ਯਿਰਮਿਯਾਹ35

ਰੇਕਾਬ ਦੇ ਵੰਸ਼

1ਇਹ ਉਹ ਬਚਨ ਹੈ ਜੋ ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਰਾਜ ਦੇ ਦਿਨਾਂ ਦੌਰਾਨ ਯਾਹਵੇਹ ਵੱਲੋਂ ਯਿਰਮਿਯਾਹ ਨੂੰ ਆਇਆ ਸੀ:2“ਤੂੰ ਰੇਕਾਬੀਆਂ ਦੇ ਪਰਿਵਾਰ ਕੋਲ ਜਾ ਅਤੇ ਉਹਨਾਂ ਨੂੰ ਯਾਹਵੇਹ ਦੇ ਭਵਨ ਦੇ ਇੱਕ ਪਾਸੇ ਦੇ ਕਮਰੇ ਵਿੱਚ ਆਉਣ ਦਾ ਸੱਦਾ ਦਿਓ। ਅਤੇ ਉਹਨਾਂ ਨੂੰ ਦਾਖ਼ਰਸ ਪੀਣ ਲਈ ਦਿਓ।”
3ਇਸ ਲਈ ਮੈਂ ਯਿਰਮਿਯਾਹ ਦੇ ਪੁੱਤਰ ਹਬਜ਼ੀਨਯਾਹ ਦੇ ਪੋਤੇ ਯਥਸਨਯਾਹ ਨੂੰ ਭੇਜਿਆ ਅਤੇ ਉਸਦੇ ਭਰਾਵਾਂ ਅਤੇ ਉਸਦੇ ਸਾਰੇ ਪੁੱਤਰਾਂ ਨੂੰ, ਰੇਕਾਬੀਆਂ ਦੇ ਸਾਰੇ ਪਰਿਵਾਰ ਨੂੰ ਲੈ ਲਿਆ।4ਮੈਂ ਉਹਨਾਂ ਨੂੰ ਯਾਹਵੇਹ ਦੇ ਭਵਨ ਵਿੱਚ, ਪਰਮੇਸ਼ਵਰ ਦੇ ਮਨੁੱਖ ਯਿਗਦਲਯਾਹ ਦੇ ਪੁੱਤਰ ਹਾਨਾਨ ਦੇ ਪੁੱਤਰਾਂ ਦੇ ਕਮਰੇ ਵਿੱਚ ਲਿਆਇਆ। ਇਹ ਅਧਿਕਾਰੀਆਂ ਦੇ ਕਮਰੇ ਦੇ ਕੋਲ ਸੀ, ਜੋ ਦਰਬਾਨ ਸ਼ੱਲੂਮ ਦੇ ਪੁੱਤਰ ਮਾਸੇਯਾਹ ਦੇ ਕਮਰੇ ਦੇ ਉੱਪਰ ਸੀ।5ਤਦ ਮੈਂ ਰੇਕਾਬੀਆਂ ਦੇ ਅੱਗੇ ਦਾਖ਼ਰਸ ਨਾਲ ਭਰੇ ਕਟੋਰੇ ਅਤੇ ਕੁਝ ਪਿਆਲੇ ਰੱਖੇ ਅਤੇ ਉਹਨਾਂ ਨੂੰ ਕਿਹਾ, “ਥੋੜੀ ਮੈ ਪੀਓ।”
6ਪਰ ਉਹਨਾਂ ਨੇ ਜਵਾਬ ਦਿੱਤਾ, “ਅਸੀਂ ਦਾਖ਼ਰਸ ਨਹੀਂ ਪੀਂਦੇ ਕਿਉਂਕਿ ਸਾਡੇ ਪਿਉ-ਦਾਦੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਸਾਨੂੰ ਇਹ ਹੁਕਮ ਦਿੱਤਾ ਸੀ: ‘ਨਾ ਤਾਂ ਤੁਹਾਨੂੰ ਅਤੇ ਨਾ ਹੀ ਤੁਹਾਡੇ ਉੱਤਰਾਧਿਕਾਰੀਆਂ ਨੂੰ ਕਦੇ ਵੀ ਦਾਖ਼ਰਸ ਨਹੀਂ ਪੀਣੀ ਚਾਹੀਦੀ।7ਨਾ ਘਰ ਬਣਾਓ, ਨਾ ਬੀਜ ਬੀਜੋ, ਨਾ ਅੰਗੂਰੀ ਬਾਗ਼ ਲਾਓ, ਨਾ ਆਪਣੇ ਕੋਲ ਰੱਖੋ, ਸਗੋਂ ਆਪਣੇ ਸਾਰੇ ਦਿਨ ਤੰਬੂਆਂ ਵਿੱਚ ਵੱਸੋ, ਇਸ ਲਈ ਤਾਂ ਜੋ ਤੁਸੀਂ ਉਸ ਭੂਮੀ ਉੱਤੇ ਬਹੁਤੇ ਦਿਨ ਜੀਉਂਦੇ ਰਹੋ ਜਿੱਥੇ ਤੁਸੀਂ ਪਰਦੇਸੀ ਹੋਵੋਗੇ।’8ਅਸੀਂ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕੀਤੀ ਹੈ ਜੋ ਸਾਡੇ ਪੁਰਖੇ ਰੇਕਾਬ ਦੇ ਪੁੱਤਰ ਯਹੋਨਾਦਾਬ ਨੇ ਸਾਨੂੰ ਹੁਕਮ ਦਿੱਤੇ ਸਨ। ਨਾ ਤਾਂ ਅਸੀਂ, ਨਾ ਸਾਡੀਆਂ ਪਤਨੀਆਂ ਅਤੇ ਨਾ ਹੀ ਸਾਡੇ ਪੁੱਤਰਾਂ ਅਤੇ ਧੀਆਂ ਨੇ ਕਦੇ ਦਾਖ਼ਰਸ ਪੀਤੀ ਹੈ9ਨਾ ਰਹਿਣ ਲਈ ਘਰ ਬਣਾਏ ਨਾ ਅੰਗੂਰੀ ਬਾਗ, ਨਾਂ ਖੇਤ ਨਾਂ ਫਸਲਾਂ ਬਣਾਈਆਂ ਹਨ।10ਅਸੀਂ ਤੰਬੂਆਂ ਵਿੱਚ ਰਹਿੰਦੇ ਹਾਂ ਅਤੇ ਸਾਡੇ ਪਿਤਾ ਯਹੋਨਾਦਾਬ ਦੇ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ।11ਪਰ ਜਦੋਂ ਬਾਬੇਲ ਦੇ ਰਾਜੇ ਨਬੂਕਦਨੱਸਰ ਨੇ ਇਸ ਧਰਤੀ ਉੱਤੇ ਹਮਲਾ ਕੀਤਾ ਤਾਂ ਅਸੀਂ ਕਿਹਾ, ‘ਆਓ, ਸਾਨੂੰ ਕਸਦੀਆਂ ਅਤੇ ਅਰਾਮੀ ਫ਼ੌਜਾਂ ਤੋਂ ਬਚਣ ਲਈ ਯੇਰੂਸ਼ਲੇਮ ਨੂੰ ਜਾਣਾ ਚਾਹੀਦਾ ਹੈ।’ ਇਸ ਲਈ ਅਸੀਂ ਯੇਰੂਸ਼ਲੇਮ ਵਿੱਚ ਹੀ ਰਹੇ।”
12ਤਦ ਯਾਹਵੇਹ ਦਾ ਬਚਨ ਯਿਰਮਿਯਾਹ ਕੋਲ ਆਇਆ:13“ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਜਾ ਅਤੇ ਯਹੂਦਾਹ ਦੇ ਲੋਕਾਂ ਅਤੇ ਯੇਰੂਸ਼ਲੇਮ ਦੇ ਵਾਸੀਆਂ ਨੂੰ ਆਖ, ‘ਕੀ ਤੁਸੀਂ ਸਬਕ ਨਹੀਂ ਸਿੱਖੋਗੇ ਅਤੇ ਮੇਰੇ ਸ਼ਬਦਾਂ ਨੂੰ ਨਹੀਂ ਮੰਨੋਗੇ?’ ਯਾਹਵੇਹ ਦਾ ਵਾਕ ਹੈ।14‘ਰੇਕਾਬ ਦੇ ਪੁੱਤਰ ਯਹੋਨਾਦਾਬ ਦੀਆਂ ਗੱਲਾਂ ਕਾਇਮ ਰੱਖੀਆਂ ਗਈਆਂ ਜਿਸ ਨੇ ਆਪਣੇ ਪੁੱਤਰਾਂ ਨੂੰ ਹੁਕਮ ਦਿੱਤਾ ਕਿ ਦਾਖ਼ਰਸ ਨਾ ਪੀਣਾ। ਉਹਨਾਂ ਨੇ ਅੱਜ ਦੇ ਦਿਨ ਤੱਕ ਨਹੀਂ ਪੀਤੀ ਕਿਉਂ ਜੋ ਉਹਨਾਂ ਨੇ ਆਪਣੇ ਪਿਤਾ ਦਾ ਹੁਕਮ ਮੰਨਿਆ। ਮੈਂ ਤੁਹਾਡੇ ਨਾਲ ਗੱਲ ਕੀਤੀ, ਸਗੋਂ ਜਤਨ ਨਾਲ ਗੱਲ ਕੀਤੀ, ਪਰ ਤੁਸੀਂ ਮੇਰੀ ਨਾ ਸੁਣੀ।15ਬਾਰ-ਬਾਰ ਮੈਂ ਆਪਣੇ ਸਾਰੇ ਸੇਵਕਾਂ ਨਬੀਆਂ ਨੂੰ ਤੁਹਾਡੇ ਕੋਲ ਭੇਜਿਆ। ਉਹਨਾਂ ਨੇ ਕਿਹਾ, “ਤੁਹਾਡੇ ਵਿੱਚੋਂ ਹਰੇਕ ਨੂੰ ਆਪਣੇ ਬੁਰੇ ਰਾਹਾਂ ਤੋਂ ਮੁੜੇ ਅਤੇ ਆਪਣੇ ਕੰਮਾਂ ਨੂੰ ਸਹੀ ਕਰੇ; ਅਤੇ ਹੋਰਨਾਂ ਦੇਵਤਿਆਂ ਦੀ ਪਾਲਣਾ ਨਾ ਕਰੋ ਕਿ ਤੁਸੀਂ ਉਹਨਾਂ ਦੀ ਸੇਵਾ ਕਰੋ। ਫ਼ੇਰ ਤੁਸੀਂ ਉਸ ਧਰਤੀ ਉੱਤੇ ਰਹੋਗੇ ਜਿਹੜੀ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਹੈ।” ਪਰ ਤੁਸੀਂ ਨਾ ਤਾਂ ਮੇਰੀ ਗੱਲ ਸੁਣੀ ਅਤੇ ਨਾ ਹੀ ਧਿਆਨ ਦਿੱਤਾ।16ਰੇਕਾਬ ਦੇ ਪੁੱਤਰ ਯਹੋਨਾਦਾਬ ਦੇ ਉੱਤਰਾਧਿਕਾਰੀਆਂ ਨੇ ਉਸ ਹੁਕਮ ਨੂੰ ਪੂਰਾ ਕੀਤਾ ਹੈ ਜੋ ਉਹਨਾਂ ਦੇ ਪਿਉ-ਦਾਦਿਆਂ ਨੇ ਉਹਨਾਂ ਨੂੰ ਦਿੱਤਾ ਸੀ, ਪਰ ਇਨ੍ਹਾਂ ਲੋਕਾਂ ਨੇ ਮੇਰੀ ਗੱਲ ਨਹੀਂ ਮੰਨੀ।’
17“ਇਸ ਲਈ ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ‘ਸੁਣੋ! ਮੈਂ ਯਹੂਦਾਹ ਉੱਤੇ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਹਰੇਕ ਉੱਤੇ ਹਰ ਬਿਪਤਾ ਲਿਆਉਣ ਵਾਲਾ ਹਾਂ ਜੋ ਮੈਂ ਉਹਨਾਂ ਦੇ ਵਿਰੁੱਧ ਸੁਣਾਇਆ ਸੀ। ਮੈਂ ਉਹਨਾਂ ਨਾਲ ਗੱਲ ਕੀਤੀ, ਪਰ ਉਹਨਾਂ ਨੇ ਨਹੀਂ ਸੁਣਿਆ; ਮੈਂ ਉਹਨਾਂ ਨੂੰ ਬੁਲਾਇਆ, ਪਰ ਉਹਨਾਂ ਨੇ ਜਵਾਬ ਨਹੀਂ ਦਿੱਤਾ।’ ”
18ਤਦ ਯਿਰਮਿਯਾਹ ਨੇ ਰੇਕਾਬੀਆਂ ਦੇ ਘਰਾਣੇ ਨੂੰ ਆਖਿਆ, “ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ, ‘ਤੁਸੀਂ ਆਪਣੇ ਪਿਉ-ਦਾਦੇ ਯਹੋਨਾਦਾਬ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਉਸ ਦੀਆਂ ਸਾਰੀਆਂ ਹਿਦਾਇਤਾਂ ਦੀ ਪਾਲਣਾ ਕੀਤੀ ਹੈ ਅਤੇ ਸਭ ਕੁਝ ਕੀਤਾ ਹੈ। ਜਿਸ ਦਾ ਉਸਨੇ ਹੁਕਮ ਦਿੱਤਾ ਸੀ।’19ਇਸ ਲਈ ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਸ ਤਰ੍ਹਾਂ ਆਖਦਾ ਹੈ ਕਿ ਸਾਰੇ ਦਿਨਾਂ ਤੱਕ ਮੇਰੇ ਸਨਮੁਖ ਖੜ੍ਹੇ ਹੋਣ ਲਈ ‘ਰੇਕਾਬ ਦੇ ਪੁੱਤਰ ਯਹੋਨਾਦਾਬ ਲਈ ਮਨੁੱਖ ਦੀ ਥੁੜ ਨਾ ਹੋਵੇਗੀ।’ ”

Biblica, Inc.

https://app.library.bible/content/38de522697cd8943