1 ਇਤਿਹਾਸ16

ਪਰਮੇਸ਼ਵਰ ਦੇ ਸੰਦੂਕ ਦੇ ਅੱਗੇ ਸੇਵਾ

1ਉਹ ਪਰਮੇਸ਼ਵਰ ਦੇ ਸੰਦੂਕ ਨੂੰ ਲਿਆਏ ਅਤੇ ਉਸ ਤੰਬੂ ਦੇ ਅੰਦਰ ਰੱਖਿਆ ਜੋ ਦਾਵੀਦ ਨੇ ਉਸ ਲਈ ਖੜਾ ਕੀਤਾ ਸੀ ਅਤੇ ਪਰਮੇਸ਼ਵਰ ਦੇ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।2ਦਾਵੀਦ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਉਣ ਤੋਂ ਬਾਅਦ, ਉਸ ਨੇ ਲੋਕਾਂ ਨੂੰ ਯਾਹਵੇਹ ਦੇ ਨਾਮ ਉੱਤੇ ਅਸੀਸ ਦਿੱਤੀ।3ਤਦ ਉਸਨੇ ਹਰੇਕ ਇਸਰਾਏਲੀ ਆਦਮੀ ਅਤੇ ਔਰਤਾਂ ਨੂੰ ਇੱਕ-ਇੱਕ ਰੋਟੀ, ਇੱਕ-ਇੱਕ ਖਜ਼ੂਰ ਅਤੇ ਦਾਖ ਦੀ ਟਿੱਕੀ ਦਿੱਤੀ।
4ਉਸ ਨੇ ਕੁਝ ਲੇਵੀਆਂ ਨੂੰ ਯਾਹਵੇਹ ਦੇ ਸੰਦੂਕ ਦੇ ਅੱਗੇ ਸੇਵਾ ਕਰਨ ਲਈ, ਇਸਰਾਏਲ ਦੇ ਯਾਹਵੇਹ ਪਰਮੇਸ਼ਵਰ ਦੀ ਵਡਿਆਈ, ਧੰਨਵਾਦ ਅਤੇ ਉਸਤਤ ਕਰਨ ਲਈ ਨਿਯੁਕਤ ਕੀਤਾ।5ਆਸਾਫ਼ ਸਰਦਾਰ ਸੀ ਅਤੇ ਉਸ ਤੋਂ ਅਗਲੇ ਦਰਜੇ ਤੇ ਜ਼ਕਰਯਾਹ, ਯਜ਼ੀਏਲ, ਸ਼ਮੀਰਾਮੋਥ, ਯਹੀਏਲ, ਮੱਤੀਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਈਏਲ ਸਨ। ਉਹਨਾਂ ਨੇ ਸਿਤਾਰ ਅਤੇ ਰਬਾਬ ਵਜਾਉਂਣੇ ਸਨ ਅਤੇ ਆਸਾਫ਼ ਨੇ ਛੈਣੇ ਵਜਾਉਂਣੇ ਸਨ,6ਬਨਾਯਾਹ ਅਤੇ ਯਹਜ਼ੀਏਲ ਜਾਜਕਾਂ ਨੇ ਪਰਮੇਸ਼ਵਰ ਦੇ ਨੇਮ ਦੇ ਸੰਦੂਕ ਦੇ ਅੱਗੇ ਨਿਯਮਿਤ ਤੌਰ ਉੱਤੇ ਤੁਰ੍ਹੀਆਂ ਵਜਾਉਣੀਆਂ ਸਨ।
7ਉਸ ਦਿਨ ਦਾਵੀਦ ਨੇ ਸਭ ਤੋਂ ਪਹਿਲਾਂ ਆਸਾਫ਼ ਅਤੇ ਉਸਦੇ ਸਾਥੀਆਂ ਨੂੰ ਇਸ ਤਰੀਕੇ ਨਾਲ ਯਾਹਵੇਹ ਦੀ ਉਸਤਤ ਕਰਨ ਲਈ ਨਿਯੁਕਤ ਕੀਤਾ:8ਯਾਹਵੇਹ ਦੀ ਉਸਤਤ ਕਰੋ, ਉਸਦੇ ਨਾਮ ਨੂੰ ਪੁਕਾਰੋ,ਉਸ ਦੁਆਰਾ ਕੀਤੇ ਕੰਮਾਂ ਦੀ ਸਾਰੇ ਲੋਕਾਂ ਦੇ ਸਾਹਮਣੇ ਘੋਸ਼ਣਾ ਕਰੋ।9ਉਸ ਲਈ ਗਾਓ, ਉਸ ਦੀ ਉਸਤਤ ਵਿੱਚ ਗਾਓ,ਉਸਦੇ ਸਾਰੇ ਸ਼ਾਨਦਾਰ ਕੰਮਾਂ ਦਾ ਵਰਣਨ ਕਰੋ।10ਉਸ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ,ਯਾਹਵੇਹ ਨੂੰ ਭਾਲਣ ਵਾਲਿਆਂ ਦੇ ਦਿਲ ਆਨੰਦ ਹੋਣ।11ਯਾਹਵੇਹ ਤੇ ਉਹ ਦੇ ਸਮਰੱਥ ਦੀ ਭਾਲ ਕਰੋ,ਹਮੇਸ਼ਾ ਉਸ ਦੇ ਦਰਸ਼ਨਾਂ ਨੂੰ ਲੋਚੋ।
12ਉਸ ਦੇ ਅਚਰਜ਼ ਕੰਮਾਂ ਨੂੰ ਜਿਹੜੇ ਉਸ ਨੇ ਕੀਤੇ ਹਨ,ਉਸਦੇ ਚਮਤਕਾਰ ਨੂੰ ਅਤੇ ਨਿਆਂ ਨੂੰ ਜੋ ਉਸ ਨੇ ਕੀਤੇ ਹਨ ਯਾਦ ਰੱਖੋ,13ਹੇ ਉਸ ਦੇ ਸੇਵਕੋ, ਇਸਰਾਏਲ ਦੀ ਸੰਤਾਨ,ਹੇ ਯਾਕੋਬ ਦੀ ਸੰਤਾਨ, ਜਿਹੜੇ ਉਸ ਦੇ ਚੁਣੇ ਹੋਏ ਹੋ!14ਉਹ ਯਾਹਵੇਹ ਸਾਡਾ ਪਰਮੇਸ਼ਵਰ ਹੈ,ਉਸ ਦੇ ਨਿਆਂ ਸਾਰੀ ਧਰਤੀ ਉੱਤੇ ਹਨ।
15ਉਸ ਨੇ ਆਪਣੇ ਨੇਮ ਨੂੰ ਸਦਾ ਲਈ ਚੇਤੇ ਰੱਖਿਆ,ਉਸ ਬਚਨ ਨੂੰ ਜਿਸ ਦਾ ਉਸ ਨੇ ਹਜ਼ਾਰਾਂ ਪੀੜ੍ਹੀਆਂ ਲਈ ਵਾਅਦਾ ਕੀਤਾ ਸੀ,16ਉਹ ਨੇਮ ਜੋ ਉਸ ਨੇ ਅਬਰਾਹਾਮ ਨਾਲ ਬੰਨ੍ਹਿਆ ਸੀ,ਉਹ ਸਹੁੰ ਜਿਹੜੀ ਉਸ ਨੇ ਇਸਹਾਕ ਨਾਲ ਖਾਧੀ ਸੀ।17ਉਸਨੇ ਯਾਕੋਬ ਲਈ ਇੱਕ ਬਿਧੀ ਕਰਕੇ,ਅਤੇ ਇਸਰਾਏਲ ਲਈ ਅਨੰਤ ਨੇਮ ਕਰਕੇ ਉਸਨੂੰ ਸਥਿਰ ਕੀਤਾ:18“ਮੈਂ ਤੁਹਾਨੂੰ ਕਨਾਨ ਦੀ ਧਰਤੀ ਦਿਆਂਗਾ,ਜਿਸ ਨੂੰ ਤੁਸੀਂ ਵਿਰਾਸਤ ਵਜੋਂ ਪ੍ਰਪਾਤ ਕਰੋਗੇ।”
19ਜਦੋਂ ਉਹ ਗਿਣਤੀ ਵਿੱਚ ਥੋੜ੍ਹੇ ਸਨ,ਸਗੋਂ ਬਹੁਤ ਹੀ ਥੋੜੇ ਅਤੇ ਉਸ ਵਿੱਚ ਪਰਦੇਸੀ ਵੀ ਸੀ,20ਉਹ ਇੱਕ ਦੇਸ਼ ਤੋਂ ਦੂਜੇ ਦੇਸ਼ ਵਿੱਚ,ਇੱਕ ਰਾਜ ਤੋਂ ਦੂਜੇ ਰਾਜ ਵਿੱਚ ਭਟਕਦੇ ਰਹੇ।21ਉਸ ਨੇ ਕਿਸੇ ਵੀ ਕੌਮ ਨੂੰ ਉਹਨਾਂ ਉੱਤੇ ਜ਼ੁਲਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ,ਉਹਨਾਂ ਦੇ ਲਈ ਪਰਮੇਸ਼ਵਰ ਨੇ ਰਾਜਿਆਂ ਨੂੰ ਝਿੜਕਿਆ:22“ਮੇਰੇ ਮਸਹ ਕੀਤੇ ਹੋਏ ਲੋਕਾਂ ਨੂੰ ਨਾ ਛੂਹੋ,ਮੇਰੇ ਨਬੀਆਂ ਨੂੰ ਕੋਈ ਨੁਕਸਾਨ ਨਾ ਪਹੁੰਚਾਓ।”
23ਯਾਹਵੇਹ ਲਈ ਗਾਓ, ਸਾਰੀ ਧਰਤੀਹਰ ਦਿਨ ਉਸ ਦੀ ਮੁਕਤੀ ਦਾ ਪ੍ਰਚਾਰ ਕਰੋ।24ਕੌਮਾਂ ਵਿੱਚ ਉਸ ਦੀ ਮਹਿਮਾ,ਅਤੇ ਸਾਰੀਆਂ ਕੌਮਾਂ ਵਿੱਚ ਉਸ ਦੇ ਅਚਰਜ ਕੰਮਾਂ ਦਾ ਪਰਚਾਰ ਕਰੋ।
25ਕਿਉਂਕਿ ਯਾਹਵੇਹ ਮਹਾਨ ਅਤੇ ਉਸਤਤ ਦੇ ਯੋਗ ਹੈ,ਉਹ ਸਾਰੇ ਦੇਵਤਿਆਂ ਨਾਲੋਂ ਭੈਅਦਾਇਕ ਹੈ।26ਕਿਉਂਕਿ ਕੌਮਾਂ ਦੇ ਸਾਰੇ ਦੇਵਤੇ ਮੂਰਤੀਆਂ ਹਨ,ਪਰ ਯਾਹਵੇਹ ਨੇ ਅਕਾਸ਼ ਬਣਾਏ ਹਨ।27ਸ਼ਾਨ ਅਤੇ ਪਰਤਾਪ ਉਹ ਦੇ ਅੱਗੇ ਹੈ,ਸਮਰੱਥਾ ਅਤੇ ਅਨੰਦ ਉਸ ਦੇ ਸਥਾਨ ਵਿੱਚ ਹਨ।
28ਹੇ ਕੌਮਾਂ ਦੇ ਸਾਰੇ ਘਰਾਣੇ, ਯਾਹਵੇਹ ਨੂੰ ਮੰਨੋ,ਯਾਹਵੇਹ ਦੀ ਮਹਿਮਾ ਅਤੇ ਤਾਕਤ ਦਾ ਧੰਨਵਾਦ ਕਰੋ।29ਯਾਹਵੇਹ ਨੂੰ ਉਸ ਦੇ ਨਾਮ ਦੇ ਕਾਰਨ ਮਹਿਮਾ ਦਿਓ,ਭੇਟ ਲੈ ਕੇ ਉਸ ਦੇ ਅੱਗੇ ਆਓ।ਉਸ ਦੀ ਪਵਿੱਤਰਤਾ ਦੀ ਸ਼ਾਨ ਵਿੱਚ ਯਾਹਵੇਹ ਦੀ ਉਪਾਸਨਾ ਕਰੋ।30ਹੇ ਸਾਰੀ ਧਰਤੀ, ਉਸ ਦੇ ਅੱਗੇ ਕੰਬ ਜਾਓ!ਕੌਮਾਂ ਵਿੱਚ ਆਖੋ ਸੰਸਾਰ ਦ੍ਰਿੜਤਾ ਨਾਲ ਸਥਾਪਿਤ ਹੈ, ਇਸ ਨੂੰ ਹਿਲਾਇਆ ਨਹੀਂ ਜਾ ਸਕਦਾ।
31ਅਕਾਸ਼ ਅਨੰਦ ਕਰਨ, ਧਰਤੀ ਖੁਸ਼ ਹੋਵੇ,ਉਹ ਕੌਮਾਂ ਵਿੱਚ ਆਖਣ, “ਯਾਹਵੇਹ ਰਾਜ ਕਰਦਾ ਹੈ!”32ਸਮੁੰਦਰ ਅਤੇ ਸਭ ਜੋ ਉਸ ਦੇ ਵਿੱਚ ਹੈ ਗਰਜੇ,ਖੇਤ ਅਤੇ ਜੋ ਕੁਝ ਉਸ ਦੇ ਵਿੱਚ ਹੈ ਖੁਸ਼ ਹੋਵੋ!33ਜੰਗਲ ਦੇ ਸਾਰੇ ਰੁੱਖ ਖੁਸ਼ੀ ਦੇ ਗੀਤ ਗਾਉਣ,ਉਹ ਯਾਹਵੇਹ ਦੇ ਅੱਗੇ ਖੁਸ਼ੀ ਵਿੱਚ ਗਾਉਣ,ਕਿਉਂਕਿ ਉਹ ਧਰਤੀ ਦਾ ਨਿਆਂ ਕਰਨ ਲਈ ਆਉਂਦਾ ਹੈ।
34ਯਾਹਵੇਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ;ਉਸਦਾ ਪਿਆਰ ਸਦਾ ਕਾਇਮ ਰਹਿੰਦਾ ਹੈ।35ਤੁਸੀਂ ਆਖੋ, ਹੇ ਪਰਮੇਸ਼ਵਰ ਸਾਡੇ ਮੁਕਤੀਦਾਤੇ,ਸਾਨੂੰ ਬਚਾ, ਸਾਨੂੰ ਇਕੱਠਾ ਕਰ ਅਤੇ ਸਾਨੂੰ ਕੌਮਾਂ ਤੋਂ ਛੁਡਾ,ਤਾਂ ਜੋ ਅਸੀਂ ਤੇਰੇ ਪਵਿੱਤਰ ਨਾਮ ਦਾ ਧੰਨਵਾਦ ਕਰੀਏ,ਅਤੇ ਤੇਰੀ ਉਸਤਤ ਵਿੱਚ ਤੇਰੀ ਮਹਿਮਾ ਕਰੀਏ।36ਯਾਹਵੇਹ ਇਸਰਾਏਲ ਦੇ ਪਰਮੇਸ਼ਵਰ ਦੀ ਉਸਤਤ ਹੋਵੇ,ਆਦ ਤੋਂ ਅੰਤ ਤੱਕ ਮੁਬਾਰਕ ਹੋਵੇ।ਤਦ ਸਾਰੇ ਲੋਕਾਂ ਨੇ ਕਿਹਾ, “ਆਮੀਨ” ਅਤੇ “ਯਾਹਵੇਹ ਦੀ ਉਸਤਤ ਹੋਵੇ।”
37ਦਾਵੀਦ ਨੇ ਆਸਾਫ਼ ਅਤੇ ਉਸਦੇ ਸਾਥੀਆਂ ਨੂੰ ਯਾਹਵੇਹ ਦੇ ਨੇਮ ਦੇ ਸੰਦੂਕ ਦੇ ਅੱਗੇ ਛੱਡ ਦਿੱਤਾ ਤਾਂ ਜੋ ਉੱਥੇ ਹਰ ਰੋਜ਼ ਦੀਆਂ ਲੋੜਾਂ ਅਨੁਸਾਰ ਨਿਯਮਿਤ ਤੌਰ ਉੱਤੇ ਸੇਵਾ ਕੀਤੀ ਜਾ ਸਕੇ।38ਉਸ ਨੇ ਓਬੇਦ-ਅਦੋਮ ਅਤੇ ਆਪਣੇ ਅਠਾਹਟ ਸਾਥੀਆਂ ਨੂੰ ਵੀ ਉਹਨਾਂ ਦੇ ਨਾਲ ਸੇਵਾ ਕਰਨ ਲਈ ਛੱਡ ਦਿੱਤਾ। ਯਦੂਥੂਨ ਦਾ ਪੁੱਤਰ ਓਬੇਦ-ਅਦੋਮ ਅਤੇ ਹੋਸਾਹ ਵੀ ਦਰਬਾਨ ਸਨ।
39ਨਾਲੇ ਸਾਦੋਕ ਜਾਜਕ ਤੇ ਉਹ ਦੇ ਭਰਾਵਾਂ ਜਾਜਕਾਂ ਨੂੰ ਕਿ ਉਹ ਯਾਹਵੇਹ ਦੇ ਡੇਰੇ ਦੇ ਸਾਹਮਣੇ ਜਿਹੜਾ ਗਿਬਓਨ ਦੇ ਉੱਚੇ ਥਾਂ ਉੱਤੇ ਸੀ40ਯਾਹਵੇਹ ਦੀ ਬਿਵਸਥਾ ਦੀਆਂ ਸਾਰੀਆਂ ਲਿਖੀਆਂ ਹੋਈਆਂ ਗੱਲਾਂ ਦੇ ਅਨੁਸਾਰ ਜਿਨ੍ਹਾਂ ਦਾ ਉਸ ਨੇ ਇਸਰਾਏਲ ਨੂੰ ਹੁਕਮ ਦਿੱਤਾ ਸੀ ਰੋਜ਼ ਸਵੇਰ ਅਤੇ ਸ਼ਾਮ ਨੂੰ ਹੋਮ ਬਲੀ ਦੀ ਜਗਵੇਦੀ ਉੱਤੇ ਯਾਹਵੇਹ ਦੇ ਲਈ ਹੋਮ ਦੀਆਂ ਬਲੀਆਂ ਚੜ੍ਹਾਉਣ।41ਉਹਨਾਂ ਦੇ ਨਾਲ ਹੇਮਾਨ ਅਤੇ ਯਦੂਥੂਨ ਅਤੇ ਬਾਕੀ ਦੇ ਚੁਣੇ ਹੋਏ ਅਤੇ ਨਾਮ ਦੁਆਰਾ ਚੁਣੇ ਗਏ ਯਾਹਵੇਹ ਦਾ ਧੰਨਵਾਦ ਕਰਨ ਲਈ ਸਨ, “ਕਿਉਂ ਜੋ ਉਹ ਦਾ ਪਿਆਰ ਸਦਾ ਕਾਇਮ ਰਹੇਗਾ।”42ਹੇਮਾਨ ਅਤੇ ਯਦੂਥੂਨ ਤੂਰ੍ਹੀਆਂ ਅਤੇ ਝਾਂਜਾਂ ਦੇ ਵਜਾਉਣ ਅਤੇ ਪਵਿੱਤਰ ਗੀਤ ਦੇ ਹੋਰ ਸਾਜ਼ ਵਜਾਉਣ ਲਈ ਜ਼ਿੰਮੇਵਾਰ ਸਨ। ਯਦੂਥੂਨ ਦੇ ਪੁੱਤਰ ਫਾਟਕ ਉੱਤੇ ਠਹਿਰੇ ਹੋਏ ਸਨ।
43ਤਦ ਸਾਰੇ ਲੋਕ ਆਪੋ-ਆਪਣੇ ਘਰ ਨੂੰ ਚਲੇ ਗਏ ਅਤੇ ਦਾਵੀਦ ਆਪਣੇ ਘਰ ਨੂੰ ਅਸੀਸ ਦੇਣ ਲਈ ਮੁੜਿਆ।

Biblica, Inc.

https://app.library.bible/content/38de522697cd8943