ਯਿਰਮਿਯਾਹ28

ਝੂਠਾ ਨਬੀ ਹਾਨਨਯਾਹ

1ਉਸੇ ਸਾਲ ਯਹੂਦਾਹ ਦੇ ਰਾਜਾ ਸਿਦਕੀਯਾਹ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਚੌਥੇ ਸਾਲ ਦੇ ਪੰਜਵੇਂ ਮਹੀਨੇ ਅੱਜ਼ੂਰ ਦੇ ਪੁੱਤਰ ਹਨਨਯਾਹ ਨਬੀ ਨੇ ਜਿਹੜਾ ਗਿਬਓਨ ਦਾ ਸੀ ਯਾਹਵੇਹ ਦੇ ਭਵਨ ਵਿੱਚ ਜਾਜਕਾਂ ਦੇ ਅਤੇ ਸਾਰੇ ਲੋਕਾਂ ਦੀ ਮੌਜੂਦਗੀ ਵਿੱਚ ਮੈਨੂੰ ਆਖਿਆ:2“ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ‘ਮੈਂ ਬਾਬੇਲ ਦੇ ਰਾਜੇ ਦੇ ਜੂਲੇ ਨੂੰ ਤੋੜ ਦਿਆਂਗਾ।3ਦੋ ਸਾਲਾਂ ਦੇ ਅੰਦਰ ਮੈਂ ਯਾਹਵੇਹ ਦੇ ਭਵਨ ਦੇ ਸਾਰੇ ਭਾਂਡੇ ਜਿਹੜੇ ਬਾਬੇਲ ਦੇ ਰਾਜਾ ਨਬੂਕਦਨੇਜ਼ਰ ਇਸ ਸਥਾਨ ਵਿੱਚੋਂ ਲੈ ਕੇ ਬਾਬੇਲ ਵਿੱਚ ਲੈ ਗਿਆ ਹੈ ਇਸ ਸਥਾਨ ਵਿੱਚ ਵਾਪਸ ਮੋੜ ਲਿਆਵਾਂਗਾ।4ਮੈਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਪੁੱਤਰ ਯਹੋਯਾਕੀਨ ਨੂੰ ਅਤੇ ਯਹੂਦਾਹ ਦੇ ਬਾਕੀ ਸਾਰੇ ਗ਼ੁਲਾਮਾਂ ਨੂੰ ਵੀ ਵਾਪਸ ਲਿਆਵਾਂਗਾ ਜੋ ਬਾਬੇਲ ਨੂੰ ਗਏ ਸਨ,’ ਯਾਹਵੇਹ ਇਹ ਆਖਦਾ ਹੈ, ‘ਮੈਂ ਬਾਬੇਲ ਦੇ ਰਾਜੇ ਦੇ ਜੂਲੇ ਨੂੰ ਤੋੜ ਦਿਆਂਗਾ।’ ”
5ਤਦ ਯਿਰਮਿਯਾਹ ਨਬੀ ਨੇ ਹਨਨਯਾਹ ਨਬੀ ਨੂੰ ਜਾਜਕਾਂ ਅਤੇ ਉਹਨਾਂ ਸਾਰੇ ਲੋਕਾਂ ਦੇ ਸਾਮ੍ਹਣੇ ਜਵਾਬ ਦਿੱਤਾ ਜਿਹੜੇ ਯਾਹਵੇਹ ਦੇ ਘਰ ਵਿੱਚ ਖੜੇ ਸਨ।6ਹਨਨਯਾਹ ਨਬੀ, “ਆਮੀਨ! ਕਾਸ਼ ਕਿ ਯਾਹਵੇਹ ਇਸੇ ਤਰ੍ਹਾਂ ਹੀ ਕਰੇ! ਯਾਹਵੇਹ ਤੇਰੀਆਂ ਗੱਲਾਂ ਨੂੰ ਜਿਹਨਾਂ ਬਾਰੇ ਤੂੰ ਬੋਲਿਆਂ ਹੈ ਪੂਰਾ ਕਰੇ ਅਤੇ ਯਾਹਵੇਹ ਦੇ ਭਵਨ ਦੇ ਭਾਂਡੇ ਅਤੇ ਸਾਰੇ ਗ਼ੁਲਾਮਾਂ ਨੂੰ ਬਾਬੇਲ ਵਿੱਚੋਂ ਇਸ ਸਥਾਨ ਨੂੰ ਮੋੜ ਲੈ ਆਵੇ।7ਫਿਰ ਵੀ, ਸੁਣੋ ਜੋ ਮੈਂ ਆਪਣੀ ਸੁਣਨ ਵਿੱਚ ਅਤੇ ਸਾਰੇ ਲੋਕਾਂ ਦੀ ਸੁਣਨ ਵਿੱਚ ਕਹਿਣਾ ਹੈ:8ਮੁੱਢਲੇ ਸਮੇਂ ਤੋਂ ਤੁਹਾਡੇ ਅਤੇ ਮੇਰੇ ਤੋਂ ਪਹਿਲਾਂ ਦੇ ਨਬੀਆਂ ਨੇ ਬਹੁਤ ਸਾਰੇ ਦੇਸ਼ਾਂ ਅਤੇ ਮਹਾਨ ਰਾਜਾਂ ਦੇ ਵਿਰੁੱਧ ਯੁੱਧ, ਤਬਾਹੀ ਅਤੇ ਮਹਾਂਮਾਰੀ ਦੀ ਭਵਿੱਖਬਾਣੀ ਕੀਤੀ ਹੈ।9ਪਰ ਸ਼ਾਂਤੀ ਦੀ ਭਵਿੱਖਬਾਣੀ ਕਰਨ ਵਾਲੇ ਨਬੀ ਨੂੰ ਸੱਚਮੁੱਚ ਯਾਹਵੇਹ ਦੁਆਰਾ ਭੇਜਿਆ ਗਿਆ ਵਿਅਕਤੀ ਮੰਨਿਆ ਜਾਵੇਗਾ ਤਾਂ ਹੀ ਜੇਕਰ ਉਸਦੀ ਭਵਿੱਖਬਾਣੀ ਸੱਚ ਹੁੰਦੀ ਹੈ।”
10ਤਦ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਤੋਂ ਜੂਲਾ ਲਾਹ ਕੇ ਉਸ ਨੂੰ ਤੋੜ ਦਿੱਤਾ,11ਅਤੇ ਹਨਨਯਾਹ ਨੇ ਸਾਰੇ ਲੋਕਾਂ ਦੇ ਸਾਮ੍ਹਣੇ ਕਿਹਾ, “ਯਾਹਵੇਹ ਇਹ ਆਖਦਾ ਹੈ: ‘ਇਸੇ ਤਰ੍ਹਾਂ ਮੈਂ ਤੋੜਾਂਗਾ। ਦੋ ਸਾਲਾਂ ਦੇ ਅੰਦਰ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦਾ ਜੂਲਾ ਸਾਰੀਆਂ ਕੌਮਾਂ ਦੀ ਧੌਣ ਤੋਂ ਲਾਹ ਸੁੱਟਿਆ।’ ” ਇਸ ਉੱਤੇ, ਯਿਰਮਿਯਾਹ ਨਬੀ ਆਪਣੇ ਰਾਹ ਤੁਰ ਪਿਆ।
12ਜਦੋਂ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਤੋਂ ਜੂਲਾ ਤੋੜ ਦਿੱਤਾ, ਤਾਂ ਯਾਹਵੇਹ ਦਾ ਬਚਨ ਯਿਰਮਿਯਾਹ ਨੂੰ ਆਇਆ:13“ਜਾ ਅਤੇ ਹਨਨਯਾਹ ਨੂੰ ਆਖ, ‘ਇਹ ਉਹ ਹੈ ਜੋ ਯਾਹਵੇਹ ਹੈ। ਆਖਦਾ ਹੈ: ਤੂੰ ਲੱਕੜ ਦਾ ਜੂਲਾ ਤੋੜ ਦਿੱਤਾ ਹੈ, ਪਰ ਉਸ ਦੀ ਥਾਂ ਤੈਨੂੰ ਲੋਹੇ ਦਾ ਜੂਲਾ ਮਿਲੇਗਾ।14ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ ਇਹ ਆਖਦਾ ਹੈ: ਮੈਂ ਇਨ੍ਹਾਂ ਸਾਰੀਆਂ ਕੌਮਾਂ ਦੀਆਂ ਧੌਣਾਂ ਉੱਤੇ ਲੋਹੇ ਦਾ ਜੂਲਾ ਪਾਵਾਂਗਾ ਤਾਂ ਜੋ ਉਹ ਬਾਬੇਲ ਦੇ ਰਾਜੇ ਨਬੂਕਦਨੇਜ਼ਰ ਦੀ ਸੇਵਾ ਕਰ ਸਕਣ ਅਤੇ ਉਹ ਉਸ ਦੀ ਸੇਵਾ ਕਰਨਗੇ। ਮੈਂ ਉਸਨੂੰ ਜੰਗਲੀ ਜਾਨਵਰਾਂ ਤੇ ਵੀ ਕਾਬੂ ਦਿਆਂਗਾ।’ ”
15ਤਦ ਯਿਰਮਿਯਾਹ ਨਬੀ ਨੇ ਹਨਨਯਾਹ ਨਬੀ ਨੂੰ ਕਿਹਾ, “ਹੇ ਹਾਨਨਿਯਾਹ, ਸੁਣ! ਯਾਹਵੇਹ ਨੇ ਤੈਨੂੰ ਨਹੀਂ ਭੇਜਿਆ, ਫਿਰ ਵੀ ਤੂੰ ਤਾਂ ਇਨ੍ਹਾਂ ਲੋਕਾਂ ਨੂੰ ਝੂਠੀ ਆਸ ਦਿੰਦਾ ਹੈ।16ਇਸ ਲਈ ਯਾਹਵੇਹ ਇਹ ਆਖਦਾ ਹੈ: ‘ਮੈਂ ਤੈਨੂੰ ਧਰਤੀ ਦੇ ਚਿਹਰੇ ਤੋਂ ਹਟਾਉਣ ਜਾ ਰਿਹਾ ਹਾਂ। ਇਸੇ ਸਾਲ ਤੂੰ ਮਰ ਜਾਵੇਗਾ, ਕਿਉਂਕਿ ਤੂੰ ਯਾਹਵੇਹ ਦੇ ਵਿਰੁੱਧ ਬਗਾਵਤ ਦਾ ਪ੍ਰਚਾਰ ਕੀਤਾ ਹੈ।’ ”
17ਉਸੇ ਸਾਲ ਦੇ ਸੱਤਵੇਂ ਮਹੀਨੇ ਹਨਨਯਾਹ ਨਬੀ ਦੀ ਮੌਤ ਹੋ ਗਈ।

Biblica, Inc.

https://app.library.bible/content/38de522697cd8943