ਏਜ਼ਰਾ8
ਅਜ਼ਰਾ ਦੇ ਨਾਲ ਵਾਪਸ ਆਉਣ ਵਾਲੇ ਪਰਿਵਾਰ ਦੇ ਮੁਖੀਆਂ ਦੀ ਸੂਚੀ
1ਇਹ ਪਰਿਵਾਰ ਦੇ ਮੁਖੀਆਂ ਅਤੇ ਉਹਨਾਂ ਦੇ ਨਾਲ ਦਰਜ ਕੀਤੇ ਗਏ ਲੋਕ ਹਨ ਜੋ ਅਰਤਹਸ਼ਸ਼ਤਾ ਰਾਜਾ ਦੇ ਰਾਜ ਦੌਰਾਨ ਬਾਬੇਲ ਤੋਂ ਮੇਰੇ ਨਾਲ ਆਏ ਸਨ:2ਫੀਨਹਾਸ ਦੀ ਵੰਸ਼ਾਵਲੀ ਵਿੱਚੋਂ: ਗੇਰਸ਼ੋਨ; ਈਥਾਮਾਰ ਦੀ ਵੰਸ਼ਾਵਲੀ ਵਿੱਚੋਂ: ਦਾਨੀਏਲ; ਦਾਵੀਦ ਦੀ ਵੰਸ਼ਾਵਲੀ ਵਿੱਚੋਂ: ਹਤੂਸ਼3ਸ਼ਕਨਯਾਹ ਦੀ ਵੰਸ਼ਾਵਲੀ ਵਿੱਚੋਂ; ਪਾਰੋਸ਼ ਦੀ ਵੰਸ਼ਾਵਲੀ ਵਿੱਚੋਂ: ਜ਼ਕਰਯਾਹ ਅਤੇ ਉਸ ਦੇ ਨਾਲ 150 ਆਦਮੀ ਦਰਜ ਕੀਤੇ ਗਏ ਸਨ;4ਪਹਥ-ਮੋਆਬ ਦੀ ਵੰਸ਼ਾਵਲੀ ਵਿੱਚੋਂ: ਜ਼ਰਹਯਾਹ ਦਾ ਪੁੱਤਰ ਅਲੀਹੋਏਨਈ ਅਤੇ ਉਸ ਦੇ ਨਾਲ 200 ਆਦਮੀ;5ਜ਼ੱਤੂ ਦੀ ਵੰਸ਼ਾਵਲੀ ਵਿੱਚੋਂ: ਯਹਜ਼ੀਏਲ ਦਾ ਪੁੱਤਰ ਸ਼ਕਨਯਾਹ ਅਤੇ ਉਸਦੇ ਨਾਲ 300 ਆਦਮੀ;6ਅਦੀਨ ਦੀ ਵੰਸ਼ਾਵਲੀ ਵਿੱਚੋਂ: ਯੋਨਾਥਨ ਦਾ ਪੁੱਤਰ ਉਬੇਦ ਅਤੇ ਉਸ ਦੇ ਨਾਲ 50 ਆਦਮੀ;7ਏਲਾਮ ਦੀ ਵੰਸ਼ਾਵਲੀ ਵਿੱਚੋਂ: ਅਥਲਯਾਹ ਦਾ ਪੁੱਤਰ ਯਸ਼ਯਾਹ ਅਤੇ ਉਸਦੇ ਨਾਲ 70 ਆਦਮੀ;8ਸ਼ਫਾਟਯਾਹ ਦੀ ਵੰਸ਼ਾਵਲੀ ਵਿੱਚੋਂ: ਮੀਕਾਏਲ ਦਾ ਪੁੱਤਰ ਜ਼ਬਦਯਾਹ ਅਤੇ ਉਸਦੇ ਨਾਲ 80 ਆਦਮੀ;9ਯੋਆਬ ਦੀ ਵੰਸ਼ਾਵਲੀ ਵਿੱਚੋਂ: ਯਹੀਏਲ ਦਾ ਪੁੱਤਰ ਓਬਦਯਾਹ ਅਤੇ ਉਸਦੇ ਨਾਲ 218 ਆਦਮੀ;10ਬਾਣੀ ਦੀ ਵੰਸ਼ਾਵਲੀ ਵਿੱਚੋਂ: ਯੋਸੀਫਯਾਹ ਦਾ ਪੁੱਤਰ ਸ਼ਲੋਮੀਥ ਅਤੇ ਉਸ ਦੇ ਨਾਲ 160 ਆਦਮੀ;11ਬੇਬਾਈ ਦੀ ਵੰਸ਼ਾਵਲੀ ਵਿੱਚੋਂ: ਬੇਬਾਈ ਦਾ ਪੁੱਤਰ ਜ਼ਕਰਯਾਹ ਅਤੇ ਉਸਦੇ ਨਾਲ 28 ਆਦਮੀ;12ਅਜ਼ਗਾਦ ਦੀ ਵੰਸ਼ਾਵਲੀ ਵਿੱਚੋਂ: ਹਕਾਤਨ ਦਾ ਪੁੱਤਰ ਯੋਹਾਨਾਨ ਅਤੇ ਉਸਦੇ ਨਾਲ 110 ਆਦਮੀ;13ਅਦੋਨੀਕਾਮ ਦੀ ਵੰਸ਼ਾਵਲੀ ਵਿੱਚੋਂ: ਆਖਰੀ ਲੋਕ ਜਿਨ੍ਹਾਂ ਦੇ ਨਾਮ ਅਲੀਫ਼ਲੇਟ, ਯੂਏਲ ਅਤੇ ਸ਼ਮਅਯਾਹ ਸਨ ਅਤੇ ਉਹਨਾਂ ਦੇ ਨਾਲ 60 ਆਦਮੀ ਸਨ।14ਬਿਗਵਈ ਦੀ ਵੰਸ਼ਾਵਲੀ ਵਿੱਚੋਂ: ਊਥਈ ਅਤੇ ਜ਼ੱਕੂਰ ਅਤੇ ਉਹਨਾਂ ਦੇ ਨਾਲ 70 ਆਦਮੀ।ਯੇਰੂਸ਼ਲੇਮ ਨੂੰ ਵਾਪਸੀ
15ਮੈਂ ਉਹਨਾਂ ਨੂੰ ਅਹਵਾ ਵੱਲ ਵਗਦੀ ਨਹਿਰ ਕੋਲ ਇਕੱਠਾ ਕੀਤਾ ਅਤੇ ਅਸੀਂ ਉੱਥੇ ਤਿੰਨ ਦਿਨ ਡੇਰਾ ਲਾਇਆ। ਜਦੋਂ ਮੈਂ ਲੋਕਾਂ ਅਤੇ ਜਾਜਕਾਂ ਵਿੱਚ ਜਾਂਚ ਕੀਤੀ ਤਾਂ ਮੈਨੂੰ ਉੱਥੇ ਕੋਈ ਲੇਵੀ ਨਹੀਂ ਮਿਲਿਆ।16ਤਦ ਮੈਂ ਅਲੀਅਜ਼ਰ, ਅਰੀਏਲ, ਸ਼ਮਅਯਾਹ, ਅਲਨਾਥਾਨ, ਯਾਰੀਬ, ਅਲਨਾਥਾਨ, ਨਾਥਾਨ, ਜ਼ਕਰਯਾਹ, ਮਸ਼ੁੱਲਾਮ ਨੂੰ ਜੋ ਆਗੂ ਸਨ ਅਤੇ ਯੋਯਾਰੀਬ ਤੇ ਅਲਨਾਥਾਨ ਨੂੰ ਜੋ ਬੁੱਧਵਾਨ ਮਨੁੱਖ ਸਨ ਸੱਦਾ ਭੇਜਿਆ,17ਅਤੇ ਮੈਂ ਉਹਨਾਂ ਨੂੰ ਇੱਦੋ ਕੋਲ ਜਾਣ ਦਾ ਹੁਕਮ ਦਿੱਤਾ, ਜੋ ਕਾਸਿਫ਼ਯਾ ਨਾਮਕ ਸਥਾਨ ਦਾ ਆਗੂਆਂ ਸੀ। ਮੈਂ ਉਹਨਾਂ ਨੂੰ ਈਦੋ ਅਤੇ ਉਸ ਦੇ ਸਾਥੀ ਲੇਵੀਆਂ ਨੂੰ ਜੋ ਕਾਸਿਫ਼ਯਾ ਵਿੱਚ ਭਵਨ ਦੇ ਸੇਵਕ ਸਨ ਦੱਸਿਆ, ਤਾਂ ਜੋ ਉਹ ਸਾਡੇ ਪਰਮੇਸ਼ਵਰ ਦੇ ਘਰ ਲਈ ਸੇਵਾਦਾਰਾਂ ਨੂੰ ਸਾਡੇ ਕੋਲ ਲਿਆਉਣ।18ਕਿਉਂਕਿ ਸਾਡੇ ਪਰਮੇਸ਼ਵਰ ਦੀ ਕਿਰਪਾ ਦਾ ਹੱਥ ਸਾਡੇ ਉੱਤੇ ਸੀ, ਉਹ ਸਾਡੇ ਲਈ ਸ਼ੇਰੇਬਯਾਹ, ਇੱਕ ਯੋਗ ਮਨੁੱਖ ਲੇਵੀ ਦੇ ਪੁੱਤਰ ਮਹਲੀ ਦੀ ਵੰਸ਼ ਵਿੱਚੋਂ, ਇਸਰਾਏਲ ਦੇ ਪੁੱਤਰ ਅਤੇ ਸ਼ੇਰੇਬਯਾਹ ਦੇ ਪੁੱਤਰਾਂ ਅਤੇ ਭਰਾਵਾਂ ਨੂੰ ਸਾਡੇ ਕੋਲ ਲਿਆਏ ਜੋ ਕੁੱਲ ਮਿਲਾ ਕੇ 18 ਸਨ।19ਅਤੇ ਹਸ਼ਬਯਾਹ ਅਤੇ ਮੇਰਾਰੀ ਦੇ ਵੰਸ਼ਾਵਲੀ ਵਿੱਚੋਂ ਯਸ਼ਯਾਹ ਅਤੇ ਉਹ ਦੇ ਭਰਾ ਅਤੇ ਭਤੀਜੇ ਕੁੱਲ 20 ਸਨ।20ਉਹ ਭਵਨ ਦੇ 220 ਸੇਵਕਾਂ ਨੂੰ ਵੀ ਲਿਆਏ, ਇੱਕ ਸੰਸਥਾ ਜਿਸ ਨੂੰ ਦਾਵੀਦ ਅਤੇ ਅਧਿਕਾਰੀਆਂ ਨੇ ਲੇਵੀਆਂ ਦੀ ਸਹਾਇਤਾ ਲਈ ਸਥਾਪਿਤ ਕੀਤਾ ਸੀ। ਸਾਰਿਆਂ ਦੇ ਨਾਮ ਦਰਜ ਕੀਤੇ ਗਏ ਸਨ।21ਉੱਥੇ ਅਹਵਾ ਨਹਿਰ ਦੇ ਕੱਢੇ ਉੱਤੇ, ਮੈਂ ਵਰਤ ਰੱਖਣ ਦਾ ਐਲਾਨ ਕੀਤਾ, ਤਾਂ ਜੋ ਅਸੀਂ ਆਪਣੇ ਪਰਮੇਸ਼ਵਰ ਦੇ ਅੱਗੇ ਨਿਮਰ ਹੋ ਕੇ ਉਸ ਤੋਂ ਸਾਡੇ ਅਤੇ ਸਾਡੇ ਬੱਚਿਆਂ ਲਈ, ਸਾਡੀਆਂ ਸਾਰੀਆਂ ਚੀਜ਼ਾਂ ਸਮੇਤ ਇੱਕ ਸੁਰੱਖਿਅਤ ਯਾਤਰਾ ਲਈ ਬੇਨਤੀ ਕਰੀਏ।22ਮੈਂ ਰਾਜੇ ਤੋਂ ਸਿਪਾਹੀਆਂ ਅਤੇ ਘੋੜਸਵਾਰਾਂ ਦੀ ਮੰਗ ਕਰਦਿਆਂ ਸ਼ਰਮਿੰਦਾ ਸਾਂ ਜੋ ਰਾਹ ਵਿੱਚ ਦੁਸ਼ਮਣਾਂ ਤੋਂ ਸਾਡੀ ਸੁਰੱਖਿਆ ਕਰੇ ਕਿਉਂ ਜੋ ਅਸੀਂ ਰਾਜੇ ਨੂੰ ਕਿਹਾ ਸੀ, “ਸਾਡੇ ਪਰਮੇਸ਼ਵਰ ਦਾ ਮਿਹਰ ਭਰਿਆ ਹੱਥ ਹਰ ਉਸ ਉੱਤੇ ਹੈ ਜੋ ਉਸ ਵੱਲ ਵੇਖਦਾ ਹੈ, ਪਰ ਉਸ ਦਾ ਬਹੁਤ ਕ੍ਰੋਧ ਉਹਨਾਂ ਸਾਰਿਆਂ ਦੇ ਵਿਰੁੱਧ ਹੈ ਜੋ ਉਸਨੂੰ ਤਿਆਗ ਦਿੰਦੇ ਹਨ।”23ਇਸ ਲਈ ਅਸੀਂ ਵਰਤ ਰੱਖਿਆ ਅਤੇ ਇਸ ਬਾਰੇ ਆਪਣੇ ਪਰਮੇਸ਼ਵਰ ਨੂੰ ਬੇਨਤੀ ਕੀਤੀ ਅਤੇ ਉਸ ਨੇ ਸਾਡੀ ਪ੍ਰਾਰਥਨਾ ਸੁਣੀ।24ਤਦ ਮੈਂ ਪ੍ਰਧਾਨ ਜਾਜਕਾਂ ਵਿੱਚੋਂ ਬਾਰਾਂ ਨੂੰ, ਅਰਥਾਤ ਸ਼ੇਰੇਬਯਾਹ, ਹਸ਼ਬਯਾਹ ਅਤੇ ਉਹਨਾਂ ਦੇ ਦਸ ਭਰਾਵਾਂ ਨੂੰ ਵੱਖਰਾ ਕੀਤਾ,25ਅਤੇ ਉਨ੍ਹਾਂ ਨੂੰ ਉਹ ਚਾਂਦੀ, ਸੋਨਾ ਤੇ ਭਾਂਡੇ ਜੋ ਪਰਮੇਸ਼ਵਰ ਦੇ ਭਵਨ ਲਈ ਰਾਜਾ ਅਤੇ ਉਸ ਦੇ ਮੰਤਰੀਆਂ, ਹਾਕਮਾਂ ਅਤੇ ਸਾਰੇ ਇਸਰਾਏਲ ਨੇ ਜੋ ਉੱਥੇ ਹਾਜ਼ਰ ਸਨ ਭੇਟ ਕੀਤੇ ਸਨ, ਮੈਂ ਤੋਲ ਕੇ ਉਨ੍ਹਾਂ ਨੂੰ ਦੇ ਦਿੱਤੇ।26ਮੈਂ ਉਹਨਾਂ ਨੂੰ 650 ਤੋਲੇ ਚਾਂਦੀ, 100 ਤੋਲੇ ਚਾਂਦੀ ਦੀਆਂ ਵਸਤੂਆਂ, 100 ਤੋਲੇ ਸੋਨਾ,27ਨਾਲੇ ਸੋਨੇ ਦੇ 20 ਕਟੋਰਦਾਨ, ਅੱਠ ਕਿੱਲੋ ਦੇ ਸਨ ਅਤੇ ਚਮਕਦੇ ਖ਼ਾਲਸ ਪਿੱਤਲ ਦੇ ਦੋ ਭਾਂਡੇ ਜੋ ਸੋਨੇ ਵਰਗੇ ਬਹੁਮੁੱਲੇ ਸਨ, ਤੋਲ ਕੇ ਦਿੱਤੇ।28ਮੈਂ ਉਹਨਾਂ ਨੂੰ ਕਿਹਾ, “ਤੁਸੀਂ ਅਤੇ ਇਹ ਵਸਤੂਆਂ ਵੀ ਯਾਹਵੇਹ ਨੂੰ ਅਰਪਣ ਕੀਤੀਆਂ ਗਈਆਂ ਹਨ। ਚਾਂਦੀ ਅਤੇ ਸੋਨਾ ਤੁਹਾਡੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਲਈ ਇੱਕ ਸੁਤੰਤਰ ਭੇਟ ਹੈ।29ਜਦੋਂ ਤੱਕ ਤੁਸੀਂ ਉਹਨਾਂ ਨੂੰ ਯੇਰੂਸ਼ਲੇਮ ਵਿੱਚ ਯਾਹਵੇਹ ਦੇ ਭਵਨ ਦੇ ਕੋਠੜੀਆਂ ਵਿੱਚ ਪ੍ਰਧਾਨ ਜਾਜਕਾਂ, ਲੇਵੀਆਂ ਅਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਦੇ ਸਾਹਮਣੇ ਨਹੀਂ ਤੋਲਦੇ ਤਦ ਤੱਕ ਉਹਨਾਂ ਦੀ ਸਾਵਧਾਨੀ ਨਾਲ ਰਾਖੀ ਕਰੋ।”30ਤਦ ਜਾਜਕਾਂ ਅਤੇ ਲੇਵੀਆਂ ਨੇ ਉਹ ਚਾਂਦੀ, ਸੋਨਾ ਅਤੇ ਪਵਿੱਤਰ ਵਸਤੂਆਂ ਜੋ ਯੇਰੂਸ਼ਲੇਮ ਵਿੱਚ ਸਾਡੇ ਪਰਮੇਸ਼ਵਰ ਦੇ ਭਵਨ ਵਿੱਚ ਲਿਜਾਣ ਲਈ ਤੋਲੀਆਂ ਗਈਆਂ ਸਨ ਪ੍ਰਾਪਤ ਕੀਤੀਆਂ।31ਪਹਿਲੇ ਮਹੀਨੇ ਦੇ ਬਾਰ੍ਹਵੇਂ ਦਿਨ ਅਸੀਂ ਅਹਵਾ ਨਹਿਰ ਤੋਂ ਯੇਰੂਸ਼ਲੇਮ ਨੂੰ ਜਾਣ ਲਈ ਤੁਰ ਪਏ। ਸਾਡੇ ਪਰਮੇਸ਼ਵਰ ਦਾ ਹੱਥ ਸਾਡੇ ਉੱਤੇ ਸੀ, ਅਤੇ ਉਸ ਨੇ ਰਾਹ ਵਿੱਚ ਦੁਸ਼ਮਣਾਂ ਅਤੇ ਡਾਕੂਆਂ ਤੋਂ ਸਾਡੀ ਰੱਖਿਆ ਕੀਤੀ।32ਫਿਰ ਅਸੀਂ ਯੇਰੂਸ਼ਲੇਮ ਵਿੱਚ ਪਹੁੰਚੇ ਜਿੱਥੇ ਅਸੀਂ ਤਿੰਨ ਦਿਨ ਆਰਾਮ ਕੀਤਾ।33ਚੌਥੇ ਦਿਨ ਅਸੀਂ ਆਪਣੇ ਪਰਮੇਸ਼ਵਰ ਦੇ ਭਵਨ ਵਿੱਚ ਚਾਂਦੀ ਅਤੇ ਸੋਨਾ ਅਤੇ ਪਵਿੱਤਰ ਵਸਤੂਆਂ ਨੂੰ ਊਰੀਯਾਹ ਦੇ ਪੁੱਤਰ ਮਰੇਮੋਥ ਜਾਜਕ ਦੇ ਹੱਥਾਂ ਵਿੱਚ ਤੋਲਿਆ। ਫੀਨਹਾਸ ਦਾ ਪੁੱਤਰ ਅਲਆਜ਼ਾਰ ਉਸ ਦੇ ਨਾਲ ਸੀ ਅਤੇ ਯੇਸ਼ੂਆ ਦਾ ਪੁੱਤਰ ਯੋਜ਼ਾਬਾਦ ਅਤੇ ਬਿੰਨੂਈ ਦਾ ਪੁੱਤਰ ਨੋਆਦਯਾਹ ਲੇਵੀ ਵੀ ਸਨ।34ਉਹਨਾਂ ਸਾਰੀਆਂ ਵਸਤੂਆਂ ਨੂੰ ਗਿਣ ਕੇ ਅਤੇ ਤੋਲ ਕੇ, ਉਨ੍ਹਾਂ ਦਾ ਪੂਰਾ ਤੋਲ ਉਸੇ ਸਮੇਂ ਲਿਖ ਲਿਆ ਗਿਆ।35ਤਦ ਉਹ ਜਿਹੜੇ ਗ਼ੁਲਾਮੀ ਤੋਂ ਮੁੜੇ ਸਨ ਇਸਰਾਏਲ ਦੇ ਪਰਮੇਸ਼ਵਰ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ: ਸਾਰੇ ਇਸਰਾਏਲ ਲਈ ਬਾਰਾਂ ਬਲਦ, ਛਿਆਨਵੇਂ ਭੇਡੂ, ਸੱਤਰ ਲੇਲੇ ਅਤੇ ਪਾਪ ਦੀ ਭੇਟ ਵਜੋਂ ਬਾਰਾਂ ਬੱਕਰੇ। ਇਹ ਸਭ ਕੁਝ ਯਾਹਵੇਹ ਲਈ ਹੋਮ ਦੀ ਭੇਟ ਸੀ।36ਉਹਨਾਂ ਨੇ ਰਾਜੇ ਦੇ ਹੁਕਮ ਸ਼ਾਹੀ ਸ਼ਾਸਕਾਂ ਅਤੇ ਫ਼ਰਾਤ ਦੇ ਪਾਰ ਦੇ ਰਾਜਪਾਲਾਂ ਨੂੰ ਵੀ ਦਿੱਤੇ, ਜਿਨ੍ਹਾਂ ਨੇ ਫਿਰ ਲੋਕਾਂ ਅਤੇ ਪਰਮੇਸ਼ਵਰ ਦੇ ਭਵਨ ਦੀ ਸਹਾਇਤਾ ਕੀਤੀ।Biblica, Inc.