ਨਹਮਯਾਹ11

ਯੇਰੂਸ਼ਲੇਮ ਦੇ ਨਵੇਂ ਨਿਵਾਸੀ

1ਹੁਣ ਲੋਕਾਂ ਦੇ ਆਗੂ ਯੇਰੂਸ਼ਲੇਮ ਵਿੱਚ ਵੱਸ ਗਏ। ਬਾਕੀ ਦੇ ਲੋਕਾਂ ਨੇ ਉਹਨਾਂ ਵਿੱਚੋਂ ਹਰ ਦਸ ਵਿੱਚੋਂ ਇੱਕ ਨੂੰ ਪਵਿੱਤਰ ਸ਼ਹਿਰ ਯੇਰੂਸ਼ਲੇਮ ਵਿੱਚ ਰਹਿਣ ਲਈ ਗੁਣੇ ਪਾਏ, ਜਦੋਂ ਕਿ ਬਾਕੀ ਦੇ ਨੌਂ ਨੇ ਆਪੋ-ਆਪਣੇ ਨਗਰਾਂ ਵਿੱਚ ਰਹਿਣਾ ਸੀ।2ਲੋਕਾਂ ਨੇ ਉਹਨਾਂ ਸਾਰਿਆਂ ਦੀ ਤਾਰੀਫ਼ ਕੀਤੀ ਜਿਨ੍ਹਾਂ ਨੇ ਖੁਸ਼ੀ ਨਾਲ ਯੇਰੂਸ਼ਲੇਮ ਵਿੱਚ ਵੱਸਣ ਲਈ ਆਪਣੇ ਆਪ ਨੂੰ ਪੇਸ਼ ਕੀਤਾ।
3ਇਹ ਉਸ ਸੂਬੇ ਦੇ ਆਗੂ ਹਨ ਜੋ ਯੇਰੂਸ਼ਲੇਮ ਵਿੱਚ ਵੱਸ ਗਏ ਸਨ (ਹੁਣ ਕੁਝ ਇਸਰਾਏਲੀ, ਜਾਜਕ, ਲੇਵੀ, ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੇ ਉੱਤਰਾਧਿਕਾਰੀ ਯਹੂਦਾਹ ਦੇ ਕਸਬਿਆਂ ਵਿੱਚ ਰਹਿੰਦੇ ਸਨ, ਹਰ ਇੱਕ ਵੱਖੋ-ਵੱਖਰੇ ਕਸਬਿਆਂ ਵਿੱਚ ਆਪਣੀ-ਆਪਣੀ ਜਾਇਦਾਦ ਉੱਤੇ ਰਹਿੰਦਾ ਸੀ।4ਜਦੋਂ ਕਿ ਯਹੂਦਾਹ ਅਤੇ ਬਿਨਯਾਮੀਨ ਦੋਹਾਂ ਦੇ ਹੋਰ ਲੋਕ ਯੇਰੂਸ਼ਲੇਮ ਵਿੱਚ ਰਹਿੰਦੇ ਸਨ):
ਯਹੂਦਾਹ ਦੇ ਘਰਾਣੇ ਵਿੱਚੋਂ: ਅਥਾਯਾਹ ਉਜ਼ੀਯਾਹ ਦਾ ਪੁੱਤਰ, ਜ਼ਕਰਯਾਹ ਦਾ ਪੁੱਤਰ, ਅਮਰਯਾਹ ਦਾ ਪੁੱਤਰ, ਸ਼ਫਾਟਯਾਹ ਦਾ ਪੁੱਤਰ, ਜੋ ਮਹਲਲੇਲ ਦਾ ਪੁੱਤਰ ਸੀ। ਪੇਰੇਜ਼ ਦਾ ਇੱਕ ਵੰਸ਼ਜ;
5ਅਤੇ ਮਾਸੇਯਾਹ ਜੋ ਬਾਰੂਕ ਦਾ ਪੁੱਤਰ, ਉਹ ਕਾਲ-ਹੋਜ਼ਾ ਦਾ ਪੁੱਤਰ, ਉਹ ਹਜ਼ਯਾਹ ਦਾ ਪੁੱਤਰ, ਉਹ ਅਦਾਯਾਹ ਦਾ ਪੁੱਤਰ, ਉਹ ਯੋਯਾਰੀਬ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਜੋ ਸ਼ੇਲਾਹ ਦੇ ਵੰਸ਼ ਵਿੱਚੋਂ ਸੀ।6ਪੇਰੇਜ਼ ਦੇ ਉੱਤਰਾਧਿਕਾਰੀ ਜੋ ਯੇਰੂਸ਼ਲੇਮ ਵਿੱਚ ਰਹਿੰਦੇ ਸਨ, ਕੁੱਲ ਚਾਰ ਸੋ ਅਠਾਹਟ ਆਦਮੀ ਸਨ।7ਬਿਨਯਾਮੀਨ ਦੇ ਉੱਤਰਾਧਿਕਾਰੀਆਂ ਵਿੱਚੋਂ: ਸੱਲੂ ਜੋ ਮਸ਼ੁੱਲਾਮ ਦਾ ਪੁੱਤਰ, ਉਹ ਯੋਏਦ ਦਾ ਪੁੱਤਰ, ਉਹ ਪਦਾਯਾਹ ਦਾ ਪੁੱਤਰ, ਉਹ ਕੋਲਾਯਾਹ ਦਾ ਪੁੱਤਰ, ਉਹ ਮਾਸੇਯਾਹ ਦਾ ਪੁੱਤਰ, ਉਹ ਈਥੀਏਲ ਦਾ ਪੁੱਤਰ, ਉਹ ਯਸ਼ਯਾਹ ਦਾ ਪੁੱਤਰ ਸੀ।8ਉਸ ਦੇ ਬਾਅਦ ਗੱਬੀ ਅਤੇ ਸੱਲਾਈ ਜਿਨ੍ਹਾਂ ਦੇ ਨਾਲ ਨੌਂ ਸੌ ਅਠਾਈ ਆਦਮੀ ਸਨ।9ਜ਼ਿਕਰੀ ਦਾ ਪੁੱਤਰ ਯੋਏਲ ਉਹਨਾਂ ਦਾ ਮੁੱਖ ਅਫ਼ਸਰ ਸੀ ਅਤੇ ਹਸਨੁਆਹ ਦਾ ਪੁੱਤਰ ਯਹੂਦਾਹ ਸ਼ਹਿਰ ਦੇ ਨਵੇਂ ਚੌਂਕ ਉੱਤੇ ਸੀ।10ਜਾਜਕਾਂ ਵਿੱਚੋਂ: ਯੋਯਾਰੀਬ ਦਾ ਪੁੱਤਰ ਯਦਾਯਾਹ ਅਤੇ ਯਾਕੀਨ;11ਸਰਾਯਾਹ ਜੋ ਹਿਲਕੀਯਾਹ ਦਾ ਪੁੱਤਰ, ਉਹ ਮਸ਼ੁੱਲਾਮ ਦਾ ਪੁੱਤਰ, ਉਹ ਸਾਦੋਕ ਦਾ ਪੁੱਤਰ, ਉਹ ਮਰਾਯੋਥ ਦਾ ਪੁੱਤਰ, ਉਹ ਅਹੀਟੂਬ ਦਾ ਪੁੱਤਰ, ਜੋ ਪਰਮੇਸ਼ਵਰ ਦੇ ਭਵਨ ਦਾ ਅਧਿਕਾਰੀ ਸੀ।12ਅਤੇ ਉਹਨਾਂ ਦੇ ਭਰਾ ਜਿਹੜੇ ਭਵਨ ਦਾ ਕੰਮ ਕਰਦੇ ਸਨ, ਅੱਠ ਸੌ ਬਾਈ ਸਨ; ਅਤੇ ਅਦਾਯਾਹ ਜੋ ਯਰੋਹਾਮ ਦਾ ਪੁੱਤਰ, ਉਹ ਪਲਲਯਾਹ ਦਾ ਪੁੱਤਰ, ਉਹ ਅਮਸੀ ਦਾ ਪੁੱਤਰ, ਉਹ ਜ਼ਕਰਯਾਹ ਦਾ ਪੁੱਤਰ, ਉਹ ਪਸ਼ਹੂਰ ਦਾ ਪੁੱਤਰ ਅਤੇ ਉਹ ਮਲਕੀਯਾਹ ਦਾ ਪੁੱਤਰ ਸੀ,13ਉਸ ਦੇ ਭਰਾ ਜੋ ਪੁਰਖਿਆਂ ਦੇ ਘਰਾਣਿਆਂ ਦੇ ਮੁਖੀਏ ਸਨ, ਦੋ ਸੌ ਬਤਾਲੀ ਪੁਰਖ ਸਨ; ਅਤੇ ਅਮਸ਼ਸਈ ਜੋ ਅਜ਼ਰਏਲ ਦਾ ਪੁੱਤਰ, ਉਹ ਅਹਜ਼ਈ ਦਾ ਪੁੱਤਰ, ਉਹ ਮਸ਼ੀਲੇਮੋਥ ਦਾ ਪੁੱਤਰ ਅਤੇ ਉਹ ਇਮੇਰ ਦਾ ਪੁੱਤਰ ਸੀ,14ਇਨ੍ਹਾਂ ਦੇ ਇੱਕ ਸੌ ਅਠਾਈ ਸੂਰਬੀਰ ਭਰਾ ਸਨ। ਅਤੇ ਹੱਗਦੋਲੀਮ ਦਾ ਪੁੱਤਰ ਜ਼ਬਦੀਏਲ ਇਨ੍ਹਾਂ ਦਾ ਪ੍ਰਧਾਨ ਸੀ।15ਲੇਵੀਆਂ ਵਿੱਚੋਂ: ਸ਼ਮਅਯਾਹ ਜੋ ਹਸ਼ੂਬ ਦਾ ਪੁੱਤਰ, ਉਹ ਅਜ਼ਰੀਕਾਮ ਦਾ ਪੁੱਤਰ, ਉਹ ਹਸ਼ਬਯਾਹ ਦਾ ਪੁੱਤਰ, ਉਹ ਬੁੰਨੀ ਦਾ ਪੁੱਤਰ ਸੀ।16ਸ਼ਬਥਈ ਅਤੇ ਯੋਜ਼ਾਬਾਦ, ਲੇਵੀਆਂ ਦੇ ਦੋ ਮੁਖੀ, ਜੋ ਪਰਮੇਸ਼ਵਰ ਦੇ ਭਵਨ ਦੇ ਬਾਹਰੀ ਕੰਮ ਉੱਤੇ ਨਿਯੁਕਤ ਸਨ;17ਮੱਤਨਯਾਹ ਜੋ ਮੀਕਾ ਦਾ ਪੁੱਤਰ, ਉਹ ਜ਼ਬਦੀ ਦਾ ਪੁੱਤਰ, ਉਹ ਆਸਾਫ਼ ਦਾ ਪੁੱਤਰ ਸੀ ਜਿਹੜਾ ਪ੍ਰਾਰਥਨਾ ਅਤੇ ਧੰਨਵਾਦ ਕਰਨ ਵਾਲਿਆਂ ਦਾ ਪ੍ਰਧਾਨ ਸੀ; ਅਤੇ ਬਕਬੁਕਯਾਹ ਆਪਣੇ ਭਰਾਵਾਂ ਵਿੱਚੋਂ ਦੂਸਰੇ ਦਰਜੇ ਤੇ ਸੀ; ਅਤੇ ਅਬਦਾ ਜੋ ਸ਼ਮੂਆਹ ਦਾ ਪੁੱਤਰ, ਉਹ ਗਾਲਾਲ ਦਾ ਪੁੱਤਰ, ਉਹ ਯਦੂਥੂਨ ਦਾ ਪੁੱਤਰ ਸੀ।18ਪਵਿੱਤਰ ਸ਼ਹਿਰ ਵਿੱਚ ਲੇਵੀਆਂ ਦੀ ਕੁੱਲ ਗਿਣਤੀ ਦੋ ਸੌ ਚੁਰਾਸੀ ਸੀ।19ਦਰਬਾਨ: ਅੱਕੂਬ, ਤਲਮੋਨ ਅਤੇ ਉਹਨਾਂ ਦੇ ਸਾਥੀ, ਜੋ ਦਰਵਾਜ਼ਿਆਂ ਤੇ ਪਹਿਰਾ ਦਿੰਦੇ ਇੱਕ ਸੌ ਬਹੱਤਰ ਆਦਮੀ ਸਨ।
20ਬਾਕੀ ਇਸਰਾਏਲੀ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਆਪੋ-ਆਪਣੇ ਹਿੱਸੇ ਵਿੱਚ ਰਹਿੰਦੇ ਸਨ।
21ਭਵਨ ਦੇ ਸੇਵਕ ਓਫੇਲ ਦੀ ਪਹਾੜੀ ਉੱਤੇ ਰਹਿੰਦੇ ਸਨ ਅਤੇ ਜ਼ੀਹਾ ਅਤੇ ਗਿਸ਼ਪਾ ਉਹਨਾਂ ਦੇ ਮੁਖੀ ਸਨ।
22ਯੇਰੂਸ਼ਲੇਮ ਵਿੱਚ ਲੇਵੀਆਂ ਦਾ ਮੁੱਖ ਅਧਿਕਾਰੀ ਬਾਨੀ ਦਾ ਪੁੱਤਰ ਉਜ਼ੀ ਸੀ, ਉਹ ਹਸ਼ਬਯਾਹ ਦਾ ਪੁੱਤਰ ਸੀ, ਉਹ ਮੱਤਨਯਾਹ ਦਾ ਪੁੱਤਰ ਸੀ ਅਤੇ ਉਹ ਮੀਕਾ ਦਾ ਪੁੱਤਰ ਸੀ। ਉਜ਼ੀ ਆਸਾਫ਼ ਦੇ ਵੰਸ਼ ਵਿੱਚੋਂ ਇੱਕ ਸੀ, ਜੋ ਪਰਮੇਸ਼ਵਰ ਦੇ ਘਰ ਦੀ ਸੇਵਾ ਲਈ ਜ਼ਿੰਮੇਵਾਰ ਸੰਗੀਤਕਾਰ ਸਨ।23ਸੰਗੀਤਕਾਰ ਰਾਜੇ ਦੇ ਹੁਕਮਾਂ ਦੇ ਅਧੀਨ ਸਨ, ਜੋ ਉਹਨਾਂ ਦੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ ਅਨੁਸਾਰ ਪ੍ਰਬੰਧ ਕਰਦੇ ਸਨ।
24ਪਥਹਯਾਹ ਜੋ ਮਸ਼ੇਜ਼ਬੇਲ ਦਾ ਪੁੱਤਰ ਜਿਹੜਾ ਯਹੂਦਾਹ ਦੇ ਪੁੱਤਰ ਜ਼ੇਰਾਹ ਦੇ ਵੰਸ਼ ਵਿੱਚੋਂ ਸੀ, ਉਹ ਪਰਜਾ ਦੇ ਸਾਰੇ ਕੰਮ ਲਈ ਰਾਜਾ ਦੇ ਹੱਥ ਵਰਗਾ ਸੀ।
25ਜਿੱਥੋਂ ਤੱਕ ਉਹਨਾਂ ਦੇ ਖੇਤਾਂ ਵਾਲੇ ਪਿੰਡਾਂ ਦੀ ਗੱਲ ਹੈ, ਯਹੂਦਾਹ ਦੇ ਕੁਝ ਲੋਕ ਕਿਰਯਥ ਅਰਬਾ ਅਤੇ ਉਸ ਦੇ ਆਲੇ-ਦੁਆਲੇ ਦੀਆਂ ਬਸਤੀਆਂ, ਦੀਬੋਨ ਅਤੇ ਉਸ ਦੇ ਆਲੇ-ਦੁਆਲੇ, ਯਕਬਜ਼ੇਲ ਅਤੇ ਉਸ ਦੇ ਪਿੰਡਾਂ ਵਿੱਚ ਰਹਿੰਦੇ ਸਨ।26ਯੇਸ਼ੂਆ ਵਿੱਚ, ਮੋਲਾਦਾਹ ਵਿੱਚ, ਬੈਥ-ਪਲੇਟ ਵਿੱਚ,27ਹਾਸੋਰ-ਸ਼ੂਆਲ ਅਤੇ ਬੇਰਸ਼ੇਬਾ ਉਸ ਦੀਆਂ ਬਸਤੀਆਂ ਵਿੱਚ,28ਸਿਕਲਗ ਵਿੱਚ, ਮਕੋਨਾਹ ਅਤੇ ਉਸ ਦੀਆਂ ਬਸਤੀਆਂ ਵਿੱਚ,29ਏਨ-ਰਿੰਮੋਨ ਵਿੱਚ, ਜ਼ੋਰਾਹ ਵਿੱਚ, ਯਰਮੂਥ ਵਿੱਚ,30ਜ਼ਾਨੋਆਹ, ਅਦੁੱਲਾਮ ਅਤੇ ਉਹਨਾਂ ਦੇ ਪਿੰਡਾਂ ਵਿੱਚ ਅਤੇ ਲਾਕੀਸ਼ ਅਤੇ ਉਸ ਦੇ ਖੇਤਾਂ ਵਿੱਚ, ਅਜ਼ੇਕਾਹ ਅਤੇ ਉਸ ਦੀਆਂ ਬਸਤੀਆਂ ਵਿੱਚ, ਉਹ ਬੇਰਸ਼ੇਬਾ ਤੋਂ ਲੈ ਕੇ ਬੇਨ-ਹਿੰਨੋਮ ਦੀ ਵਾਦੀ ਤੱਕ ਡੇਰਿਆਂ ਵਿੱਚ ਰਹਿੰਦੇ ਸਨ।
31ਗੇਬਾ ਤੋਂ ਬਿਨਯਾਮੀਨੀਆਂ ਦੇ ਉੱਤਰਾਧਿਕਾਰੀ ਮਿਕਮਾਸ਼, ਅੱਯਾਹ, ਬੈਤਏਲ ਅਤੇ ਉਸ ਦੀਆਂ ਬਸਤੀਆਂ ਵਿੱਚ,32ਅਨਾਥੋਥ, ਨੋਬ ਅਤੇ ਹਨਾਨਿਯਾਹ ਵਿੱਚ,33ਹਾਜ਼ੋਰ, ਰਾਮਾਹ ਅਤੇ ਗਿੱਤਾਯਮ ਵਿੱਚ,34ਹਦੀਦ, ਸਬੋਈਮ, ਨਬੱਲਾਟ,35ਲੋਦ, ਓਨੋ ਅਤੇ ਕਾਰੀਗਰਾਂ ਦੀ ਘਾਟੀ ਤੱਕ ਰਹਿੰਦੇ ਸਨ।
36ਯਹੂਦਾਹ ਦੇ ਲੇਵੀਆਂ ਦੇ ਕੁਝ ਦਲ ਬਿਨਯਾਮੀਨ ਦੇ ਸੂਬਿਆਂ ਵਿੱਚ ਵੱਸ ਗਏ।

Biblica, Inc.

https://app.library.bible/content/38de522697cd8943