2 ਇਤਿਹਾਸ29

ਹਿਜ਼ਕੀਯਾਹ ਦਾ ਭਵਨ ਨੂੰ ਸ਼ੁੱਧ ਕਰਨਾ

1ਹਿਜ਼ਕੀਯਾਹ ਪੱਚੀ ਸਾਲਾਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸਨੇ ਯੇਰੂਸ਼ਲੇਮ ਵਿੱਚ ਉਨੱਤੀ ਸਾਲ ਰਾਜ ਕੀਤਾ। ਉਸ ਦੀ ਮਾਤਾ ਦਾ ਨਾਮ ਅਬੀਯਾਹ ਸੀ ਜੋ ਜ਼ਕਰਯਾਹ ਦੀ ਧੀ ਸੀ।2ਉਸਨੇ ਉਹੀ ਕੀਤਾ ਜੋ ਯਾਹਵੇਹ ਦੀ ਨਿਗਾਹ ਵਿੱਚ ਸਹੀ ਸੀ, ਜਿਵੇਂ ਉਸਦੇ ਪਿਤਾ ਦਾਵੀਦ ਨੇ ਕੀਤਾ ਸੀ।
3ਆਪਣੇ ਰਾਜ ਦੇ ਪਹਿਲੇ ਸਾਲ ਦੇ ਪਹਿਲੇ ਮਹੀਨੇ ਵਿੱਚ, ਉਸ ਨੇ ਯਾਹਵੇਹ ਦੇ ਭਵਨ ਦੇ ਦਰਵਾਜ਼ੇ ਖੋਲ੍ਹੇ ਅਤੇ ਉਹਨਾਂ ਦੀ ਮੁਰੰਮਤ ਕੀਤੀ।4ਉਹ ਜਾਜਕਾਂ ਅਤੇ ਲੇਵੀਆਂ ਨੂੰ ਲੈ ਆਇਆ ਅਤੇ ਉਹਨਾਂ ਨੂੰ ਪੂਰਬ ਵੱਲ ਮੈਦਾਨ ਵਿੱਚ ਇਕੱਠਾ ਕੀਤਾ5ਅਤੇ ਆਖਿਆ, “ਹੇ ਲੇਵੀਓ, ਮੇਰੀ ਗੱਲ ਸੁਣੋ! ਹੁਣ ਆਪਣੇ ਆਪ ਨੂੰ ਪਵਿੱਤਰ ਕਰੋ ਅਤੇ ਆਪਣੇ ਪੁਰਖਿਆਂ ਦੇ ਪਰਮੇਸ਼ਵਰ, ਯਾਹਵੇਹ ਦੇ ਭਵਨ ਨੂੰ ਪਵਿੱਤਰ ਕਰੋ। ਪਵਿੱਤਰ ਅਸਥਾਨ ਤੋਂ ਸਾਰੀ ਅਸ਼ੁੱਧ ਨੂੰ ਹਟਾਓ।6ਸਾਡੇ ਪੁਰਖਿਆਂ ਨੇ ਬੇਈਮਾਨੀ ਕੀਤੀ; ਉਹਨਾਂ ਨੇ ਸਾਡੇ ਪਰਮੇਸ਼ਵਰ ਦੀ ਨਿਗਾਹ ਵਿੱਚ ਬੁਰਾ ਕੀਤਾ ਅਤੇ ਉਸਨੂੰ ਤਿਆਗ ਦਿੱਤਾ। ਉਹਨਾਂ ਨੇ ਯਾਹਵੇਹ ਦੇ ਨਿਵਾਸ ਅਸਥਾਨ ਵੱਲੋਂ ਮੂੰਹ ਮੋੜ ਲਿਆ ਅਤੇ ਉਸ ਦੀ ਵੱਲ ਆਪਣੀ ਪਿੱਠ ਕਰ ਦਿੱਤੀ।7ਉਹਨਾਂ ਨੇ ਡੇਉੜ੍ਹੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਅਤੇ ਦੀਵੇ ਬੁਝਾ ਦਿੱਤੇ ਉਹਨਾਂ ਨੇ ਧੂਪ ਨਹੀਂ ਧੁਖਾਈ ਅਤੇ ਉਹਨਾਂ ਨੇ ਇਸਰਾਏਲ ਦੇ ਪਰਮੇਸ਼ਵਰ ਦੇ ਪਵਿੱਤਰ ਅਸਥਾਨ ਵਿੱਚ ਹੋਮ ਦੀ ਬਲੀ ਨਹੀਂ ਚੜ੍ਹਾਈ।8ਇਸ ਲਈ ਯਾਹਵੇਹ ਦਾ ਕ੍ਰੋਧ ਯਹੂਦਾਹ ਅਤੇ ਯੇਰੂਸ਼ਲੇਮ ਉੱਤੇ ਆ ਪਿਆ ਹੈ, ਅਤੇ ਉਸ ਨੇ ਉਹਨਾਂ ਨੂੰ ਛੱਡ ਦਿੱਤਾ ਹੈ ਅਤੇ ਉਹਨਾਂ ਨੂੰ ਹੌਲ, ਹੈਰਾਨੀ ਅਤੇ ਧਿੱਤਕਾਰ ਵਿੱਚ ਪਾ ਦਿੱਤਾ ਜਿਵੇਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖਦੇ ਹੋ।9ਇਹੀ ਕਾਰਨ ਹੈ ਕਿ ਸਾਡੇ ਪਿਉ ਤਲਵਾਰ ਨਾਲ ਮਾਰੇ ਗਏ ਹਨ ਅਤੇ ਕਿਉਂ ਸਾਡੇ ਪੁੱਤਰ ਅਤੇ ਧੀਆਂ ਅਤੇ ਸਾਡੀਆਂ ਪਤਨੀਆਂ ਕੈਦ ਵਿੱਚ ਹਨ।10ਹੁਣ ਮੈਂ ਇਸਰਾਏਲ ਦੇ ਪਰਮੇਸ਼ਵਰ ਨਾਲ ਨੇਮ ਬੰਨ੍ਹਣ ਦਾ ਇਰਾਦਾ ਰੱਖਦਾ ਹਾਂ, ਤਾਂ ਜੋ ਉਸ ਦਾ ਭਿਆਨਕ ਕ੍ਰੋਧ ਸਾਡੇ ਤੋਂ ਹਟ ਜਾਵੇ।11ਮੇਰੇ ਪੁੱਤਰੋ, ਹੁਣ ਲਾਪਰਵਾਹ ਨਾ ਹੋਵੋ, ਕਿਉਂਕਿ ਯਾਹਵੇਹ ਨੇ ਤੁਹਾਨੂੰ ਉਸ ਦੇ ਅੱਗੇ ਖੜ੍ਹੇ ਹੋਣ, ਉਸ ਦੀ ਸੇਵਾ ਕਰਨ, ਉਸ ਦੇ ਸੇਵਾਦਾਰ ਬਣਨ ਲਈ ਅਤੇ ਧੂਪ ਧੁਖਾਉਣ ਲਈ ਚੁਣਿਆ ਹੈ।”
12ਤਦ ਇਹ ਲੇਵੀ ਕੰਮ ਕਰਨ ਲੱਗੇ:
ਕੋਹਾਥੀਆਂ ਵਿੱਚੋਂ: ਅਮਾਸਈ ਦਾ ਪੁੱਤਰ ਮਹਥ ਅਤੇ ਅਜ਼ਰਯਾਹ ਦਾ ਪੁੱਤਰ ਯੋਏਲ; ਮੇਰਾਰੀਆਂ ਵਿੱਚੋਂ: ਅਬਦੀ ਦਾ ਪੁੱਤਰ ਕੀਸ਼ ਅਤੇ ਯਹਲਲੇਲ ਦਾ ਪੁੱਤਰ ਅਜ਼ਰਯਾਹ; ਗੇਰਸ਼ੋਨੀਆਂ ਵਿੱਚੋਂ: ਜ਼ਿੰਮਾਹ ਦਾ ਪੁੱਤਰ ਯੋਆਹ ਅਤੇ ਯੋਆਹ ਦਾ ਪੁੱਤਰ ਅਦਨ;
13ਅਲੀਸਾਫ਼ਾਨ ਦੇ ਉੱਤਰਾਧਿਕਾਰੀਆਂ ਵਿੱਚੋਂ: ਸ਼ਿਮਰੀ ਅਤੇ ਯਈਏਲ; ਆਸਾਫ਼ ਦੇ ਉੱਤਰਾਧਿਕਾਰੀਆਂ ਵਿੱਚੋਂ: ਜ਼ਕਰਯਾਹ ਅਤੇ ਮੱਤਨਯਾਹ;14ਹੇਮਾਨ ਦੇ ਉੱਤਰਾਧਿਕਾਰੀਆਂ ਵਿੱਚੋਂ: ਯਹੀਏਲ ਅਤੇ ਸ਼ਿਮਈ; ਯਦੂਥੂਨ ਦੇ ਉੱਤਰਾਧਿਕਾਰੀਆਂ ਵਿੱਚੋਂ: ਸ਼ਮਅਯਾਹ ਅਤੇ ਉਜ਼ੀਏਲ।
15ਜਦੋਂ ਉਹਨਾਂ ਨੇ ਆਪਣੇ ਸਾਥੀ ਲੇਵੀਆਂ ਨੂੰ ਇਕੱਠਾ ਕੀਤਾ ਅਤੇ ਆਪਣੇ ਆਪ ਨੂੰ ਪਵਿੱਤਰ ਕੀਤਾ, ਤਾਂ ਉਹ ਯਾਹਵੇਹ ਦੇ ਭਵਨ ਨੂੰ ਸ਼ੁੱਧ ਕਰਨ ਲਈ ਅੰਦਰ ਗਏ, ਜਿਵੇਂ ਕਿ ਰਾਜਾ ਨੇ ਹੁਕਮ ਦਿੱਤਾ ਸੀ, ਯਾਹਵੇਹ ਦੇ ਬਚਨ ਦੀ ਪਾਲਣਾ ਕੀਤੀ।16ਜਾਜਕ ਇਸ ਨੂੰ ਸ਼ੁੱਧ ਕਰਨ ਲਈ ਯਾਹਵੇਹ ਦੇ ਪਵਿੱਤਰ ਅਸਥਾਨ ਵਿੱਚ ਗਏ। ਉਹ ਯਾਹਵੇਹ ਦੇ ਭਵਨ ਦੇ ਵਿਹੜੇ ਵਿੱਚ ਉਹ ਸਾਰੀਆਂ ਅਸ਼ੁੱਧ ਚੀਜ਼ਾਂ ਲੈ ਕੇ ਆਏ ਜੋ ਉਹਨਾਂ ਨੇ ਯਾਹਵੇਹ ਦੇ ਭਵਨ ਵਿੱਚ ਪਾਈਆਂ ਸਨ। ਲੇਵੀਆਂ ਨੇ ਇਸ ਨੂੰ ਲੈ ਲਿਆ ਅਤੇ ਕਿਦਰੋਨ ਘਾਟੀ ਵਿੱਚ ਲੈ ਗਏ।17ਉਹਨਾਂ ਨੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਵਿੱਤਰ ਰਸਮ ਸ਼ੁਰੂ ਕੀਤੀ, ਅਤੇ ਮਹੀਨੇ ਦੇ ਅੱਠਵੇਂ ਦਿਨ ਤੱਕ ਉਹ ਯਾਹਵੇਹ ਦੇ ਦਰਵਾਜ਼ੇ ਤੇ ਪਹੁੰਚ ਗਏ। ਅੱਠ ਹੋਰ ਦਿਨਾਂ ਲਈ ਉਹਨਾਂ ਨੇ ਪਹਿਲੇ ਮਹੀਨੇ ਦੀ ਸੋਲਾਂ ਤਾਰੀਖ਼ ਨੂੰ ਸਮਾਪਤ ਕਰਦੇ ਹੋਏ, ਯਾਹਵੇਹ ਦੇ ਭਵਨ ਨੂੰ ਪਵਿੱਤਰ ਕੀਤਾ।
18ਤਦ ਉਹਨਾਂ ਨੇ ਹਿਜ਼ਕੀਯਾਹ ਪਾਤਸ਼ਾਹ ਦੇ ਸਾਹਮਣੇ ਜਾ ਕੇ ਆਖਿਆ: “ਕਿ ਅਸੀਂ ਯਾਹਵੇਹ ਦੇ ਸਾਰੇ ਭਵਨ ਨੂੰ ਅਤੇ ਹੋਮ ਬਲੀ ਦੀ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ, ਉਸ ਦੀ ਚੜ੍ਹਤ ਦੀ ਰੋਟੀ ਦੀ ਮੇਜ਼ ਨੂੰ ਅਤੇ ਉਸ ਦੇ ਸਾਰੇ ਭਾਂਡਿਆਂ ਨੂੰ ਸਾਫ਼ ਕਰ ਦਿੱਤਾ ਹੈ।19ਅਤੇ ਉਹਨਾਂ ਸਾਰਿਆਂ ਭਾਂਡਿਆਂ ਨੂੰ ਜਿਨ੍ਹਾਂ ਨੂੰ ਆਹਾਜ਼ ਪਾਤਸ਼ਾਹ ਨੇ ਆਪਣੇ ਰਾਜ ਵਿੱਚ ਬੇਈਮਾਨੀ ਦੇ ਕਾਰਨ ਰੱਦ ਕਰ ਛੱਡਿਆ ਸੀ ਅਸੀਂ ਪਵਿੱਤਰ ਕਰ ਦਿੱਤਾ ਅਤੇ ਵੇਖੋ, ਉਹ ਯਾਹਵੇਹ ਦੀ ਜਗਵੇਦੀ ਦੇ ਸਾਹਮਣੇ ਹਨ।”
20ਅਗਲੀ ਸਵੇਰ ਰਾਜਾ ਹਿਜ਼ਕੀਯਾਹ ਨੇ ਸ਼ਹਿਰ ਦੇ ਅਧਿਕਾਰੀਆਂ ਨੂੰ ਇਕੱਠਾ ਕੀਤਾ ਅਤੇ ਯਾਹਵੇਹ ਦੇ ਭਵਨ ਨੂੰ ਗਿਆ।21ਉਹ ਸੱਤ ਬਲਦ, ਸੱਤ ਭੇਡੂ, ਸੱਤ ਭੇਡ ਦੇ ਬੱਚੇ ਅਤੇ ਸੱਤ ਬੱਕਰੇ ਰਾਜ, ਪਵਿੱਤਰ ਅਸਥਾਨ ਅਤੇ ਯਹੂਦਾਹ ਲਈ ਪਾਪ ਦੀ ਭੇਟ ਵਜੋਂ ਲਿਆਏ। ਰਾਜੇ ਨੇ ਹਾਰੋਨ ਦੇ ਉੱਤਰਾਧਿਕਾਰੀ ਜਾਜਕਾਂ ਨੂੰ ਹੁਕਮ ਦਿੱਤਾ ਕਿ ਉਹ ਇਨ੍ਹਾਂ ਨੂੰ ਯਾਹਵੇਹ ਦੀ ਜਗਵੇਦੀ ਉੱਤੇ ਚੜ੍ਹਾਉਣ।22ਇਸ ਲਈ ਉਹਨਾਂ ਨੇ ਬਲਦਾਂ ਨੂੰ ਵੱਢਿਆ ਅਤੇ ਜਾਜਕਾਂ ਨੇ ਖੂਨ ਲਿਆ ਅਤੇ ਜਗਵੇਦੀ ਉੱਤੇ ਛਿੜਕਿਆ। ਫਿਰ ਉਹਨਾਂ ਨੇ ਭੇਡੂਆਂ ਨੂੰ ਵੱਢਿਆ ਅਤੇ ਉਹਨਾਂ ਦਾ ਖੂਨ ਜਗਵੇਦੀ ਉੱਤੇ ਛਿੜਕਿਆ। ਫਿਰ ਉਹਨਾਂ ਨੇ ਲੇਲਿਆਂ ਨੂੰ ਵੱਢਿਆ ਅਤੇ ਉਹਨਾਂ ਦਾ ਲਹੂ ਜਗਵੇਦੀ ਉੱਤੇ ਛਿੜਕਿਆ।23ਪਾਪ ਦੀ ਭੇਟ ਲਈ ਬੱਕਰੀਆਂ ਨੂੰ ਰਾਜੇ ਅਤੇ ਸਭਾ ਦੇ ਸਾਮ੍ਹਣੇ ਲਿਆਂਦਾ ਗਿਆ ਅਤੇ ਉਹਨਾਂ ਨੇ ਉਹਨਾਂ ਉੱਤੇ ਆਪਣੇ ਹੱਥ ਰੱਖੇ।24ਫਿਰ ਜਾਜਕਾਂ ਨੇ ਬੱਕਰੀਆਂ ਨੂੰ ਵੱਢਿਆ ਅਤੇ ਸਾਰੇ ਇਸਰਾਏਲ ਦੇ ਪ੍ਰਾਸਚਿਤ ਲਈ ਪਾਪ ਦੀ ਭੇਟ ਲਈ ਉਹਨਾਂ ਦਾ ਲਹੂ ਜਗਵੇਦੀ ਉੱਤੇ ਚੜ੍ਹਾਇਆ, ਕਿਉਂਕਿ ਰਾਜੇ ਨੇ ਸਾਰੇ ਇਸਰਾਏਲ ਲਈ ਹੋਮ ਦੀ ਭੇਟ ਅਤੇ ਪਾਪ ਦੀ ਭੇਟ ਦਾ ਹੁਕਮ ਦਿੱਤਾ ਸੀ।
25ਅਤੇ ਉਸ ਨੇ ਯਾਹਵੇਹ ਦੇ ਭਵਨ ਵਿੱਚ ਲੇਵੀਆਂ ਨੂੰ ਛੈਣਿਆਂ, ਸਿਤਾਰਾਂ ਅਤੇ ਬਰਬਤਾਂ ਨਾਲ ਖੜ੍ਹੇ ਕੀਤਾ ਜਿਵੇਂ ਦਾਵੀਦ ਅਤੇ ਰਾਜਾ ਦੇ ਗੈਬਦਾਨ ਗਾਦ ਅਤੇ ਨਾਥਾਨ ਨਬੀ ਦੇ ਹੁਕਮ ਅਨੁਸਾਰ ਸੀ ਕਿਉਂ ਜੋ ਯਾਹਵੇਹ ਵੱਲੋਂ ਇਹ ਹੁਕਮ ਨਬੀਆਂ ਦੇ ਰਾਹੀਂ ਆਇਆ ਸੀ।26ਤਾਂ ਲੇਵੀ ਦਾਵੀਦ ਦੇ ਵਾਜਿਆਂ ਨੂੰ ਲੈ ਕੇ ਖਲੋਤੇ ਸਨ ਅਤੇ ਜਾਜਕ ਨਰਸਿੰਗੇ ਫੂਕਦੇ ਸਨ।
27ਹਿਜ਼ਕੀਯਾਹ ਨੇ ਜਗਵੇਦੀ ਉੱਤੇ ਹੋਮ ਦੀ ਬਲੀ ਚੜ੍ਹਾਉਣ ਦਾ ਹੁਕਮ ਦਿੱਤਾ। ਜਿਵੇਂ ਹੀ ਚੜ੍ਹਾਵਾ ਸ਼ੁਰੂ ਹੋਇਆ, ਤੂਰ੍ਹੀਆਂ ਅਤੇ ਇਸਰਾਏਲ ਦੇ ਰਾਜਾ ਦਾਵੀਦ ਦੇ ਸਾਜ਼ਾਂ ਦੇ ਨਾਲ, ਯਾਹਵੇਹ ਲਈ ਗਾਉਣਾ ਵੀ ਸ਼ੁਰੂ ਹੋਇਆ।28ਸਾਰੀ ਸਭਾ ਨੇ ਮੱਥਾ ਟੇਕਿਆ, ਜਦੋਂ ਕਿ ਸੰਗੀਤਕਾਰ ਸਾਜ਼ ਅਤੇ ਤੁਰ੍ਹੀਆਂ ਵਜਾਉਂਦੇ ਸਨ। ਇਹ ਸਭ ਕੁਝ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਹੋਮ ਦੀ ਬਲੀ ਪੂਰੀ ਨਹੀਂ ਹੋ ਜਾਂਦੀ।
29ਜਦੋਂ ਚੜ੍ਹਾਵਾ ਖਤਮ ਹੋ ਗਿਆ ਤਾਂ ਰਾਜਾ ਅਤੇ ਉਸ ਦੇ ਨਾਲ ਮੌਜੂਦ ਸਾਰੇ ਲੋਕਾਂ ਨੇ ਗੋਡੇ ਟੇਕ ਕੇ ਮੱਥਾ ਟੇਕਿਆ।30ਰਾਜਾ ਹਿਜ਼ਕੀਯਾਹ ਅਤੇ ਉਸ ਦੇ ਅਧਿਕਾਰੀਆਂ ਨੇ ਲੇਵੀਆਂ ਨੂੰ ਦਾਵੀਦ ਅਤੇ ਆਸਾਫ਼ ਦਰਸ਼ਕ ਦੇ ਸ਼ਬਦਾਂ ਨਾਲ ਯਾਹਵੇਹ ਦੀ ਉਸਤਤ ਕਰਨ ਦਾ ਹੁਕਮ ਦਿੱਤਾ। ਇਸ ਲਈ ਉਹਨਾਂ ਨੇ ਖੁਸ਼ੀ ਨਾਲ ਉਸਤਤ ਗਾਈ ਅਤੇ ਮੱਥਾ ਟੇਕਿਆ।
31ਫਿਰ ਹਿਜ਼ਕੀਯਾਹ ਨੇ ਕਿਹਾ, “ਤੁਸੀਂ ਹੁਣ ਆਪਣੇ ਆਪ ਨੂੰ ਯਾਹਵੇਹ ਨੂੰ ਸਮਰਪਿਤ ਕਰ ਦਿੱਤਾ ਹੈ। ਆਓ ਅਤੇ ਯਾਹਵੇਹ ਦੇ ਭਵਨ ਵਿੱਚ ਬਲੀਦਾਨ ਅਤੇ ਧੰਨਵਾਦ ਦੀਆਂ ਭੇਟਾਂ ਲੈ ਕੇ ਆਓ।” ਇਸ ਲਈ ਸਭਾ ਬਲੀਆਂ ਅਤੇ ਧੰਨਵਾਦ ਦੀਆਂ ਭੇਟਾਂ ਲੈ ਕੇ ਆਈ ਅਤੇ ਜਿਨ੍ਹਾਂ ਦੇ ਦਿਲਾਂ ਨੇ ਚਾਹਿਆ ਉਹ ਹੋਮ ਦੀਆਂ ਭੇਟਾਂ ਲਿਆਏ।
32ਸਭਾ ਵੱਲੋਂ ਲਿਆਂਦੇ ਗਏ ਹੋਮ ਬਲੀਆਂ ਦੀ ਗਿਣਤੀ ਸੱਤਰ ਬਲਦ, ਸੌ ਭੇਡੂ ਅਤੇ ਦੋ ਸੌ ਭੇਡ ਦੇ ਬੱਚੇ ਸਨ, ਇਹ ਸਾਰੇ ਯਾਹਵੇਹ ਲਈ ਹੋਮ ਦੀਆਂ ਭੇਟਾਂ ਲਈ ਸਨ।33ਬਲੀਦਾਨ ਵਜੋਂ ਪਵਿੱਤਰ ਕੀਤੇ ਗਏ ਜਾਨਵਰ ਛੇ ਸੌ ਬਲਦ ਅਤੇ ਤਿੰਨ ਹਜ਼ਾਰ ਭੇਡਾਂ ਅਤੇ ਬੱਕਰੀਆਂ ਸਨ।34ਹਾਲਾਂਕਿ ਜਾਜਕ ਸਾਰੀਆਂ ਹੋਮ ਦੀਆਂ ਭੇਟਾਂ ਦੀ ਚਮੜੀ ਬਣਾਉਣ ਲਈ ਬਹੁਤ ਘੱਟ ਸਨ, ਇਸ ਲਈ ਉਹਨਾਂ ਦੇ ਰਿਸ਼ਤੇਦਾਰ ਲੇਵੀਆਂ ਨੇ ਉਹਨਾਂ ਦੀ ਮਦਦ ਕੀਤੀ ਜਦੋਂ ਤੱਕ ਇਹ ਕੰਮ ਪੂਰਾ ਨਹੀਂ ਹੋ ਗਿਆ ਸੀ ਅਤੇ ਜਦੋਂ ਤੱਕ ਹੋਰ ਜਾਜਕਾਂ ਨੂੰ ਪਵਿੱਤਰ ਨਹੀਂ ਕੀਤਾ ਗਿਆ ਸੀ, ਕਿਉਂਕਿ ਲੇਵੀਆਂ ਨੇ ਜਾਜਕਾਂ ਨਾਲੋਂ ਆਪਣੇ ਆਪ ਨੂੰ ਪਵਿੱਤਰ ਕਰਨ ਵਿੱਚ ਵਧੇਰੇ ਇਮਾਨਦਾਰੀ ਨਾਲ ਕੰਮ ਕੀਤਾ ਸੀ।35ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਅਤੇ ਹੋਮ ਦੀਆਂ ਭੇਟਾਂ ਦੇ ਨਾਲ ਪੀਣ ਦੀਆਂ ਭੇਟਾਂ ਸਮੇਤ ਬਹੁਤ ਸਾਰੀਆਂ ਹੋਮ ਬਲੀਆਂ ਸਨ।
ਇਸ ਤਰ੍ਹਾਂ ਯਾਹਵੇਹ ਦੇ ਭਵਨ ਦੀ ਸੇਵਾ ਮੁੜ ਸਥਾਪਿਤ ਕੀਤੀ ਗਈ।
36ਹਿਜ਼ਕੀਯਾਹ ਅਤੇ ਸਾਰੇ ਲੋਕ ਇਸ ਗੱਲ ਤੋਂ ਖੁਸ਼ ਸਨ ਜੋ ਪਰਮੇਸ਼ਵਰ ਨੇ ਆਪਣੇ ਲੋਕਾਂ ਲਈ ਲਿਆਇਆ ਸੀ, ਕਿਉਂਕਿ ਇਹ ਬਹੁਤ ਜਲਦੀ ਹੋ ਗਿਆ ਸੀ।

Biblica, Inc.

https://app.library.bible/content/38de522697cd8943