ਯਿਰਮਿਯਾਹ20

ਯਿਰਮਿਯਾਹ ਅਤੇ ਪਸ਼ਹੂਰ

1ਜਦੋਂ ਇੰਮੇਰ ਦੇ ਪੁੱਤਰ ਪਸ਼ਹੂਰ ਜਾਜਕ ਨੇ, ਜੋ ਯਾਹਵੇਹ ਦੀ ਹੈਕਲ ਦਾ ਅਧਿਕਾਰੀ ਸੀ, ਉਸਨੇ ਯਿਰਮਿਯਾਹ ਨਬੀ ਨੂੰ ਇਹ ਗੱਲਾਂ ਆਖਦਿਆਂ ਸੁਣਿਆ,2ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਕੁੱਟਿਆ ਅਤੇ ਯਾਹਵੇਹ ਦੀ ਹੈਕਲ ਵਿੱਚ ਬਿਨਯਾਮੀਨ ਦੇ ਉੱਪਰਲੇ ਕਾਠ ਵਿੱਚ ਰੱਖ ਦਿੱਤਾ।3ਅਗਲੇ ਦਿਨ, ਜਦੋਂ ਪਸ਼ਹੂਰ ਨੇ ਉਸਨੂੰ ਕਾਠ ਤੋਂ ਛੁਡਾਇਆ, ਯਿਰਮਿਯਾਹ ਨੇ ਉਸਨੂੰ ਕਿਹਾ, “ਤੇਰੇ ਲਈ ਯਾਹਵੇਹ ਦਾ ਨਾਮ ਪਸ਼ਹੂਰ ਨਹੀਂ ਹੈ, ਪਰ ਹਰ ਪਾਸੇ ਭੈਅ ਰੱਖਿਆ ਹੈ।4ਕਿਉਂਕਿ ਇਹ ਉਹੀ ਹੈ ਜੋ ਯਾਹਵੇਹ ਆਖਦਾ ਹੈ: ‘ਮੈਂ ਤੁਹਾਨੂੰ ਆਪਣੇ ਲਈ ਅਤੇ ਤੁਹਾਡੇ ਸਾਰੇ ਦੋਸਤਾਂ ਲਈ ਇੱਕ ਭੈਅ ਦਾ ਕਾਰਨ ਬਣਾ ਦਿਆਂਗਾ; ਤੁਸੀਂ ਆਪਣੀਆਂ ਅੱਖਾਂ ਨਾਲ ਉਹਨਾਂ ਨੂੰ ਉਹਨਾਂ ਦੇ ਦੁਸ਼ਮਣਾਂ ਦੀ ਤਲਵਾਰ ਨਾਲ ਡਿੱਗਦੇ ਵੇਖੋਂਗੇ। ਮੈਂ ਸਾਰੇ ਯਹੂਦਾਹ ਨੂੰ ਬਾਬੇਲ ਦੇ ਰਾਜੇ ਦੇ ਹੱਥ ਵਿੱਚ ਦੇ ਦਿਆਂਗਾ, ਜੋ ਉਹਨਾਂ ਨੂੰ ਬਾਬੇਲ ਵਿੱਚ ਲੈ ਜਾਵੇਗਾ ਜਾਂ ਉਹਨਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ।5ਮੈਂ ਇਸ ਸ਼ਹਿਰ ਦੀ ਸਾਰੀ ਦੌਲਤ ਨੂੰ ਉਹਨਾਂ ਦੇ ਦੁਸ਼ਮਣਾਂ ਦੇ ਹੱਥਾਂ ਵਿੱਚ ਦੇ ਦਿਆਂਗਾ, ਇਸ ਦੀਆਂ ਸਾਰੀਆਂ ਵਸਤਾਂ, ਇਸ ਦੀਆਂ ਸਾਰੀਆਂ ਕੀਮਤੀ ਚੀਜ਼ਾਂ ਅਤੇ ਯਹੂਦਾਹ ਦੇ ਰਾਜਿਆਂ ਦੇ ਸਾਰੇ ਖਜ਼ਾਨੇ। ਉਹ ਇਸਨੂੰ ਲੁੱਟ ਕੇ ਲੈ ਜਾਣਗੇ ਅਤੇ ਇਸਨੂੰ ਬਾਬੇਲ ਵਿੱਚ ਲੈ ਜਾਣਗੇ।6ਅਤੇ ਤੂੰ, ਹੇ ਪਸ਼ਹੂਰ ਅਤੇ ਤੇਰੇ ਘਰ ਵਿੱਚ ਰਹਿਣ ਵਾਲੇ ਸਾਰੇ ਲੋਕ ਬਾਬੇਲ ਨੂੰ ਗ਼ੁਲਾਮੀ ਵਿੱਚ ਚਲੇ ਜਾਣਗੇ। ਉੱਥੇ ਤੂੰ ਮਰੇਂਗਾ ਅਤੇ ਦਫ਼ਨਾਇਆ ਜਾਵੇਗਾ, ਤੂੰ ਅਤੇ ਤੇਰੇ ਉਹ ਸਾਰੇ ਮਿੱਤਰ ਜਿਨ੍ਹਾਂ ਲਈ ਤੂੰ ਝੂਠੀ ਭਵਿੱਖਬਾਣੀ ਕੀਤੀ ਹੈ।’ ”

ਯਿਰਮਿਯਾਹ ਦੀ ਸ਼ਿਕਾਇਤ

7ਹੇ ਯਾਹਵੇਹ, ਤੂੰ ਮੈਨੂੰ ਭਰਮਾਇਆ ਤਾਂ ਮੈਂ ਭਰਮਾਇਆ ਗਿਆ ਹਾਂ,ਤੂੰ ਮੇਰੇ ਨਾਲੋਂ ਤਕੜਾ ਹੈ, ਤੂੰ ਮੇਰੇ ਉੱਤੇ ਪਰਬਲ ਪੈ ਗਿਆ ਹੈ,ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ,ਸਾਰੇ ਹੀ ਮੇਰਾ ਮਜ਼ਾਕ ਉਡਾਉਂਦੇ ਹਨ।8ਜਦੋਂ ਵੀ ਮੈਂ ਬੋਲਦਾ ਹਾਂ,ਮੈਂ ਹਿੰਸਾ ਅਤੇ ਤਬਾਹੀ ਦਾ ਐਲਾਨ ਕਰਦਾ ਹੋਇਆ ਚੀਕਦਾ ਹਾਂ।ਇਸ ਲਈ ਯਾਹਵੇਹ ਦੇ ਬਚਨ ਨੇ ਮੈਨੂੰ ਸਾਰਾ ਦਿਨਬੇਇੱਜ਼ਤੀ ਅਤੇ ਬਦਨਾਮੀ ਦਿੱਤੀ ਹੈ।9ਪਰ ਜੇ ਮੈਂ ਕਹਾਂ, “ਮੈਂ ਉਹ ਦੇ ਬਚਨ ਦਾ ਜ਼ਿਕਰ ਨਹੀਂ ਕਰਾਂਗਾਨਾ ਉਸ ਦਾ ਨਾਮ ਲੈ ਕੇ ਹੋਰ ਬੋਲਾਂਗਾ,”ਉਸਦਾ ਬਚਨ ਮੇਰੇ ਦਿਲ ਵਿੱਚ ਅੱਗ ਵਾਂਗ ਹੈ,ਅੱਗ ਮੇਰੀਆਂ ਹੱਡੀਆਂ ਵਿੱਚ ਬੰਦ ਹੈ।ਮੈਂ ਇਸਨੂੰ ਫੜ ਕੇ ਥੱਕ ਗਿਆ ਹਾਂ;ਅਸਲ ਵਿੱਚ, ਮੈਂ ਨਹੀਂ ਕਰ ਸਕਦਾ।10ਮੈਂ ਬਹੁਤ ਸਾਰੀਆਂ ਚੀਕਾਂ ਸੁਣਦਾ ਹਾਂ,“ਹਰ ਪਾਸੇ ਦਹਿਸ਼ਤ!ਉਸਦੀ ਨਿੰਦਾ ਕਰੋ! ਆਓ ਉਸਦੀ ਨਿੰਦਾ ਕਰੀਏ!”ਮੇਰੇ ਸਾਰੇ ਦੋਸਤਮੇਰੇ ਖਿਸਕਣ ਦੀ ਉਡੀਕ ਕਰ ਰਹੇ ਹਨ,“ਸ਼ਾਇਦ ਉਹ ਧੋਖਾ ਖਾ ਜਾਵੇ;ਤਦ ਅਸੀਂ ਉਸ ਉੱਤੇ ਜਿੱਤ ਪ੍ਰਾਪਤ ਕਰਾਂਗੇਅਤੇ ਉਸ ਤੋਂ ਬਦਲਾ ਲਵਾਂਗੇ।”
11ਪਰ ਯਾਹਵੇਹ ਇੱਕ ਸ਼ਕਤੀਸ਼ਾਲੀ ਯੋਧੇ ਵਾਂਗ ਮੇਰੇ ਨਾਲ ਹੈ;ਇਸ ਲਈ ਮੇਰੇ ਸਤਾਉਣ ਵਾਲੇ ਠੋਕਰ ਖਾਣਗੇ ਅਤੇ ਜਿੱਤਣਗੇ ਨਹੀਂ।ਉਹ ਅਸਫ਼ਲ ਹੋਣਗੇ ਅਤੇ ਪੂਰੀ ਤਰ੍ਹਾਂ ਬਦਨਾਮ ਹੋਣਗੇ;ਉਹਨਾਂ ਦੀ ਬੇਇੱਜ਼ਤੀ ਨੂੰ ਕਦੇ ਨਹੀਂ ਭੁਲਾਇਆ ਜਾਵੇਗਾ।12ਯਾਹਵੇਹ ਸਰਬਸ਼ਕਤੀਮਾਨ, ਤੂੰ ਜੋ ਧਰਮੀ ਲੋਕਾਂ ਦੀ ਜਾਂਚ ਕਰਦਾ ਹੈਅਤੇ ਦਿਲ ਅਤੇ ਦਿਮਾਗ ਦੀ ਜਾਂਚ ਕਰਦਾ ਹੈ,ਮੈਨੂੰ ਉਹਨਾਂ ਤੋਂ ਤੁਹਾਡਾ ਬਦਲਾ ਲੈਣ ਦਿਓ,ਕਿਉਂਕਿ ਮੈਂ ਆਪਣਾ ਕਾਰਨ ਤੁਹਾਨੂੰ ਸੌਂਪਿਆ ਹੈ।
13ਯਾਹਵੇਹ ਨੂੰ ਗਾਓ!ਯਾਹਵੇਹ ਦੀ ਉਸਤਤ ਕਰੋ!ਉਹ ਲੋੜਵੰਦ ਦੀ ਜਾਨ ਨੂੰਦੁਸ਼ਟਾਂ ਦੇ ਹੱਥੋਂ ਬਚਾਉਂਦਾ ਹੈ।
14ਸਰਾਪੀ ਹੋਵੇ ਜਿਸ ਦਿਨ ਮੇਰਾ ਜਨਮ ਹੋਇਆ!ਜਿਸ ਦਿਨ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਉਹ ਦਿਨ ਮੁਬਾਰਕ ਨਾ ਹੋਵੇ!15ਸਰਾਪੀ ਹੋਵੇ ਉਹ ਮਨੁੱਖ ਜਿਸ ਨੇ ਮੇਰੇ ਪਿਤਾ ਨੂੰ ਖ਼ਬਰ ਦਿੱਤੀ,ਜਿਸ ਨੇ ਉਸ ਨੂੰ ਇਹ ਕਹਿ ਕੇ ਬਹੁਤ ਪ੍ਰਸੰਨ ਕੀਤਾ,“ਤੇਰੇ ਲਈ ਇੱਕ ਪੁੱਤਰ ਨੇ ਜਨਮ ਲਿਆ ਹੈ!”16ਉਹ ਆਦਮੀ ਉਹਨਾਂ ਨਗਰਾਂ ਵਰਗਾ ਹੋਵੇਜਿਨ੍ਹਾਂ ਨੂੰ ਯਾਹਵੇਹ ਨੇ ਬਿਨਾਂ ਤਰਸ ਕੀਤੇ ਉਜਾੜ ਦਿੱਤਾ।ਉਹ ਸਵੇਰ ਨੂੰ ਵਿਰਲਾਪ ਸੁਣੇ,ਦੁਪਹਿਰ ਨੂੰ ਲੜਾਈ ਦੀ ਪੁਕਾਰ ਸੁਣੇ।17ਕਿਉਂ ਜੋ ਉਸ ਨੇ ਮੈਨੂੰ ਕੁੱਖ ਵਿੱਚ ਨਹੀਂ ਮਾਰਿਆ,ਮੇਰੀ ਮਾਂ ਮੇਰੀ ਕਬਰ ਵਾਂਗ ਹੁੰਦੀ,ਅਤੇ ਉਸ ਦੀ ਕੁੱਖ ਸਦਾ ਭਰੀ ਰਹਿੰਦੀ।18ਮੈਂ ਕਿਉਂ ਕੁੱਖੋਂ ਬਾਹਰ ਆਇਆ,ਕਸ਼ਟ ਅਤੇ ਗ਼ਮ ਵੇਖਣ ਲਈ,ਕਿ ਮੈ ਆਪਣੇ ਦਿਨ ਨਮੋਸ਼ੀ ਵਿੱਚ ਕੱਟਾਂ?

Biblica, Inc.

https://app.library.bible/content/38de522697cd8943