ਉਪਦੇਸ਼ਕ1
ਸਭ ਕੁਝ ਵਿਅਰਥ ਹੈ
1ਯੇਰੂਸ਼ਲੇਮ ਦੇ ਰਾਜਾ, ਦਾਵੀਦ ਦੇ ਪੁੱਤਰ, ਉਪਦੇਸ਼ਕ ਦੇ ਬਚਨ।2ਉਪਦੇਸ਼ਕ ਆਖਦਾ ਹੈ,“ਵਿਅਰਥ! ਵਿਅਰਥ!ਬਿਲਕੁਲ!ਸਭ ਕੁਝ ਅਰਥਹੀਣ ਹੈ।”3ਲੋਕਾਂ ਨੂੰ ਆਪਣੀ ਸਾਰੀ ਮਿਹਨਤ ਤੋਂ ਕੀ ਲਾਭ ਹੁੰਦਾ ਹੈ,ਜੋ ਉਹ ਸੂਰਜ ਦੇ ਹੇਠਾਂ ਕਰਦੇ ਹਨ?4ਇੱਕ ਪੀੜ੍ਹੀ ਚਲੀ ਜਾਂਦੀ ਅਤੇ ਦੂਸਰੀ ਆ ਜਾਂਦੀ ਹੈ,ਪਰ ਧਰਤੀ ਸਦਾ ਅਟੱਲ ਰਹਿੰਦੀ ਹੈ।5ਸੂਰਜ ਚੜ੍ਹਦਾ ਹੈ ਅਤੇ ਸੂਰਜ ਡੁੱਬਦਾ ਹੈ,ਅਤੇ ਜਲਦੀ ਹੀ ਉੱਥੇ ਵਾਪਸ ਮੁੜ ਜਾਂਦਾ ਹੈ ਜਿੱਥੋਂ ਉਹ ਚੜ੍ਹਦਾ ਹੈ।6ਹਵਾ ਦੱਖਣ ਵੱਲੋਂ ਵਗਦੀ ਹੈਅਤੇ ਉੱਤਰ ਵੱਲ ਮੁੜਦੀ ਹੈ,ਇਹ ਗੋਲ-ਗੋਲ ਘੁੰਮ ਕੇਆਪਣੇ ਰਸਤੇ ਤੇ ਵਾਪਸ ਆ ਜਾਂਦੀ ਹੈ।7ਸਾਰੀਆਂ ਨਦੀਆਂ ਸਮੁੰਦਰ ਵਿੱਚ ਆ ਪੈਦੀਆਂ ਹਨ,ਫਿਰ ਵੀ ਸਮੁੰਦਰ ਕਦੇ ਨਹੀਂ ਭਰਦਾ।ਜਿੱਥੋਂ ਨਦੀਆਂ ਨਿੱਕਲਦੀਆਂ ਹਨ,ਉੱਥੇ ਹੀ ਮੁੜ ਜਾਂਦੀਆਂ ਹਨ।8ਸਾਰੀਆਂ ਚੀਜ਼ਾਂ ਥੱਕਾਉਂਣ ਵਾਲੀਆਂ ਹਨ,ਜਿਸ ਦੇ ਬਾਰੇ ਮਨੁੱਖ ਬੋਲ ਨਹੀਂ ਸਕਦਾ,ਅੱਖ ਵੇਖਣ ਤੋਂ ਨਹੀਂ ਰੱਜ ਸੱਕਦੀ,ਨਾ ਕੰਨ ਸੁਣਨ ਤੋਂ ਰੱਜਦੇ ਹਨ।9ਜੋ ਹੋ ਚੁੱਕਿਆ ਹੈ ਉਹ ਦੁਬਾਰਾ ਹੋਵੇਗਾ,ਜੋ ਕੀਤਾ ਗਿਆ ਹੈ ਉਹ ਦੁਬਾਰਾ ਕੀਤਾ ਜਾਵੇਗਾਸੂਰਜ ਦੇ ਹੇਠਾਂ ਕੁਝ ਵੀ ਨਵਾਂ ਨਹੀਂ ਹੈ।10ਕੀ ਕੁਝ ਅਜਿਹਾ ਹੈ ਜਿਸ ਬਾਰੇ ਕੋਈ ਕਹਿ ਸਕਦਾ ਹੈ,“ਦੇਖੋ! ਇਹ ਕੁਝ ਨਵਾਂ ਹੈ”?ਇਹ ਪਹਿਲਾ ਹੀ ਇੱਥੇ ਸੀ,ਇਹ ਸਾਡੇ ਸਮੇਂ ਤੋਂ ਪਹਿਲਾਂ ਇੱਥੇ ਸੀ।11ਕੋਈ ਵੀ ਪਿਛਲੀਆਂ ਪੀੜ੍ਹੀਆਂ ਨੂੰ ਯਾਦ ਨਹੀਂ ਕਰਦਾ,ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀਉਹਨਾਂ ਨੂੰ ਵੀ ਯਾਦ ਨਹੀਂ ਕਰਨਗੇਜੋ ਉਹਨਾਂ ਦਾ ਅਨੁਸਰਣ ਕਰਦੇ ਹਨ।ਬੁੱਧ ਅਰਥਹੀਣ ਹੈ
12ਮੈਂ ਉਪਦੇਸ਼ਕ ਯੇਰੂਸ਼ਲੇਮ ਉੱਤੇ ਰਾਜਾ ਸੀ।13ਮੈਂ ਆਪਣਾ ਮਨ ਲਾਇਆ ਤਾਂ ਕਿ ਜੋ ਕੁਝ ਅਕਾਸ਼ ਦੇ ਹੇਠ ਹੁੰਦਾ ਹੈ, ਬੁੱਧ ਨਾਲ ਉਸ ਸਭ ਦੀ ਭਾਲ ਕਰਾਂ ਅਤੇ ਖੋਜ ਕੱਢਾਂ। ਪਰਮੇਸ਼ਵਰ ਨੇ ਮਨੁੱਖ ਦੇ ਵੰਸ਼ ਨੂੰ ਵੱਡਾ ਕਸ਼ਟ ਦਿੱਤਾ ਹੈ, ਜਿਸ ਦੇ ਵਿੱਚ ਉਹ ਲੱਗੇ ਰਹਿਣ!14ਮੈਂ ਉਹ ਸਾਰੀਆਂ ਚੀਜ਼ਾਂ ਦੇਖਿਆ ਹਨ ਜੋ ਸੂਰਜ ਦੇ ਹੇਠਾਂ ਕੀਤੀਆਂ ਜਾਂਦੀਆਂ ਹਨ, ਉਹ ਸਾਰੀਆਂ ਵਿਅਰਥ ਹਨ ਜਿਵੇਂ ਹਵਾ ਦਾ ਫੱਕਣਾ ਹੈ।15ਜੋ ਟੇਢਾ ਹੈ ਉਹ ਸਿੱਧਾ ਨਹੀਂ ਬਣ ਸਕਦਾ,ਜੋ ਨਹੀਂ ਹੈ ਉਸਨੂੰ ਗਿਣਿਆ ਨਹੀਂ ਜਾ ਸਕਦਾ।16ਮੈਂ ਆਪਣੇ-ਆਪ ਨੂੰ ਕਿਹਾ, “ਵੇਖੋ, ਮੇਰੇ ਤੋਂ ਪਹਿਲਾਂ ਯੇਰੂਸ਼ਲੇਮ ਉੱਤੇ ਰਾਜ ਕਰਨ ਵਾਲੇ ਕਿਸੇ ਵੀ ਵਿਅਕਤੀ ਨਾਲੋਂ ਮੈਂ ਸਿਆਣਪ ਵਿੱਚ ਵੱਧ ਗਿਆ ਹਾਂ। ਮੈਂ ਬਹੁਤ ਸਾਰੀ ਬੁੱਧ ਅਤੇ ਗਿਆਨ ਦਾ ਅਨੁਭਵ ਕੀਤਾ ਹੈ।”17ਫਿਰ ਮੈਂ ਆਪਣੇ ਆਪ ਨੂੰ ਬੁੱਧ ਨੂੰ ਜਾਨਣ ਵਿੱਚ ਅਤੇ ਪਾਗਲਪਨ ਅਤੇ ਮੂਰਖਤਾ ਨੂੰ ਸਮਝਣ ਵਿੱਚ ਲਾਇਆ ਪਰ ਮੈਂ ਸਿੱਖਿਆ ਕਿ ਇਹ ਵੀ ਹਵਾ ਦਾ ਫੱਕਣਾ ਹੈ।18ਕਿਉਂਕਿ ਜ਼ਿਆਦਾ ਬੁੱਧ ਨਾਲ ਜ਼ਿਆਦਾ ਦੁੱਖ ਆਉਂਦੇ ਹਨ,ਜਿਹੜਾ ਗਿਆਨ ਵਧਾਉਂਦਾ ਹੈ ਉਹ ਸਿਰ ਦਰਦੀ ਵਧਾਉਂਦਾ ਹੈ।Biblica, Inc.