ਹਿਜ਼ਕੀਏਲ7

ਅੰਤ ਦਾ ਸਮਾਂ ਗਿਆ ਹੈ

1ਯਾਹਵੇਹ ਦਾ ਬਚਨ ਮੇਰੇ ਕੋਲ ਆਇਆ:2“ਮਨੁੱਖ ਦੇ ਪੁੱਤਰ, ਸਰਬਸ਼ਕਤੀਮਾਨ ਯਾਹਵੇਹ ਇਸਰਾਏਲ ਦੀ ਧਰਤੀ ਨੂੰ ਇਸ ਤਰ੍ਹਾਂ ਆਖਦਾ ਹੈ:“ ‘ਅੰਤ! ਧਰਤੀ ਦੇ ਚਾਰੇ ਕੋਨਿਆਂ ਉੱਤੇਅੰਤ ਆ ਗਿਆ ਹੈ!3ਅੰਤ ਹੁਣ ਤੇਰੇ ਉੱਤੇ ਹੈ,ਅਤੇ ਮੈਂ ਆਪਣਾ ਗੁੱਸਾ ਤੇਰੇ ਉੱਤੇ ਉਤਾਰਾਂਗਾ।ਮੈਂ ਤੁਹਾਡੇ ਚਾਲ-ਚਲਣ ਦੇ ਅਨੁਸਾਰ ਤੁਹਾਡਾ ਨਿਆਂ ਕਰਾਂਗਾਅਤੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਦਾ ਬਦਲਾ ਦਿਆਂਗਾ।4ਮੈਂ ਤੈਨੂੰ ਤਰਸ ਨਾਲ ਨਹੀਂ ਵੇਖਾਂਗਾ;ਮੈਂ ਤੈਨੂੰ ਨਹੀਂ ਬਖ਼ਸ਼ਾਗਾ।ਮੈਂ ਤੈਨੂੰ ਤੇਰੇ ਚਾਲ-ਚਲਣਅਤੇ ਤੁਹਾਡੇ ਵਿੱਚ ਘਿਣਾਉਣੇ ਕੰਮਾਂ ਦਾ ਬਦਲਾ ਜ਼ਰੂਰ ਦਿਆਂਗਾ।ਫਿਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਾਹਵੇਹ ਹਾਂ।’
5“ਇਹੀ ਹੈ ਜੋ ਸਰਬਸ਼ਕਤੀਮਾਨ ਯਾਹਵੇਹ ਆਖਦਾ ਹੈ:“ ‘ਕਿ ਇੱਕ ਬਿਪਤਾ! ਹਾਂ,ਇੱਕ ਬਿਪਤਾ ਵੇਖੋ, ਉਹ ਆਉਂਦੀ ਹੈ!6ਅੰਤ ਆ ਗਿਆ ਹੈ!ਅੰਤ ਆ ਗਿਆ ਹੈ!ਇਹ ਤੇਰੇ ਵਿਰੁੱਧ ਉੱਠਿਆ ਹੈ।ਵੇਖੋ, ਇਹ ਆਉਂਦਾ ਹੈ!7ਤੁਹਾਡੇ ਉੱਤੇ ਤਬਾਹੀ ਆ ਗਈ ਹੈ,ਤੁਹਾਡੇ ਉੱਤੇ ਜਿਹੜੇ ਧਰਤੀ ਵਿੱਚ ਰਹਿੰਦੇ ਹਨ।ਸਮਾਂ ਆ ਗਿਆ ਹੈ! ਵਿਨਾਸ਼ ਦਾ ਦਿਨ ਨੇੜੇ ਹੈ!ਪਹਾੜਾਂ ਉੱਤੇ ਦਹਿਸ਼ਤ ਅੱਗੇ ਤੋਂ ਖੁਸ਼ ਨਹੀਂ ਹੋਵੇਗੀ।8ਮੈਂ ਆਪਣਾ ਕ੍ਰੋਧ ਤੇਰੇ ਉੱਤੇ ਡੋਲ੍ਹਣ ਵਾਲਾ ਹਾਂਅਤੇ ਆਪਣਾ ਕ੍ਰੋਧ ਤੁਹਾਡੇ ਉੱਤੇ ਖਰਚ ਕਰਨ ਵਾਲਾ ਹਾਂ।ਮੈਂ ਤੇਰੀਆਂ ਚਾਲ-ਚਲਣ ਦੇ ਅਨੁਸਾਰ ਤੇਰਾ ਨਿਆਂ ਕਰਾਂਗਾਅਤੇ ਤੁਹਾਡੇ ਸਾਰੇ ਘਿਣਾਉਣੇ ਕੰਮਾਂ ਦਾ ਬਦਲਾ ਦਿਆਂਗਾ।9ਮੈਂ ਤੈਨੂੰ ਤਰਸ ਨਾਲ ਨਹੀਂ ਦੇਖਾਂਗਾ;ਮੈਂ ਤੁਹਾਨੂੰ ਨਹੀਂ ਬਖ਼ਸ਼ਾਗਾ।ਮੈਂ ਤੁਹਾਨੂੰ ਤੁਹਾਡੇ ਚਾਲ-ਚਲਣਅਤੇ ਤੁਹਾਡੇ ਵਿੱਚ ਘਿਣਾਉਣੇ ਕੰਮਾਂ ਦਾ ਬਦਲਾ ਦਿਆਂਗਾ।“ ‘ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਹ ਮੈਂ ਹੀ ਯਾਹਵੇਹ ਹਾਂ ਜੋ ਤੁਹਾਨੂੰ ਮਾਰਦਾ ਹਾਂ।10“ ‘ਵੇਖੋ, ਉਹ ਦਿਨ!ਵੇਖੋ, ਉਹ ਆਉਂਦਾ ਹੈ!ਕਿਆਮਤ ਫੁੱਟ ਪਈ ਹੈ,ਸੋਟੀ ਵਿੱਚ ਕਲੀਆਂ ਨਿੱਕਲੀਆਂ ਹਨ,ਹੰਕਾਰ ਖਿੜ ਗਿਆ ਹੈ!11ਜ਼ੁਲਮ ਵੱਧ ਕੇ ਦੁਸ਼ਟਪੁਣੇ ਲਈ ਸੋਟੀ ਬਣ ਗਿਆ।ਹੁਣ ਉਹਨਾਂ ਵਿੱਚੋਂ ਕੋਈ ਨਹੀਂ ਬਚੇਗਾ,ਨਾ ਉਹਨਾਂ ਦੇ ਜੱਥੇ ਵਿੱਚੋਂ ਕੋਈ ਅਤੇ ਨਾ ਉਹਨਾਂ ਦੇ ਧਨ ਵਿੱਚੋਂ ਕੁਝ ਬਚੇਗਾਅਤੇ ਨਾ ਉਹਨਾਂ ਵਿੱਚੋਂ ਕਿਸੇ ਦਾ ਆਦਰ ਰਹੇਗਾ।12ਸਮਾਂ ਆ ਗਿਆ ਹੈ!ਦਿਨ ਆ ਗਿਆ ਹੈ!ਨਾ ਮੁੱਲ ਲੈਣ ਵਾਲਾ ਅਨੰਦ ਕਰੇ, ਨਾ ਵੇਚਣ ਵਾਲਾ ਉਦਾਸ ਹੋਵੇ,ਕਿਉਂਕਿ ਮੇਰਾ ਕ੍ਰੋਧ ਸਾਰੀ ਭੀੜ ਉੱਤੇ ਹੈ।13ਵੇਚਣ ਵਾਲਾਵੇਚੀ ਗਈ ਜਾਇਦਾਦ ਨੂੰ ਮੁੜ ਪ੍ਰਾਪਤ ਨਹੀਂ ਕਰੇਗਾ,ਜਿੰਨਾ ਚਿਰ ਖਰੀਦਣ ਵਾਲਾ ਅਤੇ ਵੇਚਣ ਵਾਲਾ ਦੋਵੇਂ ਜਿਉਂਦੇ ਹਨ।ਕਿਉਂਕਿ ਸਾਰੀ ਭੀੜ ਦਾ ਦਰਸ਼ਣਬਦਲਿਆ ਨਹੀਂ ਜਾਵੇਗਾ।ਉਹਨਾਂ ਦੇ ਪਾਪਾਂ ਦੇ ਕਾਰਨ,ਉਹਨਾਂ ਵਿੱਚੋਂ ਇੱਕ ਵੀ ਆਪਣੀ ਜਾਨ ਨਹੀਂ ਬਚਾ ਸਕੇਗਾ।
14“ ‘ਉਹਨਾਂ ਨੇ ਤੁਰ੍ਹੀ ਵਜਾਈ,ਉਹਨਾਂ ਨੇ ਸਭ ਕੁਝ ਤਿਆਰ ਕਰ ਲਿਆ,ਪਰ ਕੋਈ ਵੀ ਲੜਾਈ ਲਈ ਨਹੀਂ ਜਾਂਦਾ,ਕਿਉਂਕਿ ਮੇਰਾ ਕ੍ਰੋਧ ਸਾਰੀ ਭੀੜ ਉੱਤੇ ਹੈ।15ਬਾਹਰ ਤਲਵਾਰ ਹੈ;ਅੰਦਰ ਮਹਾਂਮਾਰੀ ਅਤੇ ਕਾਲ ਹਨ।ਜਿਹੜੇ ਦੇਸ਼ ਵਿੱਚ ਹਨਤਲਵਾਰ ਨਾਲ ਮਰ ਜਾਣਗੇ।ਜਿਹੜੇ ਸ਼ਹਿਰ ਵਿੱਚ ਹਨਕਾਲ ਅਤੇ ਮਹਾਂਮਾਰੀ ਨਾਲ ਮਾਰਿਆ ਜਾਵੇਗਾ।16ਭਗੌੜੇ ਜਿਹੜੇ ਬਚ ਜਾਂਦੇ ਹਨਪਹਾੜਾਂ ਨੂੰ ਭੱਜ ਜਾਣਗੇ।ਵਾਦੀਆਂ ਦੇ ਕਬੂਤਰਾਂ ਵਾਂਗ,ਉਹ ਸਾਰੇ ਆਪਣੇ-ਆਪਣੇ ਪਾਪਾਂ ਲਈ ਰੋਣਗੇ।17ਸਾਰੇ ਹੱਥ ਨਿਰਬਲ ਹੋਣਗੇਅਤੇ ਸਾਰੇ ਗੋਡੇ ਪਾਣੀ ਵਾਂਗੂੰ ਕਮਜ਼ੋਰ ਹੋ ਜਾਣਗੇ।18ਉਹ ਤੱਪੜ ਪਾਉਣਅਤੇ ਡਰ ਦੇ ਕੱਪੜੇ ਵਾਲੇ ਪਹਿਨਣਗੇ।ਹਰ ਮੂੰਹ ਸ਼ਰਮ ਨਾਲ ਢੱਕਿਆ ਜਾਵੇਗਾ,ਅਤੇ ਹਰ ਇੱਕ ਸਿਰ ਮੁੰਨਿਆ ਜਾਵੇਗਾ।
19“ ‘ਉਹ ਆਪਣੀ ਚਾਂਦੀ ਨੂੰ ਗਲੀਆਂ ਵਿੱਚ ਸੁੱਟ ਦੇਣਗੇ,ਅਤੇ ਉਹਨਾਂ ਦਾ ਸੋਨਾ ਅਸ਼ੁੱਧ ਚੀਜ਼ ਮੰਨਿਆ ਜਾਵੇਗਾ।ਉਹਨਾਂ ਦਾ ਸੋਨਾ ਅਤੇ ਚਾਂਦੀਯਾਹਵੇਹ ਦੇ ਕ੍ਰੋਧ ਦੇ ਦਿਨਉਹਨਾਂ ਨੂੰ ਛੁਡਾਉਣ ਦੇ ਯੋਗ ਨਹੀਂ ਹੋਵੇਗਾ।ਇਹ ਨਾ ਉਹਨਾਂ ਦੀ ਭੁੱਖ ਮਿਟਾਏਗਾ ਅਤੇ ਨਾ ਹੀ ਉਹਨਾਂ ਦਾ ਪੇਟ ਭਰੇਗਾ,ਕਿਉਂ ਜੋ ਇਸ ਨੇ ਉਹਨਾਂ ਨੂੰ ਪਾਪ ਵਿੱਚ ਠੋਕਰ ਖਾਧੀ ਹੈ।20ਉਹ ਆਪਣੇ ਸੁੰਦਰ ਗਹਿਣਿਆਂ ਉੱਤੇ ਮਾਣ ਕਰਦੇ ਸਨਅਤੇ ਉਹਨਾਂ ਨੇ ਉਹਨਾਂ ਦੇ ਨਾਲ ਆਪਣੀਆਂ ਘਿਣਾਉਣੀਆਂ ਮੂਰਤਾਂਅਤੇ ਭੈੜੀਆਂ ਵਸਤਾਂ ਬਣਾਈਆਂ;ਇਸ ਲਈ ਮੈਂ ਉਸ ਨੂੰ ਉਹਨਾਂ ਲਈ ਅਸ਼ੁੱਧ ਠਹਿਰਾਵਾਂਗਾ।21ਮੈਂ ਉਹਨਾਂ ਦੀ ਦੌਲਤ ਨੂੰ ਲੁੱਟਣ ਲਈ ਪਰਦੇਸੀਆਂ ਨੂੰ ਦੇ ਦਿਆਂਗਾ,ਅਤੇ ਧਰਤੀ ਦੇ ਦੁਸ਼ਟ ਉਸ ਨੂੰ ਲੁੱਟ ਲੈਣਗੇਉਹ ਉਹਨਾਂ ਨੂੰ ਭਰਿਸ਼ਟ ਕਰਨਗੇ।22ਮੈਂ ਲੋਕਾਂ ਤੋਂ ਆਪਣਾ ਮੂੰਹ ਮੋੜ ਲਵਾਂਗਾ,ਅਤੇ ਲੁਟੇਰੇ ਉਸ ਥਾਂ ਨੂੰ ਅਪਵਿੱਤਰ ਕਰਨਗੇ ਜਿਸਦਾ ਮੈਂ ਖ਼ਜ਼ਾਨਾ ਰੱਖਦਾ ਹਾਂ।ਉਹ ਇਸ ਵਿੱਚ ਦਾਖਲ ਹੋਣਗੇਅਤੇ ਇਸਨੂੰ ਅਸ਼ੁੱਧ ਕਰ ਦੇਣਗੇ।
23“ ‘ਜ਼ੰਜੀਰਾਂ ਤਿਆਰ ਕਰ!ਇਸ ਲਈ ਕਿ ਦੇਸ ਕਤਲ ਦੇ ਅਪਰਾਧਾਂ ਨਾਲ ਭਰਿਆ ਹੋਇਆ ਹੈਅਤੇ ਸ਼ਹਿਰ ਜ਼ੁਲਮ ਨਾਲ ਭਰਿਆ ਹੋਇਆ ਹੈ।24ਮੈਂ ਕੌਮਾਂ ਵਿੱਚੋਂ ਸਭ ਤੋਂ ਦੁਸ਼ਟ ਲੋਕਾਂ ਨੂੰਉਹਨਾਂ ਦੇ ਘਰਾਂ ਉੱਤੇ ਕਬਜ਼ਾ ਕਰਨ ਲਈ ਲਿਆਵਾਂਗਾ।ਮੈਂ ਬਲਵੰਤਾ ਦੇ ਹੰਕਾਰ ਨੂੰ ਖ਼ਤਮ ਕਰ ਦਿਆਂਗਾ,ਅਤੇ ਉਹਨਾਂ ਦੇ ਪਵਿੱਤਰ ਸਥਾਨ ਭਰਿਸ਼ਟ ਕੀਤੇ ਜਾਣਗੇ।25ਜਦੋਂ ਦਹਿਸ਼ਤ ਆਵੇਗੀ,ਉਹ ਵਿਅਰਥ ਸ਼ਾਂਤੀ ਦੀ ਭਾਲ ਕਰਨਗੇ।26ਬਿਪਤਾ ਉੱਤੇ ਬਿਪਤਾ ਆਵੇਗੀ,ਅਤੇ ਅਫਵਾਹ ਉੱਤੇ ਅਫਵਾਹ।ਉਹ ਨਬੀ ਦੇ ਦਰਸ਼ਨ ਦੀ ਭਾਲ ਵਿੱਚ ਜਾਣਗੇ,ਪਰ ਜਾਜਕ ਕੋਲੋਂ ਬਿਵਸਥਾਅਤੇ ਬਜ਼ੁਰਗਾਂ ਕੋਲੋਂ ਸਲਾਹ ਨਹੀਂ ਹੋਵੇਗੀ।27ਰਾਜਾ ਸੋਗ ਕਰੇਗਾ,ਸ਼ਹਿਜ਼ਾਦਾ ਵਿਰਾਨੀ ਪਹਿਨੇਗਾ,ਅਤੇ ਦੇਸ ਦੇ ਲੋਕਾਂ ਦੇ ਹੱਥ ਕੰਬਣਗੇ।ਮੈਂ ਉਹਨਾਂ ਨਾਲ ਉਹਨਾਂ ਦੇ ਚਾਲ-ਚਲਣ ਦੇ ਅਨੁਸਾਰ ਪੇਸ਼ ਆਵਾਂਗਾ,ਅਤੇ ਉਹਨਾਂ ਦੇ ਕੰਮਾਂ ਦੇ ਅਨੁਸਾਰ ਮੈਂ ਉਹਨਾਂ ਦਾ ਨਿਆਂ ਕਰਾਂਗਾ।“ ‘ਫਿਰ ਉਹ ਜਾਣ ਲੈਣਗੇ ਕਿ ਮੈਂ ਯਾਹਵੇਹ ਹਾਂ।’ ”

Biblica, Inc.

https://app.library.bible/content/38de522697cd8943