ਯਿਰਮਿਯਾਹ46

ਮਿਸਰ ਬਾਰੇ ਇੱਕ ਸੁਨੇਹਾ

1ਇਹ ਯਾਹਵੇਹ ਦਾ ਬਚਨ ਹੈ ਜੋ ਕੌਮਾਂ ਬਾਰੇ ਯਿਰਮਿਯਾਹ ਨਬੀ ਕੋਲ ਆਇਆ ਸੀ:
2ਮਿਸਰ ਦੇ ਬਾਰੇ:
ਇਹ ਮਿਸਰ ਦੇ ਰਾਜੇ ਫ਼ਿਰਾਊਨ ਨੇਕੋ ਦੀ ਫ਼ੌਜ ਦੇ ਵਿਰੁੱਧ ਸੰਦੇਸ਼ ਹੈ, ਜਿਸ ਨੂੰ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਵਿੱਚ ਬਾਬੇਲ ਦੇ ਰਾਜਾ ਨਬੂਕਦਨੱਸਰ ਦੁਆਰਾ ਫ਼ਰਾਤ ਦਰਿਆ ਉੱਤੇ ਕਰਕਮੀਸ਼ ਵਿੱਚ ਹਰਾਇਆ ਗਿਆ ਸੀ:
3“ਆਪਣੀਆਂ ਢਾਲਾਂ ਨੂੰ ਤਿਆਰ ਕਰੋ, ਦੋਵੇਂ ਵੱਡੀਆਂ ਅਤੇ ਛੋਟੀਆਂ ਨੂੰ,ਅਤੇ ਲੜਾਈ ਲਈ ਨਿਕਲੋਂ!4ਘੋੜਿਆਂ ਨੂੰ ਜੋਵੋ,ਹੇ ਅਸਵਾਰੋ,ਸਵਾਰ ਹੋਵੋ!ਟੋਪਾਂ ਨਾਲ ਖੜੇ ਹੋ ਜਾਓ,ਆਪਣਿਆਂ ਨੇਜ਼ਿਆਂ ਨੂੰ ਲਸ਼ਕਾਓ,ਸੰਜੋ ਨੂੰ ਪਹਿਨੋ!5ਮੈਂ ਇਹ ਕੀ ਵੇਖਿਆ?ਉਹ ਡਰ ਗਏ ਹਨ,ਉਹ ਪਿੱਛੇ ਹਟ ਰਹੇ ਹਨ,ਉਹਨਾਂ ਦੇ ਸੂਰਮੇ ਹਾਰ ਗਏ ਹਨ।ਉਹ ਕਾਹਲੀ ਨਾਲ ਭੱਜਦੇ ਹਨਉਹ ਪਿੱਛੇ ਵੇਖਦੇ,ਅਤੇ ਹਰ ਪਾਸੇ ਦਹਿਸ਼ਤ ਹੈ,”ਯਾਹਵੇਹ ਦਾ ਵਾਕ ਹੈ।6“ਕਾਹਲਾ ਭੱਜ ਨਹੀਂ ਸਕਦਾ ਹੈਅਤੇ ਨਾ ਹੀ ਤਕੜਾ ਭੱਜ ਸਕਦਾ ਹੈ।ਉੱਤਰ ਵਿੱਚ ਫ਼ਰਾਤ ਦਰਿਆ ਦੇ ਕੋਲਉਹ ਠੋਕਰ ਖਾ ਕੇ ਡਿੱਗ ਗਏ।
7“ਇਹ ਕੌਣ ਹੈ ਜੋ ਨੀਲ ਨਦੀ ਵਾਂਗੂੰ ਉੱਛਲਦਾ ਹੈ,ਵਗਦੇ ਪਾਣੀਆਂ ਦੀਆਂ ਨਦੀਆਂ ਵਾਂਗ?8ਮਿਸਰ ਨੀਲ ਨਦੀ ਵਾਂਗੂੰ ਉੱਛਲਦਾ ਹੈ,ਵਗਦੇ ਪਾਣੀਆਂ ਦੀਆਂ ਨਦੀਆਂ ਵਾਂਗੂੰ।ਉਹ ਆਖਦੀ ਹੈ, ‘ਮੈਂ ਉੱਠ ਕੇ ਧਰਤੀ ਨੂੰ ਢੱਕ ਲਵਾਂਗੀ।ਮੈਂ ਸ਼ਹਿਰਾਂ ਅਤੇ ਉਹਨਾਂ ਦੇ ਲੋਕਾਂ ਨੂੰ ਤਬਾਹ ਕਰ ਦਿਆਂਗੀ।’9ਹੇ ਘੋੜਿਓ ਅੱਗੇ ਵਧੋ!ਹੇ ਰੱਥਾਂ ਦੇ ਸਵਾਰੋ, ਗੁੱਸੇ ਨਾਲ ਚਲਾਓ!ਸੂਰਮੇ ਬਾਹਰ ਨਿੱਕਲਣ, ਕੂਸ਼ੀ  ਅਤੇ ਪੂਟ ਜਿਹਨਾਂ ਢਾਲਾਂ ਫੜ੍ਹੀਆਂ ਹੋਈਆਂ ਹਨ,ਲੂਦੀ ਜਿਹੜੇ ਧਣੁੱਖ ਨੂੰ ਫੜ੍ਹ ਕੇ ਝੁਕਾ ਲੈਂਦੇ ਹਨ।10ਉਹ ਦਿਨ ਸਰਬਸ਼ਕਤੀਮਾਨ ਯਾਹਵੇਹ ਦਾ ਹੈਇੱਕ ਬਦਲਾ ਲੈਣ ਦਾ ਦਿਨ, ਕਿ ਉਹ ਆਪਣੇ ਦੁਸ਼ਮਣਾਂ ਤੋਂ ਬਦਲਾ ਲਵੇ।ਤਲਵਾਰ ਉਦੋਂ ਤੱਕ ਸੰਤੁਸ਼ਟ ਨਹੀਂ ਹੁੰਦੀ ਜਦੋਂ ਤੱਕ ਉਹ ਖਾ ਕੇ ਰੱਜ ਨਹੀਂ ਜਾਂਦੀ,ਜਦੋਂ ਤੱਕ ਉਹ ਲਹੂ ਨਾਲ ਆਪਣੀ ਪਿਆਸ ਨਹੀਂ ਬੁਝਾਉਂਦੀ।ਕਿਉਂਕਿ ਯਾਹਵੇਹ, ਸਰਬਸ਼ਕਤੀਮਾਨ,ਫ਼ਰਾਤ ਦਰਿਆ ਦੇ ਕੰਢੇ ਉੱਤਰ ਦੀ ਧਰਤੀ ਉੱਤੇ ਬਲੀਦਾਨ ਚੜ੍ਹਾਵੇਗਾ।
11“ਗਿਲਆਦ ਨੂੰ ਜਾਹ ਅਤੇ ਬਲਸਾਨ ਲੈ,ਮਿਸਰ ਦੀ ਕੁਆਰੀ ਧੀਏ।ਪਰ ਤੂੰ ਬਹੁਤ ਸਾਰੀਆਂ ਦਵਾਈਆਂ ਵਿਅਰਥ ਵਰਤਦੀ ਹੈ।ਤੇਰੇ ਲਈ ਕੋਈ ਇਲਾਜ ਨਹੀਂ ਹੈ।12ਕੌਮਾਂ ਤੇਰੀ ਸ਼ਰਮ ਬਾਰੇ ਸੁਣਨਗੀਆਂ।ਤੇਰੇ ਰੋਣ ਨਾਲ ਧਰਤੀ ਭਰ ਜਾਵੇਗੀ।ਇੱਕ ਯੋਧਾ ਦੂਸਰੇ ਯੋਧੇ ਨਾਲ ਠੋਕਰ ਖਾਵੇਗਾ;ਦੋਵੇਂ ਇਕੱਠੇ ਡਿੱਗਣਗੇ।”
13ਇਹ ਉਹ ਸੰਦੇਸ਼ ਹੈ ਜੋ ਯਾਹਵੇਹ ਨੇ ਯਿਰਮਿਯਾਹ ਨਬੀ ਨੂੰ ਬਾਬੇਲ ਦੇ ਰਾਜੇ ਨਬੂਕਦਨੱਸਰ ਬਾਰੇ ਬੋਲਿਆ ਸੀ ਕਿ ਉਹ ਮਿਸਰ ਉੱਤੇ ਹਮਲਾ ਕਰਨ ਲਈ ਆਵੇਗਾ:14“ਮਿਸਰ ਵਿੱਚ ਇਹ ਘੋਸ਼ਣਾ ਕਰੋ, ਅਤੇ ਮਿਗਦੋਲ ਵਿੱਚ ਇਸਦਾ ਪ੍ਰਚਾਰ ਕਰੋ;ਨੋਫ਼ ਅਤੇ ਤਾਹਪਨਹੇਸ ਵਿੱਚ ਵੀ ਇਸ ਦਾ ਐਲਾਨ ਕਰੋ:‘ਆਪਣੀਆਂ ਸਥਿਤੀਆਂ ਸੰਭਾਲੋ ਅਤੇ ਤਿਆਰ ਹੋ ਜਾਓ,ਕਿਉਂਕਿ ਤਲਵਾਰ ਤੁਹਾਡੇ ਆਲੇ-ਦੁਆਲੇ ਦੇ ਲੋਕਾਂ ਨੂੰ ਖਾ ਜਾਵੇਂਗੀ।’15ਤੇਰੇ ਯੋਧਿਆਂ ਨੂੰ ਕਿਉਂ ਨੀਵਾਂ ਕੀਤਾ ਜਾਵੇਗਾ?ਉਹ ਖੜੇ ਨਹੀਂ ਹੋ ਸਕਦੇ, ਕਿਉਂਕਿ ਯਾਹਵੇਹ ਉਹਨਾਂ ਨੂੰ ਹੇਠਾਂ ਧੱਕ ਦੇਵੇਗਾ।16ਉਹ ਵਾਰ-ਵਾਰ ਠੋਕਰ ਖਾਣਗੇ।ਉਹ ਇੱਕ-ਦੂਜੇ ਉੱਤੇ ਡਿੱਗਣਗੇ।ਉਹ ਆਖਣਗੇ, ‘ਉੱਠੋ, ਅਸੀਂ ਜ਼ਾਲਮ ਦੀ ਤਲਵਾਰ ਤੋਂ ਦੂਰ ਆਪਣੇ ਲੋਕਾਂਅਤੇ ਆਪਣੇ ਜਨਮ ਭੂਮੀ ਨੂੰ ਵਾਪਸ ਚੱਲੀਏ।’17ਉੱਥੇ ਉਹ ਪੁਕਾਰਣਗੇ,ਮਿਸਰ ਦਾ ਰਾਜਾ ਫ਼ਿਰਾਊਨ ਸਿਰਫ ਇੱਕ ਉੱਚੀ ਆਵਾਜ਼ ਹੈ;‘ਉਸਨੇ ਆਪਣਾ ਮੌਕਾ ਗੁਆ ਦਿੱਤਾ ਹੈ।’
18“ਜਿਵੇਂ ਮੈਂ ਜੀਉਂਦਾ ਹਾਂ,” ਰਾਜੇ ਨੇ ਐਲਾਨ ਕੀਤਾ,ਜਿਸਦਾ ਨਾਮ ਯਾਹਵੇਹ ਸਰਬਸ਼ਕਤੀਮਾਨ ਹੈ,“ਇੱਕ ਅਜਿਹਾ ਆਵੇਗਾ ਜੋ ਪਹਾੜਾਂ ਵਿੱਚ ਤਾਬੋਰ ਵਰਗਾ ਹੈ,ਸਮੁੰਦਰ ਦੇ ਕੰਢੇ ਕਰਮਲ ਵਰਗਾ ਹੈ।19ਗ਼ੁਲਾਮੀ ਲਈ ਆਪਣਾ ਸਮਾਨ ਬੰਨ੍ਹੋ,ਤੁਸੀਂ ਜਿਹੜੇ ਮਿਸਰ ਵਿੱਚ ਰਹਿੰਦੇ ਹੋ,ਨੋਫ਼ ਨੂੰ ਉਜਾੜ ਦਿੱਤਾ ਜਾਵੇਗਾਜਿਹ ਦੇ ਵਿੱਚ ਕੋਈ ਨਾ ਵੱਸੇਗਾ।
20“ਮਿਸਰ ਇੱਕ ਸੁੰਦਰ ਵੱਛੀ ਹੈ,ਪਰ ਉੱਤਰ ਵੱਲੋਂ ਇੱਕ ਮੱਖੀ ਉਸ ਦੇ ਵਿਰੁੱਧ ਆ ਰਹੀ ਹੈ।21ਉਹ ਦੇ ਭਾੜੇ ਦੇ ਸਿਪਾਹੀ ਵੀ ਉਹ ਦੇ ਵਿਚਕਾਰ ਪਲੇ ਹੋਏਵੱਛਿਆਂ ਵਾਂਗੂੰ ਹਨ।ਉਹ ਵੀ ਮੁੜਨਗੇ ਅਤੇ ਇਕੱਠੇ ਭੱਜਣਗੇ,ਉਹ ਆਪਣੇ ਟਿਕਾਣੇ ਉੱਤੇ ਨਹੀਂ ਖੜੇ ਹੋਣਗੇ,ਕਿਉਂਕਿ ਬਿਪਤਾ ਦਾ ਦਿਨ ਉਹਨਾਂ ਉੱਤੇ ਆ ਰਿਹਾ ਹੈ,ਉਹਨਾਂ ਲਈ ਸਜ਼ਾ ਦਾ ਸਮਾਂ ਹੈ।22ਮਿਸਰ ਭੱਜਣ ਵਾਲੇ ਸੱਪ ਵਾਂਗ ਚੀਕਦਾ ਹੈਜਦੋਂ ਦੁਸ਼ਮਣ ਤਾਕਤ ਵਿੱਚ ਅੱਗੇ ਵਧਦਾ ਹੈ;ਉਹ ਕੁਹਾੜੀਆਂ ਨਾਲ ਉਸ ਦੇ ਵਿਰੁੱਧ ਆਉਣਗੇ,ਉਹਨਾਂ ਮਨੁੱਖਾਂ ਵਾਂਗ ਜਿਹੜੇ ਰੁੱਖਾਂ ਨੂੰ ਵੱਢਦੇ ਹਨ।23ਉਹ ਉਸ ਦੇ ਜੰਗਲ ਨੂੰ ਕੱਟ ਦੇਣਗੇ,” ਯਾਹਵੇਹ ਦਾ ਵਾਕ ਹੈ,“ਭਾਵੇਂ ਇਹ ਸੰਘਣਾ ਹੋਵੇ।ਉਹ ਟਿੱਡੀਆਂ ਨਾਲੋਂ ਵੀ ਵੱਧ ਹਨ,ਉਹਨਾਂ ਨੂੰ ਗਿਣਿਆ ਨਹੀਂ ਜਾ ਸਕਦਾ।24ਮਿਸਰ ਧੀ ਨੂੰ ਸ਼ਰਮਸਾਰ ਕੀਤਾ ਜਾਵੇਗਾ,ਉੱਤਰ ਦੇ ਲੋਕਾਂ ਦੇ ਹੱਥਾਂ ਵਿੱਚ ਦਿੱਤਾ ਜਾਵੇਗਾ।”
25ਯਾਹਵੇਹ ਸਰਬਸ਼ਕਤੀਮਾਨ, ਇਸਰਾਏਲ ਦਾ ਪਰਮੇਸ਼ਵਰ, ਆਖਦਾ ਹੈ: “ਮੈਂ ਥੀਬਸ ਦੇ ਆਮੋਨ ਦੇਵਤੇ, ਫ਼ਿਰਾਊਨ, ਮਿਸਰ ਅਤੇ ਉਸਦੇ ਦੇਵਤਿਆਂ ਅਤੇ ਉਸਦੇ ਰਾਜਿਆਂ ਉੱਤੇ, ਅਤੇ ਫ਼ਿਰਾਊਨ ਉੱਤੇ ਭਰੋਸਾ ਰੱਖਣ ਵਾਲਿਆਂ ਉੱਤੇ ਸਜ਼ਾ ਲਿਆਉਣ ਵਾਲਾ ਹਾਂ।26ਮੈਂ ਉਹਨਾਂ ਨੂੰ ਉਹਨਾਂ ਦੇ ਹੱਥ ਵਿੱਚ ਦੇ ਦਿਆਂਗਾ ਜੋ ਉਹਨਾਂ ਨੂੰ ਮਾਰਨਾ ਚਾਹੁੰਦੇ ਹਨ ਬਾਬੇਲ ਦੇ ਰਾਜਾ ਨਬੂਕਦਨੱਸਰ ਅਤੇ ਉਸਦੇ ਅਧਿਕਾਰੀਆਂ ਦੇ ਬਾਅਦ ਵਿੱਚ, ਹਾਲਾਂਕਿ, ਮਿਸਰ ਪਿਛਲੇ ਸਮਿਆਂ ਵਾਂਗ ਆਬਾਦ ਹੋਵੇਗਾ,” ਯਾਹਵੇਹ ਦਾ ਵਾਕ ਹੈ।27“ਯਾਕੋਬ, ਮੇਰੇ ਸੇਵਕ, ਨਾ ਡਰ;ਘਬਰਾ ਨਾ, ਇਸਰਾਏਲ!ਮੈਂ ਜ਼ਰੂਰ ਤੁਹਾਨੂੰ ਦੂਰ-ਦੁਰਾਡੇ ਤੋਂ ਬਚਾਵਾਂਗਾ,ਤੁਹਾਡੇ ਉੱਤਰਾਧਿਕਾਰੀਆਂ ਨੂੰ ਉਹਨਾਂ ਦੀ ਗ਼ੁਲਾਮੀ ਦੀ ਧਰਤੀ ਤੋਂ।ਯਾਕੋਬ ਨੂੰ ਫੇਰ ਸ਼ਾਂਤੀ ਅਤੇ ਸੁਰੱਖਿਆ ਮਿਲੇਗੀ,ਅਤੇ ਕੋਈ ਵੀ ਉਸ ਨੂੰ ਡਰਾਵੇਗਾ ਨਹੀਂ।28ਯਾਕੋਬ, ਮੇਰੇ ਸੇਵਕ, ਨਾ ਡਰ,ਕਿਉਂ ਜੋ ਮੈਂ ਤੇਰੇ ਨਾਲ ਹਾਂ,”ਯਾਹਵੇਹ ਦਾ ਵਾਕ ਹੈ।“ਭਾਵੇਂ ਮੈਂ ਉਹਨਾਂ ਸਾਰੀਆਂ ਕੌਮਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾਜਿਨ੍ਹਾਂ ਵਿੱਚ ਮੈਂ ਤੁਹਾਨੂੰ ਖਿੰਡਾ ਦਿੰਦਾ ਹਾਂ,ਮੈਂ ਤੁਹਾਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।ਮੈਂ ਤੁਹਾਨੂੰ ਅਨੁਸ਼ਾਸਨ ਦਿਆਂਗਾ, ਪਰ ਸਿਰਫ ਉਚਿਤ ਮਾਤਰਾ ਵਿੱਚ;ਮੈਂ ਤੁਹਾਨੂੰ ਪੂਰੀ ਤਰ੍ਹਾਂ ਬਿਨਾਂ ਸਜ਼ਾ ਦੇ ਨਹੀਂ ਜਾਣ ਦਿਆਂਗਾ।”

Biblica, Inc.

https://app.library.bible/content/38de522697cd8943