ਯਸ਼ਾਯਾਹ62

ਸੀਯੋਨ ਦਾ ਨਵਾਂ ਨਾਮ

1ਸੀਯੋਨ ਦੀ ਖ਼ਾਤਰ ਮੈਂ ਚੁੱਪ ਨਹੀਂ ਰਹਾਂਗਾ,ਯੇਰੂਸ਼ਲੇਮ ਦੀ ਖ਼ਾਤਰ ਮੈਂ ਚੁੱਪ ਨਹੀਂ ਰਹਾਂਗਾ,ਜਦ ਤੱਕ ਉਸ ਦਾ ਨਿਆਂ ਸਵੇਰ ਵਾਂਗ ਚਮਕਦਾ ਹੈ,ਉਹ ਦੀ ਮੁਕਤੀ ਬਲਦੀ ਮਸ਼ਾਲ ਵਾਂਗੂੰ।2ਕੌਮਾਂ ਤੇਰੀ ਨਿੰਦਿਆ ਵੇਖਣਗੀਆਂ,ਅਤੇ ਸਾਰੇ ਰਾਜੇ ਤੇਰੀ ਮਹਿਮਾ ਵੇਖਣਗੇ।ਤੁਹਾਨੂੰ ਇੱਕ ਨਵੇਂ ਨਾਮ ਨਾਲ ਬੁਲਾਇਆ ਜਾਵੇਗਾਜੋ ਯਾਹਵੇਹ ਦਾ ਮੂੰਹ ਪ੍ਰਦਾਨ ਕਰੇਗਾ।3ਤੂੰ ਯਾਹਵੇਹ ਦੇ ਹੱਥ ਵਿੱਚ ਇੱਕ ਸੁਹੱਪਣ ਦਾ ਮੁਕਟ,ਅਤੇ ਆਪਣੇ ਪਰਮੇਸ਼ਵਰ ਦੇ ਹੱਥ ਵਿੱਚ ਇੱਕ ਸ਼ਾਹੀ ਤਾਜ ਹੋਵੇ।4ਤੂੰ ਫੇਰ “ਛੱਡੀ ਹੋਈ” ਨਾ ਸਦਾਏਂਗੀ,ਨਾ ਤੇਰੀ ਧਰਤੀ ਫੇਰ “ਉਜਾੜ” ਅਖਵਾਏਗੀ,ਪਰ ਤੂੰ ਹੇਪਸੀਬਾ ਸੱਦੀ ਜਾਵੇਂਗੀ,ਅਰਥਾਤ “ਮੇਰੀ ਖੁਸ਼ੀ ਉਸ ਦੇ ਵਿੱਚ ਹੈ,”ਅਤੇ ਤੇਰੀ ਧਰਤੀ ਬਿਯੂਲਾਹਅਰਥਾਤ “ਸੁਹਾਗਣ” ਅਖਵਾਏਗੀ,ਕਿਉਂ ਜੋ ਯਾਹਵੇਹ ਤੇਰੇ ਤੋਂ ਪ੍ਰਸੰਨ ਹੈ,ਅਤੇ ਤੇਰੀ ਧਰਤੀ ਵਿਆਹੀ ਜਾਵੇਗੀ।5ਜਿਵੇਂ ਇੱਕ ਨੌਜਵਾਨ ਇੱਕ ਮੁਟਿਆਰ ਨਾਲ ਵਿਆਹ ਕਰਦਾ ਹੈ,ਉਸੇ ਤਰ੍ਹਾਂ ਤੁਹਾਡਾ ਨਿਰਮਾਤਾ ਤੁਹਾਡੇ ਨਾਲ ਵਿਆਹ ਕਰੇਗਾ;ਜਿਵੇਂ ਲਾੜਾ ਆਪਣੀ ਲਾੜੀ ਉੱਤੇ ਖੁਸ਼ ਹੁੰਦਾ ਹੈ,ਉਸੇ ਤਰ੍ਹਾਂ ਤੁਹਾਡਾ ਪਰਮੇਸ਼ਵਰ ਤੁਹਾਡੇ ਉੱਤੇ ਖੁਸ਼ ਹੋਵੇਗਾ।
6ਮੈਂ ਯੇਰੂਸ਼ਲੇਮ, ਤੁਹਾਡੀਆਂ ਕੰਧਾਂ ਉੱਤੇ ਚੌਕੀਦਾਰ ਤਾਇਨਾਤ ਕੀਤੇ ਹਨ;ਉਹ ਦਿਨ ਜਾਂ ਰਾਤ ਕਦੇ ਵੀ ਚੁੱਪ ਨਹੀਂ ਰਹਿਣਗੇ।ਤੁਸੀਂ ਜਿਹੜੇ ਯਾਹਵੇਹ ਨੂੰ ਪੁਕਾਰਦੇ ਹੋ,ਆਪਣੇ ਆਪ ਨੂੰ ਅਰਾਮ ਨਾ ਦਿਓ,7ਅਤੇ ਉਸ ਨੂੰ ਅਰਾਮ ਨਾ ਕਰਨ ਦਿਓ,ਜਦ ਤੱਕ ਉਹ ਯੇਰੂਸ਼ਲੇਮ ਨੂੰ ਧਰਤੀ ਉੱਤੇ ਉਸਤਤ ਲਈ ਕਾਇਮ ਨਾ ਕਰੇ।8ਯਾਹਵੇਹ ਨੇ ਆਪਣੇ ਸੱਜੇ ਹੱਥ ਨਾਲ, ਅਤੇ ਆਪਣੀ ਬਲਵੰਤ ਭੁਜਾ ਨਾਲ ਸਹੁੰ ਖਾਧੀ ਹੈਕਿ ਮੈਂ ਅੱਗੇ ਨੂੰ ਤੇਰਾ ਅੰਨ ਤੇਰੇ ਵੈਰੀਆਂ ਨੂੰ ਭੋਜਨ ਲਈ ਕਦੀ ਨਾ ਦੇਵਾਂਗਾ,ਅਤੇ ਦੂਸਰੇ ਤੇਰੀ ਨਵੀਂ ਮਧ ਨਾ ਪੀਣਗੇ,ਜਿਸ ਦੇ ਲਈ ਤੂੰ ਮਿਹਨਤ ਕੀਤੀ ਹੈ;9ਪਰ ਉਹ ਦੇ ਸਾਂਭਣ ਵਾਲੇ ਉਹ ਨੂੰ ਖਾਣਗੇ,ਅਤੇ ਯਾਹਵੇਹ ਦੀ ਉਸਤਤ ਕਰਨਗੇ।ਉਹ ਦੇ ਇਕੱਠਾ ਕਰਨ ਵਾਲੇਉਹ ਨੂੰ ਮੇਰੇ ਪਵਿੱਤਰ ਅਸਥਾਨ ਦੇ ਵੇਹੜਿਆਂ ਵਿੱਚ ਪੀਣਗੇ।
10ਲੰਘ ਜਾਓ, ਫਾਟਕਾਂ ਦੇ ਵਿੱਚੋਂ ਦੀ ਲੰਘ ਜਾਓ!ਪਰਜਾ ਦੇ ਲਈ ਰਸਤਾ ਤਿਆਰ ਕਰੋ।ਭਰਤੀ ਪਾਓ, ਸ਼ਾਹੀ ਸੜਕ ਉੱਤੇ ਭਰਤੀ ਪਾਓ!ਪੱਥਰਾਂ ਨੂੰ ਕੱਢ ਸੁੱਟੋ,ਦੇਸ਼-ਦੇਸ਼ ਦੇ ਲੋਕਾਂ ਲਈ ਝੰਡਾ ਉੱਚਾ ਕਰੋ!
11ਯਾਹਵੇਹ ਨੇ ਧਰਤੀ ਦੇ ਸਿਰੇ ਤੱਕ, ਇਹ ਐਲਾਨ ਕੀਤਾ ਹੈ:ਧਰਤੀ ਦੇ ਸਿਰੇ ਤੱਕ:“ਸੀਯੋਨ ਦੀ ਧੀ ਨੂੰ ਆਖ,‘ਵੇਖ, ਤੇਰਾ ਮੁਕਤੀਦਾਤਾ ਆਉਂਦਾ ਹੈ!ਵੇਖੋ, ਉਸਦਾ ਇਨਾਮ ਉਸਦੇ ਨਾਲ ਹੈ,ਅਤੇ ਉਸਦਾ ਬਦਲਾ ਉਸਦੇ ਨਾਲ ਹੈ।’ ”12ਉਹ ਪਵਿੱਤਰ ਲੋਕ ਅਖਵਾਏ ਜਾਣਗੇ,ਯਾਹਵੇਹ ਦੇ ਛੁਟਕਾਰਾ ਪਾਉਣ ਵਾਲੇ;ਅਤੇ ਤੁਹਾਨੂੰ ਖੋਜੀ ਕਿਹਾ ਜਾਵੇਗਾ,ਸ਼ਹਿਰ ਹੁਣ ਉਜਾੜ ਨਹੀਂ ਰਿਹਾ।

Biblica, Inc.

https://app.library.bible/content/38de522697cd8943