2 ਇਤਿਹਾਸ16
ਰਾਜਾ ਆਸਾ ਦੇ ਆਖਰੀ ਸਾਲ
1ਆਸਾ ਦੇ ਰਾਜ ਦੇ ਛੱਤੀਵੇਂ ਸਾਲ ਵਿੱਚ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨੇ ਯਹੂਦਾਹ ਦੇ ਵਿਰੁੱਧ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਮਜ਼ਬੂਤ ਕੀਤਾ ਤਾਂ ਜੋ ਕਿਸੇ ਨੂੰ ਯਹੂਦਾਹ ਦੇ ਰਾਜੇ ਆਸਾ ਦੇ ਇਲਾਕੇ ਵਿੱਚ ਜਾਣ ਜਾਂ ਵੜਨ ਤੋਂ ਰੋਕਿਆ ਜਾ ਸਕੇ।2ਫਿਰ ਆਸਾ ਨੇ ਯਾਹਵੇਹ ਦੇ ਮੰਦਰ ਅਤੇ ਆਪਣੇ ਮਹਿਲ ਦੇ ਖਜ਼ਾਨਿਆਂ ਵਿੱਚੋਂ ਚਾਂਦੀ ਅਤੇ ਸੋਨਾ ਕੱਢ ਲਿਆ ਅਤੇ ਇਸ ਨੂੰ ਅਰਾਮ ਦੇ ਰਾਜਾ ਬਨ-ਹਦਦ ਕੋਲ ਭੇਜਿਆ, ਜੋ ਦੰਮਿਸ਼ਕ ਵਿੱਚ ਰਾਜ ਕਰਦਾ ਸੀ।3ਉਸ ਨੇ ਕਿਹਾ, “ਮੇਰੇ ਅਤੇ ਤੇਰੇ ਵਿੱਚ ਇੱਕ ਨੇਮ ਹੋਵੇ, ਜਿਵੇਂ ਮੇਰੇ ਪਿਤਾ ਅਤੇ ਤੇਰੇ ਪਿਤਾ ਵਿਚਕਾਰ ਸੀ। ਵੇਖੋ, ਮੈਂ ਤੈਨੂੰ ਚਾਂਦੀ ਅਤੇ ਸੋਨਾ ਭੇਜ ਰਿਹਾ ਹਾਂ। ਹੁਣ ਇਸਰਾਏਲ ਦੇ ਰਾਜੇ ਬਆਸ਼ਾ ਨਾਲ ਆਪਣੇ ਨੇਮ ਨੂੰ ਤੋੜ ਦੇ ਤਾਂ ਜੋ ਉਹ ਮੇਰੇ ਕੋਲੋਂ ਹਟ ਜਾਵੇ।”4ਬਨ-ਹਦਦ ਨੇ ਰਾਜਾ ਆਸਾ ਨਾਲ ਸਹਿਮਤ ਹੋ ਗਿਆ ਅਤੇ ਉਸਨੇ ਇਸਰਾਏਲ ਦੇ ਕਸਬਿਆਂ ਦੇ ਵਿਰੁੱਧ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਭੇਜਿਆ। ਉਹਨਾਂ ਨੇ ਇਜੋਨ, ਦਾਨ, ਹਾਬਲ ਮੈਮਾ ਅਤੇ ਨਫ਼ਤਾਲੀ ਦੇ ਸਾਰੇ ਭੰਡਾਰ ਸ਼ਹਿਰਾਂ ਨੂੰ ਜਿੱਤ ਲਿਆ।5ਜਦੋਂ ਬਆਸ਼ਾ ਨੇ ਇਹ ਸੁਣਿਆ ਤਾਂ ਉਸਨੇ ਰਾਮਾਹ ਨੂੰ ਬਣਾਉਣਾ ਬੰਦ ਕਰ ਦਿੱਤਾ ਅਤੇ ਆਪਣਾ ਕੰਮ ਛੱਡ ਦਿੱਤਾ।6ਤਦ ਆਸਾ ਰਾਜਾ ਯਹੂਦਾਹ ਦੇ ਸਾਰੇ ਮਨੁੱਖਾਂ ਨੂੰ ਲਿਆਇਆ ਅਤੇ ਉਹ ਰਾਮਾਹ ਤੋਂ ਉਹ ਪੱਥਰ ਅਤੇ ਲੱਕੜ ਲੈ ਗਏ ਜੋ ਬਆਸ਼ਾ ਉੱਥੇ ਵਰਤਦਾ ਸੀ। ਉਹਨਾਂ ਦੇ ਨਾਲ ਉਸਨੇ ਗੇਬਾ ਅਤੇ ਮਿਸਪਾਹ ਨੂੰ ਬਣਾਇਆ।7ਉਸ ਸਮੇਂ ਹਨਾਨੀ ਦਰਸ਼ੀ ਯਹੂਦਾਹ ਦੇ ਰਾਜਾ ਆਸਾ ਕੋਲ ਆਇਆ ਅਤੇ ਉਸ ਨੂੰ ਕਿਹਾ, “ਕਿਉਂਕਿ ਤੁਸੀਂ ਅਰਾਮ ਦੇ ਰਾਜੇ ਉੱਤੇ ਭਰੋਸਾ ਕੀਤਾ ਸੀ ਨਾ ਕਿ ਆਪਣੇ ਪਰਮੇਸ਼ਵਰ ਉੱਤੇ, ਇਸ ਲਈ ਅਰਾਮ ਦੇ ਰਾਜੇ ਦੀ ਫ਼ੌਜ ਤੁਹਾਡੇ ਕੋਲੋਂ ਬਚ ਗਈ ਹੈ।8ਕੀ ਕੂਸ਼ੀਤੇਬ ਅਤੇ ਲਿਬੀਆ ਦੇ ਲੋਕ ਬਹੁਤ ਸਾਰੇ ਰੱਥਾਂ ਅਤੇ ਘੋੜ ਸਵਾਰਾਂ ਨਾਲ ਇੱਕ ਸ਼ਕਤੀਸ਼ਾਲੀ ਸੈਨਾ ਨਹੀਂ ਸਨ? ਫਿਰ ਵੀ ਜਦੋਂ ਤੁਸੀਂ ਯਾਹਵੇਹ ਤੇ ਭਰੋਸਾ ਕੀਤਾ, ਤਾਂ ਉਸਨੇ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਸੌਂਪ ਦਿੱਤਾ।9ਕਿਉਂਕਿ ਯਾਹਵੇਹ ਦੀਆਂ ਅੱਖਾਂ ਪੂਰੀ ਧਰਤੀ ਵਿੱਚ ਉਹਨਾਂ ਲੋਕਾਂ ਨੂੰ ਮਜ਼ਬੂਤ ਕਰਨ ਲਈ ਹਨ ਜਿਨ੍ਹਾਂ ਦੇ ਦਿਲ ਉਸ ਪ੍ਰਤੀ ਪੂਰੀ ਤਰ੍ਹਾਂ ਸੱਚੇ ਹਨ। ਤੁਸੀਂ ਇੱਕ ਮੂਰਖਤਾ ਵਾਲਾ ਕੰਮ ਕੀਤਾ ਹੈ, ਇਸ ਲਈ ਹੁਣ ਤੋਂ ਤੁਸੀਂ ਯਕੀਨੀ ਤੌਰ ਤੇ ਯੁੱਧਾਂ ਵਿੱਚ ਰੁੱਝੇ ਰਹੋਗੇ।”10ਆਸਾ ਇਸ ਕਾਰਨ ਹਨਾਨੀ ਦਰਸ਼ੀ ਨਾਲ ਗੁੱਸੇ ਹੋ ਗਿਆ, ਉਹ ਇੰਨਾ ਗੁੱਸੇ ਵਿੱਚ ਸੀ ਕਿ ਉਸ ਨੇ ਉਸ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ। ਉਸੇ ਸਮੇਂ ਆਸਾ ਨੇ ਕੁਝ ਲੋਕਾਂ ਉੱਤੇ ਬੇਰਹਿਮੀ ਨਾਲ ਜ਼ੁਲਮ ਕੀਤਾ।11ਆਸਾ ਦੇ ਰਾਜ ਦੀਆਂ ਘਟਨਾਵਾਂ ਸ਼ੁਰੂ ਤੋਂ ਅੰਤ ਤੱਕ, ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੀ ਪੋਥੀ ਵਿੱਚ ਲਿਖੀਆਂ ਗਈਆਂ ਹਨ।12ਉਸ ਦੇ ਰਾਜ ਦੇ ਉਨਤਾਲ਼ੀਵੇਂ ਸਾਲ ਆਸਾ ਦੇ ਪੈਰਾਂ ਵਿੱਚ ਇੱਕ ਰੋਗ ਲੱਗ ਗਿਆ। ਭਾਵੇਂ ਉਸ ਦੀ ਬਿਮਾਰੀ ਬਹੁਤ ਗੰਭੀਰ ਸੀ, ਫਿਰ ਵੀ ਉਸ ਨੇ ਆਪਣੀ ਬਿਮਾਰੀ ਵਿੱਚ ਵੀ ਯਾਹਵੇਹ ਤੋਂ ਸਹਾਇਤਾ ਨਹੀਂ ਮੰਗੀ, ਬਲਕਿ ਡਾਕਟਰਾਂ ਤੋਂ ਹੀ ਸਹਾਇਤਾ ਲਈ।13ਫਿਰ ਆਪਣੇ ਰਾਜ ਦੇ ਇਕਤਾਲੀਵੇਂ ਸਾਲ ਆਸਾ ਮਰ ਗਿਆ ਅਤੇ ਆਪਣੇ ਪੁਰਖਿਆਂ ਨਾਲ ਜਾ ਮਿਲਿਆ।14ਉਹਨਾਂ ਨੇ ਉਸ ਨੂੰ ਉਸ ਕਬਰ ਵਿੱਚ ਦਫ਼ਨਾਇਆ ਜੋ ਉਸ ਨੇ ਦਾਵੀਦ ਦੇ ਸ਼ਹਿਰ ਵਿੱਚ ਆਪਣੇ ਲਈ ਬਣਾਈ ਸੀ। ਉਹਨਾਂ ਨੇ ਉਸਨੂੰ ਮਸਾਲਿਆਂ ਅਤੇ ਵੱਖੋ-ਵੱਖਰੇ ਮਿਸ਼ਰਤ ਅਤਰਾਂ ਨਾਲ ਢੱਕੀ ਇੱਕ ਬੀਅਰ ਤੇ ਰੱਖਿਆ ਅਤੇ ਉਹਨਾਂ ਨੇ ਉਸਦੇ ਸਨਮਾਨ ਵਿੱਚ ਇੱਕ ਵੱਡੀ ਅੱਗ ਲਗਾਈ।Biblica, Inc.