ਉਪਦੇਸ਼ਕ4

ਜ਼ੁਲਮ, ਮਿਹਨਤ, ਦੋਸਤੀ

1ਮੈਂ ਮੁੜ ਕੇ ਉਹ ਸਾਰੇ ਜ਼ੁਲਮ ਨੂੰ ਦੇਖਿਆ ਜੋ ਸੂਰਜ ਦੇ ਹੇਠਾਂ ਹੋ ਰਿਹਾ ਸੀ,ਮੈਂ ਸਤਾਏ ਹੋਏ ਲੋਕਾਂ ਦੇ ਹੰਝੂ ਵੇਖੇਉਹਨਾਂ ਨੂੰ ਕੋਈ ਦਿਲਾਸਾ ਦੇਣ ਵਾਲਾ ਨਹੀਂ ਸੀਅਤੇ ਉਹਨਾਂ ਉੱਤੇ ਜ਼ੁਲਮ ਕਰਨ ਵਾਲੇ ਬਲਵੰਤ ਸਨ।ਅਤੇ ਉਹਨਾਂ ਨੂੰ ਕੋਈ ਦਿਲਾਸਾ ਦੇਣ ਵਾਲਾ ਨਹੀਂ ਸੀ।2ਅਤੇ ਮੈਂ ਐਲਾਨ ਕੀਤਾ ਕਿ ਮਰੇ ਹੋਏਜੋ ਪਹਿਲਾਂ ਹੀ ਮਰ ਚੁੱਕੇ ਸਨਉਹ ਜੀਉਂਦਿਆਂ ਨਾਲੋਂ ਵੀ ਖੁਸ਼ ਹਨ,ਜੋ ਅਜੇ ਵੀ ਜਿਉਂਦੇ ਹਨ।3ਪਰ ਦੋਹਾਂ ਨਾਲੋਂ ਚੰਗਾ ਉਹ ਹੈਜਿਸ ਨੇ ਕਦੇ ਜਨਮ ਨਹੀਂ ਲਿਆਜਿਸ ਨੇ ਉਹ ਬੁਰਾਈ ਨਹੀਂ ਵੇਖੀਜੋ ਸੂਰਜ ਦੇ ਹੇਠਾਂ ਹੁੰਦੀ ਹੈ।
4ਇਸ ਲਈ ਮੈਂ ਸਾਰੀ ਮਿਹਨਤ ਅਤੇ ਸਾਰੀ ਕਾਮਯਾਬੀ ਨੂੰ ਵੇਖਿਆ ਜੋ ਮਨੁੱਖ ਦੀ ਆਪਣੇ ਗੁਆਂਢੀ ਨਾਲ ਈਰਖਾ ਦੇ ਕਾਰਨ ਹੈ, ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ।5ਮੂਰਖ ਆਪਣੇ ਹੱਥ ਉੱਤੇ ਹੱਥ ਰੱਖਦਾ ਹੈਅਤੇ ਆਪਣੇ ਆਪ ਨੂੰ ਹੀ ਬਰਬਾਦ ਕਰਦਾ ਹੈ।6ਸੁੱਖ ਦਾ ਇੱਕ ਮੁੱਠੀ ਭਰਅਤੇ ਉਹਨਾਂ ਦੋ ਮੁੱਠੀਆਂ ਨਾਲੋਂ ਚੰਗਾ ਹੈ, ਜਿਸ ਦੇ ਵਿੱਚ ਕਸ਼ਟਅਤੇ ਹਵਾ ਦਾ ਫੱਕਣਾ ਹੋਵੇ।
7ਫੇਰ ਮੈਂ ਸੂਰਜ ਦੇ ਹੇਠਾਂ ਕੁਝ ਵਿਅਰਥ ਵੇਖਿਆ,8ਉੱਥੇ ਇਕੱਲਾ ਆਦਮੀ ਸੀ;ਉਸ ਦਾ ਨਾ ਕੋਈ ਪੁੱਤਰ ਸੀ ਅਤੇ ਨਾ ਹੀ ਕੋਈ ਭਰਾ;ਉਸ ਦੀ ਮਿਹਨਤ ਦਾ ਕੋਈ ਅੰਤ ਨਹੀਂ ਸੀਤਾਂ ਵੀ ਉਸ ਦੀਆਂ ਅੱਖਾਂ ਆਪਣੇ ਧਨ ਨਾਲ ਸੰਤੁਸ਼ਟ ਨਹੀਂ ਸਨ।ਨਾ ਹੀ ਉਹ ਆਖਦਾ ਸੀ ਕਿ ਮੈਂ ਕਿਸ ਲਈ ਮਿਹਨਤ ਕਰ ਰਿਹਾ ਹਾਂਅਤੇ ਮੈਂ ਆਪਣੇ ਆਪ ਨੂੰ ਅਨੰਦ ਤੋਂ ਕਿਉਂ ਵਾਂਝਾ ਕਰ ਰਿਹਾ ਹਾਂ?ਇਹ ਵੀ ਵਿਅਰਥ,ਅਤੇ ਇੱਕ ਮੰਦਭਾਗਾ ਕਾਰੋਬਾਰ ਹੈ!
9ਇੱਕ ਨਾਲੋਂ ਦੋ ਚੰਗੇ ਹਨਕਿਉਂਕਿ ਉਹਨਾਂ ਦੀ ਮਿਹਨਤ ਦਾ ਚੰਗਾ ਨਫ਼ਾ ਮਿਲੇਗਾ।10ਜੇਕਰ ਇਹਨਾਂ ਵਿੱਚੋਂ ਕੋਈ ਵੀ ਡਿੱਗਦਾ ਹੈਇੱਕ-ਦੂਜੇ ਦੀ ਮਦਦ ਕਰ ਸਕਦਾ ਹੈ,ਪਰ ਦੁੱਖ ਹੈ ਉਸ ਮਨੁੱਖ ਉੱਤੇ ਜੋ ਇਕੱਲਾ ਡਿੱਗਦਾ ਹੈ,ਅਤੇ ਉਹਨਾਂ ਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੈ।11ਜੇਕਰ ਦੋਵੇਂ ਇਕੱਠੇ ਲੇਟਦੇ ਹਨ ਤਾਂ ਉਹ ਨਿੱਘੇ ਰਹਿਣਗੇ,ਪਰ ਕੋਈ ਇਕੱਲਾ ਕਿਵੇਂ ਨਿੱਘਾ ਰਹਿ ਸਕਦਾ ਹੈ?12ਅਤੇ ਜੇ ਕੋਈ ਇੱਕ ਉੱਤੇ ਪਰਬਲ ਹੋ ਜਾਵੇਤਾਂ ਦੋਵੇਂ ਆਪਣਾ ਬਚਾਅ ਕਰ ਸਕਦੇ ਹਨ,ਤਿੰਨ੍ਹ ਡੋਰੀਆਂ ਨਾਲ ਬਣੀ ਹੋਈ ਰੱਸੀ ਜਲਦੀ ਨਹੀਂ ਟੁੱਟਦੀ।

ਤਰੱਕੀ ਵਿਅਰਥ ਹੈ

13ਇੱਕ ਬੁੱਢੇ ਪਰ ਮੂਰਖ ਰਾਜੇ ਨਾਲੋਂ ਇੱਕ ਗਰੀਬ ਪਰ ਬੁੱਧੀਮਾਨ ਨੌਜਵਾਨ ਚੰਗਾ ਹੈ ਜੋ ਹੁਣ ਚੇਤਾਵਨੀ ਵੱਲ ਧਿਆਨ ਦੇਣਾ ਨਹੀਂ ਜਾਣਦਾ।14ਹੋ ਸਕਦਾ ਹੈ ਕਿ ਜਵਾਨ ਜੇਲ੍ਹ ਤੋਂ ਨਿੱਕਲ ਕੇ ਰਾਜ ਕਰਨ ਆਇਆ ਹੋਵੇ ਜਾਂ ਉਹ ਆਪਣੇ ਰਾਜ ਵਿੱਚ ਗਰੀਬ ਜੰਮਿਆ ਹੋਵੇ।15ਮੈਂ ਦੇਖਿਆ ਕਿ ਸੂਰਜ ਦੇ ਹੇਠਾਂ ਰਹਿਣ ਵਾਲੇ ਅਤੇ ਤੁਰਨ ਵਾਲੇ ਸਾਰੇ ਲੋਕ ਰਾਜੇ ਦੇ ਉੱਤਰਾਧਿਕਾਰੀ, ਜਵਾਨੀ ਦਾ ਪਿੱਛਾ ਕਰਦੇ ਸਨ।16ਉਹਨਾਂ ਸਾਰਿਆਂ ਲੋਕਾਂ ਦਾ ਕੋਈ ਅੰਤ ਨਹੀਂ ਸੀ ਜੋ ਉਹਨਾਂ ਤੋਂ ਪਹਿਲਾਂ ਸਨ ਪਰ ਜੋ ਬਾਅਦ ਵਿੱਚ ਆਏ ਉਹ ਉਸ ਨਾਲ ਖੁਸ਼ ਹੋਣਗੇ, ਇਹ ਵੀ ਵਿਅਰਥ ਹੈ ਅਤੇ ਜਿਵੇਂ ਹਵਾ ਦਾ ਫੱਕਣਾ ਹੈ।

Biblica, Inc.

https://app.library.bible/content/38de522697cd8943