਭੇਟ ਸੀ।24ਤੀਜੇ ਦਿਨ, ਜ਼ਬੂਲੁਨ ਦੇ ਲੋਕਾਂ ਦਾ ਆਗੂ ਹੇਲੋਨ ਦਾ ਪੁੱਤਰ ਅਲੀਆਬ ਆਪਣੀ ਭੇਟ ਲੈ ਕੇ ਆਇਆ।25ਉਹ ਦਾ ਚੜ੍ਹਾਵਾ ਇਹ ਸੀ: ਇੱਕ ਚਾਂਦੀ ਦਾ ਇੱਕ ਕਟੋਰਾ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜੋ ਸੱਤਰ ਸ਼ੈਕੇਲ ਵਜ਼ਨ ਦਾ ਸੀ, ਦੋਵੇਂ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਸੀ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।26ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਸ਼ੈਕੇਲ ਵਜ਼ਨ ਦਾ ਕਟੋਰਾ;27ਹੋਮ ਦੀ ਭੇਟ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਬੱਚਾ;28ਪਾਪ ਦੀ ਭੇਟ ਲਈ ਇੱਕ ਬੱਕਰਾ;29ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਹੇਲੋਨ ਦੇ ਪੁੱਤਰ ਅਲੀਆਬ ਦੀ ਭੇਟ ਸੀ।30ਚੌਥੇ ਦਿਨ ਰਊਬੇਨ ਦੇ ਲੋਕਾਂ ਦਾ ਆਗੂ ਸ਼ਦੇਊਰ ਦਾ ਪੁੱਤਰ ਅਲੀਸੂਰ ਆਪਣੀ ਭੇਟ ਲੈ ਕੇ ਆਇਆ।31ਉਹ ਦਾ ਚੜ੍ਹਾਵਾ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜੋ ਸੱਤਰ ਸ਼ੈਕੇਲ ਵਜ਼ਨ ਦਾ ਸੀ, ਦੋਵੇਂ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।32ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਸ਼ੈਕੇਲ ਦੇ ਵਜ਼ਨ ਦਾ ਕਟੋਰਾ;33ਹੋਮ ਦੀ ਭੇਟ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਭੇਡ ਦਾ ਬੱਚਾ;34ਪਾਪ ਦੀ ਭੇਟ ਲਈ ਇੱਕ ਬੱਕਰਾ;35ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਸ਼ਦੇਊਰ ਦੇ ਪੁੱਤਰ ਅਲੀਸੂਰ ਦੀ ਭੇਟ ਸੀ।36ਪੰਜਵੇਂ ਦਿਨ ਸ਼ਿਮਓਨ ਦੇ ਲੋਕਾਂ ਦਾ ਆਗੂ ਸੂਰੀਸ਼ਦਈ ਦਾ ਪੁੱਤਰ ਸ਼ਲੁਮੀਏਲ ਆਪਣੀ ਭੇਟ ਲੈ ਕੇ ਆਇਆ।37ਉਹ ਦਾ ਚੜ੍ਹਾਵਾ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜੋ ਸੱਤਰ ਸ਼ੈਕੇਲ ਵਜ਼ਨ ਦਾ ਸੀ, ਦੋਵੇਂ ਪਵਿੱਤਰ ਅਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।38ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਸ਼ੈਕੇਲ ਵਜ਼ਨ ਦਾ ਕਟੋਰਾ;39ਹੋਮ ਦੀ ਭੇਟ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਲੇਲਾ;40ਪਾਪ ਦੀ ਭੇਟ ਲਈ ਇੱਕ ਬੱਕਰਾ;41ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਪੰਜ ਇੱਕ ਸਾਲ ਦੇ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਸੂਰੀਸ਼ਦਈ ਦੇ ਪੁੱਤਰ ਸ਼ਲੁਮੀਏਲ ਦੀ ਭੇਟ ਸੀ।42ਛੇਵੇਂ ਦਿਨ ਗਾਦ ਦੇ ਲੋਕਾਂ ਦਾ ਆਗੂ ਦੇਊਏਲ ਦਾ ਪੁੱਤਰ ਏਲੀਯਾਸਾਫ਼ ਆਪਣੀ ਭੇਟ ਲੈ ਕੇ ਆਇਆ।43ਉਹ ਦਾ ਚੜ੍ਹਾਵਾ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜੋ ਸੱਤਰ ਸ਼ੈਕੇਲ ਵਜ਼ਨ ਦਾ ਸੀ, ਦੋਵੇਂ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।44ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਸ਼ੈਕੇਲ ਵਜ਼ਨ ਦਾ ਕਟੋਰਾ;45ਹੋਮ ਦੀ ਬਲੀ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਲੇਲਾ;46ਪਾਪ ਦੀ ਭੇਟ ਲਈ ਇੱਕ ਬੱਕਰਾ;47ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਪੰਜ ਇੱਕ ਸਾਲ ਦੇ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਦੇਊਏਲ ਦੇ ਪੁੱਤਰ ਏਲੀਯਾਸਾਫ਼ ਦੀ ਭੇਟ ਸੀ।48ਸੱਤਵੇਂ ਦਿਨ ਇਫ਼ਰਾਈਮ ਦੇ ਲੋਕਾਂ ਦਾ ਆਗੂ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਆਪਣੀ ਭੇਟ ਲੈ ਕੇ ਆਇਆ।49ਉਹ ਦਾ ਚੜ੍ਹਾਵਾ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜੋ ਸੱਤਰ ਸ਼ੈਕੇਲ ਵਜ਼ਨ ਦਾ ਸੀ, ਦੋਵੇਂ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।50ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਦੇ ਸ਼ੈਕੇਲ ਵਜ਼ਨ ਦਾ ਕਟੋਰਾ;51ਹੋਮ ਦੀ ਭੇਟ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਲੇਲਾ;52ਪਾਪ ਦੀ ਭੇਟ ਲਈ ਇੱਕ ਬੱਕਰਾ;53ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਪੰਜ ਇੱਕ ਸਾਲ ਦੇ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਅੰਮੀਹੂਦ ਦੇ ਪੁੱਤਰ ਅਲੀਸ਼ਾਮਾ ਦੀ ਭੇਟ ਸੀ।54ਅੱਠਵੇਂ ਦਿਨ ਮਨੱਸ਼ੇਹ ਦੇ ਲੋਕਾਂ ਦਾ ਆਗੂ ਪਦਾਹਸੂਰ ਦਾ ਪੁੱਤਰ ਗਮਲੀਏਲ ਆਪਣੀ ਭੇਟ ਲੈ ਕੇ ਆਇਆ।55ਉਹ ਦਾ ਚੜ੍ਹਾਵਾ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜਿਸ ਦਾ ਵਜ਼ਨ ਸੱਤਰ ਸ਼ੈਕੇਲ ਸੀ, ਦੋਵੇਂ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।56ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਦੇ ਸ਼ੈਕੇਲ ਵਜ਼ਨ ਦਾ ਕਟੋਰਾ;57ਹੋਮ ਦੀ ਬਲੀ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਲੇਲਾ;58ਪਾਪ ਦੀ ਭੇਟ ਲਈ ਇੱਕ ਬੱਕਰਾ;59ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਪੰਜ ਇੱਕ ਸਾਲ ਦੇ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਪਦਾਹਸੂਰ ਦੇ ਪੁੱਤਰ ਗਮਲੀਏਲ ਦੀ ਭੇਟ ਸੀ।60ਨੌਵੇਂ ਦਿਨ ਬਿਨਯਾਮੀਨ ਦੇ ਲੋਕਾਂ ਦਾ ਆਗੂ ਗਿਦਾਓਨੀ ਦਾ ਪੁੱਤਰ ਅਬੀਦਾਨ ਆਪਣੀ ਭੇਟ ਲੈ ਕੇ ਆਇਆ।61ਉਹ ਦਾ ਚੜ੍ਹਾਵਾ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜੋ ਸੱਤਰ ਸ਼ੈਕੇਲ ਵਜ਼ਨ ਦਾ ਸੀ, ਦੋਵੇਂ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ;62ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਸ਼ੈਕੇਲ ਦੇ ਵਜ਼ਨ ਦਾ ਕਟੋਰਾ;63ਹੋਮ ਦੀ ਭੇਟ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਭੇਡ ਦਾ ਬੱਚਾ।64ਪਾਪ ਦੀ ਭੇਟ ਲਈ ਇੱਕ ਬੱਕਰਾ;65ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਗਿਦਾਓਨੀ ਦੇ ਪੁੱਤਰ ਅਬੀਦਾਨ ਦੀ ਭੇਟ ਸੀ।66ਦਸਵੇਂ ਦਿਨ ਦਾਨ ਦੇ ਲੋਕਾਂ ਦਾ ਆਗੂ ਅੰਮੀਸ਼ਦਈ ਦਾ ਪੁੱਤਰ ਅਹੀਅਜ਼ਰ ਆਪਣੀ ਭੇਟ ਲੈ ਕੇ ਆਇਆ।67ਉਹ ਦਾ ਚੜ੍ਹਾਵਾ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਸੱਤਰ ਸ਼ੈਕੇਲ ਵਜ਼ਨ ਦਾ, ਦੋਵੇਂ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।68ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਸ਼ੈਕੇਲ ਦੇ ਵਜ਼ਨ ਦਾ ਕਟੋਰਾ;69ਹੋਮ ਦੀ ਭੇਟ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਇੱਕ ਭੇਡ ਦਾ ਬੱਚਾ;70ਪਾਪ ਦੀ ਭੇਟ ਲਈ ਇੱਕ ਬੱਕਰਾ;71ਅਤੇ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਸੁੱਖ-ਸਾਂਦ ਦੀ ਭੇਟ ਵਜੋਂ ਚੜ੍ਹਾਏ ਜਾਣ। ਇਹ ਅੰਮੀਸ਼ਦਈ ਦੇ ਪੁੱਤਰ ਅਹੀਅਜ਼ਰ ਦੀ ਭੇਟ ਸੀ।72ਗਿਆਰਵੇਂ ਦਿਨ ਆਸ਼ੇਰ ਦੇ ਲੋਕਾਂ ਦਾ ਆਗੂ ਓਕਰਾਨ ਦਾ ਪੁੱਤਰ ਪਗੀਏਲ ਆਪਣੀ ਭੇਟ ਲੈ ਕੇ ਆਇਆ।73ਉਹ ਦਾ ਚੜ੍ਹਾਵਾ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਣ ਵਾਲਾ ਕਟੋਰਾ ਜੋ ਸੱਤਰ ਸ਼ੈਕੇਲ ਵਜ਼ਨ ਦਾ ਸੀ, ਦੋਵੇਂ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ।74ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਸ਼ੈਕੇਲ ਵਜ਼ਨ ਦਾ ਕਟੋਰਾ;75ਹੋਮ ਦੀ ਭੇਟ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਲੇਲਾ।76ਪਾਪ ਦੀ ਭੇਟ ਲਈ ਇੱਕ ਬੱਕਰਾ;77ਅਤੇ ਸੁੱਖ-ਸਾਂਦ ਦੀ ਭੇਟ ਲਈ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਪੰਜ ਇੱਕ ਸਾਲ ਦੇ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਓਕਰਾਨ ਦੇ ਪੁੱਤਰ ਪਗੀਏਲ ਦੀ ਭੇਟ ਸੀ।78ਬਾਰ੍ਹਵੇਂ ਦਿਨ ਨਫ਼ਤਾਲੀ ਦੇ ਲੋਕਾਂ ਦਾ ਆਗੂ ਏਨਾਨ ਦਾ ਪੁੱਤਰ ਅਹੀਰਾ ਆਪਣੀ ਭੇਟ ਲੈ ਕੇ ਆਇਆ।79ਉਹ ਦਾ ਚੜ੍ਹਾਵਾ ਇਹ ਸੀ: ਇੱਕ ਚਾਂਦੀ ਦੀ ਥਾਲੀ ਜਿਸ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਇੱਕ ਚਾਂਦੀ ਦਾ ਛਿੜਕਿਆ ਹੋਇਆ ਕਟੋਰਾ ਜੋ ਸੱਤਰ ਸ਼ੈਕੇਲ ਵਜ਼ਨ ਦਾ ਸੀ, ਦੋਵੇਂ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ, ਹਰ ਇੱਕ ਅਨਾਜ ਦੀ ਭੇਟ ਵਜੋਂ ਜ਼ੈਤੂਨ ਦੇ ਤੇਲ ਵਿੱਚ ਰਲੇ ਹੋਏ ਅਤੇ ਵਧੀਆ ਆਟੇ ਨਾਲ ਭਰਿਆ ਹੋਇਆ ਸੀ;80ਧੂਪ ਨਾਲ ਭਰਿਆ ਇੱਕ ਸੋਨੇ ਦਾ ਦਸ ਸ਼ੈਕੇਲ ਵਜ਼ਨ;81ਹੋਮ ਦੀ ਬਲੀ ਲਈ ਇੱਕ ਬਲਦ, ਇੱਕ ਭੇਡੂ ਅਤੇ ਇੱਕ ਸਾਲ ਦਾ ਲੇਲਾ;82ਪਾਪ ਦੀ ਭੇਟ ਲਈ ਇੱਕ ਬੱਕਰਾ;83ਅਤੇ ਸੁੱਖ-ਸਾਂਦ ਦੀ ਭੇਟ ਵਜੋਂ ਦੋ ਬਲਦ, ਪੰਜ ਭੇਡੂ, ਪੰਜ ਬੱਕਰੇ ਅਤੇ ਇੱਕ ਸਾਲ ਦੇ ਪੰਜ ਭੇਡ ਦੇ ਬੱਚੇ ਚੜ੍ਹਾਏ ਜਾਣ। ਇਹ ਏਨਾਨ ਦੇ ਪੁੱਤਰ ਅਹੀਰਾ ਦੀ ਭੇਟ ਸੀ।84ਜਦੋਂ ਜਗਵੇਦੀ ਨੂੰ ਮਸਹ ਕੀਤਾ ਗਿਆ ਸੀ ਤਾਂ ਇਸਰਾਏਲ ਦੇ ਆਗੂਆਂ ਦੀਆਂ ਭੇਟਾਂ ਇਹ ਸਨ: ਚਾਂਦੀ ਦੇ ਬਾਰਾਂ ਥਾਲ, ਚਾਂਦੀ ਦੇ ਬਾਰਾਂ ਕਟੋਰੇ, ਸੋਨੇ ਦੀਆਂ ਬਾਰਾਂ ਕੌਲੀਆਂ।85ਚਾਂਦੀ ਦੀ ਹਰ ਥਾਲ ਦਾ ਵਜ਼ਨ ਇੱਕ ਸੌ ਤੀਹ ਸ਼ੈਕੇਲ ਸੀ ਅਤੇ ਹਰੇਕ ਕਟੋਰਾ ਸੱਤਰ ਸ਼ੈਕੇਲ ਦਾ ਸੀ, ਕੁੱਲ ਮਿਲਾ ਕੇ ਚਾਂਦੀ ਦੇ ਪਕਵਾਨਾਂ ਦਾ ਵਜ਼ਨ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ ਦੋ ਹਜ਼ਾਰ ਚਾਰ ਸੌ ਸ਼ੈਕੇਲ ਸੀ।86ਸੋਨੇ ਦੀਆਂ ਬਾਰਾਂ ਕੌਲੀਆਂ ਧੂਪ ਨਾਲ ਭਰੀਆ ਹੋਈਆਂ, ਹਰ ਕੌਲੀ ਦਸ ਤੋਲੇ ਦੀ ਪਵਿੱਤਰ ਸਥਾਨ ਦੇ ਸ਼ਕੇਲ ਅਨੁਸਾਰ ਸੀ ਜੋ ਕੁੱਲ ਮਿਲਾ ਕੇ, ਸੋਨੇ ਦੇ ਪਕਵਾਨਾਂ ਦਾ ਵਜ਼ਨ ਇੱਕ ਸੌ ਵੀਹ ਸ਼ੈਕੇਲ ਸੀ।87ਹੋਮ ਦੀ ਭੇਟ ਲਈ ਕੁੱਲ ਪਸ਼ੂਆਂ ਦੀ ਗਿਣਤੀ ਬਾਰਾਂ ਬਲਦ, ਬਾਰਾਂ ਭੇਡੂ ਅਤੇ ਇੱਕ ਸਾਲ ਦੇ ਬਾਰਾਂ ਲੇਲੇ ਸਨ, ਅਤੇ ਨਾਲ ਹੀ ਉਹਨਾਂ ਦੇ ਅਨਾਜ ਦੀ ਭੇਟ ਸੀ। ਪਾਪ ਦੀ ਭੇਟ ਲਈ ਬਾਰਾਂ ਬੱਕਰੇ ਵਰਤੇ ਗਏ ਸਨ।88ਸੁੱਖ-ਸਾਂਦ ਦੀ ਬਲੀ ਲਈ ਕੁੱਲ ਪਸ਼ੂਆਂ ਦੀ ਗਿਣਤੀ ਚੌਵੀ ਬਲਦ, ਸੱਠ ਭੇਡੂ, ਸੱਠ ਬੱਕਰੇ ਅਤੇ ਇੱਕ ਸਾਲ ਦੇ ਸੱਠ ਭੇਡ ਦੇ ਬੱਚੇ ਸਨ।ਇਹ ਜਗਵੇਦੀ ਦੇ ਮਸਹ ਕੀਤੇ ਜਾਣ ਤੋਂ ਬਾਅਦ ਉਸ ਦੇ ਸਮਰਪਣ ਲਈ ਭੇਟਾਂ ਸਨ।89ਜਦੋਂ ਮੋਸ਼ੇਹ ਯਾਹਵੇਹ ਨਾਲ ਗੱਲ ਕਰਨ ਲਈ ਮੰਡਲੀ ਦੇ ਤੰਬੂ ਵਿੱਚ ਦਾਖਲ ਹੋਇਆ, ਤਾਂ ਉਸ ਨੇ ਨੇਮ ਦੇ ਸੰਦੂਕ ਉੱਤੇ ਪ੍ਰਾਸਚਿਤ ਦੇ ਢੱਕਣ ਦੇ ਉੱਪਰ ਦੋ ਕਰੂਬੀ ਫ਼ਰਿਸ਼ਤਿਆਂ ਦੇ ਵਿੱਚਕਾਰੋਂ ਉਸ ਨਾਲ ਬੋਲਣ ਦੀ ਆਵਾਜ਼ ਸੁਣੀ ਅਤੇ ਇਸ ਤਰ੍ਹਾਂ ਯਾਹਵੇਹ ਨੇ ਉਸ ਨਾਲ ਗੱਲ ਕੀਤੀ।
Biblica, Inc.