ਯਸ਼ਾਯਾਹ38
ਹਿਜ਼ਕੀਯਾਹ ਦੀ ਬੀਮਾਰੀ
1ਉਨ੍ਹਾਂ ਦਿਨਾਂ ਵਿੱਚ ਹਿਜ਼ਕੀਯਾਹ ਬਿਮਾਰ ਹੋ ਗਿਆ ਅਤੇ ਮੌਤ ਦੇ ਮੂੰਹ ਵਿੱਚ ਜਾ ਪਹੁੰਚਿਆ ਸੀ, ਤਾਂ ਆਮੋਸ ਦਾ ਪੁੱਤਰ ਯਸ਼ਾਯਾਹ ਨਬੀ ਉਹ ਦੇ ਕੋਲ ਆਇਆ ਅਤੇ ਉਹ ਨੂੰ ਆਖਿਆ, “ਯਾਹਵੇਹ ਇਹ ਆਖਦਾ ਹੈ ਕਿ ਤੂੰ ਆਪਣੇ ਘਰਾਣੇ ਉੱਤੇ ਜ਼ਿੰਮੇਵਾਰੀ ਪਾ, ਕਿਉਂ ਜੋ ਤੂੰ ਮਰਨ ਵਾਲਾ ਹੈ ਅਤੇ ਬਚੇਗਾ ਨਹੀਂ।”2ਹਿਜ਼ਕੀਯਾਹ ਨੇ ਆਪਣਾ ਮੂੰਹ ਕੰਧ ਵੱਲ ਮੋੜਿਆ ਅਤੇ ਯਾਹਵੇਹ ਅੱਗੇ ਪ੍ਰਾਰਥਨਾ ਕੀਤੀ,3“ਅਤੇ ਆਖਿਆ, ਹੇ ਯਾਹਵੇਹ, ਯਾਦ ਕਰੀਂ ਕਿ ਮੈਂ ਕਿਵੇਂ ਤੇਰੇ ਹਜ਼ੂਰ ਵਫ਼ਾਦਾਰੀ ਅਤੇ ਦਿਲ ਦੀ ਖਰਿਆਈ ਨਾਲ ਚੱਲਦਾ ਰਿਹਾ ਹਾਂ ਅਤੇ ਜੋ ਤੇਰੀ ਨਿਗਾਹ ਵਿੱਚ ਭਲਾ ਹੈ ਉਹੋ ਮੈਂ ਕੀਤਾ ਹੈ।” ਤਦ ਹਿਜ਼ਕੀਯਾਹ ਭੁੱਬਾਂ ਮਾਰ-ਮਾਰ ਕੇ ਰੋਇਆ।4ਤਦ ਯਾਹਵੇਹ ਦਾ ਬਚਨ ਯਸ਼ਾਯਾਹ ਕੋਲ ਆਇਆ:5“ਜਾ ਅਤੇ ਹਿਜ਼ਕੀਯਾਹ ਨੂੰ ਆਖ, ‘ਯਾਹਵੇਹ ਤੇਰੇ ਪਿਤਾ ਦਾਵੀਦ ਦਾ ਪਰਮੇਸ਼ਵਰ ਇਹ ਆਖਦਾ ਹੈ ਕਿ ਮੈਂ ਤੇਰੀ ਪ੍ਰਾਰਥਨਾ ਸੁਣੀ ਹੈ ਅਤੇ ਤੇਰੇ ਹੰਝੂ ਵੇਖੇ ਹਨ; ਮੈਂ ਤੇਰੀ ਉਮਰ ਵਿੱਚ ਪੰਦਰਾਂ ਸਾਲ ਹੋਰ ਵਧਾ ਦਿਆਂਗਾ।6ਅਤੇ ਮੈਂ ਤੈਨੂੰ ਅਤੇ ਇਸ ਸ਼ਹਿਰ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਛੁਡਾਵਾਂਗਾ। ਮੈਂ ਇਸ ਸ਼ਹਿਰ ਦੀ ਰੱਖਿਆ ਕਰਾਂਗਾ।7“ ‘ਯਾਹਵੇਹ ਨੇ ਜੋ ਬਚਨ ਬੋਲਿਆ ਹੈ ਉਹ ਉਸ ਨੂੰ ਪੂਰਾ ਕਰੇਗਾ, ਇਸ ਲਈ ਯਾਹਵੇਹ ਵੱਲੋਂ ਤੇਰੇ ਲਈ ਇਹ ਨਿਸ਼ਾਨ ਹੋਵੇਗਾ:8ਮੈਂ ਆਹਾਜ਼ ਦੀਆਂ ਪੌੜੀਆਂ ਉਤਲੇ ਪਰਛਾਵੇਂ ਨੂੰ ਦਸ ਕਦਮ ਪਿੱਛੇ ਧੱਕ ਰਿਹਾ ਹਾਂ।’ ” ਸੂਰਜ ਦਾ ਪਰਛਾਵਾਂ ਜਿੱਥੇ ਹੁਣ ਹੈ ਉਸ ਨਾਲੋਂ ਦਸ ਕਦਮ ਪਿੱਛੇ ਚਲਾ ਗਿਆ।9ਯਹੂਦਾਹ ਦੇ ਰਾਜੇ ਹਿਜ਼ਕੀਯਾਹ ਦੀ ਲਿਖਤ, ਜੋ ਉਸ ਨੇ ਬਿਮਾਰ ਹੋ ਕੇ ਚੰਗੇ ਹੋਣ ਤੋਂ ਬਾਅਦ ਲਿਖੀ:10ਮੈਂ ਆਖਿਆ ਸੀ, “ਕਿ ਮੈਂ ਆਪਣੀ ਅੱਧੀ ਉਮਰ ਵਿੱਚ ਹੀਪਤਾਲ ਦੇ ਫਾਟਕਾਂ ਵਿੱਚ ਚੱਲਿਆ ਜਾਂਵਾਂਗਾ,ਕਿਉਂਕਿ ਮੇਰੇ ਰਹਿੰਦੇ ਸਾਲ ਖੋਹ ਲਏ ਗਏ ਹਨ?”11ਮੈਂ ਕਿਹਾ, “ਮੈਂ ਦੁਬਾਰਾ ਜੀਉਂਦਿਆਂ ਦੀ ਧਰਤੀ ਵਿੱਚ ਯਾਹਵੇਹ ਨੂੰ ਨਹੀਂ ਵੇਖਾਂਗਾ;ਮੈਂ ਆਪਣੇ ਨਾਲ ਦਿਆਂ ਮਨੁੱਖਾਂ ਨੂੰ ਫੇਰ ਨਹੀਂ ਤੱਕਾਂਗਾ,ਨਾ ਉਨ੍ਹਾਂ ਨਾਲ ਵੱਸਾਂਗਾ ਜੋ ਇਸ ਸੰਸਾਰ ਵਿੱਚ ਵੱਸਦੇ ਹਨ।12ਚਰਵਾਹੇ ਦੇ ਤੰਬੂ ਵਾਂਗਮੇਰਾ ਘਰ ਢਾਹ ਕੇ ਮੇਰੇ ਕੋਲੋਂ ਖੋਹ ਲਿਆ ਗਿਆ ਹੈ,ਜੁਲਾਹੇ ਵਾਂਗੂੰ ਮੈਂ ਆਪਣਾ ਜੀਵਨ ਲਪੇਟ ਲਿਆ ਹੈ,ਅਤੇ ਉਸ ਨੇ ਮੈਨੂੰ ਕਰੜੀ ਤੋਂ ਵੱਢ ਦਿੱਤਾ ਹੈ,ਇੱਕ ਹੀ ਦਿਨ ਅਤੇ ਰਾਤ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ।13ਮੈਂ ਸਵੇਰ ਤੱਕ ਧੀਰਜ ਨਾਲ ਉਡੀਕ ਕੀਤੀ,ਪਰ ਸ਼ੇਰ ਵਾਂਗੂੰ ਮੇਰੀਆਂ ਸਾਰੀਆਂ ਹੱਡੀਆਂ ਤੋੜ ਦਿੱਤੀਆਂ,ਇੱਕ ਹੀ ਦਿਨ ਅਤੇ ਰਾਤ ਵਿੱਚ ਤੂੰ ਮੇਰਾ ਅੰਤ ਕਰ ਦੇਵੇਂਗਾ।14ਮੈਂ ਅਬਾਬੀਲ ਜਾਂ ਸਾਰਸ ਵਾਂਗੂੰ ਚੀਂ-ਚੀਂ ਕਰਦਾ ਰਿਹਾ,ਮੈਂ ਘੁੱਗੀ ਵਾਂਗੂੰ ਹੂੰਗਦਾ ਰਿਹਾ,ਮੇਰੀਆਂ ਅੱਖਾਂ ਉਤਾਹਾਂ ਵੇਖਦੇ-ਵੇਖਦੇ ਰਹਿ ਗਈਆਂ,ਹੇ ਪਰਮੇਸ਼ਵਰ, ਮੇਰੇ ਉੱਤੇ ਜ਼ੁਲਮ ਹੋਇਆ ਹੈ, ਤੂੰ ਮੇਰੀ ਜ਼ਮਾਨਤ ਦੇ।”15ਪਰ ਮੈਂ ਕੀ ਕਹਿ ਸਕਦਾ ਹਾਂ?ਉਸ ਨੇ ਮੇਰੇ ਨਾਲ ਗੱਲ ਕੀਤੀ ਹੈ, ਅਤੇ ਇਹ ਉਸ ਨੇ ਆਪ ਹੀ ਕੀਤਾ ਹੈ।ਮੈਂ ਆਪਣੇ ਸਾਰੇ ਸਾਲ ਨਿਮਰਤਾ ਨਾਲ ਚੱਲਾਂਗਾਆਪਣੀ ਆਤਮਾ ਦੇ ਇਸ ਦੁੱਖ ਦੇ ਕਾਰਨ।16ਹੇ ਯਾਹਵੇਹ, ਇਹੋ ਜਿਹੀਆਂ ਗੱਲਾਂ ਨਾਲ ਲੋਕ ਜਿਉਂਦੇ ਹਨ,ਅਤੇ ਮੇਰੀ ਆਤਮਾ ਉਨ੍ਹਾਂ ਵਿੱਚ ਵੀ ਜੀਵਨ ਪਾਉਂਦੀ ਹੈ।ਤੂੰ ਮੈਨੂੰ ਤੰਦਰੁਸਤ ਕੀਤਾਅਤੇ ਮੈਨੂੰ ਜੀਵਨ ਦਿੱਤਾ।17ਸੱਚ-ਮੁੱਚ ਹੀ ਇਹ ਮੇਰੇ ਭਲੇ ਲਈ ਸੀਕਿ ਮੈਂ ਅਜਿਹਾ ਦੁੱਖ ਝੱਲਿਆ।ਆਪਣੇ ਪਿਆਰ ਨਾਲਤੂੰ ਮੈਨੂੰ ਤਬਾਹੀ ਦੇ ਟੋਏ ਤੋਂ ਛੁਡਾਇਆ ਹੈ;ਤੂੰ ਮੇਰੇ ਸਾਰੇ ਪਾਪਾਂ ਨੂੰ ਆਪਣੀ ਪਿੱਠ ਪਿੱਛੇ ਸੁੱਟ ਦਿੱਤਾ ਹੈ।18ਕਿਉਂਕਿ ਕਬਰ ਤੇਰੀ ਉਸਤਤ ਨਹੀਂ ਕਰ ਸਕਦੀ,ਮੌਤ ਤੇਰੀ ਉਸਤਤ ਨਹੀਂ ਗਾ ਸਕਦੀ।ਜਿਹੜੇ ਟੋਏ ਵਿੱਚ ਜਾਂਦੇ ਹਨਤੇਰੀ ਵਫ਼ਾਦਾਰੀ ਦੀ ਆਸ ਨਹੀਂ ਰੱਖ ਸਕਦੇ।19ਜਿਉਂਦੇ ਹਾਂ, ਜਿਉਂਦੇ ਹੀ ਤੇਰੀ ਉਸਤਤ ਕਰਦੇ ਹਨ,ਜਿਵੇਂ ਮੈਂ ਅੱਜ ਕਰ ਰਿਹਾ ਹਾਂ;ਮਾਪੇ ਆਪਣੇ ਬੱਚਿਆਂ ਨੂੰਤੇਰੀ ਵਫ਼ਾਦਾਰੀ ਬਾਰੇ ਦੱਸਦੇ ਹਨ।20ਯਾਹਵੇਹ ਮੈਨੂੰ ਬਚਾਵੇਗਾ,ਅਤੇ ਅਸੀਂ ਆਪਣੇ ਜੀਵਨ ਦੇ ਸਾਰੇ ਦਿਨਯਾਹਵੇਹ ਦੇ ਭਵਨ ਵਿੱਚ ਤਾਰ ਵਾਲੇ ਸਾਜ਼ਾਂ ਨਾਲ ਗਾਵਾਂਗੇ।21ਯਸ਼ਾਯਾਹ ਨੇ ਆਖਿਆ ਸੀ, “ਤੁਸੀਂ ਹੰਜੀਰਾਂ ਦੀ ਇੱਕ ਟਿੱਕੀ ਬਣਾ ਕੇ ਉਹ ਦੇ ਫੋੜੇ ਉੱਤੇ ਲੇਪ ਲਗਾਇਆ ਤਾਂ ਉਹ ਬਚ ਜਾਵੇਗਾ।”22ਹਿਜ਼ਕੀਯਾਹ ਨੇ ਪੁੱਛਿਆ ਸੀ, “ਇਸ ਗੱਲ ਦਾ ਕੀ ਚਿੰਨ੍ਹ ਹੋਵੇਗਾ ਕਿ ਮੈਂ ਯਾਹਵੇਹ ਦੇ ਭਵਨ ਵਿੱਚ ਜਾਵਾਂਗਾ?”Biblica, Inc.