ਯਿਰਮਿਯਾਹ25
ਸੱਤਰ ਸਾਲ ਦੀ ਕੈਦ
1ਯਹੂਦਾਹ ਦੇ ਰਾਜੇ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਜੋ ਬਾਬੇਲ ਦੇ ਪਾਤਸ਼ਾਹ ਨਬੂਕਦਨੱਸਰ ਦਾ ਪਹਿਲਾ ਸਾਲ ਸੀ, ਯਹੂਦਾਹ ਦੇ ਸਾਰੇ ਲੋਕਾਂ ਬਾਰੇ ਯਿਰਮਿਯਾਹ ਕੋਲ ਇਹ ਬਚਨ ਆਇਆ।2ਇਸ ਲਈ ਯਿਰਮਿਯਾਹ ਨਬੀ ਨੇ ਯਹੂਦਾਹ ਦੇ ਸਾਰੇ ਲੋਕਾਂ ਨੂੰ ਅਤੇ ਯੇਰੂਸ਼ਲੇਮ ਵਿੱਚ ਰਹਿਣ ਵਾਲੇ ਸਾਰੇ ਵਾਸੀਆਂ ਨੂੰ ਆਖਿਆ,3ਯਹੂਦਾਹ ਦੇ ਰਾਜੇ ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਤੇਰ੍ਹਵੇਂ ਸਾਲ ਤੋਂ ਲੈ ਕੇ ਅੱਜ ਦੇ ਦਿਨ ਤੇਈ ਸਾਲਾਂ ਤੱਕ ਯਾਹਵੇਹ ਦਾ ਬਚਨ ਮੇਰੇ ਕੋਲ ਆਇਆ ਹੈ ਅਤੇ ਮੈਂ ਤੁਹਾਡੇ ਨਾਲ ਵਾਰ-ਵਾਰ ਗੱਲ ਕੀਤੀ ਹੈ, ਪਰ ਤੁਸੀਂ ਨਹੀਂ ਸੁਣੀ।4ਅਤੇ ਭਾਵੇਂ ਯਾਹਵੇਹ ਨੇ ਆਪਣੇ ਸਾਰੇ ਸੇਵਕਾਂ ਨਬੀਆਂ ਨੂੰ ਤੁਹਾਡੇ ਕੋਲ ਬਾਰ-ਬਾਰ ਭੇਜਿਆ ਹੈ, ਤੁਸੀਂ ਨਾ ਸੁਣੀ ਹੈ ਅਤੇ ਨਾ ਹੀ ਧਿਆਨ ਦਿੱਤਾ ਹੈ।5ਉਹਨਾਂ ਨੇ ਆਖਿਆ, “ਹੁਣ, ਤੁਸੀਂ ਹਰ ਇੱਕ ਆਪਣੇ ਬੁਰੇ ਰਾਹਾਂ ਅਤੇ ਆਪਣੇ ਭੈੜੇ ਕੰਮਾਂ ਤੋਂ ਮੁੜੋ ਅਤੇ ਤੁਸੀਂ ਉਸ ਧਰਤੀ ਵਿੱਚ ਰਹਿ ਸੱਕੋਗੇ ਜਿਹੜੀ ਯਾਹਵੇਹ ਨੇ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਸਦਾ ਲਈ ਦਿੱਤਾ ਹੈ।6ਉਹਨਾਂ ਦੀ ਸੇਵਾ ਅਤੇ ਪੂਜਾ ਕਰਨ ਲਈ ਹੋਰ ਦੇਵਤਿਆਂ ਦੇ ਪਿੱਛੇ ਨਾ ਜਾਓ; ਜੋ ਕੁਝ ਤੇਰੇ ਹੱਥਾਂ ਨੇ ਬਣਾਇਆ ਹੈ ਉਸ ਨਾਲ ਮੇਰਾ ਗੁੱਸਾ ਨਾ ਭੜਕਾਓ। ਫਿਰ ਮੈਂ ਤੇਰਾ ਕੋਈ ਨੁਕਸਾਨ ਨਹੀਂ ਕਰਾਂਗਾ।”7ਯਾਹਵੇਹ ਇਹ ਆਖਦਾ ਹੈ, “ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ ਅਤੇ ਤੁਸੀਂ ਆਪਣੇ ਹੱਥਾਂ ਦੀਆਂ ਬਣਾਈਆਂ ਚੀਜ਼ਾਂ ਨਾਲ ਮੇਰਾ ਕ੍ਰੋਧ ਭੜਕਾਇਆ ਹੈ ਅਤੇ ਤੁਸੀਂ ਆਪਣਾ ਹੀ ਨੁਕਸਾਨ ਕੀਤਾ ਹੈ।”8ਇਸ ਲਈ ਸਰਬਸ਼ਕਤੀਮਾਨ ਯਾਹਵੇਹ ਇਹ ਆਖਦਾ ਹੈ: “ਕਿਉਂਕਿ ਤੁਸੀਂ ਮੇਰੀਆਂ ਗੱਲਾਂ ਨੂੰ ਨਹੀਂ ਸੁਣਿਆ,9ਮੈਂ ਉੱਤਰ ਦੇ ਸਾਰੇ ਲੋਕਾਂ ਨੂੰ ਅਤੇ ਆਪਣੇ ਸੇਵਕ ਬਾਬੇਲ ਦੇ ਰਾਜੇ ਨਬੂਕਦਨੱਸਰ ਨੂੰ ਬੁਲਾਵਾਂਗਾ ਅਤੇ ਮੈਂ ਉਹਨਾਂ ਨੂੰ ਇਸ ਧਰਤੀ ਅਤੇ ਇਸ ਦੇ ਵਾਸੀਆਂ ਅਤੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਲਿਆਵਾਂਗਾ। ਮੈਂ ਉਹਨਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਆਂਗਾ ਅਤੇ ਉਹਨਾਂ ਨੂੰ ਡਰਾਉਣੀ ਅਤੇ ਘਿਣਾਉਣੀ ਚੀਜ਼, ਅਤੇ ਇੱਕ ਸਦਾ ਦੀ ਤਬਾਹੀ ਬਣਾ ਦਿਆਂਗਾ,” ਯਾਹਵੇਹ ਦਾ ਵਾਕ ਹੈ।10ਮੈਂ ਉਹਨਾਂ ਤੋਂ ਖੁਸ਼ੀ ਅਤੇ ਅਨੰਦ ਦੀਆਂ ਆਵਾਜ਼ਾਂ, ਲਾੜੀ ਅਤੇ ਲਾੜੇ ਦੀਆਂ ਆਵਾਜ਼ਾਂ, ਚੱਕੀ ਦੇ ਪੱਥਰਾਂ ਦੀ ਆਵਾਜ਼ ਅਤੇ ਦੀਵੇ ਦੀ ਰੋਸ਼ਨੀ ਨੂੰ ਦੂਰ ਕਰ ਦਿਆਂਗਾ।11ਇਹ ਸਾਰਾ ਦੇਸ਼ ਵਿਰਾਨ ਹੋ ਜਾਵੇਗਾ ਅਤੇ ਇਹ ਕੌਮਾਂ ਸੱਤਰ ਸਾਲ ਤੱਕ ਬਾਬੇਲ ਦੇ ਰਾਜੇ ਦੀ ਸੇਵਾ ਕਰਨਗੀਆਂ।12“ਅਤੇ ਸੱਤਰ ਸਾਲ ਦੇ ਪੂਰੇ ਹੋਣ ਤੇ ਮੈਂ ਬਾਬੇਲ ਦੇ ਰਾਜਾ ਅਤੇ ਉਸ ਕੌਮ ਨੂੰ ਸਜ਼ਾ ਦੇਵੇਗਾ, ਯਾਹਵੇਹ ਦਾ ਵਾਕ ਹੈ। ਨਾਲੇ ਕਸਦੀਆਂ ਦੇ ਦੇਸ਼ ਦੀ ਵੀ ਉਹਨਾਂ ਦੀ ਬਦੀ ਦੇ ਕਾਰਨ, ਅਤੇ ਮੈਂ ਉਹਨਾਂ ਨੂੰ ਸਦਾ ਲਈ ਵਿਰਾਨ ਕਰ ਦਿਆਂਗਾ।13ਮੈਂ ਉਸ ਧਰਤੀ ਉੱਤੇ ਉਹ ਸਾਰੀਆਂ ਗੱਲਾਂ ਲਿਆਵਾਂਗਾ ਜਿਹੜੀਆਂ ਮੈਂ ਇਸਦੇ ਵਿਰੁੱਧ ਬੋਲੀਆਂ ਹਨ, ਉਹ ਸਾਰੀਆਂ ਗੱਲਾਂ ਜੋ ਇਸ ਪੁਸਤਕ ਵਿੱਚ ਲਿਖੀਆਂ ਗਈਆਂ ਹਨ ਅਤੇ ਯਿਰਮਿਯਾਹ ਦੁਆਰਾ ਸਾਰੀਆਂ ਕੌਮਾਂ ਦੇ ਵਿਰੁੱਧ ਭਵਿੱਖਬਾਣੀ ਕੀਤੀਆਂ ਗਈਆਂ ਹਨ।14ਉਹ ਆਪ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ ਰਾਜਿਆਂ ਦੇ ਗ਼ੁਲਾਮ ਹੋਣਗੇ; ਮੈਂ ਉਹਨਾਂ ਨੂੰ ਉਹਨਾਂ ਦੇ ਕੰਮਾਂ ਅਤੇ ਉਹਨਾਂ ਦੇ ਹੱਥਾਂ ਦੇ ਕੰਮ ਦੇ ਅਨੁਸਾਰ ਬਦਲਾ ਦਿਆਂਗਾ।”ਪਰਮੇਸ਼ਵਰ ਦੇ ਕ੍ਰੋਧ ਦਾ ਪਿਆਲਾ
15ਇਹ ਉਹ ਹੈ ਜੋ ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਨੇ ਮੈਨੂੰ ਕਿਹਾ: “ਮੇਰੇ ਕ੍ਰੋਧ ਦੀ ਦਾਖ਼ਰਸ ਦਾ ਭਰਿਆ ਹੋਇਆ ਇਹ ਪਿਆਲਾ ਮੇਰੇ ਹੱਥੋਂ ਲੈ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਮੈਂ ਤੈਨੂੰ ਭੇਜਦਾ ਹਾਂ, ਉਹਨਾਂ ਨੂੰ ਪਿਲਾ ਦੇ।16ਉਹ ਪੀਣਗੇ ਅਤੇ ਉਸ ਤਲਵਾਰ ਦੇ ਅੱਗੇ ਜਿਹੜੀ ਮੈਂ ਉਹਨਾਂ ਵਿੱਚ ਭੇਜਾਂਗਾ ਉਹ ਡਿੱਗਦੇ ਫਿਰਨਗੇ ਅਤੇ ਤੜਫ਼ਣਗੇ।”17ਇਸ ਲਈ ਮੈਂ ਯਾਹਵੇਹ ਦੇ ਹੱਥੋਂ ਪਿਆਲਾ ਲਿਆ ਅਤੇ ਉਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਉਸ ਨੇ ਮੈਨੂੰ ਭੇਜਿਆ ਸੀ, ਪਿਲਾਇਆ:18ਯੇਰੂਸ਼ਲੇਮ ਅਤੇ ਯਹੂਦਾਹ ਦੇ ਕਸਬਿਆਂ, ਉਸ ਦੇ ਰਾਜਿਆਂ ਅਤੇ ਅਧਿਕਾਰੀਆਂ ਨੂੰ ਉਹ ਬਣਾਉਣ ਲਈ ਇੱਕ ਖੰਡਰ ਅਤੇ ਦਹਿਸ਼ਤ ਅਤੇ ਅਪਮਾਨ ਦੀ ਇੱਕ ਵਸਤੂ, ਇੱਕ ਸਰਾਪ, ਜਿਵੇਂ ਕਿ ਉਹ ਅੱਜ ਹਨ;19ਮਿਸਰ ਦੇ ਰਾਜੇ ਫ਼ਿਰਾਊਨ, ਉਸਦੇ ਸੇਵਕਾਂ, ਉਸਦੇ ਅਧਿਕਾਰੀਆਂ ਅਤੇ ਉਸਦੇ ਸਾਰੇ ਲੋਕਾਂ ਨੂੰ,20ਅਤੇ ਉੱਥੋਂ ਦੇ ਸਾਰੇ ਪਰਦੇਸੀਆਂ ਨੂੰ; ਊਜ਼ ਦੇ ਸਾਰੇ ਰਾਜੇ; ਫ਼ਲਿਸਤੀਆਂ ਦੇ ਸਾਰੇ ਰਾਜੇ (ਅਸ਼ਕਲੋਨ, ਗਾਜ਼ਾ, ਏਕਰੋਨ ਅਤੇ ਅਸ਼ਦੋਦ ਵਿੱਚ ਰਹਿ ਗਏ ਲੋਕ);21ਅਦੋਮ, ਮੋਆਬ ਅਤੇ ਅੰਮੋਨੀਆਂ ਨੂੰ;22ਸੂਰ ਅਤੇ ਸੀਦੋਨ ਦੇ ਸਾਰੇ ਰਾਜੇ; ਸਮੁੰਦਰ ਦੇ ਪਾਰ ਸਮੁੰਦਰੀ ਤੱਟਾਂ ਦੇ ਰਾਜੇ;23ਦਦਾਨ, ਤੇਮਾ, ਬੂਜ਼ ਅਤੇ ਉਹ ਸਾਰੇ ਜੋ ਦੂਰ-ਦੁਰਾਡੇ ਦੇ ਸਥਾਨਾਂ ਵਿੱਚ ਹਨ;24ਅਰਬ ਦੇ ਸਾਰੇ ਰਾਜਿਆਂ ਅਤੇ ਪਰਦੇਸੀਆਂ ਦੇ ਸਾਰੇ ਰਾਜਿਆਂ ਨੂੰ ਜਿਹੜੇ ਉਜਾੜ ਵਿੱਚ ਰਹਿੰਦੇ ਹਨ।25ਜ਼ਿਮਰੀ, ਏਲਾਮ ਅਤੇ ਮਾਦੀ ਦੇ ਸਾਰੇ ਰਾਜੇ;26ਅਤੇ ਉੱਤਰ ਦੇ ਸਾਰੇ ਰਾਜੇ, ਨੇੜੇ ਅਤੇ ਦੂਰ, ਇੱਕ ਤੋਂ ਬਾਅਦ ਇੱਕ, ਧਰਤੀ ਦੇ ਚਿਹਰੇ ਉੱਤੇ ਸਾਰੀਆਂ ਪਾਤਸ਼ਾਹੀਆਂ। ਅਤੇ ਉਹਨਾਂ ਸਾਰਿਆਂ ਦੇ ਬਾਅਦ, ਸ਼ੇਸ਼ਕ ਦਾ ਰਾਜਾ ਵੀ ਪੀਵੇਗਾ।27“ਫਿਰ ਉਹਨਾਂ ਨੂੰ ਆਖੋ, ‘ਸਰਬਸ਼ਕਤੀਮਾਨ ਯਾਹਵੇਹ, ਇਸਰਾਏਲ ਦਾ ਪਰਮੇਸ਼ਵਰ, ਇਹ ਆਖਦਾ ਹੈ: ਖਾਓ ਅਤੇ ਪੀਓ, ਉਲਟੀ ਕਰੋ, ਡਿੱਗ ਪਵੋ ਅਤੇ ਫਿਰ ਨਾ ਉੱਠੋ, ਉਸ ਤਲਵਾਰ ਦੇ ਕਾਰਨ ਜਿਹੜੀ ਮੈਂ ਤੁਹਾਡੇ ਵਿੱਚ ਭੇਜਾਂਗਾ।’28ਪਰ ਜੇ ਉਹ ਤੁਹਾਡੇ ਹੱਥੋਂ ਪਿਆਲਾ ਲੈਣ ਅਤੇ ਪੀਣ ਤੋਂ ਇਨਕਾਰ ਕਰਦੇ ਹਨ, ਤਾਂ ਉਹਨਾਂ ਨੂੰ ਆਖੋ, ‘ਇਹ ਉਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ: ਤੁਹਾਨੂੰ ਇਹ ਪੀਣਾ ਚਾਹੀਦਾ ਹੈ!29ਵੇਖੋ, ਮੈਂ ਆਪਣੇ ਨਾਮ ਦੇ ਸ਼ਹਿਰ ਉੱਤੇ ਬਿਪਤਾ ਲਿਆਉਣ ਲੱਗਾ ਹਾਂ, ਅਤੇ ਕੀ ਤੁਸੀਂ ਸੱਚ-ਮੁੱਚ ਸਜ਼ਾ ਤੋਂ ਬਚੇ ਰਹੋਗੇ? ਤੁਸੀਂ ਸਜ਼ਾ ਤੋਂ ਮੁਕਤ ਨਹੀਂ ਹੋਵੋਗੇ, ਕਿਉਂਕਿ ਮੈਂ ਧਰਤੀ ਉੱਤੇ ਰਹਿਣ ਵਾਲੇ ਸਾਰਿਆਂ ਉੱਤੇ ਤਲਵਾਰ ਸੁੱਟ ਰਿਹਾ ਹਾਂ, ਸਰਵਸ਼ਕਤੀਮਾਨ ਯਾਹਵੇਹ ਆਖਦਾ ਹੈ।’30“ਹੁਣ ਉਹਨਾਂ ਦੇ ਵਿਰੁੱਧ ਇਨ੍ਹਾਂ ਸਾਰੀਆਂ ਗੱਲਾਂ ਦੀ ਭਵਿੱਖਬਾਣੀ ਕਰੋ ਅਤੇ ਉਹਨਾਂ ਨੂੰ ਆਖੋ:“ ‘ਯਾਹਵੇਹ ਉੱਚੇ ਤੋਂ ਗਰਜੇਗਾ;ਉਹ ਆਪਣੇ ਪਵਿੱਤਰ ਨਿਵਾਸ ਤੋਂ ਗਰਜੇਗਾ ਅਤੇ ਆਪਣੀ ਧਰਤੀ ਉੱਤੇ ਜ਼ੋਰ ਨਾਲ ਗਰਜੇਗਾ।ਉਹ ਅੰਗੂਰਾਂ ਨੂੰ ਮਿੱਧਣ ਵਾਲਿਆਂ ਵਾਂਙੁ ਰੌਲਾ ਪਾਵੇਗਾ,ਧਰਤੀ ਉੱਤੇ ਰਹਿਣ ਵਾਲੇ ਸਾਰਿਆਂ ਦੇ ਵਿਰੁੱਧ ਰੌਲਾ ਪਾਵੇਗਾ।31ਹੰਗਾਮਾ ਧਰਤੀ ਦੇ ਸਿਰੇ ਤੱਕ ਗੂੰਜੇਗਾ,ਕਿਉਂਕਿ ਯਾਹਵੇਹ ਕੌਮਾਂ ਦੇ ਵਿਰੁੱਧ ਦੋਸ਼ ਲਵੇਗਾ;ਉਹ ਸਾਰੀ ਮਨੁੱਖਜਾਤੀ ਉੱਤੇ ਨਿਆਂ ਲਿਆਵੇਗਾਅਤੇ ਦੁਸ਼ਟਾਂ ਨੂੰ ਤਲਵਾਰ ਨਾਲ ਲਪੇਟੇਗਾ,’ ”ਯਾਹਵੇਹ ਦਾ ਵਾਕ ਹੈ।32ਇਹ ਉਹ ਹੈ ਜੋ ਯਾਹਵੇਹ ਆਖਦਾ ਹੈ:“ਦੇਖੋ! ਤਬਾਹੀ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਫੈਲ ਜਾਵੇਗੀ;ਇੱਕ ਸ਼ਕਤੀਸ਼ਾਲੀ ਤੂਫ਼ਾਨਧਰਤੀ ਦੇ ਸਿਰੇ ਤੋਂ ਉੱਠ ਰਿਹਾ ਹੈ।”33ਉਸ ਸਮੇਂ ਯਾਹਵੇਹ ਦੁਆਰਾ ਮਾਰੇ ਗਏ ਲੋਕ ਹਰ ਜਗ੍ਹਾ ਹੋਣਗੇ ਧਰਤੀ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ। ਉਹਨਾਂ ਲਈ ਨਾ ਸੋਗ ਹੋਵੇਗੇ, ਨਾ ਇਕੱਠੇ ਕੀਤੇ ਜਾਣਗੇ ਅਤੇ ਨਾ ਹੀ ਦੱਬੇ ਜਾਣਗੇ, ਸਗੋਂ ਜ਼ਮੀਨ ਉੱਤੇ ਪਏ ਗੋਹੇ ਵਾਂਗ ਹੋਣਗੇ।34ਹੇ ਚਰਵਾਹੋ, ਰੋਵੋ ਅਤੇ ਕੁਰਲਾਉ;ਹੇ ਇੱਜੜ ਦੇ ਆਗੂਓ, ਮਿੱਟੀ ਵਿੱਚ ਲੇਟੋ।ਤੁਹਾਡੇ ਵੱਢੇ ਜਾਣ ਦਾ ਸਮਾਂ ਆ ਗਿਆ ਹੈ;ਤੁਸੀਂ ਸਭ ਤੋਂ ਵਧੀਆ ਭੇਡੂਆਂ ਵਾਂਗ ਡਿੱਗੋਗੇ।35ਚਰਵਾਹਿਆਂ ਕੋਲ ਭੱਜਣ ਲਈ ਕੋਈ ਥਾਂ ਨਹੀਂ ਹੋਵੇਗੀ,ਇੱਜੜ ਦੇ ਆਗੂਆਂ ਕੋਲ ਭੱਜਣ ਲਈ ਕੋਈ ਥਾਂ ਨਹੀਂ ਹੋਵੇਗੀ।36ਚਰਵਾਹਿਆਂ ਦੀ ਦੁਹਾਈ ਸੁਣੋ,ਇੱਜੜ ਦੇ ਆਗੂਆਂ ਦਾ ਰੋਣਾ,ਕਿਉਂ ਜੋ ਯਾਹਵੇਹ ਉਹਨਾਂ ਦੀ ਚਰਾਂਦਾਂ ਨੂੰ ਤਬਾਹ ਕਰ ਰਿਹਾ ਹੈ।37ਸ਼ਾਂਤੀ ਦੀਆਂ ਚਰਾਂਦਾਂਯਾਹਵੇਹ ਦੇ ਭਿਆਨਕ ਕ੍ਰੋਧ ਦੇ ਕਾਰਨ ਬਰਬਾਦ ਹੋ ਜਾਣਗੇ।38ਉਹ ਸ਼ੇਰ ਵਾਂਗੂੰ ਆਪਣਾ ਕੋਠਾ ਛੱਡ ਦੇਵੇਗਾ,ਅਤੇ ਉਹਨਾਂ ਦੀ ਧਰਤੀ ਜ਼ਾਲਮ ਦੀ ਤਲਵਾਰ ਦੇ ਕਾਰਨ ਅਤੇ ਯਾਹਵੇਹ ਦੇ ਕਹਿਰ ਦੇ ਕਾਰਨ ਵਿਰਾਨ ਹੋ ਜਾਵੇਗੀ।Biblica, Inc.