ਏਜ਼ਰਾ10
ਲੋਕਾਂ ਦੇ ਪਾਪਾਂ ਦਾ ਇਕਰਾਰ
1ਜਦ ਅਜ਼ਰਾ ਨੇ ਪਰਮੇਸ਼ਵਰ ਦੇ ਭਵਨ ਦੇ ਅੱਗੇ ਡਿੱਗ ਕੇ ਪ੍ਰਾਰਥਨਾ ਕੀਤੀ ਅਤੇ ਰੋ-ਰੋ ਕੇ ਪਾਪਾਂ ਦਾ ਇਕਰਾਰ ਕੀਤਾ ਤਾਂ ਇਸਰਾਏਲ ਵਿੱਚੋਂ ਪੁਰਖਾਂ, ਇਸਤਰੀਆਂ ਅਤੇ ਬੱਚਿਆਂ ਦੀ ਇੱਕ ਬਹੁਤ ਵੱਡੀ ਸਭਾ ਉਸ ਦੇ ਕੋਲ ਇਕੱਠੀ ਹੋ ਗਈ ਅਤੇ ਲੋਕ ਫੁੱਟ-ਫੁੱਟ ਕੇ ਰੋਂਦੇ ਸਨ।2ਤਦ ਏਲਾਮ ਦੀ ਵੰਸ਼ ਵਿੱਚੋਂ ਯਹੀਏਲ ਦੇ ਪੁੱਤਰ ਸ਼ਕਨਯਾਹ ਨੇ ਅਜ਼ਰਾ ਨੂੰ ਆਖਿਆ, “ਅਸੀਂ ਆਪਣੇ ਆਲੇ-ਦੁਆਲੇ ਦੇ ਲੋਕਾਂ ਵਿੱਚੋਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾ ਕੇ ਆਪਣੇ ਪਰਮੇਸ਼ਵਰ ਨਾਲ ਬੇਵਫ਼ਾ ਹੋਏ ਹਾਂ। ਪਰ ਇਸ ਦੇ ਬਾਵਜੂਦ, ਇਸਰਾਏਲ ਲਈ ਅਜੇ ਵੀ ਉਮੀਦ ਹੈ।3ਹੁਣ ਅਸੀਂ ਆਪਣੇ ਪਰਮੇਸ਼ਵਰ ਦੇ ਅੱਗੇ ਇੱਕ ਨੇਮ ਬੰਨ੍ਹੀਏ ਜੋ ਇਨ੍ਹਾਂ ਸਾਰੀਆਂ ਔਰਤਾਂ ਅਤੇ ਉਹਨਾਂ ਦੇ ਬਾਲਕਾਂ ਨੂੰ ਮੇਰੇ ਸੁਆਮੀ ਦੀ ਅਤੇ ਸਾਡੇ ਪਰਮੇਸ਼ਵਰ ਦੇ ਹੁਕਮਾਂ ਤੋਂ ਡਰਨ ਵਾਲਿਆਂ ਦੀ ਸਲਾਹ ਦੇ ਅਨੁਸਾਰ ਵਿਦਾ ਕਰੀਏ। ਇਹ ਕੰਮ ਬਿਵਸਥਾ ਅਨੁਸਾਰ ਕੀਤਾ ਜਾਵੇ।4ਉੱਠ, ਇਹ ਮਾਮਲਾ ਤੁਹਾਡੇ ਹੱਥ ਵਿੱਚ ਹੈ। ਅਸੀਂ ਤੁਹਾਡਾ ਸਮਰਥਨ ਕਰਾਂਗੇ, ਇਸ ਲਈ ਹੌਂਸਲਾ ਰੱਖੋ ਅਤੇ ਅਜਿਹਾ ਕਰੋ।”5ਤਾਂ ਅਜ਼ਰਾ ਨੇ ਉੱਠ ਕੇ ਪ੍ਰਧਾਨ ਜਾਜਕਾਂ, ਲੇਵੀਆਂ ਅਤੇ ਸਾਰੇ ਇਸਰਾਏਲ ਨੂੰ ਉਹੀ ਕਰਨ ਦੀ ਸਹੁੰ ਚੁਕਾਈ ਜੋ ਉਸ ਨੇ ਕਿਹਾ ਸੀ ਅਤੇ ਉਹਨਾਂ ਨੇ ਸਹੁੰ ਚੁੱਕੀ।6ਤਦ ਅਜ਼ਰਾ ਪਰਮੇਸ਼ਵਰ ਦੇ ਭਵਨ ਦੇ ਅੱਗੇ ਤੋਂ ਹਟ ਗਿਆ ਅਤੇ ਅਲਯਾਸ਼ੀਬ ਦੇ ਪੁੱਤਰ ਯਹੋਹਾਨਾਨ ਦੇ ਕਮਰੇ ਵਿੱਚ ਗਿਆ। ਜਦੋਂ ਉਹ ਉੱਥੇ ਸੀ, ਉਸਨੇ ਨਾ ਖਾਣਾ ਖਾਧਾ ਅਤੇ ਨਾ ਪਾਣੀ ਪੀਤਾ, ਕਿਉਂਕਿ ਉਹ ਗ਼ੁਲਾਮਾਂ ਦੀ ਬੇਵਫ਼ਾਈ ਉੱਤੇ ਸੋਗ ਕਰਦਾ ਰਿਹਾ।7ਤਦ ਯਹੂਦਾਹ ਅਤੇ ਯੇਰੂਸ਼ਲੇਮ ਵਿੱਚ ਗ਼ੁਲਾਮੀ ਤੋਂ ਮੁੜ ਕੇ ਆਏ ਹੋਏ ਸਾਰੇ ਲੋਕਾਂ ਲਈ ਮੁਨਾਦੀ ਕਰਵਾਈ ਕਿ ਉਹ ਯੇਰੂਸ਼ਲੇਮ ਵਿੱਚ ਇਕੱਠੇ ਹੋ ਜਾਣ।8ਅਤੇ ਜੋ ਕੋਈ ਹਾਕਮਾਂ ਅਤੇ ਬਜ਼ੁਰਗਾਂ ਦੀ ਸਲਾਹ ਅਨੁਸਾਰ ਤਿੰਨ ਦਿਨਾਂ ਵਿੱਚ ਨਾ ਆਵੇ, ਉਸ ਦਾ ਸਾਰਾ ਮਾਲ-ਧਨ ਨਾਸ ਕੀਤਾ ਜਾਵੇਗਾ ਅਤੇ ਉਸ ਨੂੰ ਗ਼ੁਲਾਮੀ ਤੋਂ ਮੁੜੇ ਹੋਇਆਂ ਦੀ ਸਭਾ ਵਿੱਚੋਂ ਛੇਕਿਆ ਜਾਵੇਗਾ।9ਤਿੰਨਾਂ ਦਿਨਾਂ ਵਿੱਚ, ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਲੋਕ ਯੇਰੂਸ਼ਲੇਮ ਵਿੱਚ ਇਕੱਠੇ ਹੋ ਗਏ ਅਤੇ ਨੌਵੇਂ ਮਹੀਨੇ ਦੀ ਵੀਹਵੀਂ ਤਾਰੀਖ਼ ਨੂੰ ਸਾਰੇ ਲੋਕ ਪਰਮੇਸ਼ਵਰ ਦੇ ਭਵਨ ਦੇ ਅੱਗੇ ਚੌਂਕ ਵਿੱਚ ਬੈਠੇ ਹੋਏ ਸਨ, ਇਸ ਮੌਕੇ ਅਤੇ ਮੀਂਹ ਦੇ ਕਾਰਨ ਬਹੁਤ ਦੁੱਖੀ ਸਨ।10ਤਦ ਅਜ਼ਰਾ ਜਾਜਕ ਖੜ੍ਹਾ ਹੋਇਆ ਅਤੇ ਉਹਨਾਂ ਨੂੰ ਆਖਿਆ, “ਤੁਸੀਂ ਬੇਵਫ਼ਾ ਹੋ ਗਏ ਹੋ। ਤੁਸੀਂ ਵਿਦੇਸ਼ੀ ਔਰਤਾਂ ਨਾਲ ਵਿਆਹ ਕਰਵਾ ਲਿਆ ਹੈ, ਇਸ ਨਾਲ ਇਸਰਾਏਲ ਦੇ ਦੋਸ਼ ਵਿੱਚ ਵਾਧਾ ਹੋਇਆ ਹੈ।11ਹੁਣ ਆਪਣੇ ਪੁਰਖਿਆਂ ਦੇ ਪਰਮੇਸ਼ਵਰ ਯਾਹਵੇਹ ਦਾ ਆਦਰ ਕਰੋ, ਅਤੇ ਉਸਦੀ ਇੱਛਾ ਪੂਰੀ ਕਰੋ। ਆਪਣੇ ਆਪ ਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਤੋਂ ਅਤੇ ਆਪਣੀਆਂ ਵਿਦੇਸ਼ੀ ਪਤਨੀਆਂ ਤੋਂ ਵੱਖ ਕਰੋ।”12ਸਾਰੀ ਸਭਾ ਨੇ ਉੱਚੀ ਆਵਾਜ਼ ਵਿੱਚ ਉੱਤਰ ਦਿੱਤਾ, “ਤੁਸੀਂ ਠੀਕ ਹੋ! ਸਾਨੂੰ ਤੁਹਾਡੇ ਕਹਿਣ ਅਨੁਸਾਰ ਕਰਨਾ ਚਾਹੀਦਾ ਹੈ।13ਪਰ ਇੱਥੇ ਬਹੁਤ ਸਾਰੇ ਲੋਕ ਹਨ ਅਤੇ ਇਹ ਬਰਸਾਤ ਦਾ ਮੌਸਮ ਹੈ। ਇਸ ਲਈ ਅਸੀਂ ਬਾਹਰ ਖੜ੍ਹੇ ਨਹੀਂ ਹੋ ਸਕਦੇ। ਇਸ ਤੋਂ ਇਲਾਵਾ, ਇਹ ਮਾਮਲਾ ਇੱਕ-ਦੋ ਦਿਨਾਂ ਵਿੱਚ ਸੰਭਾਲਿਆ ਨਹੀਂ ਜਾ ਸਕਦਾ, ਕਿਉਂਕਿ ਅਸੀਂ ਇਸ ਚੀਜ਼ ਵਿੱਚ ਬਹੁਤ ਪਾਪ ਕੀਤਾ ਹੈ।14ਸਾਡੇ ਅਧਿਕਾਰੀ ਸਾਰੀ ਸਭਾ ਲਈ ਕੰਮ ਕਰਨ। ਫ਼ੇਰ ਸਾਡੇ ਨਗਰਾਂ ਵਿੱਚ ਹਰ ਕੋਈ ਜਿਸ ਨੇ ਕਿਸੇ ਵਿਦੇਸ਼ੀ ਔਰਤ ਨਾਲ ਵਿਆਹ ਕੀਤਾ ਹੈ, ਇੱਕ ਨਿਸ਼ਚਿਤ ਸਮੇਂ ਉੱਤੇ ਹਰੇਕ ਨਗਰ ਦੇ ਬਜ਼ੁਰਗਾਂ ਅਤੇ ਨਿਆਂਕਾਰਾਂ ਦੇ ਨਾਲ ਆਉਣ, ਜਦ ਤੱਕ ਇਸ ਗੱਲ ਵਿੱਚ ਸਾਡੇ ਪਰਮੇਸ਼ਵਰ ਦਾ ਕਹਿਰ ਸਾਡੇ ਤੋਂ ਦੂਰ ਨਾ ਹੋ ਜਾਵੇ।”15ਸਿਰਫ ਅਸਾਹੇਲ ਦਾ ਪੁੱਤਰ ਯੋਨਾਥਨ ਅਤੇ ਤਿਕਵਾਹ ਦਾ ਪੁੱਤਰ ਯਹਜ਼ਯਾਹ ਇਸ ਗੱਲ ਦੇ ਵਿਰੁੱਧ ਉੱਠੇ, ਅਤੇ ਮਸ਼ੁੱਲਾਮ ਤੇ ਸ਼ਬਥਈ ਲੇਵੀਆਂ ਨੇ ਉਨ੍ਹਾਂ ਦੀ ਸਹਾਇਤਾ ਕੀਤੀ।16ਪਰ ਗ਼ੁਲਾਮੀ ਤੋਂ ਮੁੜੇ ਹੋਏ ਲੋਕਾਂ ਨੇ ਉਸੇ ਤਰ੍ਹਾਂ ਹੀ ਕੀਤਾ। ਤਦ ਅਜ਼ਰਾ ਜਾਜਕ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਕਈ ਆਗੂ, ਆਪੋ-ਆਪਣੇ ਬਜ਼ੁਰਗਾਂ ਦੇ ਘਰਾਣਿਆਂ ਅਨੁਸਾਰ ਆਪਣੇ ਨਾਮ ਲਿਖਾ ਕੇ ਅਲੱਗ ਹੋਏ ਅਤੇ ਇਸ ਗੱਲ ਦੀ ਜਾਂਚ-ਪੜਤਾਲ ਕਰਨ ਲਈ ਦਸਵੇਂ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਬੈਠ ਗਏ,17ਅਤੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਤੱਕ ਉਹਨਾਂ ਨੇ ਉਹਨਾਂ ਸਾਰੇ ਆਦਮੀਆਂ ਦੀ ਜਾਂਚ ਪੜਤਾਲ ਕੀਤੀ ਜਿਨ੍ਹਾਂ ਨੇ ਗੈਰ ਕੌਮਾਂ ਦੀਆਂ ਔਰਤਾਂ ਨਾਲ ਵਿਆਹ ਕੀਤਾ ਸੀ।ਗੈਰ-ਕੌਮੀ ਇਸਤਰੀਆਂ ਨਾਲ ਵਿਆਹ ਕਰਨ ਵਾਲਿਆਂ ਦੇ ਨਾਮ
18ਜਾਜਕਾਂ ਦੇ ਵੰਸ਼ ਵਿੱਚੋਂ, ਜਿਨ੍ਹਾਂ ਨੇ ਗੈਰ ਕੌਮਾਂ ਦੀਆਂ ਔਰਤਾਂ ਨਾਲ ਵਿਆਹ ਕੀਤਾ ਇਹ ਸਨ: ਯੋਸਾਦਾਕ ਦੇ ਪੁੱਤਰ ਯੇਸ਼ੂਆ ਅਤੇ ਉਸ ਦੇ ਭਰਾਵਾਂ ਦੇ ਵੰਸ਼ ਵਿੱਚੋਂ: ਮਾਸੇਯਾਹ, ਅਲੀਅਜ਼ਰ, ਯਾਰੀਬ ਅਤੇ ਗਦਲਯਾਹ।19(ਉਹਨਾਂ ਸਾਰਿਆਂ ਨੇ ਆਪੋ-ਆਪਣੀਆਂ ਪਤਨੀਆਂ ਨੂੰ ਤਿਆਗਣ ਦਾ ਇਕਰਾਰ ਕੀਤਾ ਅਤੇ ਹਰੇਕ ਨੇ ਆਪਣੇ ਦੋਸ਼ ਲਈ ਇੱਜੜ ਵਿੱਚੋਂ ਇੱਕ-ਇੱਕ ਭੇਡੂ ਦੋਸ਼ ਦੀ ਭੇਟ ਵਜੋਂ ਚੜ੍ਹਾਇਆ।)20ਇਮੇਰ ਦੇ ਵੰਸ਼ ਵਿੱਚੋਂ: ਹਨਾਨੀ ਅਤੇ ਜ਼ਬਦਯਾਹ।21ਹਰੀਮ ਦੇ ਵੰਸ਼ ਵਿੱਚੋਂ: ਮਾਸੇਯਾਹ, ਏਲੀਯਾਹ, ਸ਼ਮਅਯਾਹ, ਯਹੀਏਲ ਅਤੇ ਉਜ਼ੀਯਾਹ।22ਪਸ਼ਹੂਰ ਦੇ ਵੰਸ਼ ਵਿੱਚੋਂ: ਅਲਯੋਏਨਈ, ਮਾਸੇਯਾਹ, ਇਸਮਾਏਲ, ਨਥਾਨੇਲ, ਯੋਜ਼ਾਬਾਦ ਅਤੇ ਅਲਾਸਾਹ।23ਲੇਵੀਆਂ ਵਿੱਚੋਂ: ਯੋਜ਼ਾਬਾਦ, ਸ਼ਿਮਈ, ਕੇਲਯਾਹ (ਅਰਥਾਤ ਕੇਲੀਤਾ), ਪਥਹਯਾਹ, ਯਹੂਦਾਹ ਅਤੇ ਅਲੀਅਜ਼ਰ।24ਸੰਗੀਤਕਾਰਾਂ ਵਿੱਚੋਂ: ਅਲਯਾਸ਼ੀਬ। ਦਰਬਾਨਾਂ ਵਿੱਚੋਂ: ਸ਼ੱਲੂਮ, ਤੇਲਮ ਅਤੇ ਉਰੀ।25ਅਤੇ ਹੋਰ ਇਸਰਾਏਲੀਆਂ ਵਿੱਚੋਂ: ਪਾਰੋਸ਼ ਦੀ ਵੰਸ਼ ਵਿੱਚੋਂ: ਰਾਮਯਾਹ, ਯਿਜ਼ਯਾਹ, ਮਲਕੀਯਾਹ, ਮਿਯਾਮੀਨ, ਅਲਆਜ਼ਾਰ, ਮਲਕੀਯਾਹ ਅਤੇ ਬਨਾਯਾਹ।26ਏਲਾਮ ਦੀ ਵੰਸ਼ ਵਿੱਚੋਂ: ਮੱਤਨਯਾਹ, ਜ਼ਕਰਯਾਹ, ਯਹੀਏਲ, ਅਬਦੀ, ਯਰੇਮੋਥ ਅਤੇ ਏਲੀਯਾਹ।27ਜ਼ੱਤੂ ਦੀ ਵੰਸ਼ ਵਿੱਚੋਂ: ਅਲਯੋਏਨਈ, ਅਲਯਾਸ਼ੀਬ, ਮੱਤਨਯਾਹ, ਯਰੇਮੋਥ, ਜ਼ਾਬਾਦ ਅਤੇ ਅਜ਼ੀਜ਼ਾ।28ਬੇਬਾਈ ਦੀ ਵੰਸ਼ ਵਿੱਚੋਂ: ਯਹੋਹਾਨਾਨ, ਹਨਨਯਾਹ, ਜ਼ਬਈ ਅਤੇ ਅਥਲਈ।29ਬਾਨੀ ਦੀ ਵੰਸ਼ ਵਿੱਚੋਂ: ਮਸ਼ੁੱਲਾਮ, ਮੱਲੂਕ, ਅਦਾਯਾਹ, ਯਸ਼ੂਬ, ਸ਼ਆਲ ਅਤੇ ਯਰੇਮੋਥ।30ਪਹਥ-ਮੋਆਬ ਦੀ ਵੰਸ਼ ਵਿੱਚੋਂ: ਅਦਨਾ, ਕਲਾਲ, ਬਨਾਯਾਹ, ਮਾਸੇਯਾਹ, ਮੱਤਨਯਾਹ, ਬਸਲਏਲ, ਬਿੰਨੂਈ ਅਤੇ ਮਨੱਸ਼ੇਹ।31ਹਰੀਮ ਦੀ ਵੰਸ਼ ਵਿੱਚੋਂ: ਅਲੀਅਜ਼ਰ, ਯਿੱਸ਼ੀਯਾਹ, ਮਲਕੀਯਾਹ, ਸ਼ਮਅਯਾਹ, ਸ਼ਿਮਓਨ,32ਬਿਨਯਾਮੀਨ, ਮੱਲੂਕ ਅਤੇ ਸਮਰਯਾਹ।33ਹਾਸ਼ੂਮ ਦੀ ਵੰਸ਼ ਵਿੱਚੋਂ: ਮੱਤਨਈ, ਮੱਤਤਾਹ, ਜ਼ਾਬਾਦ, ਅਲੀਫ਼ਲੇਟ, ਯਰੇਮਈ, ਮਨੱਸ਼ੇਹ ਅਤੇ ਸ਼ਿਮਈ।34ਬਾਨੀ ਦੀ ਵੰਸ਼ ਵਿੱਚੋਂ: ਮਾਦਈ, ਅਮਰਾਮ, ਉਏਲ,35ਬਨਾਯਾਹ, ਬੇਦਯਾਹ, ਕਲੂਹੀ,36ਵਾਨਯਾਹ, ਮਰੇਮੋਥ, ਅਲਯਾਸ਼ੀਬ,37ਮੱਤਨਯਾਹ, ਮੱਤਨਈ ਅਤੇ ਜਾਸੂ।38ਬਿੰਨੂਈ ਦੀ ਵੰਸ਼ ਵਿੱਚੋਂ: ਸ਼ਿਮਈ,39ਸ਼ਲਮਯਾਹ, ਨਾਥਾਨ, ਅਦਾਯਾਹ,40ਮਕਨਾਦੇਬਾਈ, ਸ਼ਸ਼ਈ, ਸ਼ਰਈ,41ਅਜ਼ਰੇਲ, ਸ਼ਲਮਯਾਹ, ਸਮਰਯਾਹ,42ਸ਼ੱਲੂਮ, ਅਮਰਯਾਹ ਅਤੇ ਯੋਸੇਫ਼।43ਨੇਬੋ ਦੀ ਵੰਸ਼ ਵਿੱਚੋਂ: ਯਈਏਲ, ਮੱਤੀਥਯਾਹ, ਜ਼ਾਬਾਦ, ਜ਼ਬੀਨਾ, ਯੱਦਈ, ਯੋਏਲ ਅਤੇ ਬਨਾਯਾਹ।44ਇਹਨਾਂ ਸਾਰਿਆਂ ਨੇ ਵਿਦੇਸ਼ੀ ਔਰਤਾਂ ਨਾਲ ਵਿਆਹ ਕੀਤਾ ਸੀ ਅਤੇ ਉਹਨਾਂ ਵਿੱਚੋਂ ਕਈਆਂ ਔਰਤਾਂ ਦੇ ਬੱਚੇ ਵੀ ਸਨ।Biblica, Inc.